PUNJABMAILUSA.COM

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ
June 23
16:56 2019

ਵਾਸ਼ਿੰਗਟਨ, 23 ਜੂਨ (ਪੰਜਾਬ ਮੇਲ)- ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਬੁਲਬੁਲਾ ਦੇਖਿਆ ਹੈ। ਗ੍ਰਹਿ ‘ਤੇ ਅਜਿਹਾ ਲੱਗਦਾ ਹੈ ਜਿਵੇਂ ਮੀਥੇਨ ਗੈਸਾਂ ਦਾ ਬੁਲਬੁਲਾ ਲਗਾਤਾਰ ਬਣ ਰਿਹਾ ਹੈ। ਵਿਗਿਆਨਕ ਇਸ ਨੂੰ ਲਾਲ ਗ੍ਰਹਿ ‘ਤੇ ਸੂੁਖਮ ਜੀਵਾਂ ਦੀ ਹੋਂਦ ਦਾ ਸੰਕੇਤ ਮੰਨ ਰਹੇ ਹਨ।
ਕਿਊਰਿਓਸਿਟੀ ਨੇ ਮੰਗਲ ਦੇ ਵਾਤਾਵਰਨ ਵਿਚ ਕਾਫ਼ੀ ਮਾਤਰਾ ਵਿਚ ਮੀਥੇਨ ਗੈਸ ਦੀ ਹੋਂਦ ਦਰਜ ਕੀਤੀ ਹੈ। ਧਰਤੀ ‘ਤੇ ਇਹ ਗੈਸ ਆਮ ਕਰਕੇ ਜੀਵਾਂ ਤੋਂ ਬਣਦੀ ਹੈ। ਜਹਾਜ਼ ਨੇ ਬੁੱਧਵਾਰ ਮੰਗਲ ਗ੍ਰਹਿ ‘ਤੇ ਇਸ ਸਬੰਧੀ ਡਾਟਾ ਇਕੱਠਾ ਕੀਤਾ ਸੀ ਜੋ ਵੀਰਵਾਰ ਨੂੰ ਧਰਤੀ ‘ਤੇ ਸਥਿਤ ਨਾਸਾ ਦੇ ਕੇਂਦਰ ਤਕ ਪੁੱਜਾ। ਵਿਗਿਆਨਕ ਭਾਈਚਾਰਾ ਇਸ ਤੱਥ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਪ੍ਰਾਜੈਕਟ ਨਾਲ ਜੁੜੇ ਵਿਗਿਆਨਕ ਅਸ਼ਵਿਨ ਵਾਸਵਾੜਾ ਨੇ ਕਿਹਾ ਕਿ ਇਸ ਡਾਟਾ ਦੇ ਵਿਸ਼ਲੇਸ਼ਣ ਤੋਂ ਆਉਣ ਵਾਲੇ ਦਿਨਾਂ ਵਿਚ ਕਈ ਮਹੱਤਵਪੂਰਣ ਗੱਲਾਂ ਸਾਹਮਣੇ ਆ ਸਕਦੀਆਂ ਹਨ। ਇਹ ਡਾਟਾ ਮਿਲਣ ਪਿੱਛੋਂ ਧਰਤੀ ‘ਤੇ ਸਥਿਤ ਕੇਂਦਰ ਤੋਂ ਰੋਵਰ ਨੂੰ ਇਸ ਸਬੰਧ ਵਿਚ ਨਵੀਂ ਖੋਜ ਲਈ ਸੰਦੇਸ਼ ਭੇਜਿਆ ਗਿਆ ਹੈ। ਹੁਣ ਜਹਾਜ਼ ਪਹਿਲੇ ਤੋਂ ਨਿਰਧਾਰਤ ਕਾਰਜ ਯੋਜਨਾ ਤੋਂ ਇਲਾਵਾ ਨਵੇਂ ਸੰਦੇਸ਼ ਦੇ ਆਧਾਰ ‘ਤੇ ਖੋਜ ਨੂੰ ਅੰਜਾਮ ਦੇਵੇਗਾ।
ਮੰਗਲ ‘ਤੇ ਜੀਵਨ ਹੋਣ ਨੂੰ ਲੈ ਕੇ ਹਮੇਸ਼ਾ ਤੋਂ ਕਈ ਤਰ੍ਹਾਂ ਦੀਆਂ ਕਹਾਣੀਆਂ ਰਹੀਆਂ ਹਨ। ਹਾਲਾਂਕਿ ਪੰਜ ਦਹਾਕੇ ਪਹਿਲੇ ਨਾਸਾ ਦੇ ਜਹਾਜ਼ ਵੱਲੋਂ ਖਿੱਚੀ ਗਈ ਤਸਵੀਰ ਵਿਚ ਇਥੇ ਸਿਰਫ਼ ਬੰਜਰ ਜ਼ਮੀਨ ਹੀ ਦਿਸੀ ਸੀ। ਅਧਿਐਨ ਦੇ ਆਧਾਰ ‘ਤੇ ਵਿਗਿਆਨਕ ਮੰਨਦੇ ਹਨ ਕਿ ਕਰੀਬ ਚਾਰ ਅਰਬ ਸਾਲ ਪਹਿਲੇ ਮੰਗਲ ਅੱਜ ਦੀ ਤੁਲਨਾ ਵਿਚ ਜ਼ਿਆਦਾ ਗਰਮ, ਨਮੀ ਵਾਲਾ ਅਤੇ ਜੀਵਨ ਦੇ ਯੋਗ ਰਿਹਾ ਹੋਵੇਗਾ। ਹੁਣ ਵਿਗਿਆਨਕ ਇਸ ਦਿਸ਼ਾ ਵਿਚ ਅਧਿਐਨ ਕਰ ਰਹੇ ਹਨ ਕਿ ਜੇਕਰ ਕਦੀ ਮੰਗਲ ‘ਤੇ ਜੀਵਨ ਰਿਹਾ ਹੋਵੇਗਾ ਤਾਂ ਕੁਝ ਸੂਖਮ ਜੀਵ ਅੱਜ ਵੀ ਉੱਥੇ ਤਲ ਦੇ ਅੰਦਰ ਮੌਜੂਦ ਹੋ ਸਕਦੇ ਹਨ।
ਮੰਗਲ ਦੇ ਹਲਕੇ ਵਾਤਾਵਰਨ ਵਿਚ ਮੀਥੇਨ ਦੀ ਹੋਂਦ ਬਹੁਤ ਅਹਿਮ ਹੈ। ਸਾਧਾਰਨ ਤੌਰ ‘ਤੇ ਸੂਰਜ ਦੀ ਰੌਸ਼ਨੀ ਅਤੇ ਹੋਰ ਰਸਾਇਣਕ ਕ੍ਰਿਆਵਾਂ ਦੇ ਕਾਰਨ ਮੀਥੇਨ ਗੈਸ ਕੁਝ ਸੌ ਸਾਲ ਵਿਚ ਖ਼ਤਮ ਹੋ ਜਾਂਦੀ ਹੈ। ਇਸ ਦਾ ਅਰਥ ਹੈ ਕਿ ਜੇਕਰ ਅੱਜ ਮੰਗਲ ਦੇ ਵਾਤਾਵਰਨ ਵਿਚ ਮੀਥੇਨ ਹੈ ਤਾਂ ਇਹ ਬਹੁਤ ਜ਼ਿਆਦਾ ਪੁਰਾਣੀ ਨਹੀਂ ਹੈ। ਨਿਸ਼ਚਿਤ ਤੌਰ ‘ਤੇ ਇਹ ਗੈਸ ਕੁਝ ਸੌ ਸਾਲ ਪਹਿਲੇ ਹੀ ਬਣੀ ਹੋਵੇਗੀ। ਧਰਤੀ ‘ਤੇ ਕੁਝ ਸੂਖਮ ਜੀਵ ਮੀਥੇਨ ਗੈਸ ਬਣਾਉਂਦੇ ਹਨ। ਅਜਿਹੇ ਸਮੇਂ ਸੰਭਵ ਹੈ ਕਿ ਮੰਗਲ ‘ਤੇ ਵੀ ਅਜਿਹ ਸੂਖਮ ਜੀਵ ਮੌਜੂਦ ਹਨ।
ਇਕ ਸੰਭਾਵਨਾ ਇਹ ਵੀ ਹੈ ਕਿ ਮੰਗਲ ‘ਤੇ ਜੋ ਮੀਥੇਨ ਮਿਲ ਰਹੀ ਹੈ ਉਹ ਕਰੋੜਾਂ ਸਾਲ ਪਹਿਲੇ ਦੀ ਹੈ, ਜੋ ਚਟਾਨਾਂ ਵਿਚ ਦੱਬੀ ਹੈ ਅਤੇ ਹੁਣ ਬਾਹਰ ਨਿਕਲ ਰਹੀ ਹੈ। ਹਾਲਾਂਕਿ ਨਾਸਾ ਅਜੇ ਇਸ ਨੂੰ ਸ਼ੁਰੂਆਤੀ ਨਤੀਜਾ ਮੰਨ ਰਿਹਾ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਬਿਨਾਂ ਲੋੜੀਂਦੇ ਅਧਿਐਨ ਦੇ ਕਿਸੇ ਨਤੀਜੇ ‘ਤੇ ਨਹੀਂ ਪੁੱਜਿਆ ਜਾ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

ਅਫਗਾਨਿਸਤਾਨ ਬਾਰੇ ਟਰੰਪ ਦੀ ਟਿੱਪਣੀ ‘ਤੇ ਅਫਗਾਨ ਰਾਸ਼ਟਰਪਤੀ ਨੇ ਅਮਰੀਕੀ ਸਰਕਾਰ ਤੋਂ ਮੰਗਿਆ ਸਪੱਸ਼ਟੀਕਰਨ

Read Full Article
    ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

ਪੂਰਬੀ ਅਮਰੀਕਾ ਵਿੱਚ ਗਰਮੀ ਦਾ ਕਹਿਰ, ਛੇ ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

ਅਮਰੀਕਾ ‘ਚ ਪੁਲਿਸ ਅਧਿਕਾਰੀ ਨੇ ਅਸ਼ਵੇਤ ਮਹਿਲਾ ਸੰਸਦ ਮੈਂਬਰ ਨੂੰ ਫੇਸਬੁੱਕ ‘ਤੇ ਦਿੱਤੀ ਗੋਲੀ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

ਅਮਰੀਕਾ ‘ਚ ਪਾਕਿਸਤਾਨੀ ਦੂਤਘਰ ਵੱਲੋਂ ਲਾਬਿਸਟ ਦੇ ਤੌਰ ‘ਤੇ ਟਾਮ ਰੇਨੋਲਡਸ ਨੂੰ ਨਿਯੁਕਤ

Read Full Article
    ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

ਫਲੋਰਲ ਪਾਰਕ ਵਿਚ 52 ਸਾਲਾ ਸ਼ਖਸ ਨੇ ਮੰਦਰ ਨੇੜੇ ਕੀਤਾ ਹਿੰਦੂ ਪੁਜਾਰੀ ‘ਤੇ ਹਮਲਾ

Read Full Article
    ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

ਟਰੰਪ ਵੱਲੋਂ ਯੂਜ਼ੀਨ ਸਕਾਲੀਆ ਨਵਾਂ ਲੇਬਰ ਮੰਤਰੀ ਨਾਮਜ਼ਦ

Read Full Article
    ‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

‘ਸਈਦ ਦੀਆਂ ਗ੍ਰਿਫਤਾਰੀ ਨਾਲ ਅੱਤਵਾਦੀ ਗਤੀਵਿਧੀਆਂ ‘ਚ ਨਹੀਂ ਪਿਆ ਕੋਈ ਫਰਕ’

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article