PUNJABMAILUSA.COM

ਨੇਪਾਲ ਭੱਜਣ ਦੀ ਤਿਆਰੀ ‘ਚ ਸੀ ਗੌਂਡਰ

ਨੇਪਾਲ ਭੱਜਣ ਦੀ ਤਿਆਰੀ ‘ਚ ਸੀ ਗੌਂਡਰ

ਨੇਪਾਲ ਭੱਜਣ ਦੀ ਤਿਆਰੀ ‘ਚ ਸੀ ਗੌਂਡਰ
January 29
10:54 2018

ਬਠਿੰਡਾ, 29 ਜਨਵਰੀ (ਪੰਜਾਬ ਮੇਲ)- ਨਾਭਾ ਜੇਲ੍ਹ ਬ੍ਰੇਕ ਤੋਂ ਬਾਅਦ ਫਰਾਰ ਹੋਇਆ ਵਿੱਕੀ ਗੌਂਡਰ ਪੰਜਾਬ, ਹਰਿਆਣਾ, ਹਿਮਾਚਲ, ਉਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਰਿਹਾ। ਉਸ ਦੇ ਸਾਥੀਆਂ ਨੇ ਮਹੀਨਿਆਂ ਤੱਕ ਉਸ ਨੂੰ ਪਨਾਹ ਦਿੱਤੀ। ਪਿਛਲੇ ਦੋ ਤਿੰਨ ਮਹੀਨੇ ਤੋਂ ਉਹ ਵਿਦੇਸ਼ ਭੱਜਣ ਦੀ ਤਿਆਰੀ ਵਿਚ ਸੀ। ਉਸ ਦਾ ਸਾਥੀ ਉਸ ਨੂੰ ਨੇਪਾਲ ਦੇ ਰਸਤੇ ਵਿਦੇਸ਼ ਭੇਜਣ ਦੀ ਤਿਆਰੀ ਕਰ ਰਿਹਾ ਸੀ। ਇਸ ਵਿਚ ਸਭ ਤੋਂ ਵੱਡਾ ਰੋਲ ਇਸੇ ਦੇ ਨਾਲ ਨਾਭਾ ਜੇਲ੍ਹ ਤੋਂ ਫਰਾਰ ਹੋਏ ਇੰਦਰਜੀਤ ਦਾ ਸੀ। ਇੰਦਰਜੀਤ ਨਾਭਾ ਜੇਲ੍ਹ ਬ੍ਰੇਕ ਵਿਚ ਨਾਮਜ਼ਦ 36 ਲੋਕਾਂ ਵਿਚ ਸ਼ਾਮਲ ਸੀ। ਇੰਦਰਜੀਤ ਸਿੰਘ ਸੰਧੂ ਨਿਵਾਸੀ ਤਰਨਤਾਰਨ ਨੂੰ ਰਾਜਪੁਰਾ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਹੀ ਦਿੱਲੀ ਏਅਰਪੋਰਟ ਤੋਂ ਫੜਿਆ। ਇੱਥੇ ਇੰਦਰਜੀਤ ਕੋਲੋਂ ਫਰਜ਼ੀ ਪਾਸਪੋਰਟ ਵੀ ਮਿਲਿਆ। ਜਿਸ ਦੇ ਜ਼ਰੀਏ ਉਹ ਸਾਈਪਰਸ ਗਿਆ ਸੀ। ਇਸੇ ਤਰ੍ਹਾਂ ਉਹ ਵਿੱਕੀ ਗੌਂਡਰ ਨੂੰ ਵੀ ਵਿਦੇਸ਼ ਭੇਜਣ ਦੀ ਤਿਆਰੀ ਕਰ ਰਿਹਾ ਸੀ। ਗੌਂਡਰ, ਪਾਕਿਸਤਾਨ ਵਿਚ ਬੈਠੇ ਅਪਣੇ ਦੋਸਤ ਹਰਮੀਤ ਪੀਐਚਡੀ ਦੇ ਨਾਲ ਮਿਲ ਕੇ ਨਵਾਂ ਗਿਰੋਹ ਤਿਆਰ ਕਰਨਾ ਚਾਹੁੰਦਾ ਸੀ। ਉਸ ਨੂੰ ਅਪਣਾ ਵੱਡਾ ਨੈਟਵਰਕ ਵੀ ਤਿਆਰ ਕਰ ਲਿਆ ਸੀ। ਇੰਟੈਲੀਜੈਂਸ ਦੇ ਇਸ ਰਿਪੋਰਟ ਦੇ ਆਧਾਰ ‘ਤੇ 14 ਮਹੀਨੇ ਤੋਂ ਫਰਾਰ ਗੌਂਡਰ ਦਾ ਐਨਕਾਊਂਟਰ ਦੋ ਮਹੀਨੇ ਵਿਚ ਕਰ ਦਿੱਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਗੌਂਡਰ ਨੂੰ ਵਿਦੇਸ਼ ਭੇਜਣ ਵਿਚ ਮਦਦ ਜੇਲ੍ਹ ਬ੍ਰੇਕ ਵਿਚ ਭੱਜਿਆ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹਰਮਿੰਦਰ ਮਿੰਟੂ ਵੀ ਕਰ ਰਿਹਾ ਸੀ। ਨਾਭਾ ਜੇਲ੍ਹ ਬ੍ਰੇਕ ਦੇ 24 ਘੰਟੇ ਅੰਦਰ ਹੀ 28 ਨਵੰਬਰ 2016 ਨੂੰ ਯੂਪੀ ਵਿਚ ਪਲਵਿੰਦਰ ਸਿੰਘ ਪਿੰਦਾ ਫੜਿਆ ਗਿਆ ਤਾਂ ਸੇਖੋਂ, ਗੌਂਡਰ ਸਾਥੀਆਂ ਸਮੇਤ ਹਰਿਆਣਾ ਦੇ ਰਸਤੇ ਦਿੱਲੀ ਵੱਲ ਭੱਜ ਗਿਆ। ਪ੍ਰੰਤੂ ਉਹ ਸੋਨੀਪਤ ਦੇ ਅੱਗੇ ਨਹੀਂ ਜਾ ਸਕੇ ਤੇ ਹਰਿਆਣਾ ਵਿਚ ਹੀ ਰੁਕੇ। 18 ਦਸੰਬਰ 2017 ਨੂੰ ਮੁੜ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਯਮੁਨਾਨਗਰ ਦੇ ਛਛਰੌਲੀ ਵਿਚ ਗੌਂਡਰ, ਸਿੰਮਾ, ਬੁੱਢਾ ਅਤੇ ਗੌਰਵ ਮਿਗਲਾਨੀ ਦੀ ਫਾਰਚੂਨਰ ਪਲਟ ਗਈ। ਇੱਥੇ ਇਨ੍ਹਾਂ ਪਨਾਹ ਦੇਣ ਵਾਲਾ ਦਰਸ਼ਨ ਭੂਰਾ ਫੜਿਆ ਗਿਆ ਪਰ ਗੌਂਡਰ ਸਾਥੀਆਂ ਦੇ ਨਾਲ ਗੱਡੀ ਲੁੱਟ ਕੇ ਰਾਜਸਥਾਨ ਵੱਲ ਨਿਕਲ ਗਿਆ। ਗੌਂਡਰ ਨੇ ਮੋਗਾ ਤੋਂ ਫਰਜ਼ੀ ਪਾਸਪੋਰਟ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਪ੍ਰੰਤੂ ਐਸਟੀਐਫ ਦੀ ਰੇਡ ਵਿਚ ਸੇਖੋਂ ਦੇ ਮੋਗਾ ਤੋਂ ਫੜੇ ਜਾਣ ਕਾਰਨ ਗੌਂਡਰ ਨੂੰ ਇੱਥੋਂ ਭੱਜਣਾ ਪਿਆ। ਸੂਤਰਾਂ ਅਨੁਸਾਰ ਗੌਂਡਰ ਸਿੰਗਾਪੁਰ ਵਿਚ ਗਰਮਦਲੀਆਂ ਨਾਲ ਮੀਟਿੰਗ ਕਰਨ ਦੀ ਤਿਆਰੀ ਵਿਚ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

ਅਮਰੀਕਾ ‘ਚ ਦਿਨ-ਦਿਹਾੜੇ ਹੋਈ ਫਾਈਰਿੰਗ ‘ਚ 6 ਲੋਕ ਜ਼ਖਮੀ

Read Full Article
    ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

ਸਾਊਥ ਕੈਰੋਲੀਨਾ ਸਥਿਤ ਕਲੇਮਸਨ ਯੂਨੀਵਰਸਿਟੀ ਕੰਪਲੈਕਸ ‘ਚ ਇਮਾਰਤ ਦਾ ਫਰਸ਼ ਢਹਿ ਜਾਣ ਕਾਰਨ 30 ਲੋਕ ਜ਼ਖਮੀ

Read Full Article
    2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

2017 ਵਿਚ 50,802 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

Read Full Article
    ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

ਹਾਦਸੇ ’ਚ ਵਾਲ ਵਾਲ ਬਚੀ ਹਿਲੇਰੀ

Read Full Article
    ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

ਟਰੰਪ ਵੱਲੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਕੇ ਹਿਰਾਸਤ ‘ਚ ਲੈਣ ਦੀ ਚਿਤਾਵਨੀ

Read Full Article
    ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

ਸੈਂਕੜੇ ਭਾਰਤੀ ਕੰਪਨੀਆਂ ‘ਚ ਅਮਰੀਕਾ ‘ਚ ਬਦਲੇ ਵੀਜ਼ਾ ਨਿਯਮਾਂ ਕਰਕੇ ਮਚਿਆ ਹਾਹਾਕਾਰ

Read Full Article
    ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

Read Full Article
    ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

ਮਾਈਕਲ ਤੂਫ਼ਾਨ ਨੇ ਅਮਰੀਕਾ ‘ਚ ਲਈ 30 ਲੋਕਾਂ ਦੀ ਜਾਨ

Read Full Article
    ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

ਵੱਖ-ਵੱਖ ਦੇਸ਼ਾਂ ਦੀ ਸਿਆਸਤ ‘ਚ ਸਰਗਰਮ ਹੈ ਸਿੱਖ ਭਾਈਚਾਰਾ

Read Full Article
    ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

ਸਨੀ ਸੰਧੂ ਮੋਡੈਸਟੋ ਦੇ ਨਵੇਂ ਜੱਜ ਨਿਯੁਕਤ

Read Full Article
    ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

ਐਲਕ ਗਰੋਵ ਵਿਖੇ ‘ਰੋਸ਼ਨੀਆਂ ਦਾ ਤਿਉਹਾਰ’ 30 ਅਕਤੂਬਰ ਨੂੰ ਮਨਾਇਆ ਜਾਵੇਗਾ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਲਟਕੀ ਇਕ ਹੋਰ ਤਲਵਾ

Read Full Article
    ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

ਨਟੋਮਸ ਸਕੂਲ ਬੋਰਡ ਲਈ ਉਮੀਦਵਾਰ ਜੱਗ ਬੈਂਸ ਨੂੰ ਮਿਲ ਰਿਹੈ ਹੁੰਗਾਰਾ

Read Full Article
    ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

ਆਈ.ਟੀ. ਕੰਪਨੀਆਂ ਵੱਲੋਂ ਐੱਚ-1ਬੀ ਵੀਜ਼ਾ ਸਬੰਧੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ

Read Full Article
    ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

ਉਸਤਾਦ ਲਾਲ ਚੰਦ ਯਮਲਾ ਜੱਟ ਮੇਲਾ ਯਾਦਗਾਰੀ ਹੋ ਨਿਬੜਿਆ

Read Full Article