ਨਿਊਯਾਰਕ ਪੁਲਿਸ ਵਿਭਾਗ ‘ਚ 900 ਦੇ ਕਰੀਬ ਪੁਲਿਸ ਅਧਿਕਾਰੀਆਂ ਦੀ ਹੋਵੇਗੀ ਭਰਤੀ

91
Share

ਫਰਿਜ਼ਨੋ, 16 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਯਾਰਕ ਸ਼ਹਿਰ ਦੇ ਪੁਲਿਸ ਵਿਭਾਗ ‘ਚ ਅਗਲੇ ਦੋ ਮਹੀਨਿਆਂ ਤੱਕ 900 ਦੇ ਕਰੀਬੀ ਪੁਲਿਸ ਅਧਿਕਾਰੀਆਂ ਨੂੰ ਭਰਤੀ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਦੁਆਰਾ ਸੋਮਵਾਰ ਨੂੰ ਦਿੱਤੀ ਗਈ। ਸ਼ਹਿਰ ਦੇ ਪੁਲਿਸ ਕਮਿਸ਼ਨਰ ਡੇਰਮੋਟ ਸ਼ੀਆ ਅਨੁਸਾਰ ਵਿਭਾਗ ‘ਚ ਇਹ ਕਾਰਵਾਈ ਇੱਕ ਵਧੀਆ ਖਬਰ ਹੈ ਅਤੇ ਇਹ ਅਧਿਕਾਰੀ ਸਾਲ 2021 ਦੀ ਸ਼ੁਰੂਆਤ ਵਿਚ ਕਮਿਊਨਿਟੀ ਨਾਲ ਜੁੜੇ ਰਹਿਣ ਦੇ ਨਾਲ ਵਿਭਾਗ ਦੇ ਸੁਰੱਖਿਆ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਅਪਰਾਧ ਨੂੰ ਘੱਟ ਕਰਨ ‘ਚ ਸਹਾਈ ਹੋਣਗੇ। ਇਸ ਦੌਰਾਨ ਨਵੇਂ ਪੁਲਿਸ ਜਵਾਨ ਇੱਕ ਭਰਤੀ ਪ੍ਰਕਿਰਿਆ ਤਹਿਤ 29 ਦਸੰਬਰ ਤੋਂ ਸ਼ੁਰੂ ਹੋ ਕੇ ਫਰਵਰੀ ਵਿਚ ਖਤਮ ਹੋਣ ਜਾ ਰਹੀ ਰੋਲਿੰਗ ਦੇ ਆਧਾਰ ‘ਤੇ ਅਕੈਡਮੀ ‘ਚ ਦਾਖਲ ਹੋਣਗੇ। ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਬਜਟ ਵਿਚ ਕਟੌਤੀ ਹੋਣ ਤੋਂ ਬਾਅਦ, ਨਿਊਯਾਰਕ ਪੁਲਿਸ ਵਿਭਾਗ ਨੇ ਆਪਣਾ ਹੈਡਕਾਉਂਟ ਘਟਾਉਣ ਲਈ ਜੁਲਾਈ ਦੀ ਪੁਲਿਸ ਅਕੈਡਮੀ ਕਲਾਸ ਨੂੰ ਰੱਦ ਕਰ ਦਿੱਤਾ ਸੀ। ਇਸ ਸਮੇਂ ਸ਼ਹਿਰ ਦਾ ਪੁਲਿਸ ਵਿਭਾਗ ਅਧਿਕਾਰੀਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਸੋਮਵਾਰ ਤੱਕ, ਫੋਰਸ ਅਤੇ ਵਰਦੀਧਾਰੀ ਅਧਿਕਾਰੀਆਂ ਦੀ ਕੁੱਲ ਗਿਣਤੀ 34,184 ਹੈ, ਜਦਕਿ ਇਹ ਗਿਣਤੀ 2019 ‘ਚ ਤਕਰੀਬਨ 36,900 ਸੀ।


Share