ਨਿਊਜ਼ੀਲੈਂਡ ‘ਚ ਕਰੋਨਾ ਕੇਸਾਂ ਦੇ ਵਿਚ ਚਾਰ ਹੋਰ ਦਾ ਵਾਧਾ-ਦੋਵੇਂ ਕੇਸ ਭਾਰਤ ਤੋਂ ਪਰਤੇ ਯਾਤਰੀਆਂ ਦੇ

117
Share

ਕੋਵਿਡ-19 ਅੱਪਡੇਟ: ਚਾਰ ਹੋਰ ਨਵੇਂ ਕੇਸ
– ਭਾਰਤ ਤੋਂ ਵਾਪਿਸ ਪਰਤੇ ਯਾਤਰੀਆਂ ਚੋਂ ਹੁਣ ਤੱਕ 13 ਲੋਕ ਕਰੋਨਾ ਪਾਜ਼ੇਟਿਵ
ਔਕਲੈਂਡ, 28 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਵਿਦੇਸ਼ ਤੋਂ ਵਾਪਿਸ ਪਰਤ ਰਹੇ ਯਾਤਰੀਆਂ ਨੂੰ ਪ੍ਰਬੰਧਕੀ ਤਰੀਕੇ ਨਾਲ ਸਾਂਭਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਅੱਜ ਸਿਹਤ ਵਿਭਾਗ ਨੇ ਚਾਰ ਹੋਰ ਨਵੇਂ ਕੇਸ ਪਾਜੇਟਿਵ ਆਏ ਜਾਣ ਦੀ ਸੂਚਨਾ ਦੇਸ਼ ਨੂੰ ਦਿੱਤੀ। ਇਸਦੇ ਨਾਲ ਹੁਣ ਦੇਸ਼ ਦੇ ਵਿਚ ਕਰੋਨਾ ਪਾਜੇਟਿਵ ਲੋਕਾਂ ਦੀ ਗਿਣਤੀ 20 ਹੋ ਗਈ ਹੈ। ਕੋਈ ਵੀ ਕੇਸ ਖੁੱਲ੍ਹੇ ਰੂਪ ਵਿਚ ਸਮਾਜ ਦੇ ਵਿਚ ਨਹੀਂ ਹੈ। ਹੁਣ ਤੱਕ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 1176  ਹੋ ਗਈ ਹੈ। ਅੱਜ ਆਏ ਚਾਰ ਕੇਸਾਂ ਵਿਚੋਂ ਪਹਿਲਾ ਕੇਸ ਇੰਡੀਆ ਤੋਂ ਆਈ 30 ਸਾਲਾ ਮਹਿਲਾ ਹੈ ਜੋ ਕਿ 14 ਜੂਨ ਨੂੰ ਇਥੇ ਆਈ ਸੀ ਇਸਦਾ ਪਤੀ ਵੀ ਪਹਿਲਾਂ ਪਾਜੇਟਿਵ ਪਾਇਆ ਗਿਆ ਸੀ ਅਤੇ ਇਸਨੂੰ ਉਸ ਵੇਲੇ ਹੀ ਅਲੱਗ ਕਰ ਦਿੱਤਾ ਗਿਆ ਸੀ। ਦੂਜਾ ਕੇਸ 30 ਸਾਲਾ ਵਿਅਕਤੀ ਦਾ ਹੈ ਜੋ ਨੇਪਾਲ ਤੋਂ ਵਾਇਆ ਸਿਡਨੀ 18 ਜੂਨ ਨੂੰ ਆਇਆ ਸੀ। ਇਸ ਨਾਲ ਆਏ ਪਰਿਵਾਰਕ ਮੈਂਬਰ ਵੀ ਟੈਸਟ ਕੀਤੇ ਜਾ ਰਹੇ ਹਨ। ਤੀਜਾ ਕੇਸ ਵੀ 30 ਸਾਲਾ ਪੁਰਸ਼ ਨਾਲ ਸਬੰਧਿਤ ਹੈ ਜੋ ਕਿ ਗ੍ਰੈਂਡ ਮਿਲੇਨੀਅਮ ਹੋਟਲ ਦੇ ਵਿਚ ਠਹਿਰਾਇਆ ਗਿਆ ਸੀ। ਚੌਥਾ ਕੇਸ ਵੀ 30 ਕੁ ਸਾਲਾ ਪੁਰਸ਼ ਨਾਲ ਸਬੰਧਿਤ ਹੈ ਅਤੇ ਇਹ ਬੰਦਾ ਵੀ ਇੰਡੀਆ ਤੋਂ 24 ਜੂਨ ਨੂੰ ਆਇਆ ਸੀ। ਬੀਤੇ ਕੱਲ੍ਹ 5321 ਹੋਰ ਟੈਸਟ ਕੀਤੇ ਗਏ ਅਤੇ ਹੁਣ ਤੱਕ ਦੇਸ਼ ਵਿਚ 3,92,756 ਟੈਸਟ ਹੋ ਚੁੱਕੇ ਹਨ।


Share