ਨਿਊਜ਼ੀਲੈਂਡ ਸਰਕਾਰ 5 ਬਿਲੀਅਨ ਸਲਾਨਾ ਖਜ਼ਾਨੇ ਦੀ ਭਰਪਾਈ ਲਈ ਦੁਬਾਰਾ ਖੋਲ੍ਹੇਗੀ ‘ਇੰਟਰਨੈਸ਼ਨਲ ਸਟੂਡੈਂਟ ਇੰਡਸਟਰੀ’

311
Share

ਕਾਲ: ਸਿੱਖਿਆ ਦੀ ਦੁਕਾਨ-ਅੰਤਰਰਾਸ਼ਟਰੀ ਗਾਹਕ
ਔਕਲੈਂਡ, 7 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਸਿਖਿਆ ਮੰਤਰੀ ਸ੍ਰੀ ਕ੍ਰਿਸ ਹਿਪਕਿਨਜ ਨੇ ਕਿਹਾ ਹੈ ਕਿ ਸਰਕਾਰ ਇਸ ਗੱਲ ਉਤੇ ਵਿਚਾਰ ਕਰ ਰਹੀ ਹੈ ਕਿ ਦੁਬਾਰਾ ‘ਇੰਟਰਨੈਸ਼ਨਲ ਸਟੂਡੈਂਟ ਇੰਡਸਟਰੀ’ ਨੂੰ ਖੋਲ੍ਹਿਆ ਜਾਵੇ। ਇਹ ਸਿਖਿਆ ਹੀ ਹੈ ਦੇਸ਼ ਦੇ ਖਜ਼ਾਨੇ ਵਿਚ 5 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੀ ਰਹੀ ਹੈ। ਵਿਕਟੋਰੀਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗ੍ਰਾਂਟ ਗੁਲਫੋਰਡ ਨੇ ਇਹ ਯਕੀਨੀ ਬਨਾਉਣ ਦਾ ਭਰੋਸਾ ਦਿੱਤਾ ਹੈ ਕਿ ਯੂਨੀਵਰਸਿਟੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਨਤਾ ਦੀ ਸਿਹਤ ਪੱਖੋਂ ‘ਜ਼ੀਰੋ ਰਿਸਕ’ ਉਤੇ ਰੱਖੇਗੀ। ਸਰਕਾਰ ਨੇ ਕਿਹਾ ਹੈ ਕਿ ਜਿਹੜੇ ਇਥੇ ਘੁੰਮਣ ਆਉਂਦੇ ਹਨ ਉਨ੍ਹਾਂ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀ ਇਥੇ ਜਿਆਦਾ ਸਮਾਂ ਰਹਿੰਦੇ ਹਨ ਅਤੇ ਜੇਕਰ ਇਨ੍ਹਾਂ ਨੂੰ ਇਥੇ ਏਕਾਂਤਵਾਸ ਵੀ ਕਰਨਾ ਪੈਂਦਾ ਹੈ ਤਾਂ ਸੌਦਾ ਖਰਾ ਹੈ। ਯੂਨੀਵਰਸਿਟੀਆਂ ਦਾ ਤਰਕ ਹੈ ਅੰਤਰਰਾਸ਼ਟਰੀ ਵਿਦਿਆਰਥੀ ਕੀਮਤੀ ਬੱਚੇ ਹਨ ਅਤੇ ਇਨ੍ਹਾਂ ਨੂੰ ਕੋਵਿਡ-19 ਦੇ ‘ਬਾਥਿੰਗ ਟੱਬ’ ਦੇ ਨਾਲ ਬਾਹਰ ਨਹੀਂ ਸੁੱਟਣਾ ਚਾਹੀਦਾ। ਸਰਕਾਰ ਜਦੋਂ  ਸਹੀ ਸਮਾਂ ਲੱਗੇ ਤਾਂ ਕਾਨੂੰਨ ਬਣਾ ਕੇ ਏਕਾਂਤਵਾਸ ਦਾ ਖਰਚਾ ਵੀ ਵਿਚੇ ਹੀ ਵਿਦਿਆਰਥੀਆਂ ਕੋਲੋਂ ਲੈ ਸਕਦੀ ਹੈ ਅਤੇ ਉਨ੍ਹਾਂ ਨੂੰ ਇਥੇ ਬੁਲਾ ਸਕਦੀ ਹੈ। ਸੋ ਸਰਕਾਰ ਜਲਦੀ ਹੀ ਕਾਲ ਦੇਣ ਵਾਲੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿ ਸਿਖਿਆ ਦੀ ਦੁਕਾਨ ਖੁੱਲ੍ਹਣ ਵਾਲੀ ਹੈ ਕਰ ਲਓ ਤਿਆਰੀ।


Share