ਪਠਾਨਕੋਟ ਹਮਲਾ : ਐਨਆਈਏ ਏਅਰਫੋਰਸ ਅੰਦਰ ਕੰਮ ਕਰਦੇ ਹਰ ਬੰਦੇ ਦੇ ਘਰ ਦੀ ਤਲਾਸ਼ੀ ”ਚ ਜੁੱਟੀ

ਪਠਾਨਕੋਟ, 6 ਫਰਵਰੀ (ਪੰਜਾਬ ਮੇਲ)- ਇੱਥੇ ਏਅਰਫੋਰਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ‘ਚ ਕਿਸੇ ਅੰਦਰ ਦੇ ਬੰਦੇ ਦਾ ਹੱਥ ਹੋਣ ਕਾਰਨ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਇਸ ਦੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਜਾਂਚ ਏਜੰਸੀ ਅਤੇ ਪੁਲਸ ਸ਼ਨੀਵਾਰ ਨੂੰ ਏਅਰਫੋਰਸ ਅੰਦਰ ਕੰਮ ਕਰ ਰਹੇ ਅਤੇ ਕੰਮ ਕਰ ਚੁੱਕੇ ਹਰ ਬੰਦੇ ਦੇ ਘਰ ਦੀ ਤਲਾਸ਼ੀ ਲੈਣ ‘ਚ ਲੱਗੀ ਹੋਈ ਹੈ ਤਾਂ ਜੋ ਇਸ ਇੱਥੇ ਹੋਏ ਅੱਤਵਾਦੀ ਹਮਲੇ ਸੰਬੰਧੀ ਕੋਈ ਨਾ ਕੋਈ ਸਬੂਤ ਹੱਥ ਲੱਗ ਸਕੇ। ਸਕੇ।
ਇਸ ਦੇ ਨਾਲ ਹੀ ਜਾਂਚ ਏਜੰਸੀ ਨੇ ਏਅਰਫੋਰਸ ਸਟੇਸ਼ਨ ਤੋਂ ਕੀਤੀਆਂ ਗਈਆਂ ਕਾਲਾਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਏਜੰਸੀ ਦੇ ਸੂਤਰਾਂ ਮੁਤਾਬਕ ਇਸ ਬੇਸ ‘ਚ ਏਅਰਫੋਰਸ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਕਰੀਬ 5,000 ਲੋਕ ਰਹਿੰਦੇ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਮੋਬਾਇਲ ਦਾ ਇਸਤੇਮਾਲ ਕਰਦੇ ਹਨ। ਜ਼ਿਕਰਯੋਗ ਹੈ ਕਿ ਜਾਂਚ ਏਜੰਸੀ ਇਸ ਮਾਮਲੇ ‘ਚ ਪਹਿਲਾਂ ਹੀ ਏਅਰਫੋਰਸ ਦੇ ਕੁਝ ਅਧਿਕਾਰੀਆਂ ਅਤੇ ਮਿਲਟਰੀ ਇੰਜੀਨੀਅਰਿੰਗ ਸਰਵਿਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਏਜੰਸੀ ਨੇ 7 ਜਨਵਰੀ ਨੂੰ ਪੁੱਛਗਿੱਛ ਦੇ ਸਿਲਸਿਲੇ ‘ਚ ਪਠਾਨਕੋਟ ਏਅਰਬੇਸ ‘ਚ ਤਾਇਨਾਤ ਏਅਰਫੋਰਸ ਦੇ 2 ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਸੀ।
There are no comments at the moment, do you want to add one?
Write a comment