ਨਾਸਾ ਕਰੇਗਾ ਭਵਿੱਖ ਵਿਚ ਪੁਲਾੜੀ ਮਿਸ਼ਨਾਂ ਲਈ ਪੁਲਾੜ ਯਾਤਰੀਆਂ ਦੀ ਨਿਯੁਕਤੀ

November 06
03:18
2015
ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ)- ਪੁਲਾੜ ਵਿਚ ਆਪਣੀਆਂ ਮੁਹਿੰਮਾਂ ਦਾ ਵਿਸਥਾਰ ਕਰਨ ਅਤੇ ਮੰਗਲ ਗ੍ਰਹਿ ‘ਤੇ ਇਕ ਮਨੁੱਖੀ ਮਿਸ਼ਨ ਨੂੰ ਸ਼ੁਰੂ ਕਰਨ ਦੀ ਉਮੀਦ ਦੇ ਨਾਲ ਅਮਰੀਕੀ ਪੁਲਾੜ ਏਜੰਸੀ ਨਾਸਾ ਛੇਤੀ ਹੀ ਨਵੇਂ ਪੁਲਾੜ ਯਾਤਰੀਆਂ ਦੀ ਨਿਯੁਕਤੀ ਕਰੇਗਾ। ਨਾਸਾ 14 ਦਸੰਬਰ ਤੋਂ ਫਰਵਰੀ ਦੇ ਮੱਧ ਤੱਕ ਅਰਜ਼ੀਆਂ ਸਵੀਕਾਰ ਕਰੇਗਾ ਅਤੇ ਉਮੀਦ ਹੈ ਕਿ ਸਾਲ 2017 ਦੇ ਮੱਧ ਤੱਕ ਚੁਣੇ ਗਏ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਨਵੇਂ ਪੁਲਾੜ ਯਾਤਰੀ ਆਪਣੇ ਕੈਰੀਅਰ ਦੇ ਦੌਰਾਨ ਅਮਰੀਕਾ ਦੇ ਚਾਰ ਪੁਲਾੜ ਯਾਨਾਂ ‘ਚੋਂ ਕਿਸੇ ਇਕ ਵਿਚ ਉਡਾਣ ਭਰਨਗੇ। ਨਾਸਾ ਪਾਇਲਟ, ਇੰਜੀਨੀਅਰ ਤੋਂ ਲੈ ਕੇ ਵਿਗਿਆਨੀਆਂ ਅਤੇ ਡਾਕਟਰਾਂ ਲਈ ਵੱਖਰੀ ਪਿੱਠਭੂਮੀ ਦੇ ਅਮਰੀਕੀ ਨਾਗਰਿਕਾਂ ਵਿਚ ਯੋਗ ਪੁਲਾੜ ਯਾਤਰੀਆਂ ਦੀ ਚੋਣ ਕਰਦਾ ਹੈ। ਨਾਸਾ ਦੇ ਪ੍ਰਸ਼ਾਸਕ ਚਾਰਲਸ ਬੋਲਡੇਨ ਨੇ ਕਿਹਾ ਹੈ ਕਿ ਨਵੇਂ ਪੁਲਾੜ ਯਾਤਰੀ ਮੰਗਲ ਗ੍ਰਹਿ ਨੂੰ ਲੈ ਕੇ ਜ਼ਿਕਰਯੋਗ ਕੰਮ ਕਰਨਗੇ।
There are no comments at the moment, do you want to add one?
Write a comment