PUNJABMAILUSA.COM

ਨਸ਼ੇ ਦੇ ਚੱਕਰਵਿਊ ਵਿਚ ਫਸਿਆ ਪੰਜਾਬ

ਨਸ਼ੇ ਦੇ ਚੱਕਰਵਿਊ ਵਿਚ ਫਸਿਆ ਪੰਜਾਬ

ਨਸ਼ੇ ਦੇ ਚੱਕਰਵਿਊ ਵਿਚ ਫਸਿਆ ਪੰਜਾਬ
July 04
10:30 2018

ਪੰਜਾਬ ਨੂੰ ਨਸ਼ੇ ਦੇ ਗਲਤਾਨ ‘ਚੋਂ ਕੱਢਣ ਲਈ ਆਮ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਅੰਦਰੋਂ ਮੁੜ ਫਿਰ ਨਸ਼ੇ ਦੇ ਚੱਕਰ ਵਿਚ ਫਸਣ ਦੀਆਂ ਚਿੰਤਾਜਨਕ ਖ਼ਬਰਾਂ ਆ ਰਹੀਆਂ ਹਨ। ਪਿਛਲੇ 1 ਮਹੀਨੇ ਅੰਦਰ ਹੀ 70 ਤੋਂ ਵੱਧ ਨੌਜਵਾਨਾਂ ਦੀਆਂ ਨਸ਼ੇ ਕਾਰਨ ਮੌਤਾਂ ਹੋ ਚੁੱਕੀਆਂ ਹਨ। ਪਿੰਡ-ਪਿੰਡ ਤੇ ਸ਼ਹਿਰਾਂ, ਕਸਬਿਆਂ ਵਿਚ ਵੱਡੀ ਪੱਧਰ ਉਤੇ ਨਸ਼ੇ ਵਿਕਣ ਦੀਆਂ ਖ਼ਬਰਾਂ ਹਰ ਰੋਜ਼ ਨਸ਼ਰ ਹੋ ਰਹੀਆਂ ਹਨ। ਡੇਢ ਕੁ ਸਾਲ ਪਹਿਲਾਂ ਕੈਪਟਨ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਨਸ਼ਿਆਂ ਖਿਲਾਫ ਕੀਤੀ ਸਖਤੀ ਅਤੇ ਨਸ਼ਿਆਂ ਖਿਲਾਫ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਨਾਲ ਰਾਜ ਅੰਦਰ ਨਸ਼ਿਆਂ ਦੇ ਵਪਾਰ ਨੂੰ ਕੁੱਝ ਹੱਦ ਤੱਕ ਠੱਲ੍ਹ ਪਈ ਸੀ। ਪਰ ਕੁੱਝ ਸਮੇਂ ਵਿਚ ਹੀ ਸਰਕਾਰ ਅਤੇ ਪੁਲਿਸ ਦਾ ਨਸ਼ਿਆਂ ਵਿਰੁੱਧ ਜ਼ੋਸ਼ ਠੰਡਾ ਪੈ ਗਿਆ ਅਤੇ ਹੁਣ ਕੁੱਝ ਸਮੇਂ ਤੋਂ ਮੁੜ ਫਿਰ ਵੱਡੀ ਪੱਧਰ ‘ਤੇ ਨਸ਼ੇ ਵਿਕਣ ਅਤੇ ਖਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਨਸ਼ਿਆਂ ਦੇ ਮੁਹਾਣ ਦੇ ਮੁੜ ਚਾਲੂ ਹੋਣ ਨਾਲ ਇਕੱਲੇ ਪੰਜਾਬ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿਚ ਵਸਦੇ ਪੰਜਾਬੀਆਂ ਅੰਦਰ ਵੱਡੀ ਚਿੰਤਾ ਪੈਦਾ ਹੋ ਗਈ ਹੈ। ਪੰਜਾਬ ਦੇ ਅਖ਼ਬਾਰ ਇਸ ਵੇਲੇ ਨਸ਼ਿਆਂ ਦੀ ਵਿਕਰੀ ਅਤੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਨਾਲ ਭਰੇ ਪਏ ਹਨ। ਨਸ਼ਿਆਂ ਦੀ ਇਹ ਬਿਮਾਰੀ ਇਸ ਹੱਦ ਤੱਕ ਖਤਰਨਾਕ ਰੂਪ ਅਖਤਿਆਰ ਕਰ ਗਈ ਹੈ ਕਿ ਹੁਣ ਪੁਲਿਸ ਦੇ ਕੁੱਝ ਅਧਿਕਾਰੀਆਂ ਵੱਲੋਂ ਔਰਤਾਂ ਨੂੰ ਵੀ ਨਸ਼ੇ ਵੱਲ ਧੱਕਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਪੰਜਾਬ ਸਰਕਾਰ ਨੇ ਔਰਤਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕਣ ਦੇ ਦੋਸ਼ੀ ਇਕ ਡੀ.ਐੱਸ.ਪੀ. ਅਤੇ ਹੌਲਦਾਰ ਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਹੈ ਅਤੇ ਇਕ ਹੋਰ ਅਧਿਕਾਰੀ ਨੂੰ ਪੁਲਿਸ ਲਾਈਨ ਹਾਜ਼ਰ ਕੀਤਾ ਗਿਆ ਹੈ। ਇੰਝ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਜਿਵੇਂ ਨਸ਼ਿਆਂ ਦੇ ਵੱਧ ਰਹੇ ਰੁਝਾਨ ਅੱਗੇ ਬੇਬੱਸ ਹੋ ਕੇ ਰਹਿ ਗਈ ਹੈ। ਪੰਜਾਬ ਦੇ ਲੋਕਾਂ ਨੂੰ ਹੀ ਨਹੀਂ, ਦੁਨੀਆਂ ਭਰ ਵਿਚ ਵਸੇ ਪੰਜਾਬੀਆਂ ਨੂੰ ਪਿਛਲੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਭਰੋਸਾ ਜਾਗਿਆ ਸੀ ਕਿ ਉਹ ਪੰਜਾਬ ਅੰਦਰ ਨਸ਼ਿਆਂ ਦੇ ਫੈਲੇ ਕੋਹੜ, ਜੁਰਮਾਂ ਵਿਚ ਹੋਏ ਵਾਧੇ ਅਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਨੂੰ ਨੱਥ ਪਾਉਣਗੇ। ਪਰ ਉਨ੍ਹਾਂ ਦੇ ਸਵਾ-ਡੇਢ ਸਾਲ ਦੇ ਕਾਰਜਕਾਲ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ। ਇਸ ਵੇਲੇ ਪੰਜਾਬ ਦੇ ਹਰ ਹਿੱਸੇ ਵਿਚ ਵੱਡੀ ਪੱਧਰ ‘ਤੇ ਨਸ਼ੇ ਵਿਕਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਨਸ਼ਿਆਂ ਦੀ ਸਪਲਾਈ ਅਤੇ ਵਿਕਰੀ ਵਿਚ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦਾ ਵੱਡਾ ਹੱਥ ਹੈ। ਨਸ਼ਿਆਂ ਦੇ ਵਪਾਰ ਵਿਚੋਂ ਮੋਟੀਆਂ ਕਮਾਈਆਂ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਦੇ ਫੈਲ ਰਹੇ ਇਸ ਕੋਹੜ ਨਾਲ ਜਿੱਥੇ ਆਮ ਪੰਜਾਬ ਵਾਸੀਆਂ ਦੇ ਘਰਾਂ ਦੇ ਚਿਰਾਗ ਤਾਂ ਬੁੱਝ ਰਹੇ ਹਨ, ਪਰ ਇਸ ਧੰਦੇ ਵਿਚ ਲੱਗੇ ਤਸਕਰਾਂ ਅਤੇ ਉਨ੍ਹਾਂ ਦੀ ਰਹਿਨੁਮਾਈ ਕਰਨ ਵਾਲੇ ਲੋਕਾਂ ਦੇ ਘਰ ਭਰੇ ਜਾ ਰਹੇ ਹਨ।
ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਥੈਟਿਕ ਨਸ਼ਿਆਂ ਅਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੇ ਜ਼ੋਰ ਫੜਿਆ ਸੀ। ਅਫਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਪੰਜਾਬ ਆਉਂਦੀ ਹੈਰੋਇਨ ਅਤੇ ਸਮੈਕ ਦੀ ਵਿਕਰੀ ਅਤੇ ਸਪਲਾਈ ਵਿਚ ਭਾਰੀ ਵਾਧਾ ਹੋਇਆ ਸੀ। ਪਰ ਨਸ਼ਿਆਂ ‘ਚ ਹੁਣ ਹੋਏ ਇਕਦਮ ਵਾਧੇ ਵਿਚ ਕਈ ਨਵੀਂ ਤਰ੍ਹਾਂ ਦੇ ਨਸ਼ੇ ਵੀ ਸ਼ਾਮਲ ਹੋ ਗਏ ਹਨ। ਪਿਛਲੇ ਇਕ ਮਹੀਨੇ ਤੋਂ ਆਪਣੀਆਂ ਨਾੜਾਂ ਵਿਚ ਸਰਿੰਜਾਂ ਲਗਾ ਰਹੇ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਦੱਸਦੇ ਹਨ ਕਿ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਤੋੜ ਪੂਰੀ ਕਰਨ ਲਈ ਨਸ਼ੀਲੀਆਂ ਗੋਲੀਆਂ ਘੋਲ ਕੇ ਜਦ ਟੀਕੇ ਲਗਾਉਂਦੇ ਹਨ, ਤਾਂ ਉਸੇ ਸਮੇਂ ਮੌਤ ਦੇ ਮੂੰਹ ਜਾ ਪੈਂਦੇ ਹਨ। ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਖ਼ਬਰਾਂ ‘ਚ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਮੌਤ ਦੇ ਮੂੰਹ ਜਾ ਪਏ ਨੌਜਵਾਨਾਂ ਦੇ ਬਾਹਾਂ ‘ਚ ਲੱਗੀਆਂ ਸਰਿੰਜਾਂ ਉਨ੍ਹਾਂ ਦੀ ਮੌਤ ਤੋਂ ਬਾਅਦ ਕੱਢੀਆਂ ਗਈਆਂ। ਇਸੇ ਤਰ੍ਹਾਂ ਦੇ ਕਈ ਤਰ੍ਹਾਂ ਦੇ ਕੈਮੀਕਲ ਨਸ਼ੇ ਵੀ ਚੱਲ ਰਹੇ ਹਨ। ਜਿਵੇਂ ਦੱਸਿਆ ਜਾਂਦਾ ਹੈ ਕਿ ਇਕ ਨਵੀਂ ਕਿਸਮ ਦੀ ਕੈਮੀਕਲ ਸ਼ਰਾਬ ਬਣਨੀ ਸ਼ੁਰੂ ਹੋ ਗਈ ਹੈ। ਇਹ ਸ਼ਰਾਬ ਕੈਮੀਕਲ ਦੇ ਥੋੜੇ ਜਿਹੇ ਘੋਲ ਤੋਂ ਹੀ ਤਿਆਰ ਹੋ ਜਾਂਦੀ ਹੈ ਤੇ ਪੀਣ ਵਾਲੇ ਲੋਕਾਂ ਦੇ ਫੇਫੜੇ ਤੇ ਜਿਗਰ ਇਸ ਨਾਲ ਗਲਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਸਰਕਾਰ ਭਾਵੇਂ ਦਾਅਵੇ ਤਾਂ ਵੱਡੇ-ਵੱਡੇ ਕਰਦੀ ਹੈ ਕਿ ਪੰਜਾਬ ਅੰਦਰ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ। ਪਰ ਹਕੀਕਤ ਇਹ ਹੈ ਕਿ ਹੈਰੋਇਨ ਹੁਣ ਮਿਆਂਮਾਰ (ਬਰਮਾ) ਤੋਂ ਮਨੀਪੁਰ, ਫਿਰ ਦਿੱਲੀ ਹੋ ਕੇ ਪੰਜਾਬ ਆਉਣ ਲੱਗ ਪਈ ਹੈ। ਪਿਛਲੇ ਕੁੱਝ ਸਮੇਂ ਵਿਚ ਹੀ ਦਿੱਲੀ ਪੁਲਿਸ ਨੇ ਪੰਜਾਬ ਆ ਰਹੀ ਹੈਰੋਇਨ ਕਿੱਲੋਆਂ ਵਿਚ ਫੜੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਕੀਤੇ ਜਾ ਰਹੇ ਦਾਅਵਿਆਂ ਵਿਚ ਸੱਚਾਈ ਨਹੀਂ ਹੈ।
ਹਾਲਾਂਕਿ ਪੰਜਾਬ ਪੁਲਿਸ ਨੇ 18 ਹਜ਼ਾਰ ਦੇ ਕਰੀਬ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪਰ ਜ਼ਮੀਨੀ ਪੱਧਰ ‘ਤੇ ਜੁੜੇ ਲੋਕ ਅਜਿਹੇ ਦਾਅਵਿਆਂ ਨੂੰ ਰੱਦ ਕਰ ਰਹੇ ਹਨ। ਪੁਲਿਸ ਵੱਲੋਂ ਬਹੁਤਾ ਕਰਕੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਕੋਲੋਂ 5 ਗ੍ਰਾਮ ਚਿੱਟਾ ਜਾਂ ਹੈਰੋਇਨ ਫੜੀ ਹੋਣ ਦਾ ਦਾਅਵਾ ਕਰਕੇ ਉਨ੍ਹਾਂ ਨੂੰ ਨਸ਼ਾ ਤਸਕਰ ਗਰਦਾਨ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਸ਼ਾ ਤਸਕਰਾਂ ਦੀ ਗਿਣਤੀ ਵਧਾ ਕੇ ਪੁਲਿਸ ਆਪਣੇ ਮੋਢੇ ਆਪ ਹੀ ਥਾਪੜਦੀ ਆ ਰਹੀ ਹੈ। ਜਦਕਿ ਹਕੀਕਤ ਇਸ ਤੋਂ ਉਲਟ ਹੈ। ਪੰਜਾਬ ਵਿਚ ਕੁੱਝ ਇਕ ਨੂੰ ਛੱਡ ਕੇ ਅਜੇ ਤੱਕ ਵੀ ਵੱਡੇ-ਵੱਡੇ ਤਸਕਰਾਂ ਨੂੰ ਹੱਥ ਨਹੀਂ ਪਾਇਆ ਗਿਆ। ਪੰਜਾਬ ਵਜ਼ਾਰਤ ਦੀਆਂ ਮੀਟਿੰਗਾਂ ਵਿਚ ਵੀ ਕਈ ਵਾਰ ਇਹ ਮੁੱਦਾ ਉੱਠ ਚੁੱਕਾ ਹੈ। ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਬੜੀ ਗਰਮਜ਼ੋਸ਼ੀ ਨਾਲ ਪੰਜਾਬ ਵਜ਼ਾਰਤ ਦੀ ਸੱਦੀ ਗਈ ਮੀਟਿੰਗ ਵਿਚ ਜਦ ਕਈ ਮੰਤਰੀਆਂ ਨੇ ਨਸ਼ਿਆਂ ਵਿਚ ਵਾਧੇ ਲਈ ਪੁਲਿਸ ਉਪਰ ਉਂਗਲ ਧਰੀ, ਤਾਂ ਮੁੱਖ ਮੰਤਰੀ ਉਸ ਪਾਸੇ ਧਿਆਨ ਦੇਣ ਤੋਂ ਹੀ ਟਾਲਾ ਵੱਟ ਗਏ। ਸਰਕਾਰ ਅਤੇ ਪੁਲਿਸ ਦੇ ਨਸ਼ਿਆਂ ਵਿਰੁੱਧ ਕਾਰਵਾਈ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਬਾਅਦ ਪੂਰੇ ਪੰਜਾਬ ਅੰਦਰ ਇਸ ਸਮੇਂ ਲੋਕ ਜਾਗ੍ਰਿਤੀ ਦਾ ਇਕ ਨਵਾਂ ਰੁਝਾਨ ਉਭਰਨਾ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨਾਂ ਅੰਦਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਲੇਖਕਾਂ, ਸਾਹਿਤਕਾਰਾਂ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਆਮ ਲੋਕਾਂ ਨੇ ਆਪ ਮੁਹਾਰੇ ਨਸ਼ਿਆਂ ਵਿਰੁੱਧ ਡਟਣ ਦੇ ਐਲਾਨ ਕਰਨੇ ਸ਼ੁਰੂ ਕੀਤੇ ਹਨ। ‘ਕਰੋ ਜਾਂ ਮਰੋ’ ਦੇ ਨਾਅਰੇ ਹੇਠ ਪੂਰੇ ਪੰਜਾਬ ਅੰਦਰ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ। ਬਹੁਤ ਸਾਰੀਆਂ ਥਾਵਾਂ ਉਪਰ ਲੋਕ ਨਸ਼ਾ ਤਸਕਰਾਂ ਵਿਰੁੱਧ ਸ਼ਰੇਆਮ ਬੋਲਣ ਲੱਗੇ ਹਨ। ਲੋਕਾਂ ਅੰਦਰ ਆਈ ਇਸ ਜਾਗ੍ਰਿਤੀ ਨੇ ਹੀ ਸਰਕਾਰ ਨੂੰ ਵੀ ਵੱਡੇ ਇਮਤਿਹਾਨ ਵਿਚ ਪਾ ਦਿੱਤਾ ਹੈ। ਸਰਕਾਰ ਨੇ ਭਾਵੇਂ ਹੁਣੇ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦਿਵਾਏ ਜਾਣ ਲਈ ਕੇਂਦਰ ਸਰਕਾਰ ਕੋਲ ਸਿਫਾਰਸ਼ ਭੇਜਣ ਦਾ ਮਤਾ ਪਾਸ ਕੀਤਾ ਹੈ ਅਤੇ ਨਸ਼ਿਆਂ ਵਿਰੁੱਧ ਕਾਰਵਾਈ ਦੀ ਰੋਜ਼ਾਨਾ ਸਮੀਖਿਆ ਲਈ ਇਕ ਸਬ ਕਮੇਟੀ ਬਣਾ ਕੇ ਮੁੱਖ ਮੰਤਰੀ ਨੇ ਖੁਦ ਵੀ ਇਸ ਸਾਰੇ ਕਾਰਜ ਦੀ ਨਿਗਰਾਨੀ ਕਰਨ ਦਾ ਫੈਸਲਾ ਲਿਆ ਹੈ। ਪਰ ਲੱਗਦਾ ਹੈ ਕਿ ਸਰਕਾਰ ਦੇ ਇਸ ਯਤਨਾਂ ਨੂੰ ਬਹੁਤਾ ਫਲ ਲੱਗਣਾ ਮੁਸ਼ਕਲ ਹੈ। ਇਸ ਦਾ ਵੱਡਾ ਕਾਰਨ ਹੈ ਕਿ ਅਜੇ ਤੱਕ ਸਰਕਾਰ ਇਸ ਗੱਲ ਦੀ ਕਿਸੇ ਉਪਰ ਜ਼ਿੰਮੇਵਾਰੀ ਪਾਉਣ ਲਈ ਹੀ ਤਿਆਰ ਨਹੀਂ ਕਿ ਆਖਿਰ ਨਸ਼ਿਆਂ ਦਾ ਇਹ ਰੁਝਾਨ ਤੇਜ਼ ਕਰਨ ਲਈ ਜ਼ਿੰਮੇਵਾਰ ਕੌਣ ਹੈ। ਪੰਜਾਬ ਦੇ ਲੋਕ ਹੀ ਨਹੀਂ, ਸਗੋਂ ਪੂਰੀ ਦੁਨੀਆਂ ਅੰਦਰ ਵਸਦੇ ਪੰਜਾਬੀ ਇਸ ਗੱਲ ਤੋਂ ਭਲੀਭਾਂਤ ਜਾਣੂੰ ਹਨ ਕਿ ਪੰਜਾਬ ਦੇ ਅਨੇਕਾਂ ਪੁਲਿਸ ਅਫਸਰਾਂ ਦਾ ਨਸ਼ੇ ਵਿਕਾਉਣ ਵਿਚ ਹੱਥ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਦੀ ਪੁਲਿਸ ਅਫਸਰਸ਼ਾਹੀ ਹੀ ਇਸ ਮਾਮਲੇ ਉਪਰ ਧੜਿਆਂ ਵਿਚ ਵੰਡੀ ਪਈ ਹੈ। ਇਕ ਧੜਾ, ਦੂਜੇ ਧੜੇ ਦੇ ਅਫਸਰਾਂ ਉਪਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਚ ਲੱਗੇ ਅਫਸਰਾਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਗਾ ਰਿਹਾ ਹੈ। ਅਜਿਹੀ ਹਾਲਤ ਵਿਚ ਕੋਈ ਕਿਵੇਂ ਭਰੋਸਾ ਕਰੇ ਕਿ ਸਰਕਾਰ ਹੁਣ ਇਨ੍ਹਾਂ ਹੀ ਅਧਿਕਾਰੀਆਂ ਕੋਲੋਂ ਨਸ਼ਾ ਮੁਕਤੀ ਕਰਵਾ ਸਕੇਗੀ। ਜੇਕਰ ਪੰਜਾਬ ਸਰਕਾਰ ਨੇ ਸੱਚੇ ਮਨੋਂ ਅਤੇ ਸਹੀ ਨੀਤ ਨਾਲ ਨਸ਼ਿਆਂ ਖਿਲਾਫ ਕਾਰਵਾਈ ਕਰਨੀ ਹੈ, ਤਾਂ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਅੰਦਰੂਨੀ ਸਫਾਈ ਕਰਨੀ ਪਵੇਗੀ। ਕਿਸੇ ਵੀ ਰੂਪ ਵਿਚ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਜਾਂ ਉਨ੍ਹਾਂ ਪ੍ਰਤੀ ਨਰਮ ਰੁਖ ਅਪਣਾਉਣ ਵਾਲੇ ਹਰ ਪੱਧਰ ਦੇ ਪੁਲਿਸ ਅਧਿਕਾਰੀਆਂ ਨੂੰ ਨਸ਼ੇ ਵਿਰੁੱਧ ਮੁਹਿੰਮ ਤੋਂ ਵੱਖ ਕਰਨਾ ਪਵੇਗਾ। ਇਸ ਦੇ ਨਾਲ-ਨਾਲ ਛੋਟੇ-ਛੋਟੇ ਨਸ਼ੇੜੀਆ ਨੂੰ ਜੇਲ੍ਹਾਂ ਵਿਚ ਧੱਕ ਕੇ ਰਾਜ ਅੰਦਰ ਸਮਾਜਿਕ ਨਮੋਸ਼ੀ ਫੈਲਾਉਣ ਦੀ ਥਾਂ, ਚੋਣਵੇਂ ਵੱਡੇ ਤਸਕਰਾਂ ਨੂੰ ਫੜ ਕੇ ਉਨ੍ਹਾਂ ਵੱਲੋਂ ਬਣਾਈਆਂ ਵੱਡੀਆਂ ਜਾਇਦਾਦਾਂ ਜ਼ਬਤ ਕਰਨ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦੇਣੀਆਂ ਪੈਣਗੀਆਂ। ਇਸ ਕੰਮ ਵਾਸਤੇ ਲੰਬੇ ਕਾਨੂੰਨੀ ਝਮੇਲੇ ਦੀ ਥਾਂ ਫਾਸਟ ਟਰੈਕ ਅਦਾਲਤਾਂ ਬਣਾ ਕੇ ਫੌਰੀ ਕੇਸ ਨਿਪਟਾਉਣੇ ਚਾਹੀਦੇ ਹਨ। ਇਸ ਦੇ ਨਾਲ ਸਭ ਤੋਂ ਵੱਡੀ ਗੱਲ, ਹਕੂਮਤ ਕਰ ਰਹੀ ਪਾਰਟੀ ਅਤੇ ਖਾਸ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਿਆਸੀ ਇੱਛਾ ਦਿਖਾਉਣੀ ਪਵੇਗੀ ਅਤੇ ਰਾਜਸੀ ਨੇਤਾਵਾਂ ਅਤੇ ਅਫਸਰਸ਼ਾਹਾਂ ਨਾਲ ਮੂੰਹ-ਮੁਲਾਹਜ਼ਾ ਛੱਡ ਕੇ ਸਖ਼ਤ ਰੁਖ਼ ਅਪਣਾਉਣਾ ਪਵੇਗਾ। ਅਜਿਹਾ ਬੇਲਾਗ ਅਤੇ ਸਖ਼ਤ ਰੁਖ਼ ਹੀ ਪੰਜਾਬ ਅੰਦਰ ਕਾਨੂੰਨ ਦਾ ਰਾਜ ਲਿਆ ਸਕਦਾ ਹੈ ਅਤੇ ਨਸ਼ੇ ਦੇ ਕੋਹੜ ਤੋਂ ਪੰਜਾਬ ਨੂੰ ਬਚਾ ਸਕਦਾ ਹੈ। ਪਰ ਜਿਸ ਤਰ੍ਹਾਂ ਨਸ਼ਿਆਂ ‘ਚ ਇਕਦਮ ਹੋਏ ਵਾਧੇ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਸੀਨੀਅਰ ਅਧਿਕਾਰੀਆਂ ਸਮੇਤ ਕੈਬਨਿਟ ਦੀ ਮੀਟਿੰਗ ਸੱਦੀ ਉਸ ਤੋਂ ਲੋਕਾਂ ਨੂੰ ਨਿਰਾਸ਼ਾ ਹੀ ਹੋਈ ਹੈ। ਕਿਉਂਕਿ ਇਸ ਮੀਟਿੰਗ ਵਿਚ ਕਿਸੇ ਵੀ ਕਿਸਮ ਦਾ ਠੋਸ ਉਪਰਾਲਾ ਕਰਨ ਤੋਂ ਟਾਲਾ ਹੀ ਵੱਟਿਆ ਗਿਆ। ਇਥੋਂ ਤੱਕ ਕਿ ਕੈਬਨਿਟ ਮੰਤਰੀਆਂ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ ਗਿਆ। ਸੋ ਇਸ ਕਰਕੇ ਲੋਕਾਂ ਅੰਦਰ ਪੈਦਾ ਹੋਈ ਜਾਗ੍ਰਿਤੀ ਅਤੇ ਨਸ਼ਾ ਵਿਰੋਧੀ ਉਭਰ ਰਹੀ ਮੁਹਿੰਮ ਹੀ ਇਸ ਵੇਲੇ ਪੰਜਾਬ ਨੂੰ ਨਸ਼ੇ ਦੇ ਕੋਹੜ ਵਿਚੋਂ ਕੱਢਣ ਦੀ ਚਿਣਗ ਦਿਖਾਈ ਦੇ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article