ਨਿਊ ਮੈਕਸੀਕੋ ‘ਚ ਭਾਰਤੀ ਰੈਸਟੋਰੈਂਟ ‘ਚ ਭੰਨ੍ਹ-ਤੋੜ; ਲਿਖੇ ਨਫਰਤ ਭਰੇ ਸੰਦੇਸ਼

513
Share

ਸਾਂਤਾ ਫੇ ਸਿਟੀ (ਨਿਊ ਮੈਕਸੀਕੋ), 24 ਜੂਨ (ਪੰਜਾਬ ਮੇਲ)- ਇਥੇ ਇਕ ਭਾਰਤੀ ਰੈਸਟੋਰੈਂਟ ‘ਚ ਭੰਨ-ਤੋੜ ਅਤੇ ਨਫਰਤ ਭਰੇ ਸੰਦੇਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੀਡੀਆ ‘ਚ ਆਈ ਖਬਰ ਮੁਤਾਬਕ ਇੰਡੀਅਨ ਪੈਲੇਸ ਨਾਂ ਦੇ ਰੈਸਟੋਰੈਂਟ ਨੂੰ ਤਕਰੀਬਨ ਇਕ ਲੱਖ ਡਾਲਰ ਦਾ ਨੁਕਸਾਨ ਪੁੱਜਾ ਹੈ।
ਸਥਾਨਕ ਪੁਲਿਸ ਅਤੇ ਐੱਫ.ਬੀ.ਆਈ. ਇਸ ਘਟਨਾ ਦੀ ਜਾਂਚ ਕਰ ਰਹੇ ਹਨ। ‘ਸਿੱਖ ਅਮਰੀਕੀ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ’ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਸ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫਰਤ ਅਤੇ ਹਿੰਸਾ ਅਸਵਿਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।
ਸਥਾਨਕ ਅਖਬਾਰ ਮੁਤਾਬਕ ਰੈਸਟੋਰੈਂਟ ਦੇ ਮੇਜ਼ਾਂ ਨੂੰ ਉਲਟਾ ਦਿੱਤਾ ਗਿਆ। ਕੱਚ ਦੇ ਭਾਂਡੇ ਫਰਸ਼ ‘ਤੇ ਸੁੱਟ ਕੇ ਤੋੜ ਦਿੱਤੇ ਗਏ। ਸ਼ਰਾਬ ਦਾ ਰੈਕ ਖਾਲੀ ਕਰ ਦਿੱਤਾ ਗਿਆ। ਇਕ ਦੇਵੀ ਦੀ ਮੂਰਤੀ ਤੋੜ ਦਿੱਤੀ ਗਈ ਅਤੇ ਕੰਪਿਊਟਰ ਚੋਰੀ ਕੀਤਾ ਗਿਆ।
ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਨੇ ਕਿਹਾ, ”ਮੈਂ ਰਸੋਈ ‘ਚ ਗਿਆ, ਜਦ ਮੈਂ ਇਹ ਸਭ ਦੇਖਿਆ ਤਾਂ ਸੋਚਣ ਲੱਗ ਗਿਆ ਕਿ ਇਹ ਕੀ ਹੋ ਗਿਆ ਤੇ ਕੀ ਚੱਲ ਰਿਹਾ ਹੈ। ਰੈਸਟੋਰੈਂਟ ਦੀਆਂ ਕੰਧਾਂ, ਕਾਊਂਟਰਾਂ ਅਤੇ ਹੋਰ ਉਪਲਬਧ ਥਾਵਾਂ ‘ਤੇ ”ਵ੍ਹਾਈਟ ਪਾਵਰ”, ”ਟਰੰਪ 2020” ਅਤੇ ”ਘਰ ਜਾਓ” ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਸਪ੍ਰੇਅ ਪੇਂਟਿੰਗ ਨਾਲ ਭੱਦੀ ਸ਼ਬਦਾਵਲੀ ਵੀ ਲਿਖੀਆਂ ਗਈਆਂ ਸਨ।


Share