PUNJABMAILUSA.COM

ਨਾਈਜੀਰੀਆ ‘ਚ ਬੰਧਕ ਤਿੰਨੋਂ ਭਾਰਤੀ 72 ਦਿਨਾਂ ਬਾਅਦ ਪਰਤੇ

ਨਾਈਜੀਰੀਆ ‘ਚ ਬੰਧਕ ਤਿੰਨੋਂ ਭਾਰਤੀ 72 ਦਿਨਾਂ ਬਾਅਦ ਪਰਤੇ

ਨਾਈਜੀਰੀਆ ‘ਚ ਬੰਧਕ ਤਿੰਨੋਂ ਭਾਰਤੀ 72 ਦਿਨਾਂ ਬਾਅਦ ਪਰਤੇ
April 16
09:50 2018

ਧਰਮਸ਼ਾਲਾ, 16 ਅਪ੍ਰੈਲ (ਪੰਜਾਬ ਮੇਲ)- ਨਾਈਜੀਰੀਆ ਵਿਚ 72 ਦਿਨ ਬਾਅਦ ਹਿਮਾਚਲ ਦੇ ਤਿੰਨੋਂ ਨੌਜਵਾਨ ਐਤਵਾਰ ਨੂੰ ਅਪਣੇ ਅਪਣੇ ਪਿੰਡ ਪਰਤ ਆਏ। ਇਹ ਸ਼ਿਪਿੰਗ ਜਹਾਜ਼ ਲੈ ਕੇ ਨਾਈਜੀਰੀਆ ਗਏ ਸੀ। 31 ਜਨਵਰੀ ਨੂੰ ਇਨ੍ਹਾਂ ਸਮੁੰਦਰੀ ਲੁਟੇਰਿਆਂ ਨੇ ਅਗਵਾ ਕਰਕੇ ਬੰਧਕ ਬਣਾ ਲਿਆ ਸੀ। ਨਗਰੋਟਾ ਬਗਵਾਂ ਦੀ ਉਸਤੇੜ ਪੰਚਾਇਤ ਦੇ ਪੰਕਜ ਕੁਮਾਰ, ਪਾਲਮਪੁਰ ਦੇ ਅਜੇ ਅਤੇ ਨਗਰੋਟਾ ਸੂਰਿਆਂ ਦੇ ਗਰੁੱਪ ਕਮਾਂਡਰ ਸੁਸ਼ੀਲ ਧੀਮਾਨ ਦਾ ਇੱਥੇ ਪੁੱਜਣ ‘ਤੇ ਸਵਾਗਤ ਕੀਤਾ ਗਿਆ। ਜਹਾਜ਼ ਦੇ ਗਰੁੱਪ ਕੈਪਟਨ ਸੁਸ਼ੀਲ ਧੀਮਾਨ ਨੇ ਦੱਸਿਆ, ਲੁਟੇਰੇ ਦਿਨ ਵਿਚ ਸਿਰਫ Îਇੱਕ ਵਾਰ ਥੋੜ੍ਹੇ ਨੂਡਲਸ ਖਾਣ ਦੇ ਲਈ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਸ਼ਿਪਿੰਗ ਜਹਾਜ਼ ਸਮੁੰਦਰ ਵਿਚ ਨਾਈਜੀਰੀਆ ਦੀ ਖ਼ਤਰੇ ਵਾਲੀ ਲਾਈਨ ਤੋਂ 100 ਮੀਟਰ ਅੰਦਰ ਸੀ। ਸਮੁੰਦਰੀ ਲੁਟੇਰਿਆਂ ਨੇ ਖ਼ਤਰੇ ਵਾਲਾ ਖੇਤਰ ਪਾਰ ਕਰਕੇ ਹਮਲਾ ਬੋਲਿਆ ਤੇ ਬੰਦੂਕਾਂ ਤਾਣੀਆਂ। ਜਹਾਜ਼ ‘ਤੇ ਹਮਲਾ ਕਰਨ ਵਾਲੇ ਸਮੁੰਦਰੀ ਲੁਟੇਰੇ ਅਧੇੜ ਉਮਰ ਦੇ ਵਿਅਕਤੀ ਸਨ। ਸਾਨੂੰ ਦੂਰ ਕਿਸੇ ਜੰਗਲ ਵਿਚ ਲੈ ਜਾ ਕੇ ਰੱਖਿਆ ਗਿਆ। ਜਿੱਥੇ 20-25 ਸਾਲ ਦੇ ਸਮੁੰਦਰੀ ਲੁਟੇਰੇ ਬੰਦੂਕਾਂ ਨਾਲ ਲੈਸ ਹੋ ਕੇ ਸਾਡੀ ਨਿਗਰਾਨੀ ਕਰਦੀ ਸਨ। ਹਰ ਤੀਜੇ ਦਿਨ ਸਮੁੰਦਰੀ ਲੁਟੇਰਿਆਂ ਦੀ ਇਕ ਟੀਮ ਆ ਕੇ ਸਾਨੂੰ ਖਾਣ ਪੀਣ ਦਾ ਸਮਾਨ ਦੇ ਕੇ ਜਾਂਦੀ ਸੀ। ਜਦੋਂ ਭਾਰਤ ਸਰਕਾਰ ਕੋਲੋਂ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਸਾਡੇ ਕੰਨ ਦੇ ਕੋਲ ਤੋਂ ਹਵਾਈ ਫਾਇਰ ਕਰਦੇ ਹੋਏ ਬੰਦੂਕਾਂ ਸਾਡੇ ‘ਤੇ ਤਾਣ ਦਿੱਤੀ ਸੀ। ਹਰ ਪਲ ਅਸੀਂ ਦਹਿਸ਼ਤ ਵਿਚ ਬਿਤਾ ਰਹੇ ਸੀ। ਜਦ ਸਾਨੂੰ ਰਿਹਾਅ ਕੀਤਾ ਗਿਆ ਤਾਂ ਅਸੀਂ ਨਾਈਜੀਰੀਆ ਸਥਿਤ ਭਾਰਤੀ ਦੂਤਘਰ ਪੁੱਜੇ ਜਿੱਥੇ ਸਾਨੂੰ ਕੱਪੜੇ ਦਿੱਤੇ ਗਏ। ਤਿੰਨੋਂ ਨੌਜਵਾਨ ਮਰਚੈਂਟ ਨੇਵੀ ਵਿਚ ਹਨ ਅਤੇ ਜਹਾਜ਼ ਲੈ ਕੇ ਨਾਈਜੀਰੀਆ ਵੱਲ ਗਏ ਸੀ। 31 ਜਨਵਰੀ ਨੂੰ ਉਨ੍ਹਾਂ ਲੁਟੇਰਿਆਂ ਨੇ ਅਗਵਾ ਕਰ ਲਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

Read Full Article
    ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

Read Full Article
    ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

Read Full Article
    ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

Read Full Article
    ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

Read Full Article
    ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

Read Full Article
    ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

Read Full Article
    ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

Read Full Article
    ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

Read Full Article
    ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

Read Full Article
    ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

Read Full Article
    ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

Read Full Article
    ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

Read Full Article