ਨਿਊਜ਼ੀਲੈਂਡ ‘ਚ ਕਰੋਨਾ ਦੇ 3 ਨਵੇਂ ਮਾਮਲੇ ਦਰਜ

158
Share

ਔਕਲੈਂਡ, 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਮਹਾਮਾਰੀ ਦੇ ਐਤਵਾਰ ਨੂੰ 3 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਮਾਮਲੇ ਵਾਇਕਾਰੋ ਖੇਤਰ ਤੋਂ ਦਰਜ ਹੋਏ ਹਨ, ਜਦਕਿ ਇਕ ਮਾਮਲਾ ਕ੍ਰਾਈਸਟਚਰਚ ਤੋਂ ਸਾਹਮਣੇ ਆਇਆ ਹੈ।
ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਪਹਿਲਾ ਮਾਮਲਾ 14 ਜੁਲਾਈ ਨੂੰ ਦਰਜ ਕੀਤਾ ਗਿਆ ਸੀ। 30 ਸਾਲਾ ਸ਼ਖਸ ਫਲਾਈਟ ਜ਼ਰੀਏ ਦੋਹਾ ਤੋਂ ਨਿਊਜ਼ੀਲੈਂਡ ਆਇਆ ਸੀ। ਉੱਥੇ ਦੂਜਾ ਸ਼ਖਸ ਉਸੇ ਦਿਨ ਪਾਕਿਸਤਾਨ ਤੋਂ ਫਲਾਈਟ ਜ਼ਰੀਏ ਦੁਬਈ ਤੋਂ ਹੁੰਦੇ ਹੋਏ ਨਿਊਜ਼ੀਲੈਂਡ ਆਇਆ ਸੀ। ਦੋਹਾਂ ਵਿਅਕਤੀਆਂ ਦਾ ਨਿਊਜ਼ੀਲੈਂਡ ਪਹੁੰਚਣ ‘ਤੇ ਕੋਰੋਨਾ ਟੈਸਟ ਕੀਤਾ ਗਿਆ ,ਜਿਸ ਵਿਚ ਉਹ ਪਾਜ਼ੀਟਿਵ ਪਾਏ ਗਏ।
ਹਾਲੇ ਨਿਊਜ਼ੀਲੈਂਡ ਵਿਚ ਐਕਟਿਵ ਪੀੜਤਾਂ ਦੀ ਗਿਣਤੀ 25 ਤੱਕ ਪਹੁੰਚ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਦੇਸ਼ ਵਿਚ ਕੁੱਲ ਪੀੜਤਾਂ ਦਾ ਅੰਕੜਾ 1,203 ਤੱਕ ਪਹੁੰਚ ਗਈ ਹੈ, ਜਦਕਿ 22 ਲੋਕਾਂ ਦੀ ਮੌਤ ਹੋਈ ਹੈ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਕਿਸੇ ਵੀ ਹਸਪਤਾਲ ਵਿਚ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। 79 ਦਿਨਾਂ ਦੇ ਬਾਅਦ ਇੱਥੇ ਅਣਪਛਾਤੇ ਸਰੋਤ ਤੋਂ ਆਖਰੀ ਮਾਮਲਾ ਦਰਜ ਕੀਤਾ ਗਿਆ ਸੀ। ਨਿਊਜ਼ੀਲੈਂਡ ਦੀਆਂ ਪ੍ਰਯੋਗਸ਼ਾਲਾਵਾਂ ਵਿਚ 1,365 ਪਰੀਖਣ ਪੂਰੇ ਕੀਤੇ ਗਏ। ਕੁੱਲ ਪਰੀਖਣਾਂ ਦੀ ਗਿਣਤੀ 442,488 ਤੱਕ ਹੋ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੀਤੇ ਹਫਤੇ ਕੋਰੋਨਾਵਾਇਰਸ ਪ੍ਰਕੋਪ ਨਾਲ ਨਜਿੱਠਣ ਦੀ ਇਕ ਯੋਜਨਾ ਤਿਆਰ ਕੀਤੀ ਹੈ।


Share