ਨਿਊਜ਼ੀਲੈਂਡ ’ਚ ਘੱਲੂਘਾਰਾ ਦਿਵਸ ਮਨਾਇਆ

212
ਆਕਲੈਂਡ ’ਚ ਸਾਕਾ ਨੀਲਾ ਤਾਰਾ ਦੀ ਯਾਦ ’ਚ ਕਰਵਾਏ ਸਮਾਗਮ ਦੀਆਂ ਤਸਵੀਰਾਂ।
Share

ਆਕਲੈਂਡ, 9 ਜੂਨ (ਸੰਤੋਖ ਸਿੰਘ ਸੰਧੂ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ ਮੈਨੂਰੇਵਾ ਵਿਖੇ ਸਥਿਤ ਗੁਰਦੁਆਰਾ ਨਾਨਕ ਠਾਠ ਵਿਚ ਸਾਕਾ ਨੀਲਾ ਤਾਰਾ ਦੀ ਯਾਦ ਮਨਾਉਂਦਿਆਂ ਪ੍ਰੋਗਰਾਮ ਕਰਵਾਇਆ ਗਿਆ। 4 ਜੂਨ ਦਿਨ ਸ਼ੁੱਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਅਤੇ 6 ਜੂਨ ਦਿਨ ਐਤਵਾਰ ਨੂੰ ਭੋਗ ਪਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਅਤੇ ਲੰਗਰ ਦੀ ਸੇਵਾ ਇਥੋਂ ਦੇ ਬਜ਼ੁਰਗ ਭਾਈਚਾਰੇ ਵੱਲੋਂ ਕੀਤੀ ਗਈ।
ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ (ਭਾਈ ਈਸ਼ਵਰ ਸਿੰਘ ਤੇ ਸਾਥੀਆਂ) ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਕਵੀ ਬਾਬਾ ਗੁਰਚਰਨ ਸਿੰਘ ਚਕਰ ਅਤੇ ਗਿਆਨੀ ਜਸਵੰਤ ਸਿੰਘ ਵੱਲੋਂ ਕਵੀਸ਼ਰੀ ਰਾਹੀਂ ਸ਼ਹੀਦ ਸਿੰਘਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸ਼ਹੀਦ ਸਤਵੰਤ ਸਿੰਘ ਆਗਵਾਨ ਅਤੇ ਭਰਪੂਰ ਸਿੰਘ ਗਹੀਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

Share