PUNJABMAILUSA.COM

ਨੋਟਬੰਦੀ ਬਾਰੇ ਫੈਸਲਾ ਕਾਹਲੀ ‘ਚ ਨਹੀਂ ਲਿਆ ਗਿਆ : ਮੋਦੀ

ਨੋਟਬੰਦੀ ਬਾਰੇ ਫੈਸਲਾ ਕਾਹਲੀ ‘ਚ ਨਹੀਂ ਲਿਆ ਗਿਆ : ਮੋਦੀ

ਨੋਟਬੰਦੀ ਬਾਰੇ ਫੈਸਲਾ ਕਾਹਲੀ ‘ਚ ਨਹੀਂ ਲਿਆ ਗਿਆ : ਮੋਦੀ
February 08
10:36 2017

modi
ਨਵੀਂ ਦਿੱਲੀ,8 ਫਰਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਹੜਬੜੀ ਜਾਂ ਕਾਹਲੀ ‘ਚ ਨਹੀਂ ਲਿਆ ਗਿਆ ਅਤੇ ਨਾ ਹੀ ਇਸ ਦਾ ਐਲਾਨ ਬਿਨਾ ਸੋਚੇ-ਸਮਝੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਾਲ ਭਰ ਦੇ ਪੂਰੇ ਕਾਰੋਬਾਰ ਦਾ ਅੱਧਾ ਦੀਵਾਲੀ ਦੇ ਸਮੇਂ ਹੁੰਦਾ ਹੈ, ਇਸ ਲਈ ਦੀਵਾਲੀ ਤੋਂ ਬਾਅਦ ਹੀ ਨੋਟਬੰਦੀ ਦਾ ਐਲਾਨ ਕੀਤਾ ਗਿਆ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ਦੇ ਤਹਿਤ ਚੱਲ ਰਹੀ ਚਰਚਾ ‘ਚ ਹਿੱਸਾ ਲੈਦੇ ਹੋਏ ਅਰਥਵਿਵਸਥਾ ਨੂੰ ਲੈ ਕਈ ਤੱਥ ਰੱਖੇ। ਨੋਟਬੰਦੀ ਲਈ ਦੀਵਾਲੀ ਤੋਂ ਬਾਅਦ ਦਾ ਸਮਾਂ ਚੁਣਨ ਪਿੱਛੇ ਦਾ ਤਰਕ ਸਮਝਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਡਾਕਟਰ ਵੀ ਕਹਿੰਦਾ ਹੈ ਕਿ ਆਪਰੇਸ਼ਨ ਤੋਂ ਪਹਿਲਾਂ ਰੋਗੀ ਦੀ ਹਾਲਤ ਸਥਿਰ ਹੋਣੀ ਚਾਹੀਦੀ ਹੈ। ਡਾਕਟਰ ਫਿਰ ਹੀ ਇਲਾਜ ਕਰਦਾ ਹੈ, ਜਦੋਂ ਮਰੀਜ਼ ਦੇ ਬੀ.ਪੀ., ਸ਼ੂਗਰ ਦੀ ਸਥਿਤੀ ਠੀਕ ਹੋਵੇ। ਅਸੀਂ ਵੀ ਦੇਖਿਆ ਕਿ ਦੇਸ਼ ਦੀ ਅਰਥਵਿਵਸਥਾ ਅਜੇ ਤੰਦਰੁਸਤ ਹੈ। ਇਸ ਲਈ, ਸਾਡੇ ਲਈ ਇਹ ਸਭ ਤੋਂ ਠੀਕ ਸਮਾਂ ਸੀ, ਜਦੋਂ ਨੋਟਬੰਦੀ ਵਰਗੇ ਸਖਤ ਫੈਸਲੇ ਨੂੰ ਲਾਗੂ ਕੀਤਾ ਜਾ ਸਕੇ।’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਰੋਧੀ ਲਗਾਤਾਰ ਸਵਾਲ ਕਰਦੇ ਹਨ ਕਿ ਦੇਸ਼ ਦੀ ਅਰਥਵਿਵਸਥਾ ਵਧੀਆ ਚੱਲ ਰਹੀ ਸੀ ਪਰ ਨੋਟਬੰਦੀ ਕਰਕੇ ਸਰਕਾਰ ਨੇ ਵਿਕਾਸ ਦੀ ਰਫ਼ਤਾਰ ਰੋਕ ਦਿੱਤੀ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਫੈਸਲਾ ਅਜਿਹੇ ਹੀ ਸਮੇਂ ਲਿਆ ਜਾ ਸਕਦਾ ਸੀ, ਜਦੋਂ ਅਰਥਵਿਵਸਥਾ ਦੀ ਰਫ਼ਤਾਰ ਪੂਰੀ ਤਰ੍ਹਾਂ ਸਹੀ ਹੋਵੇ। ਮੋਦੀ ਨੇ ਵਿਰੋਧੀਆਂ ਦੇ ਇਸ ਸਵਾਲ ‘ਤੇ ਚੁਟਕੀ ਲਈ ਕਿ ਨੋਟਬੰਦੀ ‘ਚ ਸਰਕਾਰ ਦੇ ਹੱਥ ਕੀ ਲੱਗਿਆ। ਮੋਦੀ ਨੇ ਨੋਟਬੰਦੀ ਤੋਂ ਬਾਅਦ ਵਾਰ-ਵਾਰ ਨਿਯਮ ਬਦਲੇ ਜਾਣ ‘ਤੇ ਉੱਠੇ ਸਵਾਲਾਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਨਿਯਮਾਂ ‘ਚ ਬਦਲਾਅ ਜਨਤਾ ਦੀ ਸਹੂਲਤ ਲਈ ਕੀਤੇ ਗਏ ਅਤੇ ਕਈ ਵਾਰ ਗਲਤ ਕਰਨ ਵਾਲਿਆਂ ‘ਤੇ ਲਗਾਮ ਲਾਉਣ ਲਈ ਨਿਯਮ ਬਦਲੇ ਗਏ। ਨਾਲ ਹੀ, ਪੀ.ਐੱਮ. ਨੇ ਪੁੱਛਿਆ ਕਿ ਮਨਰੇਗਾ ਦੇ ਨਿਯਮਾਂ ‘ਚ ਹਜ਼ਾਰ ਵਾਰ ਬਦਲਾਅ ਕਿਉਂ ਆਏ? ਮੋਦੀ ਨੇ ਕਿਹਾ ਕਿ ਨੋਟਬੰਦੀ ਦੌਰਾਨ ਇਕ ਪਾਸੇ ਦੇਸ਼ ਨੂੰ ਲੁੱਟਣ ਵਾਲੇ ਲੋਕ ਸਨ ਤੇ ਦੂਜੇ ਪਾਸੇ ਈਮਾਨਦਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕੀ ਕਾਰਨ ਰਿਹਾ, ਜੋ ਮਨਰੇਗਾ ਵਰਗੇ ਪ੍ਰੋਗਰਾਮ ਦੇ ਨਿਯਮਾਂ ‘ਚ 1035 ਵਾਰ ਬਦਲਾਅ ਕਰਨਾ ਪਿਆ? ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਹੈ।’

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article