PUNJABMAILUSA.COM

ਨਸ਼ਿਆਂ ਦੇ ਰੁਝਾਨ ਕਾਰਨ ਤਸਕਰਾਂ ਦੀ ਰਾਜਧਾਨੀ ਬਣਨ ਲੱਗਾ ਬ੍ਰਿਟਿਸ਼ ਕੋਲੰਬੀਆ

ਨਸ਼ਿਆਂ ਦੇ ਰੁਝਾਨ ਕਾਰਨ ਤਸਕਰਾਂ ਦੀ ਰਾਜਧਾਨੀ ਬਣਨ ਲੱਗਾ ਬ੍ਰਿਟਿਸ਼ ਕੋਲੰਬੀਆ

ਨਸ਼ਿਆਂ ਦੇ ਰੁਝਾਨ ਕਾਰਨ ਤਸਕਰਾਂ ਦੀ ਰਾਜਧਾਨੀ ਬਣਨ ਲੱਗਾ ਬ੍ਰਿਟਿਸ਼ ਕੋਲੰਬੀਆ
July 20
09:51 2016

2
ਵੈਨਕੂਵਰ, ੨੦ ਜੁਲਾਈ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਦੇ ਲੋਅਰਮੇਨਲੈਂਡ ਤੇ ਫਰੇਜ਼ਰ ਘਾਟੀ ‘ਚ ਪੈਂਦੇ ਸ਼ਹਿਰਾਂ ‘ਚ ਨਸ਼ਿਆਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਪੁਲਿਸ ਤੇ ਸਿਹਤ ਵਿਭਾਗ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਹ ਖੇਤਰ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਪਿਛਲੇ ਸਾਲ ਦੇ ਪਹਿਲੇ ਅੱਧ ਤੋਂ ਤਿੰਨ ਗੁਣਾ ਹੈ। ਇਕ ਦਿਨ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਬੇਹੋਸ਼ ਹੋ ਕੇ ਹਸਪਤਾਲ ਪਹੁੰਚਣ ਵਾਲੇ ਅੱਲ੍ਹੜ ਉਮਰ ਦੇ ਮੁੰਡੇ-ਕੁੜੀਆਂ ਦੀ ਗਿਣਤੀ ਨੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਹਿਜ਼ 24 ਘੰਟਿਆਂ ‘ਚ ਸਰੀ ‘ਚ ਹੀ ਸਿਹਤ ਵਿਭਾਗ ਨੂੰ 25 ਨਸ਼ੇੜੀਆਂ ਦੀ ਜਾਨ ਬਚਾਉਣ ਲਈ ਯਤਨ ਕਰਨੇ ਪੈ ਰਹੇ ਹਨ। ਸਿਹਤ ਵਿਭਾਗ ਤੇ ਪੁਲਿਸ ਵੱਲੋਂ ਫੈਂਟਨਿਲ ਦੇ ਮਾਰੂ ਅਸਰ ਬਾਰੇ ਚਿਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਇਸ ਦੀ ਵਿਕਰੀ ਤੇ ਨਸ਼ੇੜੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਇਹ ਸਭ ਸਟੱਡੀ ਵੀਜ਼ੇ ‘ਤੇ ਆਏ ਪੰਜਾਬੀ ਮੁੰਡੇ-ਕੁੜੀਆਂ ਦੇ ਮਾਪਿਆਂ ਲਈ ਵੱਡੀ ਚਿੰਤਾ ਹੈ। ਇਨ੍ਹਾਂ ਪਾੜ੍ਹਿਆਂ ਨੂੰ ਰਾਤੋ-ਰਾਤ ਅਮੀਰ ਹੋਣ ਦੇ ਸਬਜ਼ਬਾਗ਼ ਦਿਖਾ ਕੇ ਤਸਕਰ ਵਰਗਲਾ ਰਹੇ ਹਨ। ਬੀਤੇ ਮਹੀਨੇ ਰਿਚਮੰਡ ਦੀ ਇਕ ਕੁੜੀ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫੜੀ ਗਈ ਸੀ। ਪੁਲਿਸ ਸੂਤਰਾਂ ਮੁਤਾਬਕ ਅਜੇ ਇਨ੍ਹਾਂ ਗੁਮਰਾਹ ਵਿਦਿਆਰਥੀਆਂ ਖਾਸ ਤੌਰ ‘ਤੇ ਕੁੜੀਆਂ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚਾਉਣ ਲਈ ਉਨ੍ਹਾਂ ਨਾਲ ਲਿਹਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਸਮਝਾ ਬੁਝਾ ਕੇ ਮਾੜੇ ਕੰਮ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਦੋ ਕੁ ਮਹੀਨਿਆਂ ‘ਚ ਪੁਲਿਸ ਨੇ ਗੁਰਦੁਆਰਿਆਂ ਜਾਂ ਹੋਰ ਜਨਤਕ ਥਾਵਾਂ ‘ਤੇ ਵੱਡੀ ਪੱਧਰ ‘ਤੇ ਜਾਗਰੂਕਤਾ ਕੈਂਪ ਲਾਏ ਹਨ। ਇਧਰ ਪੜ੍ਹਨ ਆਏ ਕਈ ਪੰਜਾਬੀ ਬੱਚੇ ਲੋੜੀਂਦੀ ਕਮਾਈ ਨਹੀਂ ਕਰਦੇ, ਜਿਸ ਕਾਰਨ ਕਰਜ਼ੇ ਦੀ ਆੜ ਵਿਚ ਇਥੋਂ ਦੇ ਕੁਝ ਫਾਇਨਾਂਸਰ ਉਨ੍ਹਾਂ ਦੇ ਮਾਪਿਆਂ ਦੀਆਂ ਜ਼ਮੀਨਾਂ ਗਹਿਣੇ ਕਰਵਾ ਕੇ ਰਕਮਾਂ ਦੇ ਰਹੇ ਹਨ। ਕਾਰ ਡੀਲਰਾਂ ਵੱਲੋਂ ਕਿਸ਼ਤਾਂ ‘ਤੇ ਕਾਰਾਂ ਦੇਣ ਦੇ ਨਾਲ-ਨਾਲ ਨਕਦੀ ਦੀਆਂ ਪੇਸ਼ਕਸ਼ਾਂ ਕੀਤੀਆਂ ਜਾਂਦੀਆਂ ਹਨ। ਲੋੜਵੰਦ ਮੁੰਡੇ-ਕੁੜੀਆਂ ਇਸ ਜਾਲ ‘ਚ ਫਸ ਰਹੇ ਹਨ। ਇਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਉਸ ਕੋਲ ਵਿਦਿਆਰਥੀਆਂ ਦੇ ਗੈਰਕਾਨੂੰਨੀ ਕੰਮਾਂ ਵਿਚ ਸ਼ਾਮਲ ਹੋਣ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਹੋਬੋਕਨ ਸ਼ਹਿਰ ਦੇ ਸਿੱਖ ਮੇਅਰ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

Read Full Article
    ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

ਅਮਰੀਕਾ ‘ਚ 4,153 ਲੋਕਾਂ ਦੀ ਫਲੂ ਨਾਲ ਹੋਈ ਮੌਤ

Read Full Article
    ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

ਅਮਰੀਕਾ ‘ਚ ਮਾਪੇ ਬੱਚਿਆਂ ਲਈ ਖਰੀਦ ਰਹੇ ਨੇ ਬੁਲੇਟ ਪਰੂਫ ਬੈਗ

Read Full Article
    ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

ਬੰਦੂਕਾਂ ‘ਤੇ ਮੁਕੰਮਲ ਪਾਬੰਦੀ ਦੀ ਆਵਾਜ਼ ਅਮਰੀਕਾ ‘ਚ ਮੁੜ ਉਠੀ

Read Full Article
    ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

ਅਮਰੀਕੀ ਚੋਣਾਂ ‘ਚ ਕਥਿਤ ਦਖਲਅੰਦਾਜ਼ੀ ਲਈ ਰੂਸ ਦੇ 13 ਨਾਗਰਿਕਾਂ ਤੇ ਤਿੰਨ ਕੰਪਨੀਆਂ ‘ਤੇ ਦੋਸ਼ ਤੈਅ

Read Full Article
    ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

ਐੱਫ.ਬੀ.ਆਈ. ‘ਤੇ ਫਲੋਰਿਡਾ ਸਕੂਲ ‘ਚ ਗੋਲੀਬਾਰੀ ਦੇ ਸ਼ੱਕੀ ਨਾਲ ਜੁੜੇ ਸੁਰਾਗ ਦੀ ਛਾਣਬੀਨ ‘ਚ ਢਿੱਲ ਵਰਤਣ ਦਾ ਲੱਗਾ ਦੋਸ਼

Read Full Article
    ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਮਦਦ ਕਾਰਨ ਚਿੰਤਾ ‘ਚ ਦੁਨੀਆ

Read Full Article
    ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

ਅਲਕਾਇਦਾ ਦੇ ਅੱਤਵਾਦੀ ਨੂੰ ਹੋਈ ਉਮਰ ਕੈਦ ਦੀ ਸਜ਼ਾ

Read Full Article
    ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

ਫਲੋਰਿਡਾ ਗੋਲੀਬਾਰੀ: ਹੰਝੂ ਕੇਰਦੀ ਮਾਂ ਨੇ ਟਰੰਪ ਨੂੰ ਕਿਹਾ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ

Read Full Article
    ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

ਅਮਰੀਕਾ ‘ਤੇ ਪ੍ਰਮਾਣੂ ਹਮਲੇ ਦਾ ਖਤਰਾ ਪੈਦਾ ਹੋਣ ‘ਤੇ ਬੰਕਰ ‘ਚ ਰਹਿਣਗੇ ਟਰੰਪ

Read Full Article
    ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਿੱਤਾ ਦਾਨ ‘ਚ

Read Full Article
    ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

ਫਲੋਰਿਡਾ ਗੋਲੀਬਾਰੀ : ਫੁੱਟਬਾਲ ਕੋਚ ਨੇ ਅਪਣੀ ਜਾਨ ਦੇ ਕੇ ਬਚਾਈ ਕਈ ਬੱਚਿਆਂ ਦੀ ਜਾਨ

Read Full Article
    2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

2016 ‘ਚ ਪੋਰਨ ਸਟਾਰ ਨੂੰ ਟਰੰਪ ਨੇ ਕੀਤਾ ਸੀ 1 ਲੱਖ 30 ਹਜ਼ਾਰ ਡਾਲਰ ਦਾ ਭੁਗਤਾਨ

Read Full Article
    ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

ਇਮੀਗ੍ਰੇਸ਼ਨ ਸੁਧਾਰ ਬਿੱਲ ਲਈ ਅਮਰੀਕੀ ਸੈਨੇਟਰ ਵੱਲੋਂ ਸੋਧ ਪੇਸ਼

Read Full Article
    ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

ਫਲੋਰਿਡਾ ਦੇ ਸਕੂਲ ‘ਚ ਸਾਬਕਾ ਵਿਦਿਆਰਥੀ ਵੱਲੋਂ ਫਾਇਰਿੰਗ, 17 ਦੀ ਮੌਤ 14 ਲੋਕ ਗੰਭੀਰ ਜ਼ਖਮੀ

Read Full Article