PUNJABMAILUSA.COM

ਨਿਊਜ਼ੀਲੈਂਡ ‘ਚ ਮਾਡਰਨ ਗੁਲਾਮੀ-ਕਈ ਭਾਰਤੀਆਂ ਖਿਲਾਰੀ ਭੁੱਖ

 Breaking News

ਨਿਊਜ਼ੀਲੈਂਡ ‘ਚ ਮਾਡਰਨ ਗੁਲਾਮੀ-ਕਈ ਭਾਰਤੀਆਂ ਖਿਲਾਰੀ ਭੁੱਖ

ਨਿਊਜ਼ੀਲੈਂਡ ‘ਚ ਮਾਡਰਨ ਗੁਲਾਮੀ-ਕਈ ਭਾਰਤੀਆਂ ਖਿਲਾਰੀ ਭੁੱਖ
October 13
17:06 2017

ਭਾਲਦੇ ਹੋ ਕਾਨੂੰਨੀ ਨੌਕਰੀ ਤਾਂ ਭਰੋ ਗੈਰ ਕਾਨੂੰਨੀ ਪੈਸੇ, ਦੇਸ਼ ਭਰ ‘ਚ ਫੈਲੀ ਭੈੜੀ ਪ੍ਰਥਾ-ਇਮੀਗ੍ਰੇਸ਼ਨ ਚਿੰਤਤ
-ਇਕ ਸਾਲ ਵਿਚ ਆਈਆਂ 1300 ਤੋਂ ਵੱਧ ਸ਼ਿਕਾਇਤਾਂ

ਔਕਲੈਂਡ, 13 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਵਿਚ ਮਾਡਰਨ ਤਰੀਕੇ ਨਾਲ ਗੁਲਾਮੀ ਦੀ ਪ੍ਰਥਾ ਚਲਾਉਣ ਵਿਚ ਭਾਰਤੀਆਂ ਖਾਸ ਕਰ ਪੰਜਾਬੀਆਂ ਦਾ ਨਾਂਅ ਨਿਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ। ਕਈ ਭਾਰਤੀ ਮਾਲਕਾਂ ਨੇ ਤਾਂ ਐਨੀ ਭੁੱਖ ਖਿਲਾਰ ਰੱਖੀ ਹੈ ਕਿ ਕਾਨੂੰਨੀ ਨੌਕਰੀ ਦੇਣ ਲਈ 50,000 ਡਾਲਰ ਤੱਕ ਦੀ ਰਾਸ਼ੀ ਗੈਰ ਕਾਨੂੰਨੀ ਢੰਗ ਨਾਲ ਡਕਾਰਨਾ ਹਾਜਮੇ ਦੀ ਗੋਲੀ ਖਾਣ ਬਰਾਬਰ ਸਮਝ ਰੱਖਿਆ ਹੈ। ਰਾਸ਼ਟਰੀ ਮੀਡੀਏ ਦੇ ਵਿਚ ਪੂਰਾ ਜਲੂਸ ਨਿਕਲ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਇਹ ਗਲਤ ਪ੍ਰਥਾ ਦੇਸ਼ ਭਰ ਵਿਚ ਫੈਲ ਗਈ ਹੈ। ਆਕਲੈਂਡ ਵਿਖੇ ਇੰਟਰਨੈਟ ਕੈਫੇ ਦੇ ਭਾਰਤੀ ਮਾਲਕਾਂ ਵੱਲੋਂ ਅਜਿਹੀ ਮਾਡਰਨ ਗੁਲਾਮੀ ਦੀ ਕਹਾਣੀ ਸਾਹਮਣੇ ਆਈ ਹੈ। ਇਥੇ ਟੈਕਨੀਸ਼ੀਅਨ ਦੀ ਨੌਕਰੀ ਵਾਸਤੇ 30,000 ਡਾਲਰ ਮੰਗੇ ਗਏ ਜਿਸ ਵਿਚੋਂ ਉਸਨੇ 27,000 ਡਾਲਰ ਅਦਾ ਕੀਤੇ। ਰਾਸ਼ਟਰੀ ਮੀਡੀਆ ਵਿਚ ਛਪੀਆਂ ਖਬਰਾਂ ਮੁਤਾਬਿਕ ਇੰਟਰਨੈਟ ਕੇਫੇ ਦੇ ਇਕ ਸ਼ੇਅਰ ਹੋਲਡਰ ਹਰਪ੍ਰੀਤ ਨੇ ਆਪਣੇ ਇਕ ਕਾਮੇ ਕੋਲੋਂ 15,000 ਡਾਲਰ ਦੀ ਮੰਗ ਕੀਤੀ। ਇਸ ਕੈਫੇ ਦੇ ਸਾਰੇ ਹਿਸੇਦਾਰਾਂ ਨੇ ਭਾਵੇਂ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਹੈ। ਕਾਮਿਆਂ ਨੇ ਇਹ ਵੀ ਕਿਹਾ ਕਿ ਨੌਕਰੀ ਬਾਅਦ ਸਿਰਫ 6 ਡਾਲਰ ਪ੍ਰਤੀ ਘੰਟਾ ਹੀ ਉਨ੍ਹਾਂ ਦੇ ਪੱਲੇ ਲਿਆ ਜਦ ਕਿ ਸਰਕਾਰੀ ਦਰ 15.57 ਡਾਲਰ ਪ੍ਰਤੀ ਘੰਟਾ ਹੈ। ਇਮੀਗ੍ਰੇਸ਼ਨ ਵਿਭਾਗ ਦੇ ਕੋਲ ਇਕ ਸਾਲ ਦੇ ਵਿਚ 1300 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਪਰ ਇਸਦੇ ਬਾਵਜੂਦ ਧੋਖੇਬਾਜੀ ਦੇ ਮਹਾਂਰਥੀ ਕੋਈ ਨਾ ਕੋਈ ਨਵੀਂ ਲੀਹ ਕੱਢੀ ਰੱਖਦੇ ਹਨ ਅਤੇ ਸਰਕਾਰੀ ਤੰਤਰ ਦੇ ਘੋੜੇ ਕਾਫੀ ਪਿੱਛੇ ਰਹਿ ਜਾਂਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

ਭਾਰਤੀ ਦੀ ਫਲੋਰੀਡਾ ‘ਚ ਗੋਲੀ ਮਾਰ ਕੇ ਹੱਤਿਆ

Read Full Article
    ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

ਨਿਊਜਰਸੀ ‘ਚ ਦਰਦਨਾਕ ਹਾਦਸੇ ‘ਚ ਪੰਜਾਬੀ ਸਮੇਤ ਤਿੰਨ ਲੋਕਾਂ ਦੀ ਮੌਤ

Read Full Article
    ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਡਿਪਟੀ ਅਟਾਰਨੀ ਜਨਰਲ : ਟਰੰਪ

Read Full Article
    ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

ਪੁਲਵਾਮਾ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਵੇ ਪਾਕਿਸਤਾਨ : ਅਮਰੀਕਾ

Read Full Article
    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article