PUNJABMAILUSA.COM

ਨਿਤੀਸ਼ ਦੀ ਪਾਰਟੀ 4 ਸਾਲ ਬਾਅਦ ਐਨ.ਡੀ.ਏ. ‘ਚ ਹੋਈ ਸ਼ਾਮਲ

ਨਿਤੀਸ਼ ਦੀ ਪਾਰਟੀ 4 ਸਾਲ ਬਾਅਦ ਐਨ.ਡੀ.ਏ. ‘ਚ ਹੋਈ ਸ਼ਾਮਲ

ਨਿਤੀਸ਼ ਦੀ ਪਾਰਟੀ 4 ਸਾਲ ਬਾਅਦ ਐਨ.ਡੀ.ਏ. ‘ਚ ਹੋਈ ਸ਼ਾਮਲ
August 20
07:13 2017

ਪਟਨਾ, 20 ਅਗਸਤ (ਪੰਜਾਬ ਮੇਲ) -ਸਿਤੰਬਰ 2013 ‘ਚ ਨਰਿੰਦਰ ਮੋਦੀ ਨੂੰ ਭਾਜਪਾ ਦਾ ਪ੍ਰਧਾਨ ਮੰਤਰੀ ਉਮੀਦਵਾਰ ਬਣਾਏ ਜਾਣ ‘ਤੇ ਐਨਡੀਏ ਨੂੰ ਸਭ ਤੋਂ ਵੱਡਾ ਸਿਆਸੀ ਝਟਕਾ ਦੇਣ ਵਾਲੇ ਨਿਤੀਸ਼ ਕੁਮਾਰ ਆਖ਼ਰਕਾਰ ਸ਼ਨਿੱਚਰਵਾਰ ਨੂੰ ਮੁੜ ਐਨਡੀਏ ‘ਚ ਸ਼ਾਮਲ ਹੋ ਗਏ ਹਨ। ਨਿਤੀਸ਼ ਕੁਮਾਰ ਨੇ 4 ਸਾਲ ਬਾਅਦ ਐਨਡੀਏ ‘ਚ ਮੁੜ ਸ਼ਾਮਲ ਹੋਣ ਦਾ ਐਲਾਨ ਕੀਤਾ। ਪਟਨਾ ‘ਚ ਜਨਤਾ ਦਲ (ਯੂ) ਦੀ ਕੌਮੀ ਕਾਰਜਕਾਰਨੀ ਦੀ ਬੈਠਕ ਬੁਲਾ ਕੇ ਨਿਤੀਸ਼ ਨੇ ਇਹ ਐਲਾਨ ਕੀਤਾ। ਹਾਲਾਂਕਿ ਸ਼ਰਦ ਯਾਦਵ ਨਿਤੀਸ਼ ਤੋਂ ਵੱਖ ਰਾਹ ‘ਤੇ ਚੱਲ ਪਏ ਹਨ। ਸ਼ਰਦ ਯਾਦਵ ਦੇ ਸਮਰਥਕਾਂ ਨੇ ਨਿਤੀਸ਼ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਪਟਨਾ ‘ਚ ਹੀ ਵੱਖ ਮੀਟਿੰਗ ਕਰ ਕੇ ਸ਼ਰਦ ਗੁੱਟ ਨੇ ਖ਼ੁਦ ਨੂੰ ਅਸਲੀ ਪਾਰਟੀ ਦੱਸਿਆ ਅਤੇ ਕਿਹਾ ਕਿ ਮਹਾਗਠਜੋੜ ਹਾਲੇ ਵੀ ਜਾਰੀ ਹੈ। ਦੱਸ ਦੇਈਏ ਕਿ ਨਿਤੀਸ਼ ਕੁਮਾਰ ਪਿਛਲੇ 13 ਸਾਲਾਂ ਤੋਂ ਐਨਡੀਏ ਦੇ ਨਾਲ ਹਨ। ਅਟਲ ਬਿਹਾਰੀ ਸਰਕਾਰ ‘ਚ ਉਹ ਮੰਤਰੀ ਸੀ ਪਰ ਸਤੰਬਰ 2013 ‘ਚ ਉਨ•ਾਂ ਨੇ ਮੋਦੀ ਨੂੰ ਭਾਜਪਾ ਦੀ ਕਮਾਨ ਮਿਲਣ ਨੂੰ ਸੈਕੁਲਰ ਨੀਤੀਆਂ ਵਿਰੁੱਧ ਦੱਸਦਿਆਂ ਐਨਡੀਏ ਛੱਡ ਦਿੱਤੀ ਸੀ। ਫਿਰ ਬਿਹਾਰ ‘ਚ ਮਹਾਗਠਜੋੜ ਬਣਿਆ ਅਤੇ ਹੁਣ ਲਾਲੂ ਪਰਿਵਾਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਉਨ•ਾਂ ਦਾ ਸਾਥ ਛੱਡ ਐਨਡੀਏ ਦਾ ਹਿੱਸਾ ਬਣ ਗਏ ਹਨ। ਪਿਛਲੇ ਸਮੇਂ ਤੱਕ ਜੇਡੀਯੂ ਨਿਤੀਸ਼ ਨੂੰ ਮੋਦੀ ਵਿਰੁੱਧ ਸਭ ਤੋਂ ਭਰੋਸੇਯੋਗ ਚਿਹਰਾ ਦੱਸ ਰਹੀ ਸੀ। ਇਸ ਗੱਲ ਦੇ ਚਰਚੇ ਵੀ ਸਨ ਕਿ 2019 ਦੀਆਂ ਚੋਣਾਂ ‘ਚ ਉਨ•ਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਜਾਵੇਗਾ ਪਰ ਕਾਂਗਰਸ ਨਾਲ ਸਹਿਮਤੀ ਦੀ ਘੱਟ ਹੀ ਗੁੰਜਾਇਸ਼ ਸੀ। ਫਿਰ ਸੋਨੀਆ ਗਾਂਧੀ ਨਾਲ ਮੁਲਾਕਾਤ ‘ਚ ਨਿਤੀਸ਼ ਨੇ ਸਾਫ਼ ਕਰ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਨਹੀਂ ਹਨ ਪਰ ਪਿਛਲੇ ਮਹੀਨੇ ਤੇਜੀ ਨਾਲ ਬਦਲੇ ਘਟਨਾਕ੍ਰਮ ‘ਚ ਨਿਤੀਸ਼ ਨੇ ਵਿਰੋਧੀ ਧਿਰ ਦਾ ਸਾਥ ਛੱਡ ਦਿੱਤਾ ਅਤੇ ਹੁਣ ਐਨਡੀਏ ਦਾ ਹਿੱਸਾ ਬਣ ਗਏ ਹਨ। 2014 ਦੀਆਂ ਲੋਕਸਭਾ ਚੋਣਾਂ ‘ਚ ਬਿਹਾਰ ‘ਚ ਐਨਡੀਏ ਨੇ 40 ‘ਚੋਂ 30 ਸੀਟਾਂ ਜਿੱਤੀਆਂ ਸਨ। ਨਿਤੀਸ਼ ਦੀ ਪਾਰਟੀ ਨੂੰ ਸਿਰਫ਼ ਦੋ ਸੀਟਾਂ ਮਿਲੀਆਂ ਸਨ। ਭਾਜਪਾ 2019 ‘ਚ ਨਿਤੀਸ਼ ਦੇ ਸਾਥ ਬਦੌਲਤ ਜਿੱਤ ਦਾ ਇਹ ਰਿਕਾਰਡ ਬਿਹਾਰ ‘ਚ ਬਰਕਰਾਰ ਰੱਖਣਾ ਚਾਹੁੰਦੀ ਹੈ। ਇਸ ਲਈ ਨਿਤੀਸ਼ ਦਾ ਸਾਥ ਉਨ•ਾਂ ਦੇ ਮਿਸ਼ਨ 2019 ਲਈ ਕਾਫੀ ਅਹਿਮ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article