PUNJABMAILUSA.COM

ਨਿਊਜ਼ੀਲੈਂਡ ਰਹਿੰਦੇ 79 ਸਾਲਾ ਬਲਬੀਰ ਸਿੰਘ ਬਸਰਾ ਨੇ 10ਵੀਂ ਵਾਰ ਮੈਰਾਥਨ ‘ਚ ਦੌੜਿਆ

ਨਿਊਜ਼ੀਲੈਂਡ ਰਹਿੰਦੇ 79 ਸਾਲਾ ਬਲਬੀਰ ਸਿੰਘ ਬਸਰਾ ਨੇ 10ਵੀਂ ਵਾਰ ਮੈਰਾਥਨ ‘ਚ ਦੌੜਿਆ

ਨਿਊਜ਼ੀਲੈਂਡ ਰਹਿੰਦੇ 79 ਸਾਲਾ ਬਲਬੀਰ ਸਿੰਘ ਬਸਰਾ ਨੇ 10ਵੀਂ ਵਾਰ ਮੈਰਾਥਨ ‘ਚ ਦੌੜਿਆ
May 07
17:00 2018

ਔਕਲੈਂਡ, 7 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਸੈਲਾਨੀਆਂ ਦੇ ਕੇਂਦਰ ਸ਼ਹਿਰ ਰੋਟੋਰੂਆ ਵਿਖੇ 54ਵੀਂ ਮੈਰਾਥਨ ਦੌੜ ਬੀਤੇ ਦਿਨੀਂ ਖਤਮ ਹੋਈ। 27 ਮੁਲਕਾਂ ਦੇ ਲਗਪਗ 3500 ਲੋਕਾਂ ਨੇ ਇਸ ਦੌੜ ਦੇ ਵਿਚ ਭਾਗ ਲਿਆ। ਇਹ ਦੌੜ 5.5 ਕਿਲੋਮੀਟਰ ਤੋਂ ਲੈ ਕੇ ਪੂਰੀ ਮੈਰਾਥਨ 42 ਕਿਲੋਮੀਟਰ ਤੱਕ ਸੀ। 1250 ਦੇ ਕਰੀਬ ਲੋਕਾਂ ਨੇ ਪੂਰੀ ਮੈਰਾਥਨ ਦੌੜ ਦੇ ਵਿਚ ਹਿੱਸਾ ਲਿਆ ਸੀ। ਪੰਜਾਬੀਆਂ ਨੇ ਇਸ ਗੱਲ ਦੀ ਮਾਣ ਹੋਏਗਾ ਕਿ 79 ਸਾਲਾ ਸ. ਬਲਬੀਰ ਸਿੰਘ ਬਸਰਾ (ਫਗਵਾੜਾ) ਨੇ 10ਵੀਂ ਵਾਰ ਪੂਰੀ ਮੈਰਾਥਨ (42.1 ਕਿਲੋਮੀਟਰ) ਦੌੜ ਪੂਰੀ ਕੀਤੀ। ਸ. ਬਸਰਾ ਨੇ ਇਹ ਦੌੜ 6 ਘੰਟੇ 2 ਮਿੰਟ 43 ਸੈਕਿੰਡ ਵਿਚ ਪੂਰੀ ਕਰਕੇ ਕਿਨਾਰੇ ਖੜੇ ਜਵਾਨਾਂ ਨੂੰ ਸ਼ਾਇਦ ਇਹ ਸੰਦੇਸ਼ ਦਿੱਤਾ ਕਿ ਖੜ੍ਹ ਕੇ ਵੇਖ ਜਵਾਨਾਂ ਬਾਬੇ ਦੌੜਾਂ ਵੀ ਲਾਉਂਦੇ ਨੇ। ਰੋਟੋਰੂਆ ਸ਼ਹਿਰ ਦੀ ਮੇਅਰ ਨੇ ਵੀ ਸ. ਬਸਰਾ ਦੇ ਨਾਲ ਤਸਵੀਰਾਂ ਖਿਚਵਾ ਕੇ ਖੁਸ਼ੀ ਜ਼ਾਹਿਰ ਕੀਤੀ। ਵਰਨਣਯੋਗ ਹੈ ਕਿ ਸ. ਬਸਰਾ ਨੇ 10 ਕੁ ਸਾਲ ਪਹਿਲਾਂ ਇਹ ਸ਼ੌਕ ਪਾਲਿਆ ਸੀ ਅਤੇ ਹੁਣ ਮਾਜਰਾ ਇਹ ਹੋ ਚੁੱਕਾ ਹੈ ਕਿ ਉਹ ਇਕ ਦਿਨ ਦੇ ਵਿਚ 71 ਕਿਲੋਮੀਟਰ ਤੱਕ ਦੀ ਸੈਰ ਕਰ ਛੱਡਦੇ ਹਨ। ਉਨ੍ਹਾਂ ਦੇ ਗੁੱਟ ਦੇ ਉਤੇ ਲੱਗੀ ਫਿਟਬਿਟ ਵੀ ਹੈਰਾਨ ਹੁੰਦੀ ਹੈ ਕਿ ਇਹ ਬਜ਼ੁਰਗ ਨੌਜਵਾਨ ਐਨਾ ਕਿਵੇਂ ਦੌੜ ਛੱਡਦਾ ਹੈ। ਰੋਟੋਰੂਆ ਵਿਖੇ ਮੈਰਾਥਨ ਦੌੜ ਦੇ ਵਿਚ ਭਾਗ ਲੈਣ ਵੇਲੇ ਉਨ੍ਹਾਂ ਦੇ ਮਿੱਤਰ ਸ. ਤਰਸੇਮ ਸਿੰਘ ਸੇਖੋਂ, ਸ. ਅਜੀਤ ਸਿੰਘ ਪਰਮਾਰ, ਸ. ਹਰਜੀਤ ਸਿੰਘ ਸ਼ੇਰਗਿੱਲ ਵੀ ਗਏ ਹੋਏ ਸਨ ਅਤੇ ਉਨ੍ਹਾਂ ਨੇ ਮੈਰਾਥਨ ਪੂਰੀ ਹੋਣ ਉਤੇ ਸ. ਬਸਰਾ ਅਤੇ ਉਨ੍ਹਾਂ ਦੇ ਪੁੱਤਰ ਸ. ਗੁਰਦੀਪ ਸਿੰਘ ਬਸਰਾ ਨੂੰ ਵਧਾਈ ਦਿੱਤੀ।

About Author

Punjab Mail USA

Punjab Mail USA

Related Articles

ads

Latest Category Posts

    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
   

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article
    ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

ਬੇਏਰੀਏ ਦੇ ਨੇਵਾਰਕ ਸ਼ਹਿਰ ‘ਚ ਪਹਿਲੀ ਸਿੱਖ ਕਲਾ ਪ੍ਰਦਰਸ਼ਨੀ ‘ਤੇ ਖਰੀਦੋ-ਫਰੋਖਤ 22 ਸਤੰਬਰ ਨੂੰ

Read Full Article
    ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

Read Full Article
    ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

ਏ.ਸੀ. ਟਰਾਂਸਿਟ ਦੇ ਵਰਕਰਾਂ ਵਲੋਂ ਤਜਿੰਦਰ ਧਾਮੀ ਨੂੰ ਪੂਰੀ ਸਪੋਰਟ ਕਰਨ ਦਾ ਐਲਾਨ

Read Full Article
    ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

ਅਮਰੀਕਾ ਲਗਾਵੇਗਾ ਚੀਨ ਦੇ ਸਮਾਨ ‘ਤੇ 14 ਲੱਖ ਕਰੋੜ ਰੁਪਏ ਦਾ ਟੈਕਸ

Read Full Article
    ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

ਗੂਗਲ ਦੇ ਮੁਲਾਜ਼ਮ ਟਰੰਪ ਦੀ ਜਿੱਤ ਤੋਂ ਦੁਖੀ

Read Full Article
    ਅਮਰੀਕਾ  ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

ਅਮਰੀਕਾ ‘ਚ ਹੁਣ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਵਾਲਿਆਂ ਦੀ ਖੈਰ ਨਹੀਂ!

Read Full Article
    ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

ਮਨਜੀਤ ਜੀ.ਕੇ. ‘ਤੇ ਹਮਲੇ ਦੇ ਕੇਸ ‘ਚ ਕੈਲੀਫੋਰਨੀਆ ‘ਚ ਪਿਓ-ਪੁੱਤਰ ਗ੍ਰਿਫ਼ਤਾਰ

Read Full Article