ਨੂਰਪੁਰੀ ਦੀ ਕਾਵਿ ਪੁਸਤਕ ‘ਹਕੀਕਤ’ ਦੀ ਗੋਸ਼ਟੀ ਨੂੰ ਮਿਲਿਆ ਭਰਵਾਂ ਹੁੰਗਾਰਾ

ਮਿਲਪੀਟਸ, 10 ਜੁਲਾਈ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਮਿਲਪੀਟਸ ਵਿਖੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਗੁਰਦਿਆਲ ਸਿੰਘ ‘ਨੂਰਪੁਰੀ’ ਦੀ ਕਾਵਿ ਪੁਸਤਕ ‘ਹਕੀਕਤ’ ‘ਤੇ ਗੋਸ਼ਟੀ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਪੰਨ ਹੋਈ। ਪਰਮਿੰਦਰ ਸਿੰਘ ਪ੍ਰਵਾਨਾ ਵੱਲੋਂ ‘ਨੂਰਪੁਰੀ’ ਦੀ ਪੁਸਤਕ ਬਾਰੇ ਸੰਖੇਪ ‘ਚ ਜਾਣਕਾਰੀ ਦਿੱਤੀ ਗਈ। ਇਸ ਵਿਚਾਰ ਚਰਚਾ ‘ਚ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਗਿੱਲ, ਪ੍ਰਸਿੱਧ ਢੋਲੀ ਲਾਲ ਸਿੰਘ ਭੱਟੀ, ਜਸਪਾਲ ਸਿੰਘ ਸੈਣੀ, ਅਵਤਾਰ ਸਿੰਘ ਮਿਸ਼ਨਰੀ, ਸਰਬਜੀਤ ਸਿੰਘ, ਪਿਆਰਾ ਸਿੰਘ ਰੰਧਾਵਾ ਸ਼ਾਮਲ ਹੋਏ। ਕਵੀ ਦਰਬਾਰ ‘ਚ ਚਰਨਜੀਤ ਸਿੰਘ ਪੰਨੂ, ਤਰਸੇਮ ਸਿੰਘ ਸੁੰਮਨ, ਜਸਦੀਪ ਸਿੰਘ ਫਰੀਮਾਂਟ, ਡਾ. ਕਪਿਲਾ, ਦਰਸ਼ਨ ਸਿੰਘ ਔਜਲਾ, ਗੁਰਦਿਆਲ ਸਿੰਘ ਨੂਰਪੁਰੀ, ਪ੍ਰਮਿੰਦਰ ਸਿੰਘ ਪ੍ਰਵਾਨਾ ਆਦਿ ਹਾਜ਼ਰ ਹੋਏ। ਮੰਚ ਸੰਚਾਲਨ ਹਾਸ-ਅਭਿਨੇਤਾ ਮਾਸਟਰ ਰੈਂਕੋ ਅਤੇ ਪ੍ਰਮਿੰਦਰ ਸਿੰਘ ਪ੍ਰਵਾਨਾ ਵੱਲੋਂ ਬਾਖੂਬੀ ਨਿਭਾਇਆ ਗਿਆ। ਨੂਰਪੁਰੀ ਵੱਲੋਂ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।