PUNJABMAILUSA.COM

ਨਸ਼ਾ ਕਾਂਡ: ਹਾਲੇ ਤੱਕ ਵੀ ਜਨਤਕ ਨਹੀਂ ਹੋ ਸਕੀ ਸ਼ਸ਼ੀ ਕਾਂਤ ਵਾਲੀ ਸੂਚੀ

ਨਸ਼ਾ ਕਾਂਡ: ਹਾਲੇ ਤੱਕ ਵੀ ਜਨਤਕ ਨਹੀਂ ਹੋ ਸਕੀ ਸ਼ਸ਼ੀ ਕਾਂਤ ਵਾਲੀ ਸੂਚੀ

ਨਸ਼ਾ ਕਾਂਡ: ਹਾਲੇ ਤੱਕ ਵੀ ਜਨਤਕ ਨਹੀਂ ਹੋ ਸਕੀ ਸ਼ਸ਼ੀ ਕਾਂਤ ਵਾਲੀ ਸੂਚੀ
June 11
21:50 2018

ਚੰਡੀਗੜ੍ਹ, 11 ਜੂਨ (ਪੰਜਾਬ ਮੇਲ)- ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਪੁਲੀਸ ਅਫ਼ਸਰਾਂ, ਅਧਿਕਾਰੀਆਂ ਤੇ ਸਿਆਸਤਦਾਨਾਂ ਬਾਰੇ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਵੱਲੋਂ ਤਿਆਰ ਕੀਤੀ ਕਥਿਤ ਸੂਚੀ ਕਿੱਥੇ ਹੈ? ਹਾਲੇ ਤੱਕ ਇਹ ਸੂਚੀ ਜਨਤਕ ਨਹੀਂ ਹੋ ਸਕੀ।
ਸ੍ਰੀ ਕਾਂਤ ਨੇ ਲੰਘੀ 23 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਕ ਹਲਫ਼ਨਾਮਾ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਨਸ਼ਾ ਤਸਕਰੀ ਦਾ ਧੰਦਾ ਬਹੁਤ ਹੀ ਕਮਾਈ ਵਾਲਾ ਹੈ ਤੇ ਇਸ ਵਿੱਚ ਨਵੇਂ ਖਿਲਾੜੀ ਆਉਂਦੇ ਰਹਿੰਦੇ ਹਨ ਜਿਸ ਕਰ ਕੇ ਸੂੁਬਾਈ ਤੇ ਕੌਮੀ ਸੁਰੱਖਿਆ ਏਜੰਸੀਆਂ ਨੂੰ ਨਵੀਂ ਸੂਚੀ ਤਿਆਰ ਕਰਨੀ ਚਾਹੀਦੀ ਹੈ ਕਿਉਂਕਿ ਪਹਿਲੀ ਸੂਚੀ ਕਾਫ਼ੀ ਪੁਰਾਣੀ ਹੋ ਗਈ ਹੈ ਤੇ ਇਸ ਨੂੰ ਨਵਿਆਉਣ ਦੀ ਲੋੜ ਹੈ। ਸ੍ਰੀ ਕਾਂਤ ਨੇ ਇਹ ਸੂਚੀ ਉਦੋਂ ਤਿਆਰ ਕਰਨ ਦਾ ਦਾਅਵਾ ਕੀਤਾ ਸੀ ਜਦੋਂ ਉਹ ਏਡੀਜੀਪੀ ਇੰਟੈਲੀਜੈਂਸ ਨਿਯੁਕਤ ਕੀਤੇ ਗਏ ਸਨ ਪਰ ਉਨ੍ਹਾਂ ਤੋਂ ਬਿਨਾਂ ਕਿਸੇ ਨੇ ਇਹ ਸੂਚੀ ਨਹੀਂ ਦੇਖੀ। ਹੁਣ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਸ੍ਰੀ ਕਾਂਤ ਦੇ ਹਲਫ਼ਨਾਮੇ ਬਾਰੇ ਜਵਾਬ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਸਤੰਬਰ 2013 ਵਿੱਚ ਸ੍ਰੀ ਕਾਂਤ ਨੇ ਰਿੱਟ ਦਾਇਰ ਕੀਤੀ ਸੀ ਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਦੀ ਇਕ ਸੂਚੀ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਹਲਫ਼ਨਾਮੇ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਅਫ਼ਸਰਾਂ ਤੇ ਸਿਆਸਤਦਾਨਾਂ ਦੀ ਸੂਚੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪੀ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਵੀ ਸੂਚੀ ਮਿਲਣ ਤੋਂ ਇਨਕਾਰ ਕੀਤਾ ਸੀ। ਆਪਣੇ ਹਾਲੀਆ ਹਲਫ਼ਨਾਮੇ ਵਿੱਚ ਸ੍ਰੀ ਕਾਂਤ ਨੇ ਲਿਖਿਆ ‘‘ ਮੈਂ ਇੰਟੈਲੀਜੈਂਸ ਵਿੰਗ ਵੱਲੋਂ 2007 ਵਿੱਚ ਤਿਆਰ ਕੀਤੀ ਨਸ਼ਾ ਤਸਕਰਾਂ ਦੀ ਸੂਚੀ ਵਿਚਲੇ ਨਾਂ ਜਿੰਨੇ ਕੁ ਮੈਨੂੰ ਹਾਲੇ ਤੱਕ ਚੇਤੇ ਹਨ, ਇਕ ਸੀਲਬੰਦ ਲਿਫ਼ਾਫੇ ਵਿੱਚ ਦੇਣ ਲਈ ਤਿਆਰ ਹਾਂ। ’’ ਸ੍ਰੀ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਹਰਚਰਨ ਸਿੰਘ ਬੈਂਸ ਨੇ ਇਸ ਪੱਤਰਕਾਰ ਨੂੰ ਦੱਸਿਆ ‘‘ ਮੈਂ ਇਸ ਮੁੱਦੇ ਬਾਰੇ ਸ੍ਰੀ ਬਾਦਲ ਤੋਂ ਕਈ ਵਾਰ ਪੁੱਛਿਆ ਸੀ ਪਰ ਉਨ੍ਹਾਂ ਸ਼ਸ਼ੀਕਾਂਤ ਤੋਂ ਅਜਿਹੀ ਕੋਈ ਵੀ ਸੂਚੀ ਮਿਲਣ ਬਾਰੇ ਸਾਫ਼ ਇਨਕਾਰ ਕੀਤਾ ਸੀ।’’ ਇਸ ਕੇਸ ਵਿੱਚ ਇਕ ਧਿਰ ਬਣੇ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਸ੍ਰੀ ਸ਼ਸ਼ੀਕਾਂਤ ਤੋਂ ਇਲਾਵਾ ਹੋਰ ਕਿਸੇ ਨੇ ਇਹ ਸੂਚੀ ਨਹੀਂ ਦੇਖੀ। ਸ੍ਰੀ ਕਾਂਤ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਦੀ ਕਾਪੀ ਨਹੀਂ ਸੀ। ਇਹ ਇਕ ਬਹੁਤ ਹੀ ਖੁਫ਼ੀਆ ਦਸਤਾਵੇਜ਼ ਸੀ। ਮੈਂ ਇਸ ਨੂੰ ਅਦਾਲਤ ਵਿੱਚ ਹੀ ਪੇਸ਼ ਕਰ ਸਕਦਾ ਸਾਂ।’’ ਇੰਟੈਲੀਜੈਸ ਵਿੰਗ ਵਿੱਚ ਤਾਇਨਾਤ ਦੋ ਸੀਨੀਅਰ ਅਫ਼ਸਰਾਂ ਨੇ ਵੀ ਇਹ ਸੂਚੀ ਦੇਖਣ ਤੋਂ ਇਨਕਾਰ ਕੀਤਾ।

About Author

Punjab Mail USA

Punjab Mail USA

Related Articles

ads

Latest Category Posts

    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

Read Full Article
    ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

Read Full Article
    ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

Read Full Article
    ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

ਅੱਤਵਾਦੀ ਸੰਗਠਨਾਂ ‘ਤੇ ਨਕੇਲ ਕੱਸਣ ‘ਚ ਅਸਫਲ ਰਹੇ ਪਾਕਿ ‘ਤੇ ਟਰੰਪ ਪ੍ਰਸ਼ਾਸਨ ਦੀ ਸਖਤੀ

Read Full Article
    ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਬੁਝਾਉਣ ਲਈ ਲੱਗ ਸਕਦਾ ਹੈ ਸਤੰਬਰ ਮਹੀਨੇ ਤੱਕ ਦਾ ਸਮਾਂ

Read Full Article
    ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

ਵਰਜੀਨੀਆ ‘ਚ ਮੋਬਾਈਲ ਫ਼ੋਨ ਜ਼ਰੀਏ ਹੋਵੇਗੀ ਵੋਟਿੰਗ

Read Full Article
    ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

ਮਨਟੀਕਾ ‘ਚ ਸਿੱਖ ਬਜ਼ੁਰਗ ‘ਤੇ ਹਮਲੇ ਦਾ ਦੋਸ਼ੀ ਪੁਲਿਸ ਮੁਖੀ ਦਾ ਪੁੱਤਰ ਸਾਥੀ ਸਮੇਤ ਗ੍ਰਿਫ਼ਤਾਰ

Read Full Article
    ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

ਹੁਣ ਅਮਰੀਕਾ ਵੀ ਰੂਸ ਖਿਲਾਫ ਹੋਇਆ ਖੜ੍ਹਾ; ਪਾਬੰਦੀਆਂ ਲਾ ਕੇ ਨਵੀਂ ਜੰਗ ਛੇੜਨ ਨੂੰ ਤਿਆਰ

Read Full Article
    ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

ਸਮਾਰਟ ਫੋਨ ਦੀ ਨੀਲੀ ਰੌਸ਼ਨੀ ਨਾਲ ਅੰਨ੍ਹੇ ਹੋਣ ਦਾ ਖ਼ਤਰਾ

Read Full Article
    ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

ਭਾਰਤਵੰਸ਼ੀ ਅਵੀ ਗੋਇਲ ਨੇ ਜਿੱਤੀ ਜਿਓਗ੍ਰਾਫ਼ੀ ਵਰਲਡ ਚੈਂਪੀਅਨਸ਼ਿਪ

Read Full Article
    ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

ਅਮਰੀਕਾ ‘ਤੇ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

Read Full Article
    ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

ਨਰਵ ਏਜੰਟ ਮਾਮਲਾ : ਰੂਸ ਦੇ ਖ਼ਿਲਾਫ਼ ਅਮਰੀਕਾ ਖੁਲ੍ਹ ਕੇ ਹੋਇਆ ਖੜ੍ਹਾ

Read Full Article