PUNJABMAILUSA.COM

ਨਿਊਜ਼ੀਲੈਂਡ ਆਮ ਚੋਣਾਂ – ਤਿੰਨ ਭਾਰਤੀ ਉਮੀਦਵਾਰ ਜਿੱਤੇ

ਨਿਊਜ਼ੀਲੈਂਡ ਆਮ ਚੋਣਾਂ – ਤਿੰਨ ਭਾਰਤੀ ਉਮੀਦਵਾਰ ਜਿੱਤੇ

ਨਿਊਜ਼ੀਲੈਂਡ ਆਮ ਚੋਣਾਂ – ਤਿੰਨ ਭਾਰਤੀ ਉਮੀਦਵਾਰ ਜਿੱਤੇ
September 23
21:00 2017

ਸਿੱਖ ਸੰਸਦ ਮੈਂਬਰ ਕੰਵਲਜੀਤ ਸਿੰਘ ਚੌਥੀ ਵਾਰ ਅਤੇ ਡਾ. ਪਰਮਜੀਤ ਕੌਰ ਪਰਮਾਰ ਦੂਜੀ ਵਾਰ ਸੰਸਦ ‘ਚ ਪਹੁੰਚੇ
-ਨੈਸ਼ਨਲ ਪਾਰਟੀ ਦੇ 46% ਵੋਟਾਂ ਨਾਲ 58 ਸੰਸਦ ਮੈਂਬਰ ਬਣੇ
-ਸਰਕਾਰ ਬਣਾਉਣ ਲਈ 61 ਸੀਟਾਂ ਦੀ ਜ਼ਰੂਰਤ
-ਵਿਰੋਧੀ ਧਿਰ ਲੇਬਰ ਪਾਰਟੀ ਦੇ 35.6% ਵੋਟਾਂ ਨਾਲ 45 ਸੰਸਦ ਮੈਂਬਰ ਬਣੇ
ਨਿਊਜ਼ੀਲੈਂਡ ਫਸਟ ਦੇ 7.5% ਨਾਲ 9 ਸੰਸਦ ਮੈਂਬਰ, ਗ੍ਰੀਨ ਪਾਰਟੀ ਦੇ 5.8% ਨਾਲ 7 ਸੰਸਦ ਮੈਂਬਰ ਅਤੇ ਐਕਟ ਪਾਰਟੀ ਇਕ ਸੀਟ ‘ਤੇ ਜੇਤੂ

ਆਕਲੈਂਡ, 23 ਸਤੰਬਰ (ਪੰਜਾਬ ਮੇਲ)- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਜੋਕਿ 11 ਸਤੰਬਰ ਤੋਂ ਜਾਰੀ ਸੀ ਅੱਜ ਸ਼ਾਮ 7 ਵਜੇ ਖ਼ਤਮ ਹੋਇਆ। ਇਸ ਦੇ ਕੁਝ ਸਮੇਂ ਬਾਅਦ ਦੇਸ਼ ਦੀ 52ਵੀਂ ਸੰਸਦ ਦੇ ਲਈ ਚੁਣੇ ਜਾਣ ਵਾਲੇ ਸੰਸਦ ਮੈਂਬਰਾਂ ਦੇ ਰੁਝਾਨ ਨਤੀਜੇ ਆਉਣੇ ਸ਼ੁਰੂ ਹੋ ਗਏ ਜਿਸ ‘ਚ ਸੱਤਾਧਾਰੀ ਨੈਸ਼ਨਲ ਪਾਰਟੀ ਮੌਜੂਦਾ ਪ੍ਰਧਾਨ ਮੰਤਰੀ ਬਿਲ ਇੰਗਲਿਸ਼ ਦੀ ਅਗਵਾਈ ਵਿਚ ਚੋਣ ਨਤੀਜਿਆਂ ‘ਚ ਬਹੁਮਤ ਦੇ ਨੇੜੇ ਪਹੁੰਚੀ। ਪਾਰਟੀ ਨੂੰ 58 ਸੀਟਾਂ ਹਾਸਿਲ ਹੋਈਆਂ ਪਰ ਬਹੁਮਤ ਵਾਸਤੇ 61 ਸੀਟਾਂ ਦੀ ਲੋੜ ਹੈ। ਇਨ੍ਹਾਂ ਵਿਚ 41 ਉਮੀਦਵਾਰ ਵੋਟਾਂ ਰਾਹੀਂ ਅਤੇ 17 ਉਮੀਦਵਾਰ ਪਾਰਟੀ ਵੋਟ ਨਾਲ ਐੱਮਪੀ ਬਣੇ। ਨੈਸ਼ਨਲ ਪਾਰਟੀ ਦੇ ਪਿਛਲੀ ਵਾਰ ਵੀ ਕੁੱਲ 58 ਸੰਸਦ ਮੈਂਬਰ ਸਨ ਜਿਨ੍ਹਾਂ ਵਿਚ 39 ਚੁਣੇ ਹੋਏ ਅਤੇ 19 ਪਾਰਟੀ ਸੂਚੀ ਵਜੋਂ ਸਨ। ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਪਹਿਲੇ ਭਾਰਤੀ ਅਤੇ ਸਿੱਖ ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਨੇ ਚੌਕਾ ਮਾਰਦਿਆਂ ਇਸ ਵਾਰ ਫਿਰ ਪਾਰਟੀ ਵੋਟ ‘ਤੇ ਸੰਸਦ ‘ਚ ਆਪਣੀ ਪਹੁੰਚ ਬਣਾ ਲਈ ਹੈ। ਕੰਵਲਜੀਤ ਸਿੰਘ ਬਖਸ਼ੀ 8 ਨਵੰਬਰ 2008 ਤੋਂ ਸੰਸਦ ਮੈਂਬਰ ਚਲੇ ਆ ਰਹੇ ਹਨ ਅਤੇ ਸੰਸਦ ‘ਚ ਪੁੱਜਣ ਵਾਲੇ ਪਹਿਲੇ ਭਾਰਤ ਜਨਮੇ ਅਤੇ ਪਹਿਲੇ ਪਗੜੀਧਾਰੀ ਉਮੀਦਵਾਰ ਹਨ। ਉਹ ਜਿੱਥੇ ਕਈ ਪਾਰਲੀਮਾਨੀ ਕਮੇਟੀਆਂ ਦੇ ਮੈਂਬਰ ਰਹੇ ਹਨ ਉਥੇ ਉਹ ‘ਲਾਅ ਐਂਡ ਆਰਡਰ’ ਸਿਲੈਕਟ ਕਮੇਟੀ ਦੇ 2014 ਵਿਚ ਡਿਪਟੀ ਚੇਅਰਮੈਨ ਬਣੇ ਅਤੇ ਫਿਰ 11 ਫਰਵਰੀ, 2015 ਤੋਂ 22 ਅਗਸਤ, 2017 ਤਕ ਚੇਅਰਮੈਨ ਵੀ ਰਹੇ। ਸੰਨ 2001 ਵਿਚ ਉਹ ਨਿਊਜ਼ੀਲੈਂਡ ਆਏ ਸਨ। ਉਨ੍ਹਾਂ ਦਾ ਪਾਰਟੀ ਸੂਚੀ ‘ਚ 32ਵਾਂ ਸਥਾਨ ਸੀ। ਅੱਜ ਪਾਰਟੀ ਹਾਲ ‘ਚ ਕੰਵਲਜੀਤ ਸਿੰਘ ਬਖਸ਼ੀ ਨਾਲ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਿਲ ਸਨ।
ਇਸੇ ਤਰ੍ਹਾਂ ਡਾ. ਪਰਮਜੀਤ ਕੌਰ ਪਰਮਾਰ ਜੋਕਿ ਨੈਸ਼ਨਲ ਪਾਰਟੀ ਸੂਚੀ ਦੇ 34ਵੇਂ ਸਥਾਨ ‘ਤੇ ਸਨ ਨੇ ਦੂਜੀ ਵਾਰ ਪਾਰਟੀ ਵੋਟ ‘ਤੇ ਸੰਸਦ ਦੇ ਵਿਚ ਆਪਣੀ ਹਾਜ਼ਰੀ ਨਿਸ਼ਚਿਤ ਕੀਤੀ। ਡਾ. ਪਰਮਾਰ ਪਹਿਲੀ ਵਾਰ 20 ਸਤੰਬਰ, 2014 ਨੂੰ ਪਾਰਟੀ ਸੂਚੀ ‘ਤੇ ਸੰਸਦ ਮੈਂਬਰ ਬਣੇ ਸਨ। ਉਹ ਮੂਲ ਰੂਪ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਨ ਅਤੇ 1995 ‘ਚ ਇਥੇ ਆਏ ਸਨ। ਉਨ੍ਹਾਂ ਨੇ ਇਥੇ ਆ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਪੀਅੱੈਚ ਡੀ ਵੀ ਕੀਤੀ ਅਤੇ ਇਕ ਸਾਇੰਸਦਾਨ ਵਜੋਂ ਇਥੇ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਫੈਮਿਲੀਜ਼ ਕਮਿਸ਼ਨਰ ਰਹਿ ਚੁੱਕੇ ਹਨ।
ਵਰਣਨਯੋਗ ਹੈ ਕਿ ਇਨ੍ਹਾਂ ਚੋਣ ‘ਚ ਲਗਪਗ 17 ਭਾਰਤੀ ਉਮੀਦਵਾਰ ਵੱਖ-ਵੱਖ ਰਾਜਸੀ ਪਾਰਟੀਆਂ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਸਨ।
ਵਿਰੋਧੀ ਧਿਰ ਲੇਬਰ ਪਾਰਟੀ ਨੇ 35.6% ਵੋਟਾਂ ਨਾਲ 45 ਉਮੀਦਵਾਰਾਂ ਨੂੰ ਸੰਸਦ ‘ਚ ਜਗ੍ਹਾ ਦਿਵਾਈ। ਇਸੇ ਤਰ੍ਹਾਂ ਨਿਊਜ਼ੀਲੈਂਡ ਫਸਟ ਦੇ 7.5% ਨਾਲ 9 ਸੰਸਦ ਮੈਂਬਰ, ਗ੍ਰੀਨ ਪਾਰਟੀ ਦੇ 5.8% ਨਾਲ 7 ਸੰਸਦ ਮੈਂਬਰ ਅਤੇ ਐਕਟ ਪਾਰਟੀ ਇਕ ਸੀਟ ‘ਤੇ ਜੇਤੂ ਰਹੀ। ਇਨ੍ਹਾਂ ਚੋਣਾਂ ਵਿਚ 17 ਰਾਜਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ ਅਤੇ 500 ਤੋਂ ਉਪਰ ਉਮੀਦਵਾਰ ਸਨ। ਲੇਬਰ ਪਾਰਟੀ ਤੋਂ ਪਹਿਲੀ ਵਾਰ ਇਕ ਭਾਰਤੀ ਉਮਦੀਵਾਰ ਪਿ੍ਰਅੰਕਾ ਰਾਧਾਿਯਸ਼ਨਨ ਵੀ ਪਾਰਟੀ ਵੋਟ ‘ਤੇ ਐੱਮਪੀ ਬਣ ਗਈ ਹੈ।
ਭਾਰਤੀ ਉਮੀਦਵਾਰ ਜੋ ਨਹੀਂ ਹੋ ਸਕੇ ਕਾਮਯਾਬ : ਨੈਸ਼ਨਲ ਪਾਰਟੀ ਦੇ ਬੀਰਾਮ ਬਾਲਾ, ਲੇਬਰ ਪਾਰਟੀ ਤੋਂ, ਸਰਬ ਜੌਹਲ, ਜੈਸੀ ਪਾਬਲਾ, ਬਲਜੀਤ ਕੌਰ ਤੇ ਗੌਰਵ ਸ਼ਰਮਾ, ਨਿਊਜ਼ੀਲੈਂਡ ਫਸਟ ਪਾਰਟੀ ਤੋਂ ਮਹੇਸ਼ ਬਿੰਦਰਾ, ਐਕਟ ਤੋਂ ਭੁਪਿੰਦਰ ਸਿੰਘ, ਸੈਮ ਸਿੰਘ, ਗ੍ਰੀਨ ਤੋਂ ਰਾਜ ਸਿੰਘ, ਨਿਊਜ਼ੀਲੈਂਡ ਪੀਪਲ ਪਾਰਟੀ, ਰੌਸ਼ਨ ਨੌਹਰੀਆ, ਅਨਿਲ ਸ਼ਰਮਾ ਅਤੇ ਸ੍ਰੀਮਤੀ ਸਿਰੀ ਨੈਪਾਲੀ ਐੱਮਪੀ ਕਹਾਉਣ ਤੋਂ ਵਾਂਝੇ ਰਹਿ ਗਏ। ਪਹਿਲੀ ਸੰਸਦ ਦੀ ਮਿਆਦ 10 ਅਕਤੂਬਰ, 2017 ਤਕ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਸਰਕਾਰੀ ਨਤੀਜਾ 7 ਅਕਤੂਬਰ ਨੂੰ ਐਲਾਨਿਆ ਜਾਵੇਗਾ। 11 ਅਕਤੂਬਰ ਤੱਕ ਦੁਬਾਰਾ ਗਿਣਤੀ ਕਰਨ ਦੀ ਅਪੀਲ ਕੀਤੀ ਜਾ ਸਕਦੀ ਹੈ। 12 ਅਕਤੂਬਰ ਨੂੰ ਸਰਕਾਰੀ ਪਰਵਾਨਾ ਜਾਰੀ ਹੋਵੇਗਾ ਜੋਕਿ ਸੰਸਦ ਮੈਂਬਰਾਂ ਨੂੰ ਮਾਨਤਾ ਦੇ ਦੇਵੇਗਾ। ਇਸ ਵੇਲੇ ਬਹੁਮਤ ਨਾ ਹੋਣ ਕਰਕੇ ਇਕ ਦੂਜੀ ਪਾਰਟੀ ਦੇ ਨਾਲ ਗੱਠਜੋੜ ਕਰਨਾ ਹੋਏਗਾ। ਇਸ ਤੋਂ ਬਾਅਦ ਹੀ ਫ਼ੈਸਲਾ ਹੋਵੇਗਾ ਕਿ ਕਿਹੜੀ ਪਾਰਟੀ ਕਿਸ ਨਾਲ ਮਿਲ ਕੇ ਸਰਕਾਰ ਬਣਾਉਂਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article
    ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

ਸੀ.ਆਈ.ਏ. ਮੁਖੀ ਪੋਂਪੀਓ ਵੱਲੋਂ ਟਿਮ ਉਨ ਜੋਂਗ ਨਾਲ ਮੁਲਾਕਾਤ

Read Full Article
    ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

ਟਾਈਮਜ਼ ਸਕਵੇਅਰ ‘ਚ ਸਾਲਾਨਾ ‘ਪਗ਼ੜੀ ਦਿਵਸ’ ਪ੍ਰੋਗਰਾਮ ਜ਼ਰੀਏ ਸਿੱਖ ਸੱਭਿਆਚਾਰ ਦੇ ਉਤਸਵ ਦੀ ਕੀਤੀ ਪ੍ਰਸ਼ੰਸਾ

Read Full Article
    ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

ਆਸਮਾਨ ‘ਚ ਫਟਿਆ ਅਮਰੀਕੀ ਜਹਾਜ਼ ਦਾ ਇੰਜਣ, ਇਕ ਯਾਤਰੀ ਦੀ ਮੌਤ

Read Full Article
    ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਬਾਰਬਰਾ ਬੁਸ਼ ਦਾ ਦਿਹਾਂਤ

Read Full Article
    ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

ਅਮਰੀਕਾ ਦੇ ਗੁਰੂ ਘਰ ਵਿਚ ਪ੍ਰਧਾਨਗੀ ਤੋਂ ਲੜਾਈ

Read Full Article
    ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

ਇੰਡੀਆਨਾਪੋਲਿਸ ਦੇ ਗੁਰਦੁਆਰਾ ਵਿਖੇ ਵਿਸਾਖੀ ਦਿਹਾੜੇ ‘ਤੇ ਦੋ ਧੜੇ ਹੋਏ ਗੁੱਥਮ-ਗੁੱਥਾ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

ਏ.ਜੀ.ਪੀ.ਸੀ. ਤੇ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਨੇ ਅਮਰੀਕਾ ‘ਚ ਵੱਡੇ ਪੱਧਰ ‘ਤੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਮਨਾਉਣ ‘ਤੇ ਖੁਸ਼ੀ ਪ੍ਰਗਟ ਕੀਤੀ

Read Full Article
    ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਖੇ 24ਵੇਂ ਸਾਲਾਨਾ ਨਗਰ ਕੀਰਤਨ ਨੇ ਸਿਰਜਿਆ ਖਾਲਸਾਈ ਰੰਗ

Read Full Article
    ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

ਸਿਨਸਿਨਾਟੀ ਦੇ ਸਿੰਪੋਜ਼ੀਅਮ ‘ਚ ਬੱਚਿਆਂ ਨੇ ਭਾਰੀ ਉਤਸ਼ਾਹ ਵਿਖਾਇਆ

Read Full Article