PUNJABMAILUSA.COM

ਨਸ਼ਿਆਂ ਨੂੰ ਚੋਣ ਮੁੱਦੇ ਤੱਕ ਸੀਮਤ ਰੱਖਣ ਦੀ ਬਜਾਏ ਸਖਤ ਕਦਮ ਚੁੱਕਣ ਦੀ ਲੋੜ

ਨਸ਼ਿਆਂ ਨੂੰ ਚੋਣ ਮੁੱਦੇ ਤੱਕ ਸੀਮਤ ਰੱਖਣ ਦੀ ਬਜਾਏ ਸਖਤ ਕਦਮ ਚੁੱਕਣ ਦੀ ਲੋੜ

ਨਸ਼ਿਆਂ ਨੂੰ ਚੋਣ ਮੁੱਦੇ ਤੱਕ ਸੀਮਤ ਰੱਖਣ ਦੀ ਬਜਾਏ ਸਖਤ ਕਦਮ ਚੁੱਕਣ ਦੀ ਲੋੜ
February 01
09:50 2017

drugs-1
ਚੰਡੀਗੜ੍ਹ, 1 ਫਰਵਰੀ (ਪੰਜਾਬ ਮੇਲ)- ਪੰਜਾਬ ‘ਚ ਨਸ਼ੀਲੇ ਪਦਾਰਥਾਂ ਦਾ ਮਸਲਾ ਰਾਜਨੀਤਿਕ ਪਾਰਟੀਆਂ ਵੱਲੋਂ ਇਕ ਦੂਜੇ ਵਿਰੁੱਧ ਕੇਵਲ ਦੋਸ਼ ਲਾਉਣ ਜਾਂ ਚੋਣਾਂ ਦਾ ਮੁੱਦਾ ਬਣਾਉਣ ਤੱਕ ਸੀਮਤ ਨਹੀਂ, ਸਗੋਂ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਇਸ ਦੀ ਪੁਸ਼ਟੀ ਕਰਦੀਆਂ ਹਨ। ਮੌਤਾਂ ਦੇ ਅੰਕੜਿਆਂ ਬਾਰੇ ਮਤਭੇਦ ਹੋ ਸਕਦੇ ਹਨ, ਪਰ ਨਸ਼ੇ ਪੰਜਾਬ ਦੀ ਧਰਤੀ ਦੀ ਕੌੜੀ ਸੱਚਾਈ ਬਣ ਚੁੱਕੇ ਹਨ।
ਚੰਡੀਗੜ੍ਹ ਤੋਂ ਕੇਵਲ 25 ਕਿਲੋਮੀਟਰ ਦੂਰ ਸਥਿਤ ਬਡਾਲੀ ਆਲਾ ਸਿੰਘ ਦੇ ਆਸ-ਪਾਸ ਦੇ ਪਿੰਡਾਂ ਵਿਚ ਚਾਰ ਨੌਜਵਾਨਾਂ ਦੀ ਪਿਛਲੇ ਸਮੇਂ ਵਿਚ ਮੌਤ ਹੋ ਗਈ ਸੀ ਅਤੇ ਇਕ ਹੀ ਸੂਈ ਵਾਰ-ਵਾਰ ਵਰਤਣ ਕਾਰਨ ਪੱਚੀ ਤੋਂ ਵੱਧ ਨੌਜਵਾਨ ਪੀਲੀਏ ਤੋਂ ਪੀੜਿਤ ਹਨ। ਇਸ ਗੱਲ ਦੀ ਪੁਸ਼ਟੀ ਇਸ ਪਿੰਡ ਵਿਚ ਸਥਿਤ ਇਕ ਲੈਬਾਰਟਰੀ ਦੇ ਮਾਲਿਕ ਨੇ ਕਰਦਿਆਂ ਦੱਸਿਆ ਕਿ ਪੀਲੀਏ ਦੇ 25 ਤੋਂ ਵੱਧ ਕੇਸਾਂ ਦੀ ਤਸਦੀਕ ਉਸ ਦੀ ਲੈਬਾਰਟਰੀ ਵਿਚ ਹੋ ਚੁੱਕੀ ਹੈ। ਨਸ਼ੀਲੇ ਪਦਾਰਥਾਂ ਦੀ ਵੱਧ ਡੋਜ਼ ਲੈਣ ਕਰ ਕੇ ਤਿੰਨ ਨੌਜਵਾਨ ਚੰਡੀਗੜ੍ਹ ਵਿਚ ਵੀ ਦਾਖ਼ਲ ਕਰਵਾਏ ਗਏ ਸਨ। ਉਨ੍ਹਾਂ ਵਿਚੋਂ ਦੋ ਠੀਕ ਹੋ ਗਏ ਤੇ ਇੱਕ ਦੀ ਮੌਤ ਹੋ ਗਈ। ਨਸ਼ੇ ਦੀ ਲੱਤ ਕਾਰਨ ਇਕ ਪਰਿਵਾਰ ਦਾ ਇਕਲੌਤਾ ਪੁੱਤਰ ਵੀ ਦਮ ਤੋੜ ਗਿਆ।
ਅੰਮ੍ਰਿਤਸਰ ਜ਼ਿਲ੍ਹੇ ਦੇ ‘ਖਾਂਦੇ ਪੀਂਦੇ’ ਘਰ ਦੇ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਕਰੀਬੀ ਰਿਸ਼ਤੇਦਾਰ ਨਸ਼ੇ ਦੀ ਵੱਧ ਡੋਜ਼ ਲੈਣ ਕਰ ਕੇ ਦਮ ਤੋੜ ਗਏ। ਇੱਕ ਦੇ ਵਿਆਹ ਨੂੰ ਹਾਲੇ ਇਕ ਸਾਲ ਹੀ ਹੋਇਆ ਸੀ। ਦੋ ਧੀਆਂ ਵਿਧਵਾ ਹੋਣ ਕਰ ਕੇ ਲੜਕੀਆਂ ਦਾ ਪਿਤਾ ਗਮ ਵਿਚ ਹੀ ਦਮ ਤੋੜ ਗਿਆ। ਉਹ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦੀ ਤਿਆਰੀ ਵਿਚ ਹੈ। ਵਿਦੇਸ਼ ਭੇਜਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਲੜਕਾ ਨਸ਼ਿਆਂ ਤੋਂ ਬਚਿਆ ਰਹਿ ਸਕੇ।
ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿਚ ਨਸ਼ਿਆਂ ਦੀ ਹਰ ਪਾਸੇ ਚਰਚਾ ਹੁੰਦੀ ਹੈ ਤੇ ਮਾਪਿਆਂ ਦੀ ਮੰਗ ਹੈ ਕਿ ਨਸ਼ਿਆਂ ਤੋਂ ਬਚਾਅ ਲਈ ਜ਼ਰੂਰੀ ਕਦਮ ਚੁੱਕੇ ਜਾਣ। ਦੋਵਾਂ ਜ਼ਿਲ੍ਹਿਆਂ ਦੇ ਜਿੰਨੇ ਵੀ ਕਸਬਿਆਂ ਵਿਚ ਜਾਣ ਦਾ ਮੌਕਾ ਮਿਲਿਆ, ਉਨ੍ਹਾਂ ਸਾਰਿਆਂ ਵਿਚ ਨਸ਼ਿਆਂ ਅਤੇ ਨਸ਼ਿਆਂ ਕਰ ਕੇ ਹੋਈਆਂ ਮੌਤਾਂ ਦੀ ਚਰਚਾ ਸੀ। ਅਮਰਕੋਟ ਵਿਚ ਕਾਂਗਰਸ ਦੇ ਨੌਜਵਾਨ ਆਗੂ ਅਨੂਪ ਸਿੰਘ ਨੇ ਨਸ਼ਿਆਂ ਤੋਂ ਛੁਟਕਾਰੇ ਲਈ ਕੇਂਦਰ ਕਾਇਮ ਕਰ ਰੱਖਿਆ ਹੈ ਤੇ ਨੌਜਵਾਨਾਂ ਦਾ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸਿੱਧੀ ਲਾਹਣ ਵੇਚਣ ਦੀਆਂ ਰਿਪੋਰਟਾਂ ਵੀ ਆਮ ਹੀ ਸਨ। ਇਹ ਵੱਖ-ਵੱਖ ਫੈਕਟਰੀਆਂ ਵਿਚ ਵਰਤੀ ਜਾਂਦੀ ਹੈ ਤੇ ਇਸ ਦਾ ਨਸ਼ਾ ਜਲਦੀ ਚੜ੍ਹਦਾ ਹੈ ਤੇ ਸ਼ਰਾਬ ਮੁਕਾਬਲੇ ਹੁੰਦਾ ਵੀ ਸਸਤਾ ਹੈ। ਇਹ ਨਸ਼ਾ ਗਰੀਬਾਂ ਨੂੰ ਦਿੱਤਾ ਜਾਂਦਾ ਹੈ। ਵੀਹ ਰੁਪਏ ਵਿਚ ਇੱਕ ਗਲਾਸੀ ਮਿਲ ਜਾਂਦੀ ਹੈ। ਨਸ਼ਿਆਂ ਦੀ ਵਰਤੋਂ ਬਾਰੇ ਅਕਾਲੀ ਦਲ ਦੇ ਹਮਾਇਤੀਆਂ ਦੀ ਆਪਣੀ ਦਲੀਲ ਸੀ। ਉਹ ਕਹਿੰਦੇ ਹਨ ਕਿ ਨਸ਼ੇ ਕੋਈ ਨਵੇਂ ਨਹੀਂ ਹਨ ਤੇ ਨਾ ਹੀ ਕੋਈ ਕਿਸੇ ਦੇ ਮੂੰਹ ਵਿਚ ਧੱਕੇ ਨਾਲ ਪਾਉਂਦਾ ਹੈ।
ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਾਕਮ ਧਿਰ ਯਤਨ ਕਰੇ, ਤਾਂ ਨਸ਼ੇ ਬੰਦ ਕੀਤੇ ਜਾ ਸਕਦੇ ਹਨ, ਪਰ ਜਦੋਂ ਨਸ਼ਿਆਂ ਦੀਆਂ ਗੱਡੀਆਂ ਹਾਕਮ ਧਿਰ ਵਾਲੇ ਹੀ ‘ਛੁਡਾਉਣ’ ਲੱਗ ਜਾਣ ਤਾਂ ਕੀ ਹੋ ਸਕਦਾ ਹੈ। ਨੌਜਵਾਨਾਂ ਦੀ ਬਰਬਾਦੀ ਰੋਕਣ ਲਈ ਜਾਗਰੂਕਤਾ ਦੇ ਨਾਲ-ਨਾਲ ਨਸ਼ੀਲੇ ਪਦਾਰਥਾਂ ਦੀ ਆਮਦ ਹਰ ਹਾਲ ਵਿਚ ਰੁੱਕਣੀ ਚਾਹੀਦੀ ਹੈ, ਨਹੀਂ ਤਾਂ ਘੁਣ ਵਾਂਗ ਲੱਗ ਰਿਹਾ ਨਸ਼ਾ ਸੂਬੇ ਨੂੰ ਤਬਾਹ ਕਰ ਦੇਵੇਗਾ। ਤਰਨਤਾਰਨ ਜ਼ਿਲ੍ਹੇ ਦੇ ਇੱਕ ਹਲਕੇ ਦੀ ਫੇਰੀ ਦੌਰਾਨ ਪਤਾ ਲੱਗਿਆ ਕਿ ਬੀ.ਐੱਸ.ਐੱਫ. ਨੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜੇ ਖੇਮਕਰਨ ਦੀ ਚੌਕੀ ਤੋਂ ਕੁਝ ਕਿਲੋਮੀਟਰ ਦੂਰੀ ਤੋਂ ਦੋ ਕਿਲੋ ਸਮੈਕ ਫੜੀ ਸੀ। ਇਸ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੱਚ ਸੱਚ ਸਾਹਮਣੇ ਆ ਜਾਂਦਾ ਹੈ। ਸਮਾਜਿਕ ਕਾਰਕੁਨ ਬਲਰਾਜ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਮਸਲਾ ਕੇਵਲ ਚੋਣਾਂ ਦੇ ਮੁੱਦੇ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਇਸ ਵਿਰੁੱਧ ਲੰਮੀ ਲੜਾਈ ਜਾਰੀ ਰਹਿਣੀ ਚਾਹੀਦੀ ਹੈ, ਤਾਂ ਜੋ ਸਮਾਜ ਨੂੰ ਨਸ਼ੀਲੇ ਪਦਾਰਥਾਂ ਦੀ ਲੱਤ ਤੋਂ ਬਚਾਇਆ ਜਾ ਸਕੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article