ਨਿਊਯਾਰਕ ‘ਚ ਰਣਧੀਰ ਜੈਸਵਾਲ ਭਾਰਤ ਦੇ ਕੌਂਸਲ ਜਨਰਲ ਨਿਯੁਕਤ

378
Share

ਨਿਊਯਾਰਕ, 7 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਨਿਊਯਾਰਕ ਤੋਂ ਸੰਦੀਪ ਚੱਕਰਵਰਤੀ ਕੌਂਸਲਰ ਨੂੰ ਨਵੀਂ ਦਿੱਲੀ ਵਿਖੇ ਤਬਦੀਲ ਹੋਣ ਤੋਂ ਬਾਅਦ ਹੁਣ ਰਣਧੀਰ ਕੁਮਾਰ ਜੈਸਵਾਲ, ਜੋ ਮੌਜੂਦਾ ਸਮੇਂ ਵਿਚ ਭਾਰਤ ਦੇ ਰਾਸ਼ਟਰਪਤੀ ਦੇ ਸੰਯੁਕਤ ਸਕੱਤਰ ਅਤੇ ਸਮਾਜਕ ਸਕੱਤਰ ਹਨ, ਨੂੰ ਨਿਊਯਾਰਕ ‘ਚ ਭਾਰਤ ਦਾ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਤਿੰਨ ਹਫ਼ਤਿਆਂ ‘ਚ ਇਹ ਅਹੁਦਾ ਸੰਭਾਲਣ ਦੀ ਉਮੀਦ ਹੈ।
1998 ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ, ਜੈਸਵਾਲ ਰਾਸ਼ਟਰਪਤੀ ਭਵਨ ਦੇ ਵਿਦੇਸ਼ੀ ਮਾਮਲਿਆਂ ਦੇ ਦਫਤਰ ਦੀ ਅਗਵਾਈ ਕਰਦੇ ਹਨ ਅਤੇ ਰਾਸ਼ਟਰਪਤੀ ਨੂੰ ਭਾਰਤ ਦੀ ਵਿਦੇਸ਼ ਨੀਤੀ ਬਾਰੇ ਸਲਾਹ ਦਿੰਦੇ ਹਨ। ਇਸ ਤੋਂ ਪਹਿਲਾਂ ਉਹ ਦੱਖਣੀ ਅਫਰੀਕਾ ਦੇ ਜੌਹਾਨਸਬਰਗ ‘ਚ ਭਾਰਤ ਦੇ ਕੌਂਸਲ ਜਨਰਲ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਬਹੁਤ ਹੀ ਸੁਲਝੇ ਤੇ ਦੂਰ-ਅੰਦਸ਼ੀ ਤੇ ਤਜ਼ਰਬੇ ਵਾਲੇ ਵਿਅਕਤੀ ਹਨ, ਜੋ ਅਹਿਮ ਆਹੁਦਿਆਂ ‘ਤੇ ਮੰਤਰੀਆਂ ਦੇ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ। ਅੱਜਕੱਲ੍ਹ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਰਾਸ਼ਟਰਪਤੀ ਭਵਨ ‘ਚ ਸਨ, ਜਿੱਥੋਂ ਇਨ੍ਹਾਂ ਦੀ ਚੋਣ ਕਰਕੇ ਨਿਊਯਾਰਕ ਵਿਖੇ ਕੌਂਸਲਰ ਜਨਰਲ ਨਿਯੁਕਤ ਕੀਤਾ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ।


Share