ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

November 16
17:08
2019
ਨਿਊਜਰਸੀ, 16 ਨਵੰਬਰ (ਪੰਜਾਬ ਮੇਲ)- ਨਿਊਜਰਸੀ ਦੇ ਪਲੇਜੈਂਟਵਿਲੇ ਸ਼ਹਿਰ ‘ਚ 2 ਹਾਈ ਸਕੂਲਾਂ ਵਿਚਾਲੇ ਫੁੱਟਬਾਲ ਮੈਚ ਦੌਰਾਨ ਇਕ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਘਟੋਂ-ਘੱਟ 2 ਲੋਕ ਜ਼ਖਮੀ ਹੋ ਗਏ। ‘ਦਿ ਪ੍ਰੈਸ ਆਫ ਐਟਲਾਂਟਿਕ’ ਅਖਬਾਰ ਆਓਟਲੈੱਟ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਜਦ ਪਲੇਜੈਂਟਵਿਲੇ ਅਤੇ ਕੈਮਡੇਨ ਹਾਈ ਸਕੂਲ ਵਿਚਾਲੇ ਫੁੱਟਬਾਲ ਮੈਚ ਚੱਲ ਰਿਹਾ ਸੀ, ਉਦੋਂ ਇਕ ਅਣਪਛਾਤੇ ਵਿਅਕਤੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।