ਨੇਪਾਲ ’ਚ ਓਲੀ ਸਰਕਾਰ ਤੋਂ ਬਹੁਮਤ ਖੁੱਸਿਆ

241
Share

ਕਾਠਮੰਡੂ, 6 ਮਈ (ਪੰਜਾਬ ਮੇਲ)-ਨੇਪਾਲ ਵਿਚ ਪੁਸ਼ਪਕਮਲ ਦਹਲ ‘ਪ੍ਰਚੰਡ’ ਦੀ ਅਗਵਾਈ ਵਾਲੀ ਸੀ.ਪੀ.ਆਈ. (ਮਾਓਵਾਦੀ ਸੈਂਟਰ) ਵੱਲੋਂ ਬੁੱਧਵਾਰ ਸਰਕਾਰ ਤੋਂ ਅਧਿਕਾਰਤ ਤੌਰ ’ਤੇ ਸਮਰਥਨ ਵਾਪਸ ਲਏ ਜਾਣ ਮਗਰੋਂ ਪ੍ਰਧਾਨ ਮੰਤਰੀ ਕੇ.ਪੀ. ਓਲੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪ੍ਰਤੀਨਿਧੀ ਸਭਾ ’ਚ ਬਹੁਮਤ ਖੁੱਸ ਗਿਆ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਗਣੇਸ਼ ਸ਼ਾਹ ਮੁਤਾਬਕ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਫ਼ੈਸਲੇ ਦੀ ਜਾਣਕਾਰੀ ਦੇਣ ਸਬੰਧੀ ਇਕ ਪੱਤਰ ਸੰਸਦੀ ਸਕੱਤਰੇਤ ਨੂੰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਮਾਓਵਾਦੀ ਸੈਂਟਰ ਦੇ ਚੀਫ਼ ਵ੍ਹਿਪ ਦੇਵ ਗੁਰੰਗ ਨੇ ਸੰਸਦੀ ਸਕੱਤਰੇਤ ਅਧਿਕਾਰੀਆਂ ਨੂੰ ਪੱਤਰ ਸੌਂਪਿਆ। ਪੱਤਰ ਸੌਂਪਣ ਮਗਰੋਂ ਸ਼੍ਰੀ ਗੁਰੰਗ ਨੇ ਕਿਹਾ ਕਿ ਪਾਰਟੀ ਵੱਲੋਂ ਓਲੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ, ਕਿਉਂਕਿ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਸਮਰਥਨ ਵਾਪਸ ਲਏ ਜਾਣ ਮਗਰੋਂ ਓਲੀ ਸਰਕਾਰ ਨੇ ਪ੍ਰਤੀਨਿਧ ਸਭਾ ’ਚ ਆਪਣਾ ਬਹੁਮਤ ਗੁਆ ਦਿੱਤਾ ਹੈ।¿;
ਇਸੇ ਦੌਰਾਨ ਪ੍ਰਧਾਨ ਮੰਤਰੀ ਓਲੀ ਸਮਰਥਨ ਲੈਣ ਲਈ ਮੁੱਖ ਵਿਰੋਧੀ ਨੇਤਾ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦਿਓਬਾ ਦੀ ਬੁੱਧਾਨੀਲਕੰਠ ਸਥਿਤ ਰਿਹਾਇਸ਼ ’ਤੇ ਪਹੁੰਚੇ। ਨੇਪਾਲੀ ਕਾਂਗਰਸ ਦੇ ਸੂੁਤਰਾਂ ਮੁਤਾਬਕ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਵੱਲੋਂ ਦੇਸ਼ ਦੇ ਸੱਜਰੇ ਘਟਨਾਕ੍ਰਮ ’ਤੇ ਚਰਚਾ ਕੀਤੀ ਗਈ ਹੈ।

Share