ਨਿਊਜ਼ੀਲੈਂਡ ਇਮੀਗਰੇਸ਼ਨ ਨੇ 9 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਪਰਤਣ ਦੇ ਹੁਕਮ ਜਾਰੀ ਕੀਤੇ

ਆਕਲੈਂਡ, 18 ਫਰਵਰੀ (ਪੰਜਾਬ ਮੇਲ)- ਪਿਛਲੇ ਕਈ ਮਹੀਨਿਆਂ ਤੋਂ 9 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਪਰਤ ਜਾਣ ਵਾਸਤੇ ਇਮੀਗ੍ਰੇਸ਼ਨ ਹੁਕਮ ਜਾਰੀ ਹੋਏ ਹਨ। ਕਈ ਤਰ੍ਹਾਂ ਦੇ ਹੀਲੇ ਵਸੀਲੇ ਕਰਨ ਬਾਅਦ ਵੀ ਕੋਈ ਗੱਲ ਨਹੀਂ ਬਣ ਰਹੀ ਸੀ ਤਾਂ ਇਕ ਚਰਚ ਨੇ ਇਨ੍ਹਾਂ ਦੀ ਬਾਂਹ ਫੜੀ ਹੈ। ਇਨ੍ਹਾਂ ਵਿਦਿਆਰਥੀਆਂ ਦੇ ਨਾਲ ਹੁਣ ਤਕ ਇਹ ਆਪਸੀ ਤੈਅ ਹੋਇਆ ਹੈ ਕਿ ਉਹ 22 ਫਰਵਰੀ ਤੱਕ ਇਥੇ ਰਹਿ ਸਕਦੇ ਹਨ। ਉਨ੍ਹਾਂ ਨੂੰ ਦੁਬਾਰਾ ਵੀਜ਼ਾ ਅਪਲਾਈ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਦੇਸ਼ ਵਾਪਸ ਪਰਤਣਾ ਲਾਜ਼ਮੀ ਰੱਖਿਆ ਜਾ ਰਿਹਾ ਹੈ । ਇਕ ਵਿਦਿਆਰਥੀ ਸ਼ੁਜਾਥ ਮਿਰਜ਼ਾ ਨੂੰ ਪੁਲਿਸ ਨੇ ਉਸ ਦੇ ਘਰੋਂ ਕੁਝ ਦਿਨ ਪਹਿਲਾਂ ਚੁੱਕ ਲਿਆ ਸੀ ਅਤੇ ਬੀਤੀ ਰਾਤ ਉਸ ਨੂੰ ਭਾਰਤ ਭੇਜ ਦਿੱਤਾ ਗਿਆ ਹੈ । ਇਹ ਭਾਰਤੀ ਮੁੰਡੇ ਇਕ ਰਾਸ਼ਟਰੀ ਰੇਡੀਓ ਦੇ ਨਾਲ ਫੋਨ ‘ਤੇ ਏਅਰਪੋਰਟ ਦੇ ਬਾਥਰੂਮ ਵਿੱਚੋਂ ਗੱਲਬਾਤ ਕੀਤੀ ਅਤੇ ਦੱਸਿਆ ਕਿ ਦੋ ਰਾਤਾਂ ਉਸ ਨੂੰ ਪੁਲਿਸ ਸਟੇਸ਼ਨ ਦੀ ਕੋਠੜੀ ਵਿਚ ਬਿਤਾਉਣੇ ਪਏ। ਇਸ ਮੁੰਡੇ ਦਾ ਕਸੂਰ ਇਹ ਸੀ ਕਿ ਇਸ ਦੇ ਬੈਂਕ ਵਾਲੇ ਕਾਗਜ਼ ਉਸ ਦੇ ਏਜੰਟ ਨੇ ਜਾਅਲੀ ਲਗਾ ਦਿੱਤੇ ਸੀ ਜਦੋਂ ਉਹ 2 ਸਾਲ ਪਹਿਲਾਂ ਇਥੇ ਆਇਆ ਸੀ । ਉਸ ਨੇ 20 ਹਜ਼ਾਰ ਡਾਲਰ ਤੋਂ ਜ਼ਿਆਦਾ ਖ਼ਰਚ ਕੀਤੇ ਸਨ । ਉਸ ਨੇ ਭਰੇ ਮਨ ਨਾਲ ਕਿਹਾ ਕਿ ਉਸ ਦਾ ਜੀਵਨ ਖ਼ਰਾਬ ਹੋ ਗਿਆ ਹੈ ਉਸ ਦੇ ਸਾਰੇ ਸੁਪਨੇ ਟੁੱਟ ਗਏ ਹਨ। ਉਸ ਨੇ ਕਿਹਾ ਕਿ ਉਸ ਨੂੰ ਤਿੰਨ ਹੋਰ ਭਾਰਤੀ ਵਿਦਿਆਰਥੀ ਵੀ ਮਿਲੇ ਜੋ ਕਿ ਧਾਰਾ 61 (ਓਵਰ ਸਟੇਅ) ਦੀ ਅਪੀਲ ਹਾਰ ਚੁੱਕੇ ਸਨ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਵੀ ਫੜ ਕੇ ਦੇਸ਼ ਵਾਪਸ ਭੇਜਿਆ ਜਾ ਰਿਹਾ ਸੀ ।
There are no comments at the moment, do you want to add one?
Write a comment