PUNJABMAILUSA.COM

ਨੋਟਬੰਦੀ ਦਾ ਦੂਜਾ ਸਾਲ – ਹੋਰ ਡੂੰਘੇ ਹੋਏ ਨੋਟਬੰਦੀ ਦੇ ਜ਼ਖ਼ਮ : ਮਨਮੋਹਨ

ਨੋਟਬੰਦੀ ਦਾ ਦੂਜਾ ਸਾਲ – ਹੋਰ ਡੂੰਘੇ ਹੋਏ ਨੋਟਬੰਦੀ ਦੇ ਜ਼ਖ਼ਮ : ਮਨਮੋਹਨ

ਨੋਟਬੰਦੀ ਦਾ ਦੂਜਾ ਸਾਲ – ਹੋਰ ਡੂੰਘੇ ਹੋਏ ਨੋਟਬੰਦੀ ਦੇ ਜ਼ਖ਼ਮ  : ਮਨਮੋਹਨ
November 08
21:50 2018

ਨਵੀਂ ਦਿੱਲੀ, 8 ਨਵੰਬਰ (ਪੰਜਾਬ ਮੇਲ)- ਨੋਟਬੰਦੀ ਦਾ ਦੂਜਾ ਸਾਲ ਪੂਰਾ ਹੋਣ ’ਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਜਾਇਜ਼ਾ ਲੈਂਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਸਮੇਂ ਦੇ ਨਾਲ ਇਸ ਦੇ ਜ਼ਖ਼ਮ ਡੂੰਘੇ ਹੁੰਦੇ ਜਾ ਰਹੇ ਹਨ ਅਤੇ ਅਰਥਚਾਰੇ ਨੂੰ ਹੋ ਰਿਹਾ ਨੁਕਸਾਨ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਕਿਵੇਂ ‘ਆਰਥਿਕ ਜੋਖ਼ਮ’ ਕੌਮ ਲਈ ਨਾਸੂਰ ਬਣ ਸਕਦਾ ਹੈ। ਸੀਨੀਅਰ ਕਾਂਗਰਸ ਆਗੂ ਨੇ ਸਰਕਾਰ ਨੂੰ ਕਿਹਾ ਕਿ ਉਹ ਅਜਿਹੇ ਹੋਰ ਕਦਮ ਨਾ ਚੁੱਕੇ ਜਿਸ ਨਾਲ ਅਰਥਚਾਰੇ ’ਚ ਦੁਚਿੱਤੀ ਦਾ ਮਾਹੌਲ ਪੈਦਾ ਹੋਵੇ। ਨੋਟਬੰਦੀ ਨੂੰ ‘ਅਸਫ਼ਲ’ ਅਤੇ ‘ਬਿਨਾਂ ਵਿਚਾਰੇ’ ਲਾਗੂ ਕੀਤੀ ਨੀਤੀ ਕਰਾਰ ਦਿੰਦਿਆਂ ਮਨਮੋਹਨ ਸਿੰਘ ਨੇ ਆਪਣੇ ਬਿਆਨ ’ਚ ਕਿਹਾ ਕਿ ਭਾਰਤੀ ਅਰਥਚਾਰੇ ਅਤੇ ਸਮਾਜ ਨੂੰ ਇਸ ਨਾਲ ਹੋਇਆ ਨੁਕਸਾਨ ਜੱਗ ਜ਼ਾਹਿਰ ਹੈ। ਉਨ੍ਹਾਂ ਕਿਹਾ, ‘‘ਨੋਟਬੰਦੀ ਦਾ ਅਸਰ ਹਰ ਇਕ ਵਿਅਕਤੀ ’ਤੇ ਹੋਇਆ ਭਾਵੇਂ ਉਹ ਕਿਸੇ ਵੀ ਉਮਰ, ਲਿੰਗ, ਧਰਮ, ਜਾਤ ਜਾਂ ਕੰਮ-ਧੰਦੇ ਨਾਲ ਜੁੜਿਆ ਹੋਵੇ।’’ ‘ਮੰਨਿਆ ਜਾਂਦਾ ਹੈ ਕਿ ਸਮੇਂ ਨਾਲ ਹਰ ਜ਼ਖ਼ਮ ਭਰ ਜਾਂਦਾ ਹੈ ਪਰ ਬਦਕਿਸਮਤੀ ਨਾਲ ਨੋਟਬੰਦੀ ਦੇ ਨੁਕਸਾਨ ਸਮੇਂ ਦੇ ਨਾਲ ਹੋਰ ਹੋਰ ਸਪੱਸ਼ਟ ਨਜ਼ਰ ਆਉਣ ਲੱਗ ਪਏ ਹਨ।’ ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨ ਕਾਰੋਬਾਰੀ ਨੋਟਬੰਦੀ ਦੇ ਝਟਕੇ ਤੋਂ ਅਜੇ ਤਕ ਸੰਭਲ ਨਹੀਂ ਸਕੇ ਹਨ। ਇਸ ਨਾਲ ਰੁਜ਼ਗਾਰ ’ਤੇ ਵੀ ਸਿੱਧਾ ਅਸਰ ਪਿਆ ਹੈ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਨੋਟਬੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਟ-ਬੂਟ ਵਾਲੇ ਦੋਸਤਾਂ ਦੇ ਕਾਲੇ ਧਨ ਨੂੰ ਸਫ਼ੈਦ ’ਚ ਬਦਲਣ ਦੀ ‘ਡੂੰਘੀ ਸਾਜ਼ਿਸ਼’ ਅਤੇ ‘ਚਲਾਕੀ ਵਾਲੀ ਯੋਜਨਾ’ ਸੀ। ਉਨ੍ਹਾਂ ਕਿਹਾ ਕਿ ਇਹ ਘੁਟਾਲੇ ਤੋਂ ਵਧ ਕੁਝ ਵੀ ਨਹੀਂ ਸੀ। ਇਸ ਦੌਰਾਨ ਕਾਂਗਰਸ ਨੇ ਨੋਟਬੰਦੀ ਨੂੰ ਆਜ਼ਾਦ ਭਾਰਤ ਦਾ ‘ਸਭ ਤੋਂ ਵੱਡਾ ਘੁਟਾਲਾ’ ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਵੱਲੋਂ ਸ਼ੁੱਕਰਵਾਰ ਨੂੰ ਮੁਲਕ ਭਰ ’ਚ ਪ੍ਰਦਰਸ਼ਨ ਕੀਤੇ ਜਾਣਗੇ। ਕਾਂਗਰਸ ਤਰਜਮਾਨ ਆਨੰਦ ਸ਼ਰਮਾ ਨੇ ਕਿਹਾ ਕਿ ਨੋਟਬੰਦੀ ਕਰਕੇ ਐਨਪੀਏਜ਼ ’ਚ ਵਾਧਾ ਹੋ ਗਿਆ ਅਤੇ ਬੈਂਕਿੰਗ ਪ੍ਰਣਾਲੀ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ‘ਬਰਬਾਦੀ ਵਾਲੇ ਫ਼ੈਸਲੇ’ ਲਈ ਲੋਕ ਪ੍ਰਧਾਨ ਮੰਤਰੀ ਨੂੰ ਸਜ਼ਾ ਦੇਣਗੇ। ਉਧਰ ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨੋਟਬੰਦੀ ਨਾਲ ਕਾਲੇ ਧਨ, ਭ੍ਰਿਸ਼ਟਾਚਾਰ ਅਤੇ ਅਤਿਵਾਦ ਦਾ ਕੋਈ ਖ਼ਾਤਮਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਉਕਤ ਰਾਗ ਅਲਾਪਦੇ ਸਨ ਪਰ ਹੁਣ ਸਾਰੇ ਨੋਟਬੰਦੀ ਦੇ ਦੋ ਸਾਲ ਬੀਤਣ ਮਗਰੋਂ ਇਨ੍ਹਾਂ ਮੁੱਦਿਆਂ ਨੂੰ

ਰਿਜ਼ਰਵ ਬੈਂਕ ਨਾਲ ਸੰਵਾਦ ਕਦੇ ਵੀ ਜਨਤਕ ਨਹੀਂ ਕੀਤੇ ਜਾਂਦੇ
ਲੈ ਕੇ ਖਾਮੋਸ਼ ਹੋ ਗਏ ਹਨ। -ਪੀਟੀਆਈ

About Author

Punjab Mail USA

Punjab Mail USA

Related Articles

ads

Latest Category Posts

    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article
    ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ

Read Full Article
    ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

ਭਾਰਤੀ ਮੂਲ ਦੇ ਵਿਵਾਦਤ ਅਧਿਕਾਰੀ ਨੂੰ ‘ਗੂਗਲ’ ਨੇ ਅਦਾ ਕੀਤੇ ਸਾਢੇ ਚਾਰ ਕਰੋੜ ਡਾਲਰ

Read Full Article
    ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

ਭਾਰਤ ‘ਚ ਵਜਿਆ ਲੋਕ ਸਭਾ ਚੋਣਾਂ ਦਾ ਬਿਗੁਲ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

ਪ੍ਰਵਾਸੀ ਪੰਜਾਬੀਆਂ ‘ਚ ਕਿਸੇ ਵੀ ਰਾਜਸੀ ਧਿਰ ਦੀ ਹਮਾਇਤ ਲਈ ਉਤਸ਼ਾਹ ਨਹੀਂ

Read Full Article