PUNJABMAILUSA.COM

ਨੋਟਬੰਦੀ ਕਾਰਨ ਮਾਲੀ ਸੰਕਟ ‘ਚ ਫਸੀ ਪੰਜਾਬ ਸਰਕਾਰ

ਨੋਟਬੰਦੀ ਕਾਰਨ ਮਾਲੀ ਸੰਕਟ ‘ਚ ਫਸੀ ਪੰਜਾਬ ਸਰਕਾਰ

ਨੋਟਬੰਦੀ ਕਾਰਨ ਮਾਲੀ ਸੰਕਟ ‘ਚ ਫਸੀ ਪੰਜਾਬ ਸਰਕਾਰ
December 14
09:36 2016

13
ਚੰਡੀਗੜ੍ਹ, 14 ਦਸੰਬਰ (ਪੰਜਾਬ ਮੇਲ)- ਦੇਸ਼ ‘ਚ ਨੋਟਬੰਦੀ ਲਾਗੂ ਹੋਣ ਦਾ ਸਨਅਤ ਤੇ ਵਪਾਰ ‘ਤੇ ਜੋ ਮਾੜਾ ਅਸਰ ਪਿਆ ਹੈ, ਉਸ ਦੇ ਨਤੀਜੇ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਕੇਂਦਰ ਸਰਕਾਰ ਵੱਲੋਂ ਰਾਜਾਂ ਨੂੰ ਕੇਂਦਰੀ ਕਰਾਂ ‘ਚੋਂ ਜੋ ਹਿੱਸੇਦਾਰੀ ਦਿੱਤੀ ਜਾਂਦੀ ਹੈ, ਉਸ ਸਬੰਧੀ ਕੇਂਦਰ ਵੱਲੋਂ ਰਾਜਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਦੀਆਂ ਕਰ ਪ੍ਰਾਪਤੀਆਂ ‘ਚ ਆਈ ਕਮੀ ਕਾਰਨ ਰਾਜਾਂ ਦਾ ਹਿੱਸਾ ਵੀ ਘਟੇਗਾ ਅਤੇ ਮੁੱਢਲੇ ਅਨੁਮਾਨਾਂ ਅਨੁਸਾਰ ਪੰਜਾਬ ਨੂੰ ਕੇਂਦਰੀ ਕਰਾਂ ‘ਚੋਂ ਹਰ ਮਹੀਨੇ ਮਿਲਦੇ ਕੋਈ 700 ਤੋਂ 750 ਕਰੋੜ ਦੀ ਪ੍ਰਾਪਤੀ ‘ਤੇ ਕੋਈ 350 ਕਰੋੜ ਰੁਪਏ ਦੀ ਇਸ ਕਾਰਨ ਕਟੌਤੀ ਲੱਗਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਰਾਜ ਸਰਕਾਰ ਦੀਆਂ ਆਪਣੀਆਂ ਮਾਲ ਪ੍ਰਾਪਤੀਆਂ ‘ਚ ਚਾਲੂ ਮਹੀਨੇ ਦੌਰਾਨ ਜੋ ਕੋਈ 750 ਤੋਂ 800 ਕਰੋੜ ਦੀ ਕਮੀ ਆਈ ਹੈ, ਉਸ ਦਾ ਅਸਰ ਦਸੰਬਰ ਮਹੀਨੇ ਦੌਰਾਨ ਹੋਰ ਵੀ ਗੰਭੀਰ ਹੋ ਸਕਦਾ ਹੈ, ਕਿਉਂਕਿ ਮਗਰਲੇ ਮਹੀਨਿਆਂ ਦੀਆਂ ਆਈਆਂ ਕੁਝ ਕਰ ਪ੍ਰਾਪਤੀਆਂ ਵੀ ਅੰਕੜਿਆਂ ਵਿਚ ਸ਼ਾਮਲ ਸਨ। ਰਾਜ ਦੇ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਮੰਨਿਆ ਕਿ ਮਗਰਲੇ ਮਹੀਨੇ ਦੌਰਾਨ ਝੋਨੇ ਦੀ ਰਿਕਾਰਡ ਖਰੀਦ ਕਾਰਨ ਸਾਨੂੰ ਕੁਝ ਵਾਧੂ ਕਰ ਪ੍ਰਾਪਤੀਆਂ ਵੀ ਆ ਗਈਆਂ ਸਨ, ਪ੍ਰੰਤੂ ਦਸੰਬਰ ਮਹੀਨੇ ਦੌਰਾਨ ਨੋਟਬੰਦੀ ਕਾਰਨ ਰਾਜ ਦੀਆਂ ਕਰ ਪ੍ਰਾਪਤੀਆਂ ‘ਚ 30 ਤੋਂ 32 ਪ੍ਰਤੀਸ਼ਤ ਕਮੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਦਿੱਲੀ ਵਿਖੇ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਰਾਜਾਂ ਨੂੰ ਨੋਟਬੰਦੀ ਕਾਰਨ ਪੈਦਾ ਹੋਏ ਇਸ ਵਿੱਤੀ ਸੰਕਟ ‘ਚੋਂ ਕੱਢਣ ਲਈ ਸਹਾਇਤਾ ਪ੍ਰਦਾਨ ਕਰੇ, ਤਾਂ ਜੋ ਰਾਜ ਆਪਣੇ ਨਿਸ਼ਚਿਤ ਖ਼ਰਚਿਆਂ ਨੂੰ ਜਾਰੀ ਰੱਖ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਨੋਟਬੰਦੀ ਕਾਰਨ ਰਾਜ ਦੇ ਵੱਖ-ਵੱਖ ਖੇਤਰਾਂ ‘ਚ ਡਿੱਗਿਆ ਕਰ ਪ੍ਰਾਪਤੀਆਂ ਦਾ ਬਿਓਰਾ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਦੂਜੇ ਰਾਜਾਂ ਵੱਲੋਂ ਵੀ ਅਜਿਹੀ ਮੰਗ ਕੀਤੀ ਜਾ ਰਹੀ ਹੈ ਅਤੇ ਹੁਣ 21-22 ਨੂੰ ਦਿੱਲੀ ਵਿਖੇ ਜੀ.ਐੱਸ.ਟੀ. ਦੀ ਹੋਣ ਵਾਲੀ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਰਾਜਾਂ ਵੱਲੋਂ ਦੁਬਾਰਾ ਉਠਾਇਆ ਜਾਵੇਗਾ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਕੁਝ ਰਾਜਾਂ ਵੱਲੋਂ ਉਠਾਈ ਗਈ ਇਸ ਮੰਗ ਨੂੰ ਤਾਂ ਜ਼ਰੂਰ ਵਿਚਾਰ ਰਹੀ ਹੈ ਕਿ ਰਾਜਾਂ ਲਈ ਕੁੱਲ ਘਰੇਲੂ ਉਤਪਾਦ ਮੁਕਾਬਲੇ 3 ਪ੍ਰਤੀਸ਼ਤ ਕਰਜ਼ਾ ਚੁੱਕਣ ਦੀ ਹੱਦ ਨੂੰ ਵਧਾ ਕੇ 3.5 ਪ੍ਰਤੀਸ਼ਤ ਕਰ ਦਿੱਤਾ ਜਾਵੇ, ਪਰ ਕੇਂਦਰ ਸਰਕਾਰ ਖ਼ੁਦ ਵੀ ਮਾਲੀ ਔਕੜਾਂ ਵਿਚ ਫਸ ਜਾਣ ਕਾਰਨ ਅਤੇ ਆਪਣੀਆਂ ਕਰ ਪ੍ਰਾਪਤੀਆਂ ਵਿਚ ਆਈ ਵੱਡੀ ਕਮੀ ਦੇ ਹੁੰਦਿਆਂ ਰਾਜਾਂ ਦੇ ਘਾਟੇ ਦੀ ਭਰਪਾਈ ਕਰਨ ਲਈ ਤਿਆਰ ਨਹੀਂ ਹੈ। ਰਾਜ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਾਜ ਨੂੰ ਭਾਵੇਂ ਕਰਜ਼ਾ ਹੱਦ ਵੱਧਣ ਨਾਲ ਕੁਝ ਰਾਹਤ ਮਿਲ ਸਕਦੀ ਹੈ, ਪਰ 31 ਮਾਰਚ ਤੱਕ 4 ਮਹੀਨਿਆਂ ਦੌਰਾਨ ਜੇਕਰ ਕਰ ਪ੍ਰਾਪਤੀਆਂ ਵਿਚ ਸੁਧਾਰ ਨਹੀਂ ਹੁੰਦਾ ਤਾਂ ਰਾਜ ਦੀਆਂ ਕਰ ਪ੍ਰਾਪਤੀਆਂ ‘ਚ ਆਉਣ ਵਾਲੀ ਕੋਈ 4000 ਕਰੋੜ ਦੀ ਕਮੀ ਰਾਜ ਲਈ ਇਕ ਵਿੱਤੀ ਸੰਕਟ ਦਾ ਰੂਪ ਵੀ ਧਾਰਨ ਕਰ ਸਕਦੀ ਹੈ, ਜਿਸ ਦੇ ਹੁੰਦਿਆਂ ਰਾਜ ਸਰਕਾਰ ਲਈ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਆਦਿ ਦੀ ਅਦਾਇਗੀ ਕਰਨੀ ਵੀ ਮੁਸ਼ਕਿਲ ਬਣ ਸਕਦੀ ਹੈ। ਇਨ੍ਹਾਂ ਸੂਤਰਾਂ ਦਾ ਕਹਿਣਾ ਹੈ ਕਿ ਕਰਜ਼ਾ ਲਿਮਟ ਵਧਣ ਨਾਲ ਰਾਜ ਨੂੰ ਕੋਈ 1000 ਕਰੋੜ ਵਾਧੂ ਕਰਜ਼ਾ ਜ਼ਰੂਰ ਮਿਲ ਸਕਦਾ ਹੈ, ਪਰ ਕੇਂਦਰ ਵੱਲੋਂ ਨੋਟਬੰਦੀ ਕਾਰਨ ਕਰ ਪ੍ਰਾਪਤੀਆਂ ਦੀ ਕਮੀ ਦੀ ਕੇਂਦਰ ਵੱਲੋਂ ਭਰਪਾਈ ਹੋਣ ਤੋਂ ਬਿਨਾਂ ਰਾਜ ਲਈ ਮੌਜੂਦਾ ਵਿੱਤੀ ਸੰਕਟ ‘ਚੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article