ਨਾਰਥ ਕੈਲੀਫੋਰਨੀਆ ਦੇ ਤੱਟੀ ਇਲਾਕਿਆਂ ‘ਚ ਭੂਚਾਲ ਦੇ ਝਟਕੇ

January 25
21:51
2018
ਇਰੀਕਾ, 25 ਜਨਵਰੀ (ਪੰਜਾਬ ਮੇਲ)- ਨਾਰਥ ਕੈਲੀਫੋਰਨੀਆ ਦੇ ਤੱਟੀ ਇਲਾਕਿਆਂ ‘ਚ ਵੀਰਵਾਰ ਨੂੰ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਪੱਛਮੀ ਇਰੀਕਾ ਤੋਂ 115 ਮੀਲ ਦੂਰ ਤੇ 3 ਮੀਲ ਦੀ ਗਹਿਰਾਈ ‘ਤੇ ਸੀ। ਅਮਰੀਕੀ ਭੂ-ਸਰਵੇਖਣ ਵਿਭਾਗ ਦਾ ਕਹਿਣਾ ਹੈ ਕਿ ਸਥਾਨਕ ਸਮੇਂ ਮੁਤਾਬਕ ਭੂਚਾਲ ਦੇ ਝਟਕੇ ਸਵੇਰੇ 8.39 ਵਜੇ ਮਹਿਸੂਸ ਕੀਤੇ ਗਏ। ਇਸ ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਏਜੰਸੀ ਦੇ ਇਕ ਅਧਿਕਾਰੀ ਜਾਨ ਬੈਲਿਨੀ ਨੇ ਕਿਹਾ ਕਿ ਇਸ ਇਲਾਕੇ ‘ਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਪਰ ਤੱਟ ‘ਤੇ ਬਹੁਤ ਘੱਟ ਹੀ ਝਟਕੇ ਮਹਿਸੂਸ ਕੀਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਦਾ ਕੇਂਦਰ ਤੱਟ ਤੋਂ ਦੂਰ ਹੁੰਦਾ ਹੈ।