PUNJABMAILUSA.COM

ਪਠਾਨਕੋਟ ਹਮਲਾ – ਅੰਮਿ੍ਤਸਰ ਤੇ ਗੁਰਦਾਸਪੁਰ ‘ਚ ਐੱਨ.ਆਈ.ਏ. ਵੱਲੋਂ ਛਾਪੇ

ਪਠਾਨਕੋਟ ਹਮਲਾ – ਅੰਮਿ੍ਤਸਰ ਤੇ ਗੁਰਦਾਸਪੁਰ ‘ਚ ਐੱਨ.ਆਈ.ਏ. ਵੱਲੋਂ ਛਾਪੇ

ਪਠਾਨਕੋਟ ਹਮਲਾ – ਅੰਮਿ੍ਤਸਰ ਤੇ ਗੁਰਦਾਸਪੁਰ ‘ਚ ਐੱਨ.ਆਈ.ਏ. ਵੱਲੋਂ  ਛਾਪੇ
January 21
21:50 2016

nia
ਐਸ.ਪੀ. ਸਲਵਿੰਦਰ ਸਿੰਘ, ਸੁਨਿਆਰਾ ਦੋਸਤ ਰਾਜੇਸ਼ ਵਰਮਾ ਤੇ ਰਸੋਈਏ ਦੇ ਘਰਾਂ ਦੀ ਪੈੜ ਨੱਪੀ • ਪਰਿਵਾਰਕ ਮੈਂਬਰਾਂ ਤੋਂ 7 ਘੰਟੇ ਪੁੱਛਗਿੱਛ
ਅੰਮਿ੍ਤਸਰ / ਗੁਰਦਾਸਪੁਰ, 21 ਜਨਵਰੀ (ਪੰਜਾਬ ਮੇਲ)- ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅੱਜ ਐੱਸ. ਪੀ. ਸਲਵਿੰਦਰ ਸਿੰਘ ਅਤੇ ਉਸ ਦੇ ਦੋਸਤਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ | ਐੱਨ. ਆਈ. ਏ. ਨੇ ਅੱਜ ਇਕੋ ਸਮੇਂ ਅੰਮਿ੍ਤਸਰ ਵਿਚ ਐਸ. ਪੀ. ਸਲਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ | ਇਸੇ ਤਰ੍ਹਾਂ ਐੱਨ. ਆਈ. ਏ. ਨੇ ਗੁਰਦਾਸਪੁਰ ਵਿਚ ਐੱਸ. ਪੀ. ਦੇ ਦਫ਼ਤਰ ਤੇ ਸਰਕਾਰੀ ਰਿਹਾਇਸ਼, ਉਸ ਦੇ ਦੋਸਤ ਸੁਨਿਆਰੇ ਰਾਜੇਸ਼ ਵਰਮਾ ਤੇ ਰਸੋਈਏ ਮਦਨ ਗੋਪਾਲ ਦੇ ਘਰਾਂ ਸਮੇਤ ਪੰਜ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਦੌਰਾਨ ਬਰਾਮਦ ਕੁਝ ਵਸਤਾਂ ਤੇ ਦਸਤਾਵੇਜ਼ ਆਪਣੇ ਨਾਲ ਲੈ ਗਈ | ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਇਕ ਉੱਚ ਪੱਧਰੀ ਟੀਮ ਵੱਲੋਂ ਅੱਜ ਐੱਸ. ਪੀ. ਸਲਵਿੰਦਰ ਸਿੰਘ ਦੀ ਅੰਮਿ੍ਤਸਰ ਸਥਿਤ ਰਿਹਾਇਸ਼ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ, ਕਰੀਬ 7 ਘੰਟਿਆਂ ਤੱਕ ਪਰਿਵਾਰਕ ਮੈਂਬਰਾਂ ਪਾਸੋਂ ਪੁੱਛਗਿੱਛ ਕੀਤੀ ਤੇ ਘਰ ਦੀ ਤਲਾਸ਼ੀ ਲੈਂਦਿਆਂ ਕੁਝ ਸਮਾਨ ਵੀ ਆਪਣੇ ਕਬਜ਼ੇ ‘ਚ ਲੈ ਲਿਆ | ਪਠਾਨਕੋਟ ਹਵਾਈ ਸੈਨਾ ਦੇ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਉਪਰੰਤ ਸ਼ੱਕ ਦੇ ਘੇਰੇ ‘ਚ ਆਏ ਪੰਜਾਬ ਪੁਲਿਸ ਦੇ ਐੱਸ. ਪੀ. ਸਲਵਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ਚੌਕ ਜੈ ਸਿੰਘ (ਗਿਲਵਾਲੀ ਗੇਟ) ਵਿਖੇ ਸਥਿਤ ਹੈ, ਜਿਥੇ ਐਸ. ਪੀ. ਦੀ ਮਾਤਾ ਸ੍ਰੀਮਤੀ ਹਰਬੰਸ ਕੌਰ, ਪਤਨੀ ਹਰਮਨਬੀਰ ਕੌਰ, ਬੇਟਾ ਕਰਨਬੀਰ ਸਿੰਘ ਤੇ ਦੋ ਬੇਟੀਆਂ ਰਵਨੀਤ ਕੌਰ ਤੇ ਨਵਲੀਨ ਕੌਰ ਰਹਿੰਦੀਆਂ ਹਨ | ਨਵੀਂ ਦਿੱਲੀ ਤੋਂ ਆਈ ਟੀਮ ਨੇ ਇਨ੍ਹਾਂ ਪਾਸੋਂ ਵੱਖਰੇ-ਵੱਖਰੇ ਤੌਰ ‘ਤੇ ਪੁੱਛਗਿੱਛ ਕੀਤੀ | ਔਰਤ ਮੈਂਬਰਾਂ ਪਾਸੋਂ ਪੁੱਛਗਿੱਛ ਕੀਤੇ ਜਾਣ ਕਾਰਨ ਟੀਮ ਨੇ ਪੰਜਾਬ ਪੁਲਿਸ ਦੀਆਂ ਔਰਤ ਮੁਲਾਜ਼ਮਾਂ ਤੇ ਮਰਦ ਮੁਲਾਜ਼ਮਾਂ ਤੋਂ ਇਲਾਵਾ ਤਲਾਸ਼ੀ ਲਈ ਪੁਲਿਸ ਦੇ ਖੋਜੀ ਕੁੱਤਿਆਂ ਦੀ ਮਦਦ ਵੀ ਲਈ | ਕਰੀਬ 7 ਘੰਟੇ ਪਰਿਵਾਰਕ ਮੈਂਬਰਾਂ ਪਾਸੋਂ ਪੁੱਛਗਿੱਛ ਤੇ ਤਲਾਸ਼ੀ ਮੁਹਿੰਮ ਚੱਲਦੀ ਰਹੀ | ਇਸੇ ਦੌਰਾਨ ਇਕ ਹੋਰ ਟੀਮ ਵੱਲੋਂ ਐੱਸ. ਪੀ. ਦੀ ਸਥਾਨਕ ਅਜਨਾਲਾ ਰੋਡ ਵਿਖੇ ਰਹਿੰਦੀ ਔਰਤ ਦੋਸਤ ਦੇ ਘਰ ਵੀ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਹੈ, ਜਿਸ ਦੀ ਪੁਸ਼ਟੀ ਨਹੀਂ ਹੋ ਸਕੀ | ਟੀਮ ਦੇ ਅਧਿਕਾਰੀ ਐਸ. ਪੀ. ਦੇ ਘਰੋਂ ਜਾਂਦੇ ਸਮੇਂ ਤਿੰਨ ਬੈਗਾਂ ‘ਚ ਸਾਮਾਨ ਵੀ ਭਰ ਕੇ ਲੈ ਗਏ, ਜਿਨ੍ਹਾਂ ‘ਚ ਐਸ. ਪੀ. ਦੀ ਪ੍ਰਾਪਰਟੀ ਨਾਲ ਸਬੰਧਿਤ ਦਸਤਾਵੇਜ਼ ਵੀ ਸ਼ਾਮਿਲ ਹੋ ਸਕਦੇ ਹਨ | ਟੀਮ ਅਧਿਕਾਰੀਆਂ ਪਾਸੋਂ ਜਦੋਂ ਪੱਤਰਕਾਰਾਂ ਵੱਲੋਂ ਜਾਂਦੇ ਸਮੇਂ ਕੀਤੀ ਜਾਂਚ ਬਾਰੇ ਪੁੱਛਿਆ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ | ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਐਨ. ਆਈ. ਏ. ਟੀਮ ਵੱਲੋਂ ਐਸ. ਪੀ. ਸਲਵਿੰਦਰ ਸਿੰਘ ਦੇ ਘਰ ਕੀਤੀ ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟੀਮ ਵੱਲੋਂ ਉਨ੍ਹਾਂ ਪਾਸੋਂ ਜੋ ਵੀ ਸਹਿਯੋਗ ਮੰਗਿਆ ਗਿਆ ਸੀ, ਦਿੱਤਾ ਗਿਆ ਹੈ ਪਰ ਕੀਤੀ ਜਾਂਚ ਦੇ ਵੇਰਵੇ ਉਨ੍ਹਾਂ ਨੂੰ ਪਤਾ ਨਹੀਂ ਹਨ | ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਗੁਰੂ ਨਗਰੀ ਫੇਰੀ ਦੌਰਾਨ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਵੀ ਐਨ. ਆਈ. ਏ. ਦੀ ਜਾਂਚ ਬਾਰੇ ਕੁਝ ਵੀ ਕਹਿਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਇਹ ਕੌਮੀ ਏਜੰਸੀ ਦੀ ਸੂਖਮਤਾ ਵਾਲੀ ਜਾਂਚ ਹੈ, ਜਿਸ ਬਾਰੇ ਟੀਮ ਆਪਣੀ ਜਾਂਚ ਪੂਰੀ ਹੋਣ ਉਪਰੰਤ ਹੀ ਖੁਲਾਸਾ ਕਰੇਗੀ | ਇਹ ਵੀ ਜਿਕਰਯੋਗ ਹੈ ਕਿ ਹਾਲ ‘ਚ ਹੀ ਐਸ. ਪੀ. ਸਲਵਿੰਦਰ ਸਿੰਘ ਦਾ ਲਾਈ ਡਿਟੈਕਟਰ ਟੈਸਟ ਵੀ ਹੋਇਆ ਹੈ, ਜਿਸ ਦੇ ਵੇਰਵੇ ਹਾਲੇ ਜਾਂਚ ਏਜੰਸੀ ਵੱਲੋਂ ਜਨਤਕ ਨਹੀਂ ਕੀਤੇ ਗਏ | ਘਰ ਦੀ ਤਲਾਸ਼ੀ ਲਈ ਪੁਲਿਸ ਦੇ ਖੋਜੀ ਕੁੱਤਿਆਂ ਦੀ ਲਈ ਮਦਦ ਐਨ.ਆਈ.ਏ. ਦੀਆਂ ਗੁਰਦਾਸਪੁਰ ਵਿਖੇ ਪਹੁੰਚੀਆਂ ਚਾਰ ਟੀਮਾਂ ਨੇ ਸਵੇਰੇ 7 ਵਜੇ ਦੇ ਕਰੀਬ ਐਸ.ਪੀ. ਸਲਵਿੰਦਰ ਸਿੰਘ ਦੀ ਸਰਕਾਰੀ ਕੋਠੀ ਦੇ ਇਲਾਵਾ ਉਨ੍ਹਾਂ ਦੇ ਰਸੋਈਏ ਮਦਨ ਗੋਪਾਲ ਦੇ ਘਰ ਅਤੇ ਸੁਨਿਆਰੇ ਰਾਜੇਸ਼ ਵਰਮਾ ਦੇ ਘਰ ਛਾਪੇਮਾਰੀ ਕੀਤੀ | ਜਦੋਂ ਕਿ ਬਾਅਦ ਵਿਚ ਇਕ ਟੀਮ ਸੁਨਿਆਰੇ ਦੀ ਦੁਕਾਨ ਖੁਲਵਾ ਕੇ ਉੱਥੇ ਵੀ ਗਈ | ਇਨ੍ਹਾਂ ਸਾਰੀਆਂ ਟੀਮਾਂ ਦੀ ਅਗਵਾਈ ਡੀ.ਐਸ.ਪੀ. ਪੱਧਰ ਦੇ ਇਕ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਸੀ | ਜਿਸ ਤੋਂ ਇਲਾਵਾ ਹਰੇਕ ਟੀਮ ਦੇ ਨਾਲ ਪੰਜਾਬ ਪੁਲਿਸ ਵੱਲੋਂ ਇੰਸਪੈਕਟਰ ਪੱਧਰ ਦਾ ਇਕ ਅਧਿਕਾਰੀ ਤੇ ਕੁੱਝ ਕਰਮਚਾਰੀ ਤਾਇਨਾਤ ਕੀਤੇ ਗਏ ਸਨ | ਜਿਨ੍ਹਾਂ ਵੱਲੋਂ ਟੀਮ ਨੂੰ ਸਥਾਨਕ ਪੱਧਰ ‘ਤੇ ‘ਗਾਈਡ’ ਵਜੋਂ ਜਾਣਕਾਰੀ ਦੇਣ ਦੇ ਨਾਲ-ਨਾਲ ਆਮ ਲੋਕਾਂ ਨੂੰ ਉਨ੍ਹਾਂ ਤੋਂ ਦੂਰ ਰੱਖਣ ਦਾ ਕੰਮ ਕੀਤਾ ਜਾ ਰਿਹਾ ਸੀ | ਸੂਤਰਾਂ ਅਨੁਸਾਰ ਇਨ੍ਹਾਂ ਟੀਮਾਂ ਦੇ ਮੈਂਬਰ ਇਨ੍ਹਾਂ ਸਾਰੇ ਘਰਾਂ ਦੀ ਤਲਾਸ਼ੀ ਲਈ ਬਕਾਇਦਾ ਵਾਰੰਟ ਲੈ ਕੇ ਆਏ ਸਨ | ਜਿਨ੍ਹਾਂ ਨੇ ਘਰਾਂ ਵਿਚ ਦਾਖਲ ਹੁੰਦੇ ਹੀ ਨਾ ਸਿਰਫ਼ ਮੈਂਬਰਾਂ ਕੋਲੋਂ ਪੁੱਛਗਿੱਛ ਕੀਤੀ, ਸਗੋਂ ਹਰੇਕ ਚੀਜ਼ ਦੀ ਬਰੀਕੀ ਨਾਲ ਛਾਣਬੀਣ ਕਰਨ ਦੇ ਇਲਾਵਾ ਹਰ ਦਸਤਾਵੇਜ਼ ਦੀ ਘੋਖ ਕੀਤੀ ਹੈ | ਇਹ ਵੀ ਪਤਾ ਲੱਗਾ ਹੈ ਕਿ ਚੈਕਿੰਗ ਦੌਰਾਨ ਦੁਕਾਨ ਅਤੇ ਘਰਾਂ ਤੋਂ ਟੀਮ ਦੇ ਮੈਂਬਰ ਆਪਣੇ ਨਾਲ ਕੁੱਝ ਕਾਗਜ਼ ਤੇ ਹੋਰ ਸਮਾਨ ਵੀ ਲੈ ਕੇ ਗਏ ਹਨ | ਜਿਸ ਸਬੰਧੀ ਟੀਮ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ | ਟੀਮ ਵੱਲੋਂ ਇਹ ਕਾਰਵਾਈ ਇਸ ਹੱਦ ਤੱਕ ਗੁਪਤ ਰੱਖੀ ਗਈ ਸੀ ਕਿ ਇਨ੍ਹਾਂ ਘਰਾਂ ਵਿਚ ਕਿਸੇ ਰਿਸ਼ਤੇਦਾਰ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਗਿਆ ਅਤੇ ਮੀਡੀਏ ਨਾਲ ਵੀ ਟੀਮ ਨੇ ਕੋਈ ਗੱਲ ਨਹੀਂ ਕੀਤੀ | ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਨਾਲ ਮੌਜੂਦ ਅਧਿਕਾਰੀ ਤੇ ਕਰਮਚਾਰੀਆਂ ਨੂੰ ਕੰਮਕਾਜ ਵਿਚ ਕੋਈ ਦਖਲ ਜਾਂ ਪੁੱਛਗਿੱਛ ਨਹੀਂ ਕਰਨ ਦਿੱਤੀ ਗਈ | ਸ਼ਾਮ 4 ਵਜੇ ਤੱਕ ਵੱਖ-ਵੱਖ ਥਾੲੀਂ ਜਾਂਚ ਕਰਨ ਦੇ ਬਾਅਦ ਟੀਮਾਂ ਦੇ ਇਹ ਮੈਂਬਰ ਦੇਰ ਸ਼ਾਮ ਤੱਕ ਅੱਜ ਦੀ ਕਾਰਵਾਈ ਦੀ ਰਿਪੋਰਟ ਤਿਆਰ ਕਰਨ ‘ਚ ਲੱਗੇ ਰਹੇ | ਜ਼ਿਕਰਯੋਗ ਹੈ ਕਿ ਐਸ.ਪੀ. ਸਲਵਿੰਦਰ ਸਿੰਘ ਅਤੇ ਉਨ੍ਹਾਂ ਦਾ ਰਸੋਈਆ ਮਦਨ ਗੋਪਾਲ ਪਹਿਲਾਂ ਹੀ ਐਨ.ਆਈ.ਏ. ਵੱਲੋਂ ਦਿੱਲੀ ਬੁਲਾ ਲਏ ਗਏ ਸਨ | ਜਿਨ੍ਹਾਂ ਦੀ ਉੱਥੇ ਪੁੱਛਗਿੱਛ ਹੋ ਰਹੀ ਹੈ | ਜਦੋਂ ਕਿ ਰਾਜੇਸ਼ ਵਰਮਾ ਦੀ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਨਹੀਂ ਬੁਲਾਇਆ ਗਿਆ ਸੀ | ਰਾਜੇਸ਼ ਵਰਮਾ ‘ਤੇ ਪਿੱਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਵਿਖੇ ਵੀ ਪੁਲਿਸ ਨੇ ਬਕਾਇਦਾ ਇਕ ਤਰ੍ਹਾਂ ਨਾਲ ਨਜ਼ਰ ਰੱਖੀ ਹੋਈ ਹੈ ਜਿਸ ਤਹਿਤ ਉਨ੍ਹਾਂ ਦੀ ਦੁਕਾਨ ਅਤੇ ਘਰ ਵਿਖੇ ਤਾਇਨਾਤ ਕੀਤੇ ਗਏ ਕਰਮਚਾਰੀ ਕਿਸੇ ਵੀ ਆਮ/ਸ਼ੱਕੀ ਵਿਅਕਤੀ ਜਾਂ ਮੀਡੀਆ ਨੂੰ ਉਨ੍ਹਾਂ ਦੇ ਨਾਲ ਜ਼ਿਆਦਾ ਗੱਲ ਨਹੀਂ ਕਰਨ ਦਿੰਦੇ | ਇਸ ਤਰ੍ਹਾਂ ਅੱਜ ਮੁੜ ਐਨ.ਆਈ.ਏ. ਦੀ ਟੀਮ ਵੱਲੋਂ ਕੀਤੀ ਇਸ ਕਾਰਵਾਈ ਨੇ ਐਸ.ਪੀ. ਸਲਵਿੰਦਰ ਸਿੰਘ ਦੇ ਇਲਾਵਾ ਉਨ੍ਹਾਂ ਦੇ ਰਸੋਈਏ ਅਤੇ ਸੁੁਨਿਆਰੇ ਦੀ ਭੂਮਿਕਾ ਸਬੰਧੀ ਸ਼ੰਕੇ ਪੈਦਾ ਕਰ ਦਿੱਤੇ ਹਨ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article