PUNJABMAILUSA.COM

ਨਸ਼ੇ ਲਈ 12 ਸਾਲਾ ਬੱਚੇ ਨੇ ਤੀਜੀ ਜਮਾਤ ਦੇ ਵਿਦਿਆਰਥੀ ਦਾ ਕੀਤਾ ਕਤਲ

ਨਸ਼ੇ ਲਈ 12 ਸਾਲਾ ਬੱਚੇ ਨੇ ਤੀਜੀ ਜਮਾਤ ਦੇ ਵਿਦਿਆਰਥੀ ਦਾ ਕੀਤਾ ਕਤਲ

ਨਸ਼ੇ ਲਈ 12 ਸਾਲਾ ਬੱਚੇ ਨੇ  ਤੀਜੀ ਜਮਾਤ ਦੇ ਵਿਦਿਆਰਥੀ ਦਾ ਕੀਤਾ ਕਤਲ
February 05
21:23 2016

nasha
ਹੁਸ਼ਿਆਰਪੁਰ, 5 ਫਰਵਰੀ (ਪੰਜਾਬ ਮੇਲ)- ਪੰਜਾਬ ‘ਚ ਵਗਦੇ ਨਸ਼ਿਆਂ ਦੇ ‘ਕਾਲੇ ਦਰਿਆ’ ਨੇ ਨਾ ਸਿਰਫ ਇੱਥੋਂ ਦੇ ਨੌਜਵਾਨਾਂ ਸਗੋਂ ਛੋਟੇ-ਛੋਟੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਰੋੜ੍ਹ ਦਿੱਤਾ ਹੈ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਿਆਂ ਦਾ ਇਹ ਹੜ੍ਹ ਮਾਸੂਮ ਜਾਨਾਂ ਨੂੰ ਆਪਣੇ ‘ਚ ਸਮੋਈ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਸੁੰਦਰਨਗਰ ਮੁਹੱਲੇ ‘ਚ ਵੀਰਵਾਰ ਨੂੰ ਇਕ 12 ਸਾਲਾ ਬੱਚੇ ਨੇ ਆਪਣੇ ਹੀ 10 ਸਾਲਾ ਦੋਸਤ ਨੂੰ ਸਿਰਫ ਇਸ ਕਰ ਕੇ ਜਾਨੋਂ ਮਾਰ ਦਿੱਤਾ, ਕਿਉਂਕਿ ਉਸ ਨੇ ਉਸ ਨੂੰ ਨਸ਼ੀਲੀ ਵਸਤੂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਤੀਜੀ ਜਮਾਤ ‘ਚ ਪੜ੍ਹਨ ਵਾਲਾ ਸ਼ਿਵਾ (10 ਸਾਲ) ਸਕੂਲੋਂ ਵਾਪਸ ਆ ਕੇ ਆਪਣੇ 12 ਸਾਲ ਦੇ ਇਕ ਦੋਸਤ ਨਾਲ ਖੇਡਣ ਚਲਾ ਗਿਆ। ਸ਼ਿਵਾ ਕੋਲ 50 ਰੁਪਏ ਸਨ। ਦੋਹਾਂ ਨੇ ਇਨ੍ਹਾਂ ਪੈਸਿਆਂ ਦੀ ਨਸ਼ੀਲੀ ਵਸਤੂ ਖਰੀਦੀ। ਪਹਿਲਾਂ ਤਾਂ ਦੋਵੇਂ ਇਹ ਨਸ਼ੀਲੀ ਵਸਤੂ ਆਪਸ ‘ਚ ਵੰਡ ਕੇ ਖਾ ਰਹੇ ਸਨ ਪਰ ਜਦੋਂ ਇਸ ਦੀ ਮਾਤਰਾ ਘੱਟ ਰਹਿ ਗਈ ਤਾਂ ਸ਼ਿਵਾ ਨੇ ਆਪਣੇ ਦੋਸਤ ਨੂੰ ਨਸ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਉਸ ਨੇ ਜ਼ਬਰਦਸਤੀ ਸ਼ਿਵਾ ਤੋਂ ਉਹ ਨਸ਼ੀਲੀ ਵਸਤੂ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਹਾਂ ‘ਚ ਲੜਾਈ ਸ਼ੁਰੂ ਹੋ ਗਈ। ਉਦੋਂ ਤੱਕ ਦੋਹਾਂ ‘ਤੇ ਨਸ਼ਾ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਸੀ। ਗੁੱਸੇ ‘ਚ ਆ ਕੇ ਸ਼ਿਵਾ ਦੇ ਦੋਸਤ ਨੇ ਇੱਟ ਚੁੱਕ ਕੇ ਉਸ ਦੇ ਸਿਰ ‘ਤੇ ਮਾਰ ਦਿੱਤੀ ਅਤੇ ਉਦੋਂ ਤੱਕ ਉਸ ‘ਤੇ ਵਾਰ ਕਰਦਾ ਰਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਜਦੋਂ ਦੋਹਾਂ ‘ਚ ਲੜਾਈ ਹੋ ਰਹੀ ਸੀ ਤਾਂ ਉਸ ਵੇਲੇ ਉੱਥੇ ਉਨ੍ਹਾਂ ਦਾ ਇਕ ਹੋਰ ਦੋਸਤ ਮੌਜੂਦ ਸੀ। ਉਸ ਨੇ ਸ਼ਿਵਾ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਪਰ 12 ਸਾਲਾ ਬੱਚੇ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਉੱਥੋਂ ਭੱਜ ਗਿਆ ਅਤੇ ਸ਼ਿਵਾ ਦੇ ਘਰ ਪੁੱਜਾ। ਉਸ ਨੇ ਇਹ ਸਾਰੀ ਘਟਨਾ ਸ਼ਿਵਾ ਦੇ ਪਿਤਾ ਅਸ਼ੋਕ ਨੂੰ ਦੱਸੀ।
ਘਟਨਾ ਦੀ ਜਾਂਚ ਕਰ ਰਹੇ ਡੀ. ਐਸ. ਪੀ. ਸਮੀਰ ਵਰਮਾ ਨੇ ਕਿਹਾ,” ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਬੱਚੇ ਨਸ਼ਾ ਕਰ ਰਹੇ ਸਨ। ਹਿਰਾਸਤ ‘ਚ ਲਏ ਗਏ ਵੱਡੇ ਬੱਚੇ ਦੇ ਖੂਨ ਦੇ ਨਮੂਨੇ ਲੈ ਲਏ ਗਏ ਹਨ। ਰਿਪੋਰਟ ਆਉਣ ‘ਤੇ ਪਤਾ ਲੱਗ ਜਾਵੇਗਾ ਕਿ ਉਸ ਨੇ ਕਿੰਨੀ ਮਾਤਰਾ ‘ਚ ਨਸ਼ਾ ਕੀਤਾ ਹੋਇਆ ਸੀ।”
ਸ਼ਿਵਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਹੱਲੇ ਦੇ ਵੱਡੇ ਮੁੰਡੇ ਅਕਸਰ ਨਸ਼ਾ ਕਰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਛੋਟੇ ਬੱਚੇ ਵੀ ਨਸ਼ੇ ਦੇ ਆਦੀ ਹੋ ਗਏ ਹਨ। ਹਾਲਾਂਕਿ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਸ਼ਿਵਾ ਪਹਿਲਾਂ ਕਦੇ ਨਸ਼ਾ ਕਰਦੇ ਹੋਏ ਨਹੀਂ ਦੇਖਿਆ ਗਿਆ। ਪਰ ਉਸ ਦੇ ਦੋਸਤ ਦਾ ਕਹਿਣਾ ਸੀ ਕਿ ਸ਼ਿਵਾ ਅਤੇ ਉਸਦਾ ਦੋਸ਼ੀ ਦੋਸਤ ਪਹਿਲਾਂ ਵੀ ਨਸ਼ਾ ਕਰਦੇ ਰਹੇ ਹਨ। ਇਸ ਘਟਨਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਭਾਵੇਂ ਸਿਆਸੀ ਲੀਡਰ ਵੱਖੋ-ਵੱਖ ਰੈਲੀਆਂ ‘ਚ ਪੰਜਾਬ ਤੋਂ ਨਸ਼ਿਆਂ ਨੂੰ ਖਤਮ ਕਰਨ ਦੀਆਂ ਸਹੁੰਆਂ ਖਾਂਦੇ ਹਨ ਅਤੇ ਭਰੋਸਾ ਦਿੰੰਦੇ ਹਨ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਆਪਣੀ ਪੂਰੀ ਜਾਨ ਲਗਾ ਰਹੇ ਹਨ ਪਰ ਸੱਚਾਈ ਤਾਂ ਇਹ ਕਿ ਪੰਜਾਬ ‘ਚ ਨਸ਼ਿਆਂ ਦਾ ਗੋਰਖਧੰਦਾ ਇਸ ਕਦਰ ਫੈਲ ਚੁੱਕਾ ਹੈ ਕਿ ਛੋਟੇ-ਛੋਟੇ ਬੱਚੇ ਵੀ ਆਸਾਨੀ ਨਾਲ ਇਸ ਦੀ ਲਪੇਟ ‘ਚ ਆ ਰਹੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕੀ ਫੈਡਰਲ ਕੋਰਟ ਵੱਲੋਂ ਟਰੰਪ ਦੇ ਚੋਣ ਅਭਿਆਨ ਦੇ ਪ੍ਰਮੁੱਖ ਰਹੇ ਮਨਫੋਰਟ ਦੇ ਕੇਸ ਦੀ ਸੁਣਵਾਈ 2 ਹਫਤਿਆਂ ਲਈ ਮੁਅੱਤਲ

ਅਮਰੀਕੀ ਫੈਡਰਲ ਕੋਰਟ ਵੱਲੋਂ ਟਰੰਪ ਦੇ ਚੋਣ ਅਭਿਆਨ ਦੇ ਪ੍ਰਮੁੱਖ ਰਹੇ ਮਨਫੋਰਟ ਦੇ ਕੇਸ ਦੀ ਸੁਣਵਾਈ 2 ਹਫਤਿਆਂ ਲਈ ਮੁਅੱਤਲ

Read Full Article
    ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਰੱਦ ਹੋਣ ‘ਤੇ ਵਧੀ ਟਰੰਪ ਤੇ ਕਿਮ ਦੀ ਮੁਲਾਕਾਤ ਦਰਸਾਉਂਦੇ ਸਿੱਕਿਆਂ ਦੀ ਮੰਗ

ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਰੱਦ ਹੋਣ ‘ਤੇ ਵਧੀ ਟਰੰਪ ਤੇ ਕਿਮ ਦੀ ਮੁਲਾਕਾਤ ਦਰਸਾਉਂਦੇ ਸਿੱਕਿਆਂ ਦੀ ਮੰਗ

Read Full Article
    ਟਰੰਪ ਪ੍ਰਸ਼ਾਸਨ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਛੇਤੀ ਹੀ ਖ਼ਤਮ ਕਰਨ ਦੀ ਤਿਆਰੀ ਵਿਚ

ਟਰੰਪ ਪ੍ਰਸ਼ਾਸਨ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਛੇਤੀ ਹੀ ਖ਼ਤਮ ਕਰਨ ਦੀ ਤਿਆਰੀ ਵਿਚ

Read Full Article
    ਰੇਪ ਮਾਮਲੇ ‘ਚ ਕੋਰਟ ਨੇ ਪੀੜਤਾ ਨੂੰ ਇਕ ਅਰਬ ਡਾਲਰ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

ਰੇਪ ਮਾਮਲੇ ‘ਚ ਕੋਰਟ ਨੇ ਪੀੜਤਾ ਨੂੰ ਇਕ ਅਰਬ ਡਾਲਰ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

Read Full Article
    ਜਿਨਸੀ ਸ਼ੋਸ਼ਣ ਮਾਮਲਾ – ਹਾਰਵੇ ਨੇ ਖੁਦ ਨੂੰ ਨਿਊਯਾਰਕ ਪੁਲਿਸ ਹਵਾਲੇ ਕੀਤਾ

ਜਿਨਸੀ ਸ਼ੋਸ਼ਣ ਮਾਮਲਾ – ਹਾਰਵੇ ਨੇ ਖੁਦ ਨੂੰ ਨਿਊਯਾਰਕ ਪੁਲਿਸ ਹਵਾਲੇ ਕੀਤਾ

Read Full Article
    ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

ਕਿਮ ਨਾਲ ਸਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ ‘ਯਾਦਗਾਰੀ ਸਿੱਕਾ’

Read Full Article
    ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

ਟਰੰਪ-ਕਿਮ ਮਿਲਣੀ 12 ਜੂਨ ਨੂੰ ਤੈਅ

Read Full Article
    ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

ਐਲਾਨ ਨਹੀਂ, ਸਿੱਖਾਂ ਨਾਲ ਵਾਅਦਿਆਂ ‘ਤੇ ਅਮਲ ਹੋਵੇ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ‘ਚ ਪੰਜਾਬੀ ਨੌਜਵਾਨ ਨੂੰ ਕਾਲੇ ਵਿਅਕਤੀ ਨੇ ਮਾਰੀ ਗੋਲੀ; ਮੌਤ

Read Full Article
    ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

ਐੱਨ.ਡੀ.ਏ. ਸਰਕਾਰ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੁੱਕੇਗੀ ਹੋਰ ਕਦਮ!

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

ਐਲਕ ਗਰੋਵ ਪਾਰਕ ਦੀਆਂ ਤੀਆਂ 12 ਅਗਸਤ ਨੂੰ

Read Full Article
    ‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

‘ਟਰੰਪ-ਕਿਮ ਜੋਂਗ ਮੁਲਾਕਾਤ ‘ਚ ਲੱਗ ਸਕਦੈ ਹੋਰ ਸਮਾਂ’

Read Full Article
    ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

ਗ਼ਦਰੀ ਬਾਬਿਆਂ ਦੀ ਯਾਦ ‘ਚ ਮੇਲਾ 2 ਸਤੰਬਰ ਨੂੰ

Read Full Article
    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article