PUNJABMAILUSA.COM

ਨਾਸਾ ਨੇ ਆਪਣੇ ਨਵੇਂ ਮਾਰਸ ਲੈਂਡਰ ‘ਇਨਸਾਈਟ’ ਨੂੰ ਕੀਤਾ ਲਾਂਚ

ਨਾਸਾ ਨੇ ਆਪਣੇ ਨਵੇਂ ਮਾਰਸ ਲੈਂਡਰ ‘ਇਨਸਾਈਟ’ ਨੂੰ ਕੀਤਾ ਲਾਂਚ

ਨਾਸਾ ਨੇ ਆਪਣੇ ਨਵੇਂ ਮਾਰਸ ਲੈਂਡਰ ‘ਇਨਸਾਈਟ’ ਨੂੰ ਕੀਤਾ ਲਾਂਚ
May 05
17:28 2018

ਵਾਸ਼ਿੰਗਟਨ, 5 ਮਈ (ਪੰਜਾਬ ਮੇਲ)- ਨਾਸਾ ਨੇ ਆਪਣੇ ਨਵੇਂ ਮਾਰਸ ਲੈਂਡਰ ‘ਇਨਸਾਈਟ’ ਨੂੰ ਅੱਜ ਲਾਂਚ ਕੀਤਾ। ਇਸ ਨੂੰ ਮੰਗਲ ‘ਤੇ ਮਨੁੱਖ ਅਭਿਆਨ ਤੋਂ ਪਹਿਲਾਂ ਸਤ੍ਹਾ ‘ਤੇ ਉਤਾਰਨ ਤੇ ਉਤੇ ਆਉਣ ਵਾਲੇ ਭੂਚਾਲ ਨੂੰ ਮਾਪਣ ਲਈ ਡਿਜ਼ਾਇਨ ਕੀਤਾ ਗਿਆ ਹੈ। ਪੁਲਾੜ ਯਾਨ ਨੂੰ ਐਟਲਸ ਵੀ ਰਾਕੇਟ ਦੇ ਜ਼ਰੀਏ ਕੈਲੀਫੋਰਨੀਆ ਸਥਿਤ ਵੰਡੇਨਬਰਗ ਹਵਾਈ ਫੌਜ ਅੱਡੇ ਤੋਂ ਅੰਤਰਰਾਸ਼ਟਰੀ ਸਮੇਂ ਮੁਤਾਬਕ ਸ਼ਾਮ 4:35 ਮਿੰਟ ‘ਤੇ ਲਾਂਚ ਕੀਤਾ ਗਿਆ। ਇਹ ਪ੍ਰਾਜੈਕਟ 99.3 ਕਰੋੜ ਡਾਲਰ ਦਾ ਹੈ, ਜਿਸ ਦਾ ਕੰਮ ਮੰਗਲ ਦੇ ਅੰਦਰੂਨੀ ਹਾਲਾਤਾਂ ਬਾਰੇ ਜਾਣਕਾਰੀ ਵਧਾਉਣਾ ਹੈ। ਨਾਲ ਹੀ ਲਾਲ ਗ੍ਰਹਿ ‘ਤੇ ਮਨੁੱਖ ਨੂੰ ਭੇਜਣ ਤੋਂ ਪਹਿਲਾਂ ਉਥੇ ਦੇ ਹਾਲਾਤਾਂ ਦਾ ਪਤਾ ਲਗਾਉਣਾ ਤੇ ਪ੍ਰਿਥਵੀ ਵਰਦੇ ਪੱਥਰੀਲੇ ਗ੍ਰਹਿ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਸਮਝਣਾ ਹੈ।
ਜੇਕਰ ਸਭ ਕੁਝ ਯੋਜਨਾ ਮੁਤਾਬਕ ਠੀਕ ਰਹਿੰਦਾ ਹੈ ਤਾਂ ਲੈਂਡਰ 26 ਨਵੰਬਰ ਨੂੰ ਮੰਗਲ ਦੀ ਸਤ੍ਹਾ ‘ਤੇ ਉਤਰੇਗਾ। ‘ਇਨਸਾਈਟ’ ਦਾ ਪੂਰਾ ਨਾਂ ‘ਇੰਟੇਰੀਅਰ ਐਕਸਪਲੋਰੇਸ਼ਨ ਯੂਜਿੰਗ ਸੈਸਮਿਕ ਇੰਨਵੈਸਟੀਗੇਸ਼ਨ’ ਹੈ। ਨਾਸਾ ਨੇ ਮੁੱਖ ਵਿਗਿਆਨੀ ਜਿਨ ਗ੍ਰੀਨ ਨੇ ਕਿਹਾ ਕਿ ਮਾਹਰ ਪਹਿਲਾਂ ਤੋਂ ਜਾਣਦੇ ਹਨ ਕਿ ਮੰਗਲ ‘ਤੇ ਭੂਚਾਲ ਆਏ ਹਨ ਤੇ ਉਸ ਨਾਲ ਕੇਤੂ (ਮੀਟਰਾਇਟ) ਵੀ ਟਕਰਾਏ ਹਨ। ਗ੍ਰੀਨ ਨੇ ਕਿਹਾ ਕਿ ਪਰ ਮੰਗਲ ਭੂਚਾਲ ਦਾ ਸਾਹਮਣਾ ਕਰਨ ‘ਚ ਕਿੰਨਾ ਸਮਰੱਥ ਹੈ? ਇਸ ਬਾਰੇ ਜਾਨਣ ਦੀ ਲੋੜ ਹੈ। ਪੁਲਾੜ ਯਾਨ ‘ਤੇ ਮੁੱਖ ਉਪਕਰਣ ਸੇਸਮੋਮੀਟਰ ਹੈ, ਜਿਸ ਨੂੰ ਫਰਾਂਸੀਸੀ ਪੁਲਾੜ ਏਜੰਸੀ ਨੇ ਬਣਾਇਆ ਹੈ। ਲੈਂਡਰ ਦੇ ਮੰਗਲ ਦੀ ਸਤ੍ਹਾ ‘ਤੇ ਉਤਰਨ ਤੋਂ ਬਾਅਦ ‘ਰੋਬੋਟਿਕ ਆਰਮ’ ਸਤ੍ਹਾ ‘ਤੇ ਸੋਸਮੋਮੀਟਰ ਲਗਾਏਗਾ। ਦੂਜਾ ਮੁੱਖ ਉਪਕਰਣ ਇਕ ‘ਸੈਲਫ ਹੈਮਰਿੰਗ’ ਜਾਂਚ ਹੈ ਜੋ ਗ੍ਰਹਿ ਦੀ ਸਤ੍ਹਾ ‘ਚ ਗਰਮੀ ਦੇ ਵਹਾਅ ਦੀ ਨਿਗਰਾਨੀ ਕਰੇਗਾ।
ਨਾਸਾ ਨੇ ਦੱਸਿਆ ਕਿ ਜਾਂਚ ਦੇ ਤਹਿਤ ਸਤ੍ਹਾ ‘ਤੇ 10 ਤੋਂ 16 ਫੁੱਟ ਡੂੱਘਾ ਛੇਕ ਕੀਤਾ ਜਾਵੇਗਾ। ਇਹ ਪਿਛਲੇ ਮੰਗਲ ਅਭਿਆਨਾਂ ਤੋਂ 15 ਗੁਣਾ ਜ਼ਿਆਦਾ ਡੂੱਘਾ ਹੋਵੇਗਾ। ਦਰਅਸਲ 2030 ਤਕ ਮੰਗਲ ‘ਤੇ ਲੋਕਾਂ ਨੂੰ ਭੇਜਣ ਦੀ ਨਾਸਾ ਦੀਆਂ ਕੋਸ਼ਿਸ਼ਾਂ ਲਈ ‘ਲਾਲ ਗ੍ਰਹਿ’ ਦੇ ਤਾਪਮਾਨ ਨੂੰ ਸਮਝਣਾ ਮਹੱਤਵਪੂਰਨ ਹੈ। ਸੋਲਰ ਊਰਜਾ ਤੇ ਬੈਟਰੀ ਤੋਂ ਊਰਜਾ ਹਾਸਲ ਕਰਨ ਵਾਲੇ ਲੈਂਡਰ ਨੂੰ 26 ਮਹੀਨਿਆਂ ਤਕ ਚੱਲਣ ਦੇ ਕਾਬਿਲ ਬਣਾਇਆ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article