ਨਿਊਜ਼ੀਲੈਂਡ ‘ਚ ਦੂਜੀਆਂ ਸਿੱਖ ਖੇਡਾਂ ਦਾ ਸ਼ਾਨਦਾਰ ਆਗਾਜ਼

94
ਨੈਸ਼ਨਲ ਪਾਰਟੀ ਦੀ ਨੇਤਾ ਰੀਬਨ ਕੱਟ ਕੇ ਉਦਘਾਟਨ ਕਰਦੀ ਹੋਈ।
Share

-ਨੈਸ਼ਨਲ ਪਾਰਟੀ ਨੇਤਾ ਨੇ ਕੀਤਾ ਉਦਘਾਟਨ
ਔਕਲੈਂਡ, 29 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਇਥੋਂ ਦੇ ਸ਼ਹਿਰ ਟਾਕਾਨੀਨੀ ਵਿਖੇ ‘ਬਰੂਸ ਪੁਲਮਨ ਪਾਰਕ’ ਵਿਚ ਦੂਜੀਆਂ ਸਿੱਖ ਖੇਡਾਂ ਦਾ ਸ਼ਾਨਦਾਰ ਆਗਾਜ਼ ਨੈਸ਼ਨਲ ਪਾਰਟੀ ਦੀ ਨੇਤਾ ਅਤੇ ਹਲਕਾ ਪਾਪਾਕੁਰਾ ਦੀ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਜੂਠਿਤ ਕੌਲਿਨਜ਼ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਦੇ ਨਾਲ ਭਾਰਤੀ ਹਾਈ ਕਮਿਸ਼ਨਰ ਸ਼੍ਰੀ ਮੁਕਤੇਜ ਪ੍ਰਦੇਸ਼ੀ, ਆਨਰੇਰੀ ਕੌਂਸਿਲ ਭਵਦੀਪ ਸਿੰਘ ਢਿੱਲੋਂ, ਹਲਕਾ ਟਾਕਾਨੀਨੀ ਤੋਂ ਮੈਂਬਰ ਪਾਰਲੀਮੈਂਟ ਡਾ. ਨੀਰੂ ਲੀਵਾਸਾ, ਬੌਟਨੀ ਦੇ ਮੈਂਬਰ ਪਾਰਲੀਮੈਂਟ ਕ੍ਰਿਸਟੋਫਰ ਲਕਸ਼ਨ, ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਡਾ. ਪਰਮਜੀਤ ਪਰਮਾਰ, ਕਮਿਊਨਿਟੀ ਤੋਂ ਸ. ਪ੍ਰਿਥੀਪਾਲ ਸਿੰਘ ਬਸਰਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ। ਇਹ ਦੋ ਦਿਨਾਂ ਖੇਡਾਂ ਦੀ ਸ਼ੁਰੂਆਤ ਵੇਲੇ ਪਹਿਲਾਂ ਸਟੇਜ ਦੀ ਕਾਰਵਾਈ ਪ੍ਰੋਫੈਸਰ ਮਨਜੀਤ ਸਿੰਘ ਦੇ ਰਾਗੀ ਜੱਥੇ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਤੋਂ ਬਾਅਦ ਸਿੱਖ ਮਾਰਸ਼ਲ ਆਰਟ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਵਿਖਾਏ।

ਭਾਰਤੀ ਹਾਈ ਕਮਿਸ਼ਨਰ ਸ਼੍ਰੀ ਮੁਕਤੇਸ਼ ਪ੍ਰਦੇਸੀ ਦਾ ਸਵਾਗਤ ਕਰਦੇ ਹੋਈ ਸਿੱਖ ਖੇਡਾਂ ਦੀ ਕਮੇਟੀ

ਨਿਊਜ਼ੀਲੈਂਡ ਅਤੇ ਭਾਰਤ ਦੇ ਰਾਸ਼ਟਰੀ ਗੀਤ ਵਜਾਏ ਗਏ ਅਤੇ ਰਾਸ਼ਟਰੀ ਝੰਡੇ ਲਹਿਰਾਏ ਗਏ। ਇਹ ਖੇਡਾਂ ਬਰੂਸ ਪੁਲਮਨ ਪਾਰਕ ਦੇ ਨਾਲ-ਨਾਲ ਹੋਰ ਕਈ ਥਾਵਾਂ ਉਤੇ ਹੋ ਰਹੀਆਂ ਸਨ। ਹਾਕੀ ਦੇ ਮੈਚ ਪਾਪਾਟੋਏਟੋਏ ਅਤੇ ਗੌਲਫ ਅਲਫਰਿਸਟਨ ਵਿਖੇ ਅਤੇ ਬੈਡਮਿੰਟਨ ਪਾਪਾਕੁਰਾ ਵਿਖੇ ਕਈ ਮੈਚ ਚੱਲ ਰਹੇ ਹਨ।
ਸਵੇਰ ਤੋਂ ਹੀ ਲੋਕ ਇਨ੍ਹਾਂ ਖੇਡ ਮੈਦਾਨਾਂ ਵਿਚ ਇਕੱਤਰ ਹੋ ਰਹੇ ਸਨ। ਗੁਰੂ ਕੇ ਲੰਗਰ ਵਾਸਤੇ ਗੁਰਦੁਆਰਾ ਸਾਹਿਬ ਬੰਬੇ ਹਿੱਲ ਅਤੇ ਗੁਰਦੁਆਰਾ ਬੇਗਮਪੁਰਾ ਸਾਹਿਬ ਤੋਂ ਸਾਰੀਆਂ ਤਿਆਰੀਆਂ ਚੱਲ ਰਹੀਆਂ ਸਨ। ਲੱਸੀ ਦਾ ਲੰਗਰ ਕ੍ਰੀਮੀ ਕਿੰਗਜ਼ ਵੱਲੋਂ ਕੀਤਾ ਗਿਆ ਹੈ। ਕਬੱਡੀ ਦੇ ਮੈਚ ਸ਼ੁਰੂ ਹੋ ਚੁੱਕੇ ਹਨ। ਵਾਲੀਵਾਲ, ਬਾਸਕਟਬਾਲ ਅਤੇ ਹੋਰ ਮੈਚ ਚੱਲ ਰਹੇ ਹਨ।

 


Share