ਪਨਾਮਾ ਗੇਟ ਮਾਮਲਾ; ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਨਵਾਜ਼ ਸ਼ਰੀਫ ਨੇ ਦਿੱਤਾ ਅਸਤੀਫਾ

July 28
09:37
2017
ਇਸਲਾਮਾਬਾਦ, 28 ਜੁਲਾਈ (ਪੰਜਾਬ ਮੇਲ)- ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਪਨਾਮਾ ਗੇਟ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੁਪਰੀਮ ਕੋਰਟ ਦੇ 5 ਜੱਜਾਂ ਦੀ ਬੈਂਚ ਨੇ ਨਵਾਜ਼ ਸ਼ਰੀਫ ਨੂੰ ਆਯੋਗ ਕਰਾਰ ਦਿੱਤਾ ਸੀ। ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਦੇ ਸੰਵੇਦਨਸ਼ੀਲ ਇਲਾਕਿਆਂ ‘ਚ ਪੁਲਿਸ ਅਤੇ ਫੌਜੀ ਬਲਾਂ ਦੀ ਭਾਰੀ ਗਿਣਤੀ ‘ਚ ਤਾਇਨਾਤੀ ਕੀਤੀ ਗਈ ਹੈ।
ਪਾਕਿਸਤਾਨ ਦੇ ਡਾ. ਤਾਹਿਰ-ਉਲ-ਕਾਦਰੀ ਜੋ ਪਾਕਿਸਤਾਨ ਦੇ ਅਵਾਮੀ ਤਹਿਰੀਕ ਦੇ ਚੇਅਰਮੈਨ ਹਨ ਅਤੇ ਮਿਨਹਾਜ਼-ਉਲ-ਕੁਰਾਨ ਦੇ ਫਾਊਂਡਰ ਹਨ, ਨੇ ਟਵੀਟ ਕਰਦਿਆਂ ਲਿਖਿਆ,”ਪਾਕਿਸਤਾਨ ਦੀ ਅੱਜ ਜਿੱਤ ਹੋਈ ਹੈ। ਇਹ ਲੋਕਾਂ ਦੀ ਜਿੱਤ ਹੈ। ਦੇਸ਼ ਸੁਪਰੀਮ ਕੋਰਟ ਦੇ ਜੱਜਾਂ ਦਾ ਕਰਜ਼ਦਾਰ ਹੈ, ਜਿਨ੍ਹਾਂ ਨੇ ਇਹ ਇਤਿਹਾਸਕ ਫੈਸਲਾ ਲਿਆ ਹੈ।”