PUNJABMAILUSA.COM

ਪਟਿਆਲਾ ‘ਚ ‘ਆਪ’ ਵੱਲੋਂ ਨਿਗਮ ਚੋਣਾਂ ਲਈ ਉਮੀਦਵਾਰ ਲੱਭਣੇ ਹੋਏ ਔਖੇ

ਪਟਿਆਲਾ ‘ਚ ‘ਆਪ’ ਵੱਲੋਂ ਨਿਗਮ ਚੋਣਾਂ ਲਈ ਉਮੀਦਵਾਰ ਲੱਭਣੇ ਹੋਏ ਔਖੇ

ਪਟਿਆਲਾ ‘ਚ ‘ਆਪ’ ਵੱਲੋਂ ਨਿਗਮ ਚੋਣਾਂ ਲਈ ਉਮੀਦਵਾਰ ਲੱਭਣੇ ਹੋਏ ਔਖੇ
November 22
10:04 2017

ਪਟਿਆਲਾ, 22 ਨਵੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਚਾਹੇ ਨਗਰ ਨਿਗਮ ਚੋਣਾਂ ਲਈ ਤਿਆਰੀਆਂ ਦਾ ਦਾਅਵਾ ਕਰ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਇਨ੍ਹਾਂ ਚੋਣਾਂ ‘ਚ ਖੜ੍ਹੇ ਕਰਨ ਦੇ ਲਈ ਆਪ ਨੂੰ 60 ਉਮੀਦਵਾਰ ਲੱਭਣੇ ਔਖੇ ਹੋ ਗਏ ਹਨ। ਜਾਣਕਾਰੀ ਮੁਤਾਬਕ ਚੋਣਾਂ ਲੜਨ ਲਈ ਆਉਣ ਵਾਲੇ ਖਰਚ ਤੇ ਸਰਕਾਰ ਦੀ ਕਥਿਤ ਜ਼ਿਆਦਤੀਆਂ ਤੋਂ ਡਰ ਦੇ ਕਾਰਨ ਵਲੰਟੀਅਰ ਚੋਣ ਮੈਦਾਨ ‘ਚ ਆਉਣ ਤੋਂ ਕਤਰਾ ਰਹੇ ਹਨ। ਇਸ ਦੇ ਇਲਾਵਾ ਪੁਰਾਣੇ ਵਲੰਟੀਅਰਾਂ ਦੀ ਨਾਰਾਜ਼ਗੀ ਨੇ ਵੀ ਪਾਰਟੀ ਦੀ ਪਰੇਸ਼ਾਨੀ ਵੱਧਾ ਦਿੱਤੀ ਹੈ। ਉਧਰ ਆਗੂਆਂ ਨੇ ਨਾਰਾਜ਼ ਵਲੰਟੀਅਰਾਂ ਦੇ ਨਾਲ ਤਾਲਮੇਲ ਬਨਾਉਣਾ ਸ਼ੁਰੂ ਕਰ ਦਿੱਤਾ ਹੈ।
ਹੁਣ ਉਹ ਨੇਤਾ ਜੋ ਪਹਿਲਾਂ ਖੁਦ ਟਿਕਟਾਂ ਲਈ ਦਿੱਲੀ ਹਾਈਕਮਾਨ ਦੇ ਕੋਲ ਹੱਥ ਜੋੜ ਰਹੇ ਸਨ, ਉਹ ਖੁਦ ਵਲੰਟੀਅਰਾਂ ਦੇ ਚੱਕਰ ਕੱਟ ਰਹੇ ਹਨ ਕਿ ਉਹ ਨਿਗਮ ਚੋਣਾਂ ‘ਚ ਉਮੀਦਵਾਰ ਬਣਨ। ਇਸ ਮਾਮਲੇ ‘ਚ ‘ਆਪ’ ਦੇ ਕੁਝ ਨਾਰਾਜ਼ ਵਲੰਟੀਅਰਾਂ, ਪਾਰਟੀ ‘ਚ ਸਰਗਰਮ ਵਲੰਟੀਅਰਾਂ ਤੇ ਕੁਝ ਆਮ ਵਰਕਰਾਂ ਦੇ ਨਾਲ ਵੀ ਗੱਲ ਕੀਤੀ। ਪੁਰਾਣੇ ਤੇ ਨਾਰਾਜ਼ ਵਲੰਟੀਅਰ ਇਹ ਕਹਿ ਰਹੇ ਹਨ ਕਿ ਜਿਨ੍ਹਾਂ ਨੇ ਹੁਣ ਤੱਕ ਪਾਰਟੀ ਦੇ ਅਹੁਦੇ ‘ਤੇ ਰਾਜ ਕੀਤਾ ਹੈ, ਉਹ ਖੁਦ ਅੱਗੇ ਆ ਕੇ ਆਪਣੇ ਸਮਰਥਕਾਂ ਨੂੰ ਚੋਣਾਂ ਲੜਵਾਉਣ। ਜਦਕਿ ਪਾਰਟੀ ‘ਚ ਸਰਗਰਮ ਵਲੰਟੀਅਰਾਂ ਦਾ ਕਹਿਣਾ ਹੈ ਕਿ ਫਿਲਹਾਲ ਚੋਣ ਮੈਦਾਨ ‘ਚ ਲੜਨ ਦਾ ਕੋਈ ਫਾਇਦਾ ਨਹੀਂ ਹੈ। ਸੱਤਾ ਪੱਖ ਨਾਲ ਵਿਰੋਧ ਪਾਲ ਕੇ ਨੁਕਸਾਨ ਹੋ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪਿਛਲੇ 3 ਨਿਗਮ ਚੋਣਾਂ ‘ਚ ਧੱਕਾਮੁੱਕੀ ਹੋਈ ਹੈ, ਇਸ ਤਰ੍ਹਾਂ ਹੁਣ ਜੇਕਰ ਅਜਿਹਾ ਹੋਇਆ, ਤਾਂ ਮਾਰ ਖਾ ਕੇ ਵੀ ਪੁਲਿਸ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ‘ਚ ਫਿਰ ਪਾਰਟੀ ਸਾਥ ਦੇਵੇਗੀ ਜਾਂ ਨਹੀਂ ਇਹ ਕਹਿਣਾ ਮੁਸ਼ਕਲ ਹੈ।
ਕੁਝ ਵਲੰਟੀਅਰਾਂ ਦਾ ਤਰਕ ਹੈ ਕਿ ਜੇਕਰ ਪਾਰਟੀ ਚੋਣ ਖਰਚਾ ਚੁੱਕੇ, ਤਾਂ ਹੀ ਚੋਣ ਲੜਾਂਗੇ। ਜਦਕਿ ਸੂਤਰਾਂ ਮੁਤਾਬਕ ਹਾਈਕਮਾਨ ਨੇ ਕਿਸੇ ਵੀ ਨਿਗਮ ਉਮੀਦਵਾਰ ਨੂੰ ਪਾਰਟੀ ਫੰਡ ਦੇਣ ਦੀ ਕੋਈ ਸ਼ਰਤ ਨਹੀਂ ਰੱਖੀ ਹੈ। ਇਸ ਲਈ ਅਜਿਹੀ ਸਥਿਤੀ ‘ਚ ਜਿਥੇ ਆਮ ਵਲੰਟੀਅਰ ਦਾ ਚੋਣ ਮੈਦਾਨ ‘ਚ ਉਤਰਨਾ ਔਖਾ ਹੈ, ਉਥੇ ਹੀ ਆਪ ਆਗੂਆਂ ਲਈ ਵੀ ਮੁਸ਼ਕਲ ਦੀ ਘੜੀ ਹੈ ਕਿ ਉਹ ਵਲੰਟੀਅਰਾਂ ਨੂੰ ਉਮੀਦਵਾਰ ਦੇ ਤੌਰ ‘ਤੇ ਕਿਵੇਂ ਮੈਦਾਨ ‘ਚ ਲਿਆਉਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣ ਮੁੱਦਿਆਂ ਸਮੇਤ ਤੇ ਮਾਮਲਿਆਂ ਨੂੰ ਲੈ ਕੇ ਲੁਧਿਆਣਾ ‘ਚ ਮੀਟਿੰਗ ਬੁਲਾਈ ਸੀ। ਪਾਰਟੀ ਦੇ ਰਵੱਈਏ ਦੇ ਤੁਰੰਤ ਬਾਅਦ ਇਥੋਂ ਦੇ ਸੀਨੀਅਰ ਨੇਤਾਵਾਂ ਨੇ ਨਾਰਾਜ਼ ਵਲੰਟੀਅਰਾਂ ਨੂੰ ਮਨਾਉਣ ਦੇ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਇਹ ਕੋਸ਼ਿਸ਼ ਜ਼ਿਆਦਾ ਪ੍ਰਭਾਵਸ਼ਾਲੀ ਦਿਖਾਈ ਨਹੀਂ ਦੇ ਰਹੀ ਹੈ। ਇਸ ਸੰਬੰਧੀ ਪਾਰਟੀ ਦੇ ਅਮਨ ਅਰੋੜਾ ਦਾ ਕਹਿਣਾ ਹੈ ਕਿ ਪੰਜਾਬ ਦੀ ਲਗਭਗ ਸਾਰੇ ਕਾਰਪੋਰੇਸ਼ਨ ‘ਚ ਉਮੀਦਵਾਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਾਰਾਜ਼ ਨੂੰ ਮਨਾਉਣ ਦਾ ਕੰਮ ਜਾਰੀ ਹੈ ਤੇ ਜਲਦੀ ਹੀ ਸਾਰੇ ਨੇਤਾ ਤੇ ਵਲੰਟੀਅਰ ਇਕ ਹੋ ਕੇ ਪਾਰਟੀ ਦੀ ਬੇਹਤਰੀ ਦੇ ਲਈ ਕੰਮ ਕਰਨਗੇ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article