ਨਿਊਯਾਰਕ ਵਿਖੇ ਡਾ. ਮਮਤਾ ਜੋਸ਼ੀ ਦੇ ਸ਼ੋਅ ‘ਚ ਡਾ. ਓਬਰਾਏ ਮੁੱਖ ਮਹਿਮਾਨ ਵਜੋਂ ਹੋਏ ਹਾਜ਼ਰ

June 14
10:07
2017
ਨਿਊਯਾਰਕ, 14 ਜੂਨ (ਬਲਦੇਵ ਸਿੰਘ/ਪੰਜਾਬ ਮੇਲ)- ਕਮਿਊਨਿਟੀ ਸੈਂਟਰ, ਫਲਸ਼ਿੰਗ ਵਿਖੇ ਸੂਫੀ ਗਾਇਕਾ ਮਮਤਾ ਜੋਸ਼ੀ ਦਾ ਸ਼ੋਅ ਕਰਵਾਇਆ ਗਿਆ। ਸੁਪਰ ਇੰਟਰਟੈਨਮੈਂਟ ਦੇ ਬਲਵਿੰਦਰ ਸਿੰਘ ਬਾਜਵਾ ਵੱਲੋਂ ਕਰਵਾਏ ਗਏ ਇਸ ਸ਼ੋਅ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨਾਲ ਟਰੱਸਟ ਦੇ ਕੈਲੀਫੋਰਨੀਆ ਚੈਪਟਰ ਦੇ ਪ੍ਰਧਾਨ ਗੁਰਜਤਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ। ਇਸ ਸ਼ੋਅ ਵਿਚ ਮਮਤਾ ਜੋਸ਼ੀ ਨੇ ਬਹੁਤ ਸਾਰੇ ਸੂਫੀ ਗੀਤ ਗਾ ਕੇ ਆਏ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪ੍ਰਬੰਧਕਾਂ ਵੱਲੋਂ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਟਰਾਫੀ ਦੇ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸਿਫਤ ਵੀ ਕੀਤੀ।