ਨਾਜਾਇਜ਼ ਢੰਗ ਨਾਲ ਅਮਰੀਕਾ ‘ਚ ਵੜਨ ਦੀ ਕੋਸ਼ਿਸ਼ ਕਰ ਰਹੇ 8 ਭਾਰਤੀਆਂ ਸਮੇਤ 11 ਕਾਬੂ

ਵਾਸ਼ਿੰਗਟਨ, 14 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਪੁਅਰਟੋ ਰਿਕੋ ਵਿਚ ਨਾਜਾਇਜ਼ ਢੰਗ ਨਾਲ ਵੜਨ ਦੀ ਕੋਸ਼ਿਸ਼ ਕਰ ਰਹੇ 11 ਲੋਕਾਂ ਨੂੰ ਅਮਰੀਕੀ ਕਸਟਮ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 8 ਭਾਰਤੀ ਵੀ ਸ਼ਾਮਲ ਹਨ। ਇਹ ਗ੍ਰਿਫ਼ਤਾਰੀਆਂ ਵੀਰਵਾਰ ਨੂੰ ਹੋਈਆਂ। ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਨੇ ਮਿਲ ਕੇ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ। ਇਸ ਮੁਹਿੰਮ ਵਿਚ ਡੋਮੀਨਿਸ਼ੀਅਨ ਰਿਪਬਲਿਕ ਦੀ ਪੁਲਿਸ ਵੀ ਸ਼ਾਮਲ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਬਗੈਰ ਭਾਰਤ ਅਤੇ ਡੋਮੀਨਿਸ਼ੀਅਨ ਰਿਪਬਲਿਕ ਦੇ ਹਨ। ਸੀਬੀਪੀ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਤੋਂ ਐਨਾ ਲੰਮਾ ਸਫਰ ਤੈਅ ਕਰਕੇ ਕੈਰੀਬਿਅਨ ਦੇ ਰਸਤੇ ਅਮਰੀਕਾ ਵਿਚ ਵਿਚ ਵੜਨ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀਆਂ ਨੂੰ ਰਸਤੇ ਵਿਚ ਆਉਣ ਵਾਲੀ ਮੁਸ਼ਕਲਾਂ ਦੇ ਬਾਰੇ ਵਿਚ ਵੀ ਪਤਾ ਹੋਣਾ ਚਾਹੀਦਾ। ਮੋਨਾ ਪੈਸੇਜ ਪਾਰ ਕਰਨਾ ਬਹੁਤ ਖਤਰਨਾਕ ਕੰਮ ਹੈ। ਇਸ ਵਿਚ ਕਈ ਖ਼ਤਰੇ ਹਨ ਜੋ ਕਿ ਪਰਵਾਸੀਆਂ ਦੇ ਲਈ ਕਾਫੀ ਮੁਸ਼ਕਲ ਭਰੇ ਹੋ ਸਕਦੇ ਹਨ। ਇਨ੍ਹਾਂ ਲੋਕਾਂ ਦੇ ਕੋਲ ਅਮਰੀਕਾ ਵਿਚ ਵੜਨ ਦੇ ਲਈ ਕਾਗਜ਼ ਨਹੀਂ ਸਨ। ਸਾਰਿਆਂ ਨੂੰ ਅੱਗੇ ਦੀ ਜਾਂਚ ਅਤੇ ਕਾਰਵਾਈ ਦੇ ਲਈ ਰਾਮੇ ਬਾਰਡਰ ਪਟਰੌਲ ਸਟੇਸ਼ਨ ਭੇਜ ਦਿੱਤਾ ਗਿਆ। 29 ਸਤੰਬਰ ਨੂੰ ਵੀ ਬਾਰਡਰ ਪਟਰੌਲ ਅਧਿਕਾਰੀਆਂ ਨੇ 20 ਪਰਵਾਸੀਆਂ ਨੂੰ ਫੜਿਆ ਸੀ। ਇਨ੍ਹਾਂ ਵਿਚੋਂ 13 ਨੇ ਖੁਦ ਦੇ ਡੋਮੀਨਿਸ਼ੀਅਨ ਰਿਪਬਲਿਕ ਤੋਂ ਹੋਣ ਦਾ ਦਾਅਵਾ ਕੀਤਾ ਸੀ। ਨਾਲ ਹੀ 7 ਜਣਿਆਂ ਨੇ ਖੁਦ ਦੇ ਭਾਰਤੀ ਨਾਗਰਿਕ ਹੋਣ ਦੀ ਗੱਲ ਕਹੀ ਸੀ। ਇਸੇ ਸਾਲ 1 ਫਰਵਰੀ ਨੂੰ ਪਾਕਿਸਤਾਨ ਅਤੇ ਭਾਰਤ ਦੇ 4 ਨਾਗਰਿਕ ਨਾਜਾਇਜ਼ ਢੰਗ ਨਾਲ ਅਮਰੀਕਾ ਵਿਚ ਵੜਨ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਸੀ। ਪਿਛਲੇ ਸਾਲ ਅਕਤੂਬਰ ਵਿਚ ਵੀ ਸਰਹੱਦ ‘ਤੇ ਗਸ਼ਤ ਕਰ ਰਹੇ ਅਧਿਕਾਰੀਆਂ ਨੇ 13 ਭਾਰਤੀਆਂ ਨੂੰ ਗ਼੍ਰਿਫ਼ਤਾਰ ਕੀਤਾ ਸੀ। ਇਹ ਵੀ ਨਾਜਾਇਜ਼ ਢੰਗ ਨਾਲ ਅਮਰੀਕੀ ਸਰਹੱਦ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਹਨ।
There are no comments at the moment, do you want to add one?
Write a comment