PUNJABMAILUSA.COM

ਪਠਾਨਕੋਟ ਏਅਰਫੋਰਸ ਸਟੇਸ਼ਨ ਨੇੜੇ ਤਿੰਨ ਸ਼ੱਕੀ ਵਿਅਕਤੀ ਦਿਸਣ ਪੈਦਾ ਹੋਇਆ ਦਹਿਸ਼ਤ ਦਾ ਮਾਹੌਲ

ਪਠਾਨਕੋਟ ਏਅਰਫੋਰਸ ਸਟੇਸ਼ਨ ਨੇੜੇ ਤਿੰਨ ਸ਼ੱਕੀ ਵਿਅਕਤੀ ਦਿਸਣ ਪੈਦਾ ਹੋਇਆ ਦਹਿਸ਼ਤ ਦਾ ਮਾਹੌਲ

ਪਠਾਨਕੋਟ ਏਅਰਫੋਰਸ ਸਟੇਸ਼ਨ ਨੇੜੇ ਤਿੰਨ ਸ਼ੱਕੀ ਵਿਅਕਤੀ ਦਿਸਣ ਪੈਦਾ ਹੋਇਆ ਦਹਿਸ਼ਤ ਦਾ ਮਾਹੌਲ
April 20
10:46 2018

ਪਠਾਨਕੋਟ, 20 ਅਪ੍ਰੈਲ (ਪੰਜਾਬ ਮੇਲ)- ਏਅਰਬੇਸ ਨਾਲ ਲੱਗਦੇ ਢਾਕੀ ਖੇਤਰ ਵਿੱਚ ਬੀਤੀ ਦੇਰ ਰਾਤ ਤਿੰਨ ਹਥਿਆਰਬੰਦ ਵਿਅਕਤੀਆਂ ਦੇ ਸ਼ੱਕੀ ਹਾਲਤ ਵਿੱਚ ਦਿਖਾਈ ਦੇਣ ਨਾਲ ਖੇਤਰ ਵਿੱਚ ਇੱਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀ ਸੂਚਨਾ ਮਿਲਦੇ ਸਾਰ ਪੰਜਾਬ ਪੁਲੀਸ ਦੇ ਅਧਿਕਾਰੀਆਂ ਅਤੇ ਹੋਰ ਮੁਲਾਜ਼ਮਾਂ ਨੇ ਸਾਰੇ ਇਲਾਕੇ ਨੂੰ ਘੇਰ ਲਿਆ ਅਤੇ ਸਾਰੀ ਰਾਤ ਤਲਾਸ਼ੀ ਅਭਿਆਨ ਚਲਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਾਢੇ 11 ਵਜੇ ਦਰਸ਼ਨ ਨਾਂ ਦਾ ਗਰੈਫ਼ ਦਾ ਮੁਲਾਜ਼ਮ ਸਿਗਰੇਟ ਪੀਣ ਲਈ ਘਰੋਂ ਬਾਹਰ ਨਿਕਲਿਆ ਤਾਂ ਉਸ ਨੇ ਤਿੰਨ ਸ਼ੱਕੀ ਵਰਦੀਧਾਰੀ ਵਿਅਕਤੀਆਂ ਨੂੰ ਉਥੇ ਘੁੰਮਦੇ ਦੇਖਿਆ। ਉਸ ਅਨੁਸਾਰ ਤਿੰਨੇ ਵਿਅਕਤੀ ਉਸ ਦੇ ਸਾਹਮਣੇ ਪੈਂਦੀ ਗਲੀ ਵਿੱਚ ਚਲੇ ਗਏ, ਜੋ ਕਿ ਆਈ.ਟੀ.ਆਈ. ਦੇ ਪਿੱਛੇ ਜਾ ਕੇ ਖ਼ਤਮ ਹੁੰਦੀ ਹੈ। ਉਥੇ ਕਾਫੀ ਜੰਗਲ-ਝਾੜੀਆਂ ਵੀ ਹਨ। ਜਿਉਂ ਹੀ ਉਸ ਨੇ ਸ਼ੱਕੀਆਂ ਨੂੰ ਦੇਖਿਆ ਤਾਂ ਉਸ ਨੇ ਆਪਣੇ ਗੁਆਂਢੀ ਬਸੰਤ ਨੂੰ ਉਠਾਇਆ ਅਤੇ ਉਸ ਨੇ ਵੀ ਉਨ੍ਹਾਂ ਨੂੰ ਦੇਖਿਆ। ਇਸੇ ਤਰ੍ਹਾਂ ਦੋ ਹੋਰ ਵਿਅਕਤੀਆਂ, ਜਿਨ੍ਹਾਂ ਵਿੱਚ ਇੱਕ ਆਰ.ਐੱਮ.ਪੀ. ਡਾਕਟਰ ਹੈ ਤੇ ਦੂਸਰਾ ਘਰੇਲੂ ਵਿਅਕਤੀ ਹੈ, ਨੇ ਵੀ ਉਨ੍ਹਾਂ ਨੂੰ ਦੇਖਿਆ। ਦਰਸ਼ਨ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਦੇ ਪੀ.ਸੀ.ਆਰ. ਦਸਤੇ ਨੂੰ ਦਿੱਤੀ, ਜਿਸ ’ਤੇ ਪੁਲੀਸ ਦੇ ਅਧਿਕਾਰੀ ਤੇ ਮੁਲਾਜ਼ਮ ਮੌਕੇ ’ਤੇ ਪੁੱਜ ਗਏ। ਅੱਜ ਪੁਲੀਸ ਨੇ ਚਾਰਾਂ ਚਸ਼ਮਦੀਦਾਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਇਨ੍ਹਾਂ ਚਾਰਾਂ ਦੇ ਬਿਆਨ ਆਪਸ ਵਿੱਚ ਰਲਦੇ ਸਨ।
ਸ਼ੱਕੀ ਵਿਅਕਤੀਆਂ ਦੇ ਉਕਤ ਖੇਤਰ ਵਿੱਚ ਦੇਖੇ ਜਾਣ ਨਾਲ ਏਅਰਫੋਰਸ ਅਤੇ ਫੌਜ ਦੇ ਸੁਰੱਖਿਆ ਦਸਤੇ ਤੁਰੰਤ ਹਰਕਤ ਵਿੱਚ ਆ ਗਏ। ਏਅਰਫੋਰਸ ਦੇ ਅਧਿਕਾਰੀਆਂ ਨੇ ਏਅਰਫੋਰਸ ਦੇ ਗੇਟ ਕੋਲ ਬੈਰੀਕੇਡ ਲਗਾ ਦਿੱਤੇ ਅਤੇ ਉਥੇ ਬੁਲਟ ਪਰੂਫ਼ ਬਖਤਰਬੰਦ ਗੱਡੀ ਵੀ ਖੜ੍ਹੀ ਕਰ ਦਿੱਤੀ। ਇਸ ਦੇ ਨਾਲ ਹੀ ਆਰਮੀ ਦਾ ਕਿਊ.ਆਰ.ਟੀ. ਦਾ ਸੁਰੱਖਿਆ ਦਸਤਾ ਵੀ ਮੌਕੇ ਉੱਪਰ ਪੁੱਜ ਗਿਆ ਅਤੇ ਉਨ੍ਹਾਂ ਪੁਲੀਸ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਲਾਕੇ ਦੀ ਛਾਣਬੀਣ ਵਿੱਚ ਹਿੱਸਾ ਲਿਆ। ਏਅਰਬੇਸ ਨਾਲ ਲੱਗਦੇ ਸਾਰੇ ਖੇਤਰ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਾਰੀ ਰਾਤ ਲੋਕਾਂ ਨੇ ਜਾਗ ਕੇ ਕੱਟੀ। ਜਿਸ ਜਗ੍ਹਾ ਸ਼ੱਕੀ ਵਿਅਕਤੀ ਢਾਕੀ ਵਿੱਚ ਦੇਖੇ ਗਏ, ਉਸ ਤੋਂ 50 ਗਜ਼ ਦੂਰ ਹੀ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਸਵੇਰ ਵੇਲੇ ਹੀ ਇਹਤਿਆਤ ਵਜੋਂ ਛੁੱਟੀ ਕਰ ਦਿੱਤੀ ਗਈ। ਪੁਲੀਸ ਦੇ ਨਾਲ ਸਵੈਟ ਟੀਮਾਂ ਨੇ ਲੜਕਿਆਂ ਦੀ ਆਈ.ਟੀ.ਆਈ. ਬਿਲਡਿੰਗ, ਜਿੱਥੇ ਸ਼ੱਕੀਆਂ ਦੇ ਲੁਕੇ ਹੋਣ ਦਾ ਡਰ ਸੀ, ਨੂੰ ਸੁਰੱਖਿਆ ਘੇਰੇ ਵਿੱਚ ਲੈ ਕੇ ਵਿਆਪਕ ਤੌਰ ’ਤੇ ਤਲਾਸ਼ੀ ਲਈ ਅਤੇ ਚੱਪਾ-ਚੱਪਾ ਖੰਗਾਲਿਆ। ਇਹ ਤਲਾਸ਼ੀ ਅਭਿਆਨ ਅੱਜ ਦੁਪਹਿਰ ਬਾਅਦ ਪੌਣੇ ਇੱਕ ਵਜੇ ਤੱਕ ਚੱਲਿਆ ਪਰ ਕਿਸੇ ਵੀ ਸ਼ੱਕੀ ਵਿਅਕਤੀ ਦਾ ਕੋਈ ਸੁਰਾਗ ਨਾ ਲੱਗ ਸਕਿਆ। ਅੱਜ ਦੁਪਹਿਰ ਵੇਲੇ ਪੰਜਾਬ ਪੁਲੀਸ ਦੇ ਆਈ.ਜੀ. ਸੁਰਿੰਦਰ ਪਾਲ ਸਿੰਘ ਪਰਮਾਰ ਅਤੇ ਐੱਸ.ਐੱਸ.ਪੀ. ਵਿਵੇਕਸ਼ੀਲ ਸੋਨੀ ਨੇ ਉਕਤ ਸਥਾਨ ਦਾ ਦੌਰਾ ਕੀਤਾ। ਉਹ ਉਨ੍ਹਾਂ ਚਸ਼ਮਦੀਦ ਵਿਅਕਤੀਆਂ ਨੂੰ ਵੀ ਮਿਲੇ, ਜਿਨ੍ਹਾਂ ਨੇ ਰਾਤ ਨੂੰ ਸ਼ੱਕੀ ਵਿਅਕਤੀਆਂ ਨੂੰ ਘੁੰਮਦੇ ਦੇਖਿਆ ਸੀ।
ਅੱਜ ਦੀ ਇਸ ਘਟਨਾ ਨਾਲ ਪੰਜਾਬ ਪੁਲੀਸ ਦਾ ਸਾਰਾ ਧਿਆਨ ਬਮਿਆਲ ਸੈਕਟਰ ਵਿੱਚੋਂ ਹਟ ਕੇ ਏਅਰਬੇਸ ਦੇ ਆਲੇ-ਦੁਆਲੇ ਲੱਗ ਗਿਆ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਦੋ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੇ ਬਮਿਆਲ ਸੈਕਟਰ ਵਿੱਚ ਇੱਕ ਗੁੱਜਰ ਤੋਂ ਕਾਰ ਵਿੱਚ ਲਿਫਟ ਲਈ ਸੀ। ਸ਼ੱਕ ਪੈਣ ’ਤੇ ਰਸਤੇ ਵਿੱਚ ਹੀ ਕਾਰ ਰੋਕ ਕੇ ਗੁੱਜਰ ਉਨ੍ਹਾਂ ਦੇ ਚੁੰਗਲ ਵਿੱਚੋਂ ਆਪਣੀ ਜਾਨ ਬਚਾ ਕੇ ਭੱਜ ਗਿਆ ਸੀ ਅਤੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਸੀ। ਉਸ ਦਿਨ ਤੋਂ ਹੀ ਖੇਤਰ ਵਿੱਚ ਵੱਡੀ ਗਿਣਤੀ ਪੁਲੀਸ ਫੋਰਸ ਤਾਇਨਾਤ ਹੈ ਅਤੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਅਧਿਕਾਰੀਆਂ ਨੂੰ ਸ਼ੱਕੀਆਂ ਦੇ ਟੈਕਨੀਕਲ ਕੋਆਰਡੀਨੇਟਸ ਵੀ ਪ੍ਰਾਪਤ ਹੋਏ ਸਨ ਪਰ ਉਨ੍ਹਾਂ ਦਾ ਵੀ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ।
ਐੱਸ.ਪੀ. ਧਰਮਵੀਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਗਰੇਫ ਵਿਭਾਗ ਵਿੱਚ ਤਾਇਨਾਤ ਦਰਸ਼ਨ ਲਾਲ ਨੇ ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀ ਸੂਚਨਾ ਦਿੱਤੀ ਸੀ, ਜਿਸ ’ਤੇ ਸਾਰੇ ਜ਼ਿਲ੍ਹੇ ਦੀ ਪੁਲੀਸ ਨੂੰ ਇੱਥੇ ਬੁਲਾਇਆ ਗਿਆ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਅਜੇ ਤੱਕ ਕੋਈ ਵੀ ਸ਼ੱਕੀ ਵਿਅਕਤੀ ਹੱਥ ਨਹੀਂ ਲੱਗ ਸਕਿਆ।

ਸੀਸੀਟੀਵੀ ਵਿੱਚ ਕੈਦ ਹੋਏ ਤਿੰਨੋਂ ਸ਼ੱਕੀ
ਪੁਲੀਸ ਅੱਜ ਸ਼ਾਮ ਤਿੰਨਾਂ ਸ਼ੱਕੀਆਂ ਦੀ ਸੀਸੀਟੀਵੀ ਫੁਟੇਜ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਈ। ਫੁਟੇਜ ਮਿਲਦੇ ਸਾਰ ਪੁਲੀਸ ਨੇ ਉਸ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਅਤੇ ਜਾਂਚ ਆਰੰਭ ਦਿੱਤੀ। ਫੁਟੇਜ ਵਿੱਚ ਸ਼ੱਕੀਆਂ ਦੀ ਵੇਸ਼ਭੂਸ਼ਾ ਸਾਧਾਰਨ ਜਾਪ ਰਹੀ ਹੈ ਅਤੇ ਉਹ ਆਮ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਪਿੱਠੂ ਬੈਗ ਚੁੱਕੀ ਨਜ਼ਰ ਆ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article