ਪਠਾਨਕੋਟ, 29 ਅਗਸਤ (ਪੰਜਾਬ ਮੇਲ)- ਜ਼ਿਲ੍ਹਾ ਪਠਾਨਕੋਟ ਵਿਚ ਸਿਵਲ ਸਰਜਨ ਦਫਤਰ ਵਲੋਂ ਜਾਰੀ ਮੈਡੀਕਲ ਬੁਲੇਟਿਨ ਰਾਹੀਂ ਮਿਲੀ ਜਾਣਕਾਰੀ ਮੁਤਾਬਿਕ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਲੈਬਾਰਟਰੀ ਤੋਂ 461 ਸੈਂਪਲਾਂ ਕੇਸ ਦੀ ਰਿਪੋਰਟ ਆਈ ਹੈ ਜਿਸ ਵਿਚ 54 ਸੈਂਪਲ ਪਾਜ਼ੀਟਿਵ ਪਾਏ ਗਏ ਹਨ ਜਦਕਿ 27 ਲੋਕੀਂ ਰੈਪਿਡ ਟੈਸਟਾਂ ਵਿਚ ਪਾਜ਼ੀਟਿਵ ਆਏ ਹਨ। ਕੁੱਲ 81 ਵਿਚੋਂ 34 ਫ਼ੌਜ ਦੇ ਜਵਾਨ ਹਨ ।
ਅੱਜ ਦੀ ਰਿਪੋਰਟ ਮੁਤਾਬਿਕ ਹੁਣ ਤਕ 1189 ਪਾਜ਼ੀਟਿਵ ਕੇਸ ਹੋ ਗਏ ਹਨ, ਜਦਕਿ 794 ਲੋਕਾਂ ਨੂੰ ਸਰਕਾਰੀ ਪਾਲਿਸੀ ਅਧੀਨ ਡਿਸਚਾਰਜ ਕਰਕੇ ਘਰਾਂ ਨੂੰ ਭੇਜਿਆ ਜਾ ਚੁੱਕਿਆ ਹੈ। ਜ਼ਿਲ੍ਹੇ ‘ਚ 23 ਮੌਤਾਂ ਮਗਰੋਂ ਐਕਟਿਵ ਕੇਸਾਂ ਦੀ ਗਿਣਤੀ 372 ਹੋ ਗਈ ਹੈ।