PUNJABMAILUSA.COM

ਨੋਟਬੰਦੀ : ਆਰਬੀਆਈ ਨੇ ਕੀਤੀ ਹੋਰ ਸਖ਼ਤੀ

ਨੋਟਬੰਦੀ : ਆਰਬੀਆਈ ਨੇ ਕੀਤੀ ਹੋਰ ਸਖ਼ਤੀ

ਨੋਟਬੰਦੀ : ਆਰਬੀਆਈ ਨੇ ਕੀਤੀ ਹੋਰ ਸਖ਼ਤੀ
December 19
21:28 2016

rbi
ਪੰਜ ਹਜ਼ਾਰ ਤੋਂ ਵੱਧ ਦੇ ਪੁਰਾਣੇ ਨੋਟ ਜਮ੍ਹਾਂ ਕਰਾਉਣ ੳੱਤੇ ਹੋਏਗੀ ਪੁੱਛ-ਗਿੱਛ
ਨਵੀਂ ਦਿੱਲੀ, 19 ਦਸੰਬਰ
ਭਾਰਤੀ ਰਿਜ਼ਰਵ ਬੈਂਕ ਨੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ’ਚ ਪੰਜ ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਾਉਣ ’ਤੇ ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ। ਹੁਣ ਕੋਈ ਵੀ ਵਿਅਕਤੀ 30 ਦਸੰਬਰ ਤਕ ਇਕ ਵਾਰ ਹੀ ਪੁਰਾਣੇ ਨੋਟਾਂ ’ਚ ਪੰਜ ਹਜ਼ਾਰ ਤੋਂ ਵੱਧ ਦੀ ਨਕਦੀ ਜਮ੍ਹਾਂ ਕਰਵਾ ਸਕੇਗਾ। ਬੈਂਕ ਅਧਿਕਾਰੀਆਂ ਨੂੰ ਕਾਰਨ ਦੱਸਣਾ ਪਏਗਾ ਕਿ ਹੁਣ ਤਕ ਪੁਰਾਣੇ ਨੋਟ ਜਮ੍ਹਾਂ ਕਿਉਂ ਨਹੀਂ ਕਰਵਾਏ ਗਏ ਸਨ। ਇਸ ਦੇ ਨਾਲ ਪੁਰਾਣੇ ਨੋਟ ਜਮ੍ਹਾਂ ਕਰਾਉਣ ਦੀ ਹੱਦ ਜੇਕਰ 5 ਹਜ਼ਾਰ ਰੁਪਏ ਤੋਂ ਟੱਪਦੀ ਹੈ ਤਾਂ ਉਹ ਵਿਅਕਤੀ ਵੀ ਇਸ ਦੇ ਘੇਰੇ ’ਚ ਆ ਜਾਣਗੇ। ਆਰਬੀਆਈ ਨੇ ਕਿਹਾ ਕਿ ਨਵੀਂ ਕਾਲਾ ਧਨ ਮੁਆਫ਼ੀ ਯੋਜਨਾ ਪੀਐਮਜੀਕੇਵਾਈ ਤਹਿਤ ਪੁਰਾਣੇ ਨੋਟ ਜਮ੍ਹਾਂ ਕਰਾਉਣ ਦੀ ਕੋਈ ਹੱਦ ਤੈਅ ਨਹੀਂ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ 2016 ਤਹਿਤ ਅਣ-ਐਲਾਨੀ ਨਕਦੀ ਨੂੰ ਖ਼ਾਤੇ ’ਚ ਜਮ੍ਹਾਂ ਕਰਾਉਣ ’ਤੇ ਉਸ ਉਪਰ 50 ਫ਼ੀਸਦੀ ਟੈਕਸ ਲੱਗੇਗਾ ਅਤੇ 25 ਫ਼ੀਸਦੀ ਰਕਮ ਚਾਰ ਸਾਲਾਂ ਲਈ ਬਿਨਾਂ ਵਿਆਜ ’ਤੇ ਜ਼ਬਤ ਰਹੇਗੀ।
ਇਸ ਦੌਰਾਨ ਐਸਬੀਆਈ ਦੀ ਰਿਸਰਚ ਰਿਪੋਰਟ ‘ਈਕੋਰੈਪ’ ’ਚ ਦਾਅਵਾ ਕੀਤਾ ਗਿਆ ਹੈ ਕਿ ਨਕਦੀ ਦੀ ਘਾਟ ਅਗਲੇ ਦੋ ਮਹੀਨਿਆਂ ਤਕ ਦੂਰ ਹੋਏਗੀ। ਰਿਪੋਰਟ ਮੁਤਾਬਕ ਪੁਰਾਣੇ ਨੋਟਾਂ ਦੀ ਥਾਂ ’ਤੇ 75 ਫ਼ੀਸਦੀ ਨਵੀਂ ਕਰੰਸੀ ਜਨਵਰੀ ਅਖੀਰ ਤਕ ਚਲਣ ’ਚ ਆਉਣ ਦੀ ਉਮੀਦ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ ਦੋ ਮਹੀਨਿਆਂ ’ਚ ਹਾਲਾਤ ਬਿਲਕੁਲ ਸੁਧਰ ਜਾਣਗੇ। ਫਰਵਰੀ ਦੇ ਅਖੀਰ ਤਕ 78-88 ਫ਼ੀਸਦੀ ਕਰੰਸੀ ਚਲਣ ’ਚ ਆ ਸਕਦੀ ਹੈ। ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਖੇਤੀ ਪ੍ਰਧਾਨ ਸੂਬਿਆਂ ਪੰਜਾਬ, ਹਰਿਆਣਾ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਹੋਰ ਥਾਵਾਂ ’ਤੇ ਇਸ ਵਕਫ਼ੇ ਦੌਰਾਨ ਨਕਦੀ ਦੀ ਕਮੀ ਨਾਲ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਸਬੀਆਈ ਰਿਸਰਚ ਦੀ ਰਿਪੋਰਟ ਮੁਤਾਬਕ ਨੋਟਬੰਦੀ ਤੋਂ ਬਾਅਦ ਛੋਟੀ ਕਰੰਸੀ ਦਾ ਚਲਣ 7 ਫ਼ੀਸਦੀ ਵੱਧ ਗਿਆ ਹੈ। ਖੇਤੀਬਾੜੀ ਸੈਕਟਰ ਨਕਦੀ ਪ੍ਰਤੀ ਸੰਜੀਦਾ ਹੈ ਅਤੇ ਇਹ ਖੇਤਰ ਇਲੈਕਟ੍ਰਾਨਿਕ ਸਾਧਨਾਂ ਵਲ ਹੌਲੀ-ਹੌਲੀ ਰੁਖ਼ ਕਰੇਗਾ। ਰਿਪੋਰਟ ’ਚ ਸਰਕਾਰ ਅਤੇ ਆਰਬੀਆਈ ਨੂੰ ਕਿਹਾ ਗਿਆ ਹੈ ਕਿ ਉਹ ਨਕਦੀ ਕਢਾਉਣ ਵੱਲ ਧਿਆਨ ਦੇਣ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

ਅਮਰੀਕਾ ਸ਼ਾਂਤੀ ਸਥਾਪਨਾ ਲਈ 200 ਫੌਜੀਆਂ ਨੂੰ ਰੱਖੇਗਾ ਸੀਰੀਆ ‘ਚ

Read Full Article
    ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

ਐੱਫ.ਬੀ.ਆਈ. ਦੇ ਸਾਬਕਾ ਪ੍ਰਮੁੱਖ ਨੇ ਟਰੰਪ ਨੂੰ ਦੱਸਿਆ ‘ਰੂਸੀ ਏਜੰਟ’

Read Full Article
    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article