ਨਿਊਜ਼ੀਲੈਂਡ ’ਚ ਪੰਜਾਬੀਆਂ ਦੇ ਇਕ ਸਮੂਹ ਵੱਲੋਂ ਮੈਰਾਥਨ ਦੌੜ ਕਿਸਾਨੀ ਸੰਘਰਸ਼ ਨੂੰ ਕੀਤੀ ਸਮਰਪਿਤ 

292
Share

21 ਕਿਲੋਮੀਟਰ, 10 ਕਿਲੋਮੀਟਰ ਤੇ 5 ਕਿਲੋਮੀਟਰ ਦੀ ਦੌੜ ਵਿਚ ਭਾਗ ਲਿਆ
‘ਪੰਜਾਬੀ ਹੈਲਰਡ’ ਵੱਲੋਂ ਤਿਆਰ ਟੀ. ਸ਼ਰਟਾਂ ’ਤੇ ਲਿਖੇ ਗਏ ਕਿਸਾਨੀ ਸੰਘਰਸ਼ ਦੇ ਨਾਅਰੇ

ਆਕਲੈਂਡ, 23  ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਔਕਲੈਂਡ ਤੋਂ ਲਗਪਗ 215 ਕਿਲੋਮੀਟਰ ਦੂਰ ਸਮੁੰਦਰੀ ਕੰਢੇ ਉਤੇ ਵਸੇ ਸੈਰ ਸਪਾਟਾ ਸ਼ਹਿਰ ਮਾਊਂਟ ਮਾਉਂਗਾਨੂਈ ਵਿਖੇ ਅੱਜ ਮਾਊਂਟ ਫੈਸਟੀਵਲ ਦੇ ਦੌਰਾਨ ‘ਮਾਊਂਟ ਰਨ’ ਦਾ ਆਯੋਜਿਨ ਕੀਤਾ ਗਿਆ ਜਿਸ ਦੇ ਵਿਚ ਹਾਫ ਮੈਰਾਥਨ (ਅਧੀ ਮੈਰਾਥਨ ਦੌੜ) ਯਾਕਿ ਕਿ 21ਕਿਲੋਮੀਟਰ, ਇਸ ਤੋਂ ਇਲਾਵਾ 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜ ਸ਼ਾਮਿਲ ਸੀ। ਇਸ ਦੌੜ ਦੇ ਵਿਚ ਔਕਲੈਂਡ ਅਤੇ ਕੁਝ ਹੋਰ ਥਾਵਾਂ ਤੋਂ ਪੰਜਾਬੀਆਂ ਦੇ ਇਕ ਸਮੂਹ ਨੇ ਸ. ਸੰਨੀ ਸਿੰਘ (ਇਮੀਗ੍ਰੇਸ਼ਨ ਸਲਾਹਕਾਰ) ਦੇ ਤਾਲਮੇਲ ਨਾਲ ਭਾਗ ਲਿਆ। ਇਸ ਸਮੂਹ ਨੇ ਆਪਣੀ ਦੌੜ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਦਿਆਂ ਭਾਰਤ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਰੋਕਣ ਲਈ ਜੋਸ਼ ਦੀਆਂ ਤਰੰਗਾ ਭਾਰਤ ਤੱਕ ਪੁੱਜਦੀਆਂ ਕੀਤੀਆਂ। ਇਸ ਦੌੜ ਦੇ ਵਿਚ ਸੰਨੀ ਸਿੰਘ ਨੇ ਸ. ਬਲਬੀਰ ਸਿੰਘ ਬਸਰਾ, ਜਗਦੀਪ ਸਿੰਘ, ਕੁਲਦੀਪ ਸਿੰਘ ਲਧਾਣਾ ਝਿੱਕਾ  ਨੇ ਹਾਫ ਮੈਰਾਥਨ (21 ਕਿਲੋਮੀਟਰ) ਵਿਚ ਭਾਗ ਲਿਆ। ਜਦ ਕਿ ਸ਼ਰਨਜੀਤ ਸਿੰਘ, ਸ. ਮੋਹਨਪਾਲ ਸਿੰਘ ਬਾਠ, ਗੁਰਪ੍ਰੀਤ ਸਿੰਘ ਗੋਲਡੀ, ਗੁਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਬੰਗਾ ਨੇ 10 ਕਿਲੋਮੀਟਰ ਭਾਗ ਲਿਆ। 10 ਕਿਲੋਮੀਟਰ ਦੌੜ ਲਗਪਗ ਇਕ ਘੰਟੇ ਵਿਚ ਪੂਰੀ ਕਰ ਲਈ। ਸਾਰੇ ਪ੍ਰਤੀਯੋਗੀਆਂ ਨੂੰ ਮੈਡਲ ਦਿੱਤੇ ਗਏ। ਬਹੁਤ ਸਾਰੇ ਇਹ ਦੌੜਾਕ ਸਵੇਰੇ 4 ਵਜੇ ਤੜਕੇ ਨਿਕਲ ਗਏ ਸਨ ਅਤੇ ਇਸਦੇ ਬਾਵਜੂਦ 10 ਕਿਲੋਮੀਟਰ ਦੌੜ ਦੇ ਵਿਚ ਭਾਗ ਲੀ ਲੈ ਲਿਆ।
ਸਥਾਨਕ ਪੰਜਾਬੀ ਅਖਬਾਰ ‘ਪੰਜਾਬੀ ਹੈਰਲਡ’  ਵੱਲੋਂ ਇਸ ਮੌਕੇ ਪਹਿਨੀਆਂ ਟੀ. ਸ਼ਰਟਾਂ ਉਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਬਹੁਤ ਸੋਹਣੇ ਨਾਅਰੇ ਲਿਖ ਕੇ ਤਿਆਰ ਕੀਤੇ ਗਏ। ਕਿਸਾਨੀ ਸੰਘਰਸ਼ ਨੂੰ ਸਮਰਪਿਤ ਇਹ ਟੀਸ਼ਰਟਾਂ ਕਿਸਾਨੀ ਸੰਘਰਸ਼ ਦੀ ਕਹਾਣੀ ਨੂੰ  ਜਿੰਦਾ ਕਰਦੀਆਂ ਸਨ ਅਤੇ ਜੋਸ਼ ਭਰੀਆਂ ਤਰੰਗਾ ਭਾਰਤ ਤੱਕ ਪੁੱਜਦੀਆਂ ਕਰ ਰਹੀਆਂ ਸਨ। ਤਿੰਨ ਦਿਨ ਬਾਅਦ ਭਾਰਤੀ ਸੰਵਿਧਾਨ ਦਿਵਸ (26 ਜਨਵਰੀ) ਮਨਾਇਆ ਜਾਣਾ ਹੈ, ਪਰ ਜੋ ਸੰਵਿਧਾਨ ਹੁਣ ਬਣਾ ਕੇ ਕਿਸਾਨਾਂ ਉਤੇ ਲਾਗੂ ਕੀਤਾ ਜਾ ਰਿਹਾ ਹੈ ਉਸਨੂੰ ਟਰੈਕਟਰ ਪ੍ਰੇਡ ਦੇ ਨਾਲ ਤਿਲਾਂਜਲੀ ਦਿੱਤੀ ਜਾਣੀ ਹੈ। ਭਾਰਤ ਦਾ ਅੰਨ ਦਾਤਾ ਆਪਣੀ ਹੌਂਦ ਬਚਾਉਣ ਉਤੇ ਲੱਗਾ ਹੋਇਆ ਹੈ ਜਦ ਕਿ ਸਰਕਾਰ ਇਸ ਮੌਕੇ ਰਾਜਪੱਥ ਉਤੇ ਸ਼ਕਤੀ ਪ੍ਰਦਰਸ਼ਨ ਕਰਕੇ ਵਿਦੇਸ਼ੀ ਲੋਕਾਂ ਨੂੰ ਫੋਕੀ ਟੌਹਰ ਬਣਾਏਗੀ। ਇਨ੍ਹਾਂ ਸਾਰੇ ਉਦਮੀਆਂ ਲਈ ਅਗਲੀ ਪੂਰੀ ਮੈਰਾਥਨ ਲਈ ਸ਼ੁੱਭ ਇਛਾਵਾਂ!

News Pic:

NZ P93 23 Jan-1,2,3

‘ਮਾਊਂਟ ਰਨ’ ਦੇ ਵਿਚ ਭਾਗ ਲੈਣ ਪੁਹੰਚੇ ਪੰਜਾਬੀ। ਟੀ ਸ਼ਰਟਾਂ ’ਤੇ ਕਿਸਾਨੀ ਦੇ ਹੱਕ ਵਿਚ ਨਾਅਰੇ।


Share