PUNJABMAILUSA.COM

ਨਿਊਜ਼ੀਲੈਂਡ ਹਵਾਬਾਜ਼ੀ ਸੁਰੱਖਿਆ ਸੇਵਾ ਨੇ ਆਪਣੀ ਵੈਬ ਸਾਈਟ ‘ਤੇ ‘ਸਿੱਖ ਕਿਰਪਾਨ’ ਸਬੰਧੀ ਜਾਣਕਾਰੀ ਪਾਈ

ਨਿਊਜ਼ੀਲੈਂਡ ਹਵਾਬਾਜ਼ੀ ਸੁਰੱਖਿਆ ਸੇਵਾ ਨੇ ਆਪਣੀ ਵੈਬ ਸਾਈਟ ‘ਤੇ ‘ਸਿੱਖ ਕਿਰਪਾਨ’ ਸਬੰਧੀ ਜਾਣਕਾਰੀ ਪਾਈ

ਨਿਊਜ਼ੀਲੈਂਡ ਹਵਾਬਾਜ਼ੀ ਸੁਰੱਖਿਆ ਸੇਵਾ ਨੇ ਆਪਣੀ ਵੈਬ ਸਾਈਟ ‘ਤੇ ‘ਸਿੱਖ ਕਿਰਪਾਨ’ ਸਬੰਧੀ ਜਾਣਕਾਰੀ ਪਾਈ
March 12
15:40 2018

– ਸਿੱਖਾਂ ਨੂੰ 6 ਸੈਂਟੀਮੀਟਰ ਤੱਕ ਕਿਰਪਾਨ ਪਹਿਨੇ ‘ਤੇ ਨਹੀਂ ਰੋਕਦਾ ਏਵੀਏਸ਼ਨ ਸਟਾਫ
– ਫਿਰ ਸ਼ਾਬਾਸ਼! ਸ. ਹਰਪ੍ਰੀਤ ਸਿੰਘ ਦੇ ਜਿਨ੍ਹਾਂ ਨੇ ਵੈਬਸਾਈਟ ‘ਤੇ ਸ਼ਪਸ਼ਟੀਕਰਨ ਸ਼ਾਮਿਲ ਕਰਵਾਇਆ

ਔਕਲੈਂਡ, 12 ਮਾਰਚ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਬਹੁਕੌਮੀ ਮੁਲਕਾਂ ਦੇ ਵਿਚ ਵਿਭਿੰਨ ਸਭਿਆਚਾਰ ਅਤੇ ਧਾਰਮਿਕ ਆਜ਼ਾਦੀ ਕਾਇਮ ਰੱਖਣ ਲਈ ਜਿੱਥੇ ਨਵੇਂ ਕਾਨੂੰਨ ਘੜਨਾ ਇਕ ਜੱਦੇ-ਜਹਿਦ ਹੋ ਸਕਦੀ ਹੈ, ਉਥੇ ਮੌਜੂਦਾ ਕਾਨੂੰਨ ਅਨੁਸਾਰ ਆਪਣਾ ਹੱਕ ਪਾ ਲੈਣਾ ਵੀ ਇਕ ਪ੍ਰਾਪਤੀ ਹੈ। ਇਕ ਹੀ ਅਜਿਹਾ ਹੀ ਹੱਕ ਮੌਜੂਦ ਸੀ ਇਥੇ ਦੇ ਹਵਾਬਾਜ਼ੀ ਸੁਰੱਖਿਆ ਸੇਵਾ ਨਿਯਮਾਂ ਦੇ ਵਿਚ ਜਿਸ ਦੇ ਅਨੁਸਾਰ ਲੋਕ 6 ਸੈਂਟੀਮੀਟਰ ਤੱਕ ਚਾਕੂ ਜਾਂ ਬਲੇਡ ਆਦਿ ਨਿਊਜ਼ੀਲੈਂਡ ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਦੇ ਵਿਚ ਲਿਜਾ ਸਕਦੇ ਸਨ। ਪਰ ਸਿੱਖਾਂ ਨੂੰ ਇਥੇ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਸੀ ਜਦੋਂ ਪਹਿਨੀ ਹੋਈ ਛੋਟੀ ਸਿਰੀ ਸਾਹਿਬ ਵੀ 6 ਸੈਂਟੀਮੀਟਰ ਤੋਂ ਵੱਡੇ ਬਲੇਡ ਵਾਲੀ ਨਿਕਲਦੀ ਸੀ ਜਾਂ ਫਿਰ ਏਵੀਏਸ਼ਨ ਸਟਾਫ ਨੂੰ ਕਿਰਪਾਨ ਦੀ ਮਹੱਤਤਾ ਆਦਿ ਬਾਰੇ ਸਮਝਣ ਵਿਚ ਮੁਸ਼ਕਿਲ ਪੇਸ਼ ਆਉਂਦੀ ਸੀ।
ਨਵੰਬਰ 2017 ਦੇ ਵਿਚ ਇਥੇ ਖਾਲਸਾ ਫਾਊਂਡੇਸ਼ਨ ਦੇ ਟ੍ਰਸਟੀ ਸ. ਹਰਮਨ ਸਿੰਘ ਅਤੇ ਐਗਜੈਗਟਿਵ ਮੈਂਬਰ ਸ. ਹਰਪ੍ਰੀਤ ਸਿੰਘ ਨੇ ਇਸ ਕਾਨੂੰਨੀ ਹੱਕ ਦਾ ਇਸਤੇਮਾਲ ਕੀਤਾ ਸੀ। ਇਸ ਤੋਂ ਬਾਅਦ ਸ. ਹਰਪ੍ਰੀਤ ਸਿੰਘ ਨੇ ਬਾਕੀ ਸਿੱਖਾਂ ਦੇ ਲਈ ਹੋਰ ਸੌਖਾ ਕਰਨ ਦੇ ਉਦੇਸ਼ ਨਾਲ ਏਵੀਏਸ਼ਨ ਵਿਭਾਗ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਤੇ ਖੁਦ ਜਾ ਕੇ ਮੀਟਿੰਗਾਂ ਕੀਤੀਆਂ। ਇਸ ਨੌਜਵਾਨ ਨੇ ਚਿੱਠੀ-ਪੱਤਰ ਰਾਹੀਂ ਕਿਰਪਾਨ ਦੀ ਅਹਿਮੀਅਤ ਨੂੰ ਸਰਕਾਰੀ ਵੈਬਸਾਈਟ ਉਤੇ ਨਿਖਾਰ ਕੇ ਲਿਖਣ ਲਈ ਲਗਾਤਾਰ ਯਤਨ ਕੀਤਾ। ਹੁਣ ਚਾਰ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਹੈ। ਏਵੀਏਸ਼ਨ ਵਿਭਾਗ ਨੇ ਸਾਰੀ ਗੱਲ ਸਮਝਦਿਆਂ ਸਿੱਖ ਯਾਤਰੀਆਂ ਅਤੇ ਆਪਣੇ ਸਟਾਫ ਨੂੰ ਮੌਜੂਦਾ ਨਿਯਮ ਬਾਰੇ ਹੋਰ ਸਪਸ਼ਟ ਕਰਨ ਦੇ ਉਦੇਸ਼ ਨਾਲ ਸਰਕਾਰੀ ਵੈਬਸਾਈਟ ਉਤੇ ਨਿਖਾਰ ਕੇ ਲਿਖ ਦਿੱਤਾ ਹੈ ਕਿ ਕਿਰਪਾਨ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਅਤੇ ਇਹ ਉਚ ਅਧਿਆਤਮਕ ਅਹਿਮੀਅਤ ਰੱਖਦੀ ਹੈ। ਸਪਸ਼ਟ ਤੌਰ ਉਤੇ ਹੁਣ ਇਹ ਵੀ ਲਿਖ ਦਿੱਤਾ ਗਿਆ ਹੈ ਕਿ ਸਿੱਖ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਕਿਰਪਾਨ ਪਹਿਨ ਕੇ ਨਿਊਜ਼ੀਲੈਂਡ ਭਰ ਦੇ ਵਿਚ ਘਰੇਲੂ ਹਵਾਈ ਸਫਰ ਕਰ ਸਕਦੇ ਹਨ ਅਤੇ ਇਥੋਂ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਵਿਚ ਵੀ ਸਫਰ ਕਰ ਸਕਦੇ ਹਨ।
ਇਸਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਅੰਤਰ-ਰਾਸ਼ਟਰੀ ਉਡਾਣ ਦੇ ਲਈ ਜੇਕਰ ਯਾਤਰੀ ਨੂੰ ਕਿਸੇ ਹੋਰ ਦੇਸ਼ ਦੇ ਵਿਚ ਜ਼ਹਾਜ਼ ਬਦਲੀ ਕਰਨ ਦੀ ਲੋੜ ਪਵੇ ਤਾਂ ਉਸ ਦੇਸ਼ ਦੇ ਹਵਾਬਾਜ਼ੀ ਨਿਯਮਾਂ ਜਾਂ ਏਅਰਲਾਈਨ ਦੀ ਪੜ੍ਹਤਾਲ ਕਰਨੀ ਹੋਏਗੀ ਤਾਂ ਕਿ ਕਿਸੀ ਮੁਸ਼ਕਿਲ ਵਿਚ ਨਾ ਆਉਣ। ਜੇਕਰ ਕਿਰਪਾਨ 6 ਸੈਂਟੀਮੀਟਰ ਤੋਂ ਲੰਬੀ ਹੋਵੇਗੀ ਤਾਂ ਸੁਰੱਖਿਆ ਸਟਾਫ ਤੁਹਾਨੂੰ ਰੋਕ ਸਕਦਾ ਹੈ ਅਤੇ ਕਿਰਪਾਨ ਨੂੰ ਕਾਰਗੋ ਵਿਚ ਭੇਜਣ ਲਈ ਕਹਿ ਸਕਦਾ ਹੈ। ਵਰਨਣਯੋਗ ਹੈ ਕਿ ਕੈਨੇਡਾ ਦੇ ਵਿਚ ਵੀ ਅਜਿਹੀ ਸੁਵਿਧਾ ਉਪਲਬਧ ਹੈ ਪਰ ਅਜੇ ਤੱਕ ਉਥੇ ਵੀ ਸਬੰਧਿਤ ਵੈਬਸਾਈਟ ‘ਟਰਾਂਸਪੋਰਟ ਕੈਨੇਡਾ’ ਉਤੇ ਸਿੱਖ ਕਿਰਪਾਨ ਸ਼ਬਦ ਦਾ ਜ਼ਿਕਰ ਨਹੀਂ ਹੈ।
ਸੋ ਸ਼ਾਬਾਸ਼ ਹੈ ਸ. ਹਰਪ੍ਰੀਤ ਸਿੰਘ ਨੂੰ ਜਿਨ੍ਹਾਂ ਨੇ ਉਦਮ ਕਰਕੇ ਮੌਜੂਦ ਨਿਯਮਾਂ ਦੇ ਵਿਚ ਇਕ ਇਤਿਹਾਸਕ ਸਪਸ਼ਟੀਕਰਨ ਸ਼ਾਮਿਲ ਕਰਵਾ ਕੇ ਅੰਮ੍ਰਿਤਧਾਰੀ ਸਿੱਖ ਭਾਈਚਾਰੇ ਲਈ ਹਵਾਈ ਸਫਰ ਹੋਰ ਸੌਖਾ ਕਰ ਦਿੱਤਾ। ਜੇਕਰ ਕਿਸੀ ਨੂੰ ਛੋਟੀ ਕਿਰਪਾਨ ਦੀ ਜਰੂਰਤ ਹੋਵੇ ਤਾਂ ਵੀਰ ਸ. ਹਰਪ੍ਰੀਤ ਸਿੰਘ ਦੇ ਨਾਲ ਫੋਨ ਨੰਬਰ 022 3932 394 ਉਤੇ ਸੰਪਰਕ ਕਰ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article
    ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਜ਼ਿਆਦਾਤਰ ਵਾਸੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਪੱਖ ‘ਚ ਨਹੀਂ

Read Full Article
    ‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

‘ਭਾਰਤੀ ਸੰਵਿਧਾਨ ‘ਚ ਘੱਟ ਗਿਣਤੀਆਂ ਲਈ ਸਾਰੇ ਅਧਿਕਾਰ ਸਥਾਪਿਤ’

Read Full Article