PUNJABMAILUSA.COM

ਨਿਊਜ਼ੀਲੈਂਡ ਸਾਇੰਸਦਾਨਾਂ ਦੀ ਓਰਬਿਟ ਤੱਕ ਉਚੀ ਉਡਾਰੀ

ਨਿਊਜ਼ੀਲੈਂਡ ਸਾਇੰਸਦਾਨਾਂ ਦੀ ਓਰਬਿਟ ਤੱਕ ਉਚੀ ਉਡਾਰੀ

ਨਿਊਜ਼ੀਲੈਂਡ ਸਾਇੰਸਦਾਨਾਂ ਦੀ ਓਰਬਿਟ ਤੱਕ ਉਚੀ ਉਡਾਰੀ
January 21
19:39 2018

-ਰੌਕਿਟ ਲੈਬ ਸੰਸਥਾ ਨੇ ਦੂਜੇ ਉਦਮ ਨੂੰ ਸਫਲ ਕਰਦਿਆਂ ‘ਸਟਿੱਲ ਟੈਸਟਿੰਗ’ ਨਾਂਅ ਦਾ ਰੌਕਿਟ ਦਾਗਿਆ
– ਮੰਤਰੀ ਡੇਵਿਡ ਪਾਰਕਰ ਨੇ ਨਿਊਜ਼ੀਲੈਂਡ ਸਪੇਸ ਦੁਨੀਆ ਵਿਚ ਇਸਨੂੰ ਮੀਲ ਪੱਥਰ ਦੱਸਿਆ ਤੇ ਖੁਸ਼ੀ ਪ੍ਰਗਟ ਕੀਤੀ

ਔਕਲੈਂਡ 21 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਧਰਤੀ ਦੇ ਖੇਤਰਫਲ ਅਨੁਸਾਰ 75ਵਾਂ ਸਥਾਨ ਉਤੇ ਆਉਂਦੇ ਨਿਊਜ਼ੀਲੈਂਡ ਦਾ ਅਕਾਰ ਅਕਾਸ਼ ਵਿਚ ਉਦੋਂ ਬਾਕੀ ਦੇਸ਼ਾਂ ਦੇ ਮੁਕਾਬਲੇ ਹੋਰ ਉਦੋਂ ਹੋਰ ਵੱਡਾ ਹੋ ਗਿਆ ਜਦੋਂ ਅੱਜ ‘ਰੌਕਿਟ ਲੈਬ’ ਸੰਸਥਾ ਨੇ ਆਪਣੇ ਦੂਜੇ ਉਦਮ ਦੇ ‘ਸਟਿਲ ਟੈਸਟਿੰਗ’ ਨਾਂਅ ਦੇ ਰੌਕਿਟ ਨੂੰ ਚੰਦ ਮਿੰਟਾਂ ਦੇ ਵਿਚ ਹੀ 500 ਕਿਲੋਮੀਟਰ ਉਚਾ ਭੇਜ ਕੇ ਓਰਬਿਟ (ਗ੍ਰਹਿ ਪੱਥ) ਦੇ ਵਿਚ ਸਫਲਤਾ ਪੂਰਵਕ ਪਹੁੰਚਾ ਦਿੱਤਾ। ਮਾਹੀਆ (ਪੀਨਨਸੁਲਾ) ਵਿਖੇ ਇਹ ਰੌਕਟ ਕੱਲ ਦਾਗਿਆ ਜਾਣਾ ਸੀ, ਪਰ ਮਿੰਟ ਕੁ ਪਹਿਲਾਂ ਇਕ ਅਣਜਾਣ ਕਿਸ਼ਤੀ ਲਾਗੇ ਦਿਸਣ ਕਰਕੇ ਸਕੀਮ ਬਦਲਣੀ ਪਈ ਸੀ। ਪਹਿਲੀ ਵਾਰ ਰੌਕਿਟ ਦਾਗਣ ਦੀ ਕੋਸ਼ਿਸ਼ ਪਿਛਲੇ ਸਾਲ ਮਈ ਮਹੀਨੇ ਕੀਤੀ ਗਈ ਸੀ। ਉਸ ਵੇਲੇ ਰੌਕਿਟ ਸਪੇਸ ਦੇ ਅੰਦਰ ਤੱਕ ਹੀ ਜਾ ਸਕਿਆ ਸੀ ਪਰ ਓਰਬਿਟ ਖੇਤਰ ਦੇ ਵਿਚ ਨਹੀਂ ਸੀ ਪਹੁੰਚ ਬਣਾ ਸਕਿਆ। ਉਸ ਵੇਲੇ ਜੋ ਤਕਨੀਕੀ ਨੁਕਸ ਨੋਟ ਕੀਤੇ ਗਏ ਇਸ ਵਾਰ ਹੱਲ ਕਰ ਲਏ ਗਏ ਸਨ। ਅੱਜ ਦਾ ਰੌਕਿਟ 2.43 ਮਿੰਟ ਉਤੇ ਦਾਗਿਆ ਗਿਆ ਅਤੇ 2.53 ਮਿੰਟ ਉਤੇ ਇਸ ਰੌਕਿਟ ਨੇ ਆਪਣਾ ਅੰਤਰਿਕਸ਼ ਉਪਰਕਰਣ ਉਤੇ ਵੱਖ ਕਰ ਦਿੱਤਾ ਸੀ। ਲੈਬ ਦਾ ਅਗਲਾ ਨਿਸ਼ਾਨਾ ਕਮਰਸ਼ੀਅਲ ਖੇਤਰ ਵਿਚ ਦਾਖਲ ਹੋਣ ਦਾ ਹੈ ਜਿੱਥੇ ਇਹ ਰੌਕਿਟ ਸੂਰਜੀ ਕਿਰਣਾਂ ਦੇ ਸਮਕਾਲੀ ਬਣਾਇਆ ਜਾਵੇਗਾ।
ਸਰਕਾਰ ਖੁਸ਼: ਦੇਸ਼ ਦੇ ਇਕਨਾਮਿਕਸ ਵਿਕਾਸ ਮੰਤਰੀ ਸ੍ਰੀ ਡੇਵਿਡ ਪਾਰਕਰ ਨੇ ਰੌਕਿਟ ਦਾਗਣ ਵਾਲੀ ਸਾਰੀ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਇਸਨੂੰ ਨਿਊਜ਼ੀਲੈਂਡ ਸਪੇਸ ਖੇਤਰ ਦੇ ਵਿਚ ਇਕ ਮੀਲ ਪੱਥਰ ਆਖਿਆ ਹੈ। ਆਕਲੈਂਡ ਸਥਿਤ ਸਾਰੇ ਕੰਟਰੋਲ ਰੂਮ ਨੂੰ ਵੀ ਵਧਾਈ ਦਿੱਤੀ ਗਈ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article