ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਕੈਲੀਫੋਰਨੀਆ ਦੌਰੇ ‘ਤੇ

ਲੰਡਨ, 6 ਜਨਵਰੀ (ਮਨਦੀਪ ਖੁਰਮੀ/ਪੰਜਾਬ ਮੇਲ)- ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ ਅਤੇ ਸੱਜਰੀ ਪੈੜ ਦਾ ਰੇਤਾ ਵਰਗੇ ਬਹੁ-ਚਰਚਿਤ ਨਾਵਲ ਅਤੇ ”ਸਾਡਾ ਹੱਕ” ਅਤੇ ”ਤੂਫ਼ਾਨ ਸਿੰਘ” ਵਰਗੀਆਂ ਫ਼ਿਲਮਾਂ ਦੇ ਡਾਇਲਾਗ ਲਿਖਣ ਵਾਲੇ ਪ੍ਰਸਿੱਧ ਲੇਖਕ ਸ਼ਿਵਚਰਨ ਜੱਗੀ ਕੁੱਸਾ ਕਰੀਬ ਦੋ ਹਫ਼ਤੇ ਲਈ ਕੈਲੀਫ਼ੋਰਨੀਆ ਆ ਰਹੇ ਹਨ। ਜੱਗੀ ਕੁੱਸਾ ਲੰਡਨ ਤੋਂ ਸਾਨ ਫ਼ਰਾਂਸਿਸਕੋ ਪਹੁੰਚ ਰਹੇ ਹਨ ਅਤੇ 18 ਜਨਵਰੀ ਤੱਕ ਕੈਲੀਫ਼ੋਰਨੀਆ ਦੇ ਇਲਾਕੇ ਦੇ ਵੱਖ-ਵੱਖ ਸ਼ਹਿਰਾਂ ‘ਚ ਹੀ ਵਿਚਰਨਗੇ। ਉਨ੍ਹਾਂ ਨਾਲ ਨੀਟਾ ਮਾਛੀਕੇ 559-333-5776 ਉਪਰ ਜਾਂ ਹਰਕ੍ਰਿਸ਼ਨ (ਰਾਣਾ) ਨਾਲ 209-241-7926 ਨੰਬਰ ‘ਤੇ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਜੱਗੀ ਕੁੱਸਾ 8 ਜਨਵਰੀ, ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਇੰਡੀਆ ਓਵਨ ਰੈਸਟੋਰੈਂਟ (ਐਸ਼ਲਿਨ ਅਤੇ ਮਾਰਕਸ ਸਟਰੀਟ), ਫਰਿਜ਼ਨੋ ਵਿਖੇ ਰੂ-ਬ-ਰੂ ਹੋਣਗੇ। ਇਸ ਪ੍ਰੋਗਰਾਮ ਵਿਚ ਸਮੂਹ ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਨੂੰ ਆਉਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਇਸ ਮੌਕੇ ਜਿਥੇ ਜੱਗੀ ਕੁੱਸਾ ਨਾਲ ਜਾਣ-ਪਛਾਣ ਹੋਵੇਗੀ, ਉਥੇ ਉਹ ਪੰਜਾਬੀ ਸਾਹਿਤ ਬਾਰੇ ਵਿਚਾਰ ਆਏ ਮਹਿਮਾਨਾਂ ਸਾਹਮਣੇ ਰੱਖਣਗੇ।
There are no comments at the moment, do you want to add one?
Write a comment