PUNJABMAILUSA.COM

ਪਠਾਨਕੋਟ ਹਮਲਾ – ਪਾਕਿਸਤਾਨ ਜਾਂਚ ਟੀਮ ਨੂੰ ਪੰਜਾਬ ਪੁਲਿਸ ‘ਤੇ ਸ਼ੱਕ !

ਪਠਾਨਕੋਟ ਹਮਲਾ – ਪਾਕਿਸਤਾਨ ਜਾਂਚ ਟੀਮ ਨੂੰ ਪੰਜਾਬ ਪੁਲਿਸ ‘ਤੇ ਸ਼ੱਕ !

ਪਠਾਨਕੋਟ ਹਮਲਾ – ਪਾਕਿਸਤਾਨ ਜਾਂਚ ਟੀਮ ਨੂੰ ਪੰਜਾਬ ਪੁਲਿਸ ‘ਤੇ ਸ਼ੱਕ !
March 28
21:13 2016

Pathankot
ਨਵੀਂ ਦਿੱਲੀ, 28 ਮਾਰਚ (ਪੰਜਾਬ ਮੇਲ)-ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਸਬੰਧੀ ਪੰਜਾਬ ਪੁਲਿਸ ਦੇ ਅਫਸਰ ਲਪੇਟੇ ਵਿੱਚ ਆ ਸਕਦੇ ਹਨ। ਭਾਰਤ ਪੁੱਜੀ ਪਾਕਿਸਤਾਨ ਦੀ ਜੁਆਇੰਟ ਇੰਨਵੈਸਟੀਗੇਸ਼ਨ ਟੀਮ ਨੇ ਅੱਜ ਐਨ.ਆਈ.ਏ. ਨਾਲ ਮੀਟਿੰਗ ਦੌਰਾਨ ਪੰਜਾਬ ਪੁਲਿਸ ਦੇ ਬੈਂਕ ਅਕਾਊਂਟ ਨੰਬਰ ਮੰਗੇ ਹਨ। ਇਨ੍ਹਾਂ ਅਫਸਰਾਂ ਵਿੱਚ ਐਸ.ਪੀ. ਸਲਵਿੰਦਰ ਸਿੰਘ ਅਹਿਮ ਹੈ ਜਿਸ ਨੇ ਅੱਤਵਾਦੀਆਂ ਵੱਲੋਂ ਅਗਵਾ ਕਰਨ ਦਾ ਦਾਅਵਾ ਕੀਤਾ ਸੀ।
ਪਾਕਿਸਤਾਨ ਦੀ ਜੁਆਇੰਟ ਇੰਨਵੈਸਟੀਗੇਸ਼ਨ ਟੀਮ ਨੇ ਅੱਜ ਐਨ.ਆਈ.ਏ. ਨਾਲ ਮੀਟਿੰਗ ਕੀਤੀ। ਭਾਰਤ ਵੱਲੋਂ ਹਮਲੇ ਨੂੰ ਲੈ ਕੇ ਸਬੂਤ ਟੀਮ ਨੂੰ ਸੌਂਪੇ ਗਏ। ਪਾਕਿਸਤਾਨੀ ਟੀਮ ਨੇ ਭਾਰਤ ਕੋਲੋਂ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਦੇ ਬੈਂਕ ਖਾਤਿਆਂ ਦੇ ਨੰਬਰ ਤੇ ਕੁਝ ਹੋਰ ਸਬੂਤ ਮੰਗੇ ਹਨ। ਇਸ ਤੋਂ ਇਲਾਵਾ ਪਾਕਿ ਜਾਂਚ ਟੀਮ ਨੇ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ. ਬਾਰੇ ਜਾਣਕਾਰੀ ਮੰਗੀ ਹੈ। ਡਰਾਈਵਰ ਇਕਾਗਰ ਸਿੰਘ ਦੇ ਕਤਲ ਸਬੰਧੀ ਐਫ.ਆਈ.ਆਰ. ਪੋਸਟ ਮਾਰਟਮ ਰਿਪੋਰਟ, ਦਰਗਾਹ ਪੰਜ ਪੀਰ ‘ਤੇ ਰਹਿੰਦੇ ਬਾਬੇ ਦਾ ਰਿਕਾਰਡ, ਆਈ.ਏ.ਐਫ. ਬੇਸ ਨੂੰ ਜਾਰੀ ਅਲਰਟ ਦੀ ਕਾਪੀ, ਬੇਸ ਕਮਾਂਡਰ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਵੇਰਵਾ, ਅੱਤਵਾਦੀਆਂ ਵੱਲੋਂ ਕੀਤੀਆਂ ਮੋਬਾਈਲ ਕਾਲਾਂ ਦੇ ਵੇਰਵੇ ਤੇ ਅੱਤਵਾਦੀਆਂ ਦੇ ਡੀ.ਐਨ.ਏ. ਰਿਪੋਰਟ ਆਦਿ ਪਾਕਿ ਟੀਮ ਨੇ ਮੰਗੇ ਹਨ।
ਕਾਬਲੇਗੌਰ ਹੈ ਕਿ ਪਾਕਿਸਤਾਨ ਤੋਂ ਪਠਾਨਕੋਟ ਹਮਲੇ ਦੀ ਜਾਂਚ ਲਈ ਪਹੁੰਚੀ ਟੀਮ ਕੱਲ੍ਹ ਮੰਗਲਵਾਰ ਨੂੰ ਪਠਾਨਕੋਟ ਪਹੁੰਚੇਗੀ। ਟੀਮ ਵਿੱਚ ਇੱਕ ਆਈ.ਐਸ.ਆਈ. ਅਫਸਰ ਸਮੇਤ ਪੰਜ ਮੈਂਬਰ ਸ਼ਾਮਲ ਹਨ। ਟੀਮ ਨੂੰ ਪਠਾਨਕੋਟ ਏਅਰ ਬੇਸ ਦਾ ਦੌਰਾ ਕਰਨ ਦੀ ਆਗਿਆ ਦਿੱਤੀ ਗਈ ਹੈ ਜਾਂ ਨਹੀਂ ਇਹ ਅਜੇ ਸਪਸ਼ਟ ਨਹੀਂ ਹੋਇਆ। ਇਸ ਟੀਮ ਵਿੱਚ ਲਾਹੌਰ ਦੇ ਖ਼ੁਫ਼ੀਆ ਵਿਭਾਗ ਦੇ ਉਪ ਮੁਖੀ ਮੁਹੰਮਦ ਅਜ਼ੀਮ ਅਰਸ਼ਦ,ਆਈ ਐਸ ਆਈ ਦੇ ਲੈਫ਼ਟੀਨੈਂਟ ਕਰਨਲ ਤਨਵੀਰ ਅਹਿਮਦ, ਸੈਨਾ ਖ਼ੁਫ਼ੀਆ ਵਿਭਾਗ ਦੇ ਲੈਫ਼ਟੀਨੈਂਟ ਕਰਨਲ ਇਰਫਾਨ ਮਿਰਜ਼ਾ ਅਤੇ ਗੁੱਜਰਾਂਵਾਲਾ ਦੇ ਸੀਆਈਡੀ ਜਾਂਚ ਅਧਿਕਾਰੀ ਸ਼ਈਦ ਤਨਵੀਰ ਵੀ ਸ਼ਾਮਲ ਹੈ। ਟੀਮ ਨੂੰ 29 ਮਾਰਚ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਪਠਾਨਕੋਟ ਏਅਰਬੇਸ ’ਤੇ ਲਿਅਂਦਾ ਜਾਵੇਗਾ। ਟੀਮ ਨੂੰ ਏਅਰਬੇਸ ਦੇ ਅਹਿਮ ਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਅਤੇ ਪੁਲਿਸ ਅਧਿਕਾਰੀ ਆਤੰਕੀ ਹਮਲੇ ਦੀ ਜਾਂਚ ਦੇ ਲਈ ਭਾਰਤ ਦਾ ਦੌਰਾ ਕਰ ਰਹੇ ਹਨ। ਯਾਦ ਰਹੇ ਕਿ ਇਸ ਸਾਲ 2 ਜਨਵਰੀ ਨੂੰ ਪਠਾਨਕੋਟ ਏਅਰ ਬੇਸ ਵਿੱਚ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸੱਤ ਜਵਾਨ ਸ਼ਹੀਦ ਹੋਏ ਸਨ। ਭਾਰਤ ਨੇ ਇਸ ਹਮਲੇ ਵਿੱਚ ਪਾਕਿਸਤਾਨੀ ਦਹਿਸ਼ਤਗਰਦ ਸੰਗਠਨ ਜੈਸ਼-ਏ-ਮੁਹੰਮਦ ਦਾ ਹੱਥ ਹੋਣ ਦੀ ਗੱਲ ਆਖੀ ਸੀ। ਇਸ ਸਬੰਧ ਵਿੱਚ ਕਈ ਸਬੂਤ ਵੀ ਭਾਰਤ ਨੇ ਪਾਕਿਸਤਾਨ ਨੂੰ ਸੌਂਪੇ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article