PUNJABMAILUSA.COM

ਨਿਊਜ਼ੀਲੈਂਡ ‘ਚ ਸ. ਅੰਗਰੇਜ਼ ਸਿੰਘ ਕੰਗ ਨੇ ਊਬਰ ਕੰਪਨੀ ਨੂੰ ਖੁਦ ਵਾਪਿਸ ਕੀਤੇ 69,933 ਡਾਲਰ

 Breaking News

ਨਿਊਜ਼ੀਲੈਂਡ ‘ਚ ਸ. ਅੰਗਰੇਜ਼ ਸਿੰਘ ਕੰਗ ਨੇ ਊਬਰ ਕੰਪਨੀ ਨੂੰ ਖੁਦ ਵਾਪਿਸ ਕੀਤੇ 69,933 ਡਾਲਰ

ਨਿਊਜ਼ੀਲੈਂਡ ‘ਚ ਸ. ਅੰਗਰੇਜ਼ ਸਿੰਘ ਕੰਗ ਨੇ ਊਬਰ ਕੰਪਨੀ ਨੂੰ ਖੁਦ ਵਾਪਿਸ ਕੀਤੇ 69,933 ਡਾਲਰ
October 04
11:03 2017

ਔਕਲੈਂਡ 4 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਦਰਜਨਾਂ ਦੇਸ਼ਾਂ ਦੇ 633 ਤੋਂ ਜਿਆਦਾ ਸ਼ਹਿਰਾਂ ਦੇ ਵਿਚ ਦੁਨੀਆ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ‘ਊਬਰ’ ਜਿੱਥੇ ਬਹੁਤ ਹੀ ਬਹੁ-ਤਕਨੀਕੀ ਪ੍ਰਣਾਲੀ ਦੇ ਨਾਲ ਸਾਰਾ ਕੁਝ ਸਮਾਟ ਫੋਨਾਂ ਉਤੇ ਕਰਦੀ ਹੈ, ਉਥੇ ਕਈ ਵਾਰ ਵੱਡੀ ਗਲਤੀ ਵੀ ਕਰ ਜਾਂਦੀ ਹੈ। ਇਕ ਅਜਿਹੀ ਹੀ ਗਲਤੀ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਸ਼ਹਿਰ ਵਿਖੇ ਪਾਰਟ ਟਾਈਮ ਊਬਰ ਟੈਕਸੀ ਚਲਾਉਂਦੇ ਇਕ ਪੰਜਾਬੀ ਸ. ਅੰਗਰੇਜ਼ ਸਿੰਘ ਕੰਗ ਸਪੁੱਤਰ ਸ. ਦਰਬਾਰਾ ਸਿੰਘ ਪਿੰਡ ਕੱਲ੍ਹਾ ਤਹਿਸੀਲ ਖਡੂਰ ਸਾਹਿਬ (ਤਰਨ ਤਾਰਨ) ਦੇ ਨੋਟਿਸ ਵਿਚ ਆਈ। ਘਟਨਾ 19 ਸਤੰਬਰ ਦੀ ਹੈ ਜਦੋਂ ਊਬਰ ਕੰਪਨੀ ਨੇ ਸ. ਅੰਗਰੇਜ਼ ਸਿੰਘ ਦੀ ਹਫਤਾਵਾਰੀ ਪੇਮੇਂਟ ਉਸਦੇ ਖਾਤੇ ਵਿਚ ਪਾਉਣ ਵੇਲੇ 370.44 ਡਾਲਰ ਦੀ ਥਾਂ ਗਲਤੀ ਦੇ ਨਾਲ 70,303.25 ਡਾਲਰ ਪਾ ਦਿੱਤੇ। ਅੰਗਰੇਜ਼ ਸਿੰਘ ਨੇ ਜਦੋਂ ਇਕ ਦੋ ਦਿਨਾਂ ਬਾਅਦ ਵੈਸੇ ਹੀ ਆਪਣਾ ਖਾਤਾ ਚੈਕ ਕੀਤਾ ਤਾਂ ਇਹ ਵੱਡੀ ਰਕਮ ਖਾਤੇ ਵਿਚ ਜਮ੍ਹਾ ਹੋਈ ਨਜ਼ਰੀਂ ਪਈ। ਆਪਸੀ ਗਲਬਾਤ ਕਰਦਿਆਂ ਕਈਆਂ ਨੇ ਸਲਾਹ ਦਿੱਤੀ ਕਿ ਤੁਹਾਡੀ ਗਲਤੀ ਨਹੀਂ ਹੈ, ਇਸ ਨੂੰ ਵਰਤ ਕੇ ਪਾਸੇ ਕਰੋ। ਪਰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਈਮਾਨਦਾਰ ਸਿਖਾਈ ਹੋਵੇ ਉਹ ਕਿੱਥੇ ਉਲਟ ਜਾਂਦੇ ਹਨ। ਸੋ ਸ. ਅੰਗਰੇਜ਼ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਰਾਜਬੀਰ ਕੌਰ ਨੇ ਇਹ ਪੈਸੇ ਵਾਪਿਸ ਕਰਨ ਦਾ ਫੈਸਲਾ ਕੀਤਾ। ਉਹ ਸਿੱਧੇ ਬੈਂਕ ਗਏ ਅਤੇ ਕਿਹਾ ਕਿ ਇਹ ਪੈਸੇ ਊਪਰ ਕੰਪਨੀ ਨੂੰ ਵਾਪਿਸ ਭੇਜ ਦੇਵੋ। ਦੋ ਦਿਨ ਬਾਅਦ ਬੈਂਕ ਦਾ ਫੋਨ ਆਇਆ ਕਿ ਉਹ ਇਸ ਤਰ੍ਹਾਂ ਪੈਸੇ ਵਾਪਿਸ ਨਹੀਂ ਭੇਜ ਸਕਦੇ ਤੁਸੀਂ ਕੰਪਨੀ ਨੂੰ ਦੱਸੋ ਅਤੇ ਇਕ ਅਥਾਰਟੀ ਪੇਪਰ ਉਤੇ ਦਸਤਖਤ ਕਰੋ। ਇਸ ਤੋਂ ਬਾਅਦ ਸ. ਅੰਗਰੇਜ਼ ਸਿੰਘ ਨੇ ਕੰਪਨੀ ਨੂੰ ਸੂਚਿਤ ਕੀਤਾ। ਕੰਪਨੀ ਨੇ ਆਪਣੀ ਗਲਤੀ ਚੈਕ ਕਰਕੇ ਇਹ ਪੈਸੇ ਬੈਂਕ ਤੋਂ 2 ਅਕਤੂਬਰ ਨੂੰ ਵਾਪਿਸ ਮੰਗਵਾ ਲਏ। ਹੈਰਾਨੀ ਦੀ ਹੱਦ ਹੈ ਕਿ ਜਿੱਥੇ ਬੈਂਕ ਕਰਮਚਾਰੀ ਇਸ ਈਮਾਨਦਾਰੀ ਦੀ ਦਾਦ ਦੇ ਰਹੇ ਹਨ ਉਥੇ ਊਬਰ ਕੰਪਨੀ ਨੇ ਅਜੇ ਤੱਕ ਕੋਈ ਸ਼ੁਕਰਾਨੇ ਦੀ ਈਮੇਲ ਤੱਕ ਨਹੀਂ ਕੀਤੀ। ਵਰਨਣਯੋਗ ਹੈ ਕਿ ਇਹ ਨੌਜਵਾਨ ਜਿੱਥੇ ਗੋ ਬੱਸ ਕਪੰਨੀ ਦੇ ਵਿਚ ਬੱਸ ਡ੍ਰਾਈਵਿੰਗ ਦੀ ਨੌਕਰੀ ਕਰਦਾ ਹੈ ਅਤੇ ਮਿਹਨਤ ਮੁਸ਼ੱਕਤ ਦੇ ਵਿਚ ਹੀ ਵਿਸ਼ਵਾਸ਼ ਰੱਖਦਾ ਹੈ। ਭਾਰਤੀ ਭਾਈਚਾਰੇ ਅਤੇ ਪੰਜਾਬੀ ਮੀਡੀਆ ਵੱਲੋਂ ਉਸਨੂੰ ਈਮਾਨਦਾਰੀ ਦੀ ਮਿਸਾਲ ਕਾਇਮ ਕਰਨ ਉਤੇ ਬਹੁਤ ਬਹੁਤ ਵਧਾਈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article