ਨੇਪਾਲ ਸਿਆਸੀ ਸੰਕਟ: ਹਿੰਦੂ ਰਾਸ਼ਟਰ ਦੀ ਬਹਾਲੀ ਲਈ ਕਾਠਮੰਡੂ ’ਚ ਪ੍ਰਦਰਸ਼ਨ

104
Share

ਕਾਠਮੰਡੂ, 4 ਜਨਵਰੀ (ਪੰਜਾਬ ਮੇਲ)- ਨੇਪਾਲ ’ਚ ਚੱਲ ਰਹੇ ਵੱਡੇ ਸਿਆਸੀ ਸੰਕਟ ਵਿਚਾਲੇ ਨੈਸ਼ਨਲ ਡੈਮੋਕਰੇਟਿਕ ਪਾਰਟੀ ਨੇ ਨੇਪਾਲ ਵਿਚ ਸੰਵਿਧਾਨਕ ਰਾਜਸ਼ਾਹੀ ਅਤੇ ਹਿੰਦੂ ਰਾਸ਼ਟਰ ਦੀ ਬਹਾਲੀ ਲਈ ਸ਼ੁੱਕਰਵਾਰ ਕਾਠਮੰਡੂ ’ਚ ਪ੍ਰਦਰਸ਼ਨ ਕੀਤਾ। ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਪਾਰਟੀ ਦੇ ਸੈਂਕੜੇ ਸਮਰਥਕਾਂ ਨੇ ਭਿ੍ਰਕੁਟੀ ਮੰਡਪ ਤੋਂ ਮਾਰਚ ਸ਼ੁਰੂ ਕਰ ਰਤਨਾ ਪਾਰਕ ਦੇ ਖੁੱਲ੍ਹੇ ਮੈਦਾਨ ’ਚ ਸਭਾ ਕੀਤਾ।
ਸਭਾ ਦੌਰਾਨ ਨੇਤਾਵਾਂ ਨੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵੱਲੋਂ ਸੰਸਦ ਭੰਗ ਕੀਤੇ ਜਾਣ ਦੀ ਨਿੰਦਾ ਕੀਤੀ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਦੇ ਪ੍ਰਧਾਨ ਕਮਲ ਥਾਪਾ ਅਤੇ ਪਸ਼ੁਪਤੀ ਸ਼ਮਸ਼ੇਰ ਰਾਣਾ ਨੇ ਨੇਪਾਲ ਨੂੰ ਫਿਰ ਤੋਂ ਹਿੰਦੂ ਰਾਸ਼ਟਰ ਐਲਾਨ ਕਰਨ ਅਤੇ ਦੇਸ਼ ’ਚ ਸੰਵਿਧਾਨਕ ਰਾਜਸ਼ਾਹੀ ਬਹਾਲ ਕਰਨ ਦੀ ਮੰਗ ਕੀਤੀ। ਨੇਤਾਵਾਂ ਨੇ ਕਿਹਾ ਕਿ ਦੇਸ਼ ਵਿਚ ਲੋਕਤੰਤਰ ਦੀ ਰੱਖਿਆ ਅਤੇ ਡਿਪਲੋਮੈਟਿਕ ਸਥਿਰਤਾ ਲਈ ਸੰਵਿਧਾਨਕ ਰਾਜਸ਼ਾਹੀ ਅਤੇ ਹਿੰਦੂ ਰਾਸ਼ਟਰ ਦੀ ਬਹਾਲੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।

Share