ਨਾਗਪੁਰ ਸਥਿਤ ਬਾਇਓ ਸੀ.ਐੱਨ.ਜੀ. ਪਲਾਂਟ ‘ਚ ਬੌਇਲਰ ਫੱਟਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ

55
Share

ਨਾਗਪੁਰ, 1 ਅਗਸਤ (ਪੰਜਾਬ ਮੇਲ)- ਮਹਾਰਾਸ਼ਟਰ ਦੇ ਨਾਗਪੁਰ ਸਥਿਤ ਬਾਇਓ ਸੀਐਨਜੀ ਪਲਾਂਟ ਵਿੱਚ ਬੌਇਲਰ ਫਟਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਦੁਪਹਿਰੇ ਸਵਾ ਦੋ ਵਜੇ ਦੇ ਕਰੀਬ ਉਮਰੇਦ ਤਹਿਸੀ ਦੇ ਬੇਲਾ ਪਿੰਡ ਸਥਿਤ ਮਾਨਸ ਐਗਰੋ ਇੰਡਸਟਰੀਜ਼ ਐਂਡ ਇੰਫਰਾਸਟੱਕਚਰ ਨਾਂ ਦੀ ਕੰਪਨੀ ਵਿਚ ਹੋਇਆ। ਕੰਪਨੀ ਦੇ ਬੁਲਾਰੇ ਨਿਤਿਨ ਕੁਲਕਰਨੀ ਨੇ ਦੱਸਿਆ ਕਿ ਹਾਦਸਾ ਵੈਲਡਿੰਗ ਦੌਰਾਨ ਬਾਇਓ ਗੈਸ ਦੀ ਲੀਕੇਜ ਕਾਰਨ ਹੋਇਆ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਪੁੱਤਰ ਸਾਰੰਗ ਗਡਕਰੀ ਕੰਪਨੀ ਦਾ ਡਾਇਰੈਕਟਰ ਹੈ। ਮ੍ਰਿਤਕਾਂ ਦੀ ਪਛਾਣ ਮੰਗੇਸ਼ ਪ੍ਰਭਾਕਰ (21), ਲੀਲਾਧਰ ਵਾਮਨਰਾਓ ਸ਼ਿੰਦੇ (42), ਪ੍ਰਫੁੱਲ ਪਾਂਡੂਰੰਗ (25), ਵਾਸੂਦੇਵ ਲਾਡੀ (30) ਅਤੇ ਸਚਿਨ ਪ੍ਰਕਾਸ਼ ਵਾਘਮਾਰੇ (24) ਵਜੋਂ ਹੋਈ ਹੈ।


Share