PUNJABMAILUSA.COM

ਨਵੇਂ ਲਾਗ ਬੁੱਕ ਕਾਨੂੰਨ ਦੇ ਵਿਰੋਧ ‘ਚ ਕੈਲੀਫੋਰਨੀਆ ਭਰ ‘ਚ ਜ਼ਬਰਦਸਤ ਮੁਜ਼ਾਹਰੇ

 Breaking News

ਨਵੇਂ ਲਾਗ ਬੁੱਕ ਕਾਨੂੰਨ ਦੇ ਵਿਰੋਧ ‘ਚ ਕੈਲੀਫੋਰਨੀਆ ਭਰ ‘ਚ ਜ਼ਬਰਦਸਤ ਮੁਜ਼ਾਹਰੇ

ਨਵੇਂ ਲਾਗ ਬੁੱਕ ਕਾਨੂੰਨ ਦੇ ਵਿਰੋਧ ‘ਚ ਕੈਲੀਫੋਰਨੀਆ ਭਰ ‘ਚ ਜ਼ਬਰਦਸਤ ਮੁਜ਼ਾਹਰੇ
October 11
10:29 2017

ਸੈਕਰਾਮੈਂਟੋ, 11 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਟਰੱਕ ਮਾਲਕਾਂ ਵੱਲੋਂ ਨਵੇਂ ਬਣੇ ਲਾਗ ਬੁੱਕ ਕਾਨੂੰਨ ਦੇ ਵਿਰੋਧ ‘ਚ 3 ਅਕਤੂਬਰ ਤੋਂ 8 ਅਕਤੂਬਰ ਤੱਕ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ ਅਤੇ ਰੋਸ ਮਾਰਚ ਕੱਢੇ ਗਏ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ 3 ਅਕਤੂਬਰ ਨੂੰ ਸੈਕਰਾਮੈਂਟੋ ਦੀ ਰਾਜਧਾਨੀ ਦੇ ਬਾਹਰ ਇਕ ਵਿਸ਼ਾਲ ਇਕੱਠ ਹੋਇਆ। ਹਜ਼ਾਰਾਂ ਟਰੱਕ ਡਰਾਈਵਰ ਭਰਾਵਾਂ ਨੇ ਇਸ ਵਿਚ ਸ਼ਿਰਕਤ ਕੀਤੀ ਅਤੇ ਨਵੇਂ ਬਣ ਰਹੇ ਲਾਗ ਬੁੱਕ ਦੇ ਨਿਯਮਾਂ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ।
4 ਅਕਤੂਬਰ ਨੂੰ ਬੇਕਰਸਫੀਲਡ ਅਤੇ 5 ਅਕਤੂਬਰ ਨੂੰ ਫਰਿਜ਼ਨੋ ਦੇ ਸਿਟੀ ਹਾਲ ਦੇ ਸਾਹਮਣੇ ਮੁਜ਼ਾਹਰੇ ਕੀਤੇ ਗਏ। ਯੂਬਾ ਸਿਟੀ ਵਿਖੇ 500 ਦੇ ਕਰੀਬ ਟਰੱਕਰ ਇਕੱਤਰ ਹੋਏ। ਲਗਭਗ ਸਾਰੇ ਹੀ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਸਨ। ਇਥੋਂ ਵਿਸ਼ਾਲ ਮਾਰਚ ਫਰਿਜ਼ਨੋ ਲਈ ਰਵਾਨਾ ਹੋਇਆ। ਇਸ ਮਾਰਚ ਕਾਰਨ ਹਾਈਵੇ-99 ਅਤੇ ਹਾਈਵੇ-5 ਉੱਤੇ ਥਾਂ-ਥਾਂ ‘ਤੇ ਜਾਮ ਲੱਗ ਗਏ, ਜਿਸ ਕਰਕੇ ਆਵਾਜਾਈ ਵਿਚ ਭਾਰੀ ਵਿਘਨ ਪਿਆ। ਬਹੁਤ ਸਾਰੇ ਟਰੱਕਰਾਂ ਨੂੰ ਪੁਲਿਸ ਵਾਲਿਆਂ ਨੇ ਹੌਲੀ-ਹੌਲੀ ਟਰੱਕ ਚਲਾਉਣ ਕਰਕੇ ਜਾਂ ਰਸਤੇ ਵਿਚ ਜਾਮ ਲਾਉਣ ਕਰਕੇ ਟਿਕਟਾਂ ਵੀ ਦਿੱਤੀਆਂ। ਪਰ ਫਿਰ ਵੀ ਪੰਜਾਬੀ ਟਰੱਕਾਂ ਵਾਲੇ ਭਰਾਵਾਂ ਨੇ ਹੌਂਸਲਾ ਨਹੀਂ ਛੱਡਿਆ ਤੇ ਆਪਣੀ ਮੰਜ਼ਿਲ ਵੱਲ ਵਧਦੇ ਗਏ।
ਨਵਾਂ ਕਾਨੂੰਨ ਬਣਨ ਨਾਲ ਲੰਮੇ ਰੂਟ ‘ਤੇ ਚੱਲਣ ਵਾਲੇ ਬਹੁਤੇ ਡਰਾਈਵਰ ਪ੍ਰਭਾਵਿਤ ਹੋਏ ਹਨ। ਇਸ ਕਰਕੇ ਇਸ ਵਿਰੋਧ ਮਾਰਚ ਵਿਚ ਬਹੁਤੇ ਅਜਿਹੇ ਡਰਾਈਵਰ ਹੀ ਸ਼ਾਮਲ ਹੋਏ। ਇਹ ਨਵਾਂ ਕਾਨੂੰਨ 18 ਦਸੰਬਰ ਤੋਂ ਲੰਮੇ ਰੂਟਾਂ ਵਾਲੇ ਟਰੱਕਰਾਂ ਉੱਤੇ ਲਾਗੂ ਹੋਵੇਗਾ। ਹੁਣ ਇਹ ਟਰੱਕਰ ਇਲੈਕਟ੍ਰਾਨਿਕ ਲਾਗ ਡਿਵਾਈਸ ਅਨੁਸਾਰ ਚੱਲਣਗੇ। ਇਸ ਤਹਿਤ ਡੀ.ਓ.ਟੀ. ਡਰਾਈਵਰਾਂ ਦੇ ਚਲਾਉਣ ਦੇ ਘੰਟੇ ਟਰੈਕ ਕਰ ਸਕੇਗੀ। ਜਦਕਿ ਇਸ ਤੋਂ ਪਹਿਲਾਂ ਪਿਛਲੇ ਲੰਮੇ ਸਮੇਂ ਤੋਂ ਪੇਪਰ ਲਾਗ ਬੁੱਕ ਹੀ ਵਰਤੀ ਜਾਂਦੀ ਸੀ। ਫੈਡਰਲ ਮੋਟਰ ਕੈਰੀਅਰ ਦੇ ਵਕੀਲਾਂ ਮੁਤਾਬਕ ਈ.ਐੱਲ.ਡੀ. ਡਰਾਈਵਰਾਂ ਨੂੰ ਲੰਮੇ ਘੰਟੇ ਡਰਾਈਵ ਕਰਨ ਤੋਂ ਵਰਜਿਤ ਕਰੇਗੀ ਤੇ ਘਟਨਾਵਾਂ ਤੋਂ ਬਚਾਅ ਹੋਵੇਗਾ। ਛੋਟੀਆਂ ਕੰਪਨੀਆਂ ਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਇਸ ਲਾਗ ਬੁੱਕ ਨਾਲ ਉਨ੍ਹਾਂ ‘ਤੇ ਵਾਧੂ ਬੋਝ ਪਵੇਗਾ ਅਤੇ ਵੱਡੀਆਂ ਕੰਪਨੀਆਂ ਨੂੰ ਇਸ ਦਾ ਫਾਇਦਾ ਹੋਵੇਗਾ। ਨਵੇਂ ਕਾਨੂੰਨ ਮੁਤਾਬਕ ਜਦੋਂ ਲਾਗ ਬੁੱਕ ਆਨ ਹੋਵੇਗੀ, 14 ਘੰਟਿਆਂ ਮਗਰੋਂ ਉਹ ਹਰ ਹਾਲ ਵਿਚ ਬੰਦ ਕਰਨੀ ਪਵੇਗੀ। ਪਰ ਟਰੱਕਰਾਂ ਦਾ ਕਹਿਣਾ ਹੈ ਕਿ ਇਸ ਨਾਲ ਕੁੱਝ ਨੁਕਸਾਨ ਵੀ ਹਨ, ਜਿਵੇਂ ਕਈ ਵਾਰ ਡਰਾਈਵਰ ਕਿਸੇ ਖਤਰਨਾਕ ਇਲਾਕੇ ਵਿਚ ਹੁੰਦੇ ਹਨ ਤੇ ਉਸ ਨਾਲ ਉਨ੍ਹਾਂ ਦਾ ਉਥੇ ਰੁੱਕਣਾ ਵੀ ਜ਼ਰੂਰੀ ਹੋ ਜਾਵੇਗਾ। ਈ.ਐੱਲ.ਡੀ. ਤੋਂ ਇਲਾਵਾ ਟਰੱਕਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਹਨ, ਜਿਸ ਦੇ ਲਈ ਇਨ੍ਹਾਂ ਨੇ ਇਹ 6 ਦਿਨ ਦਾ ਰੋਸ ਪ੍ਰਦਰਸ਼ਨ ਕੀਤਾ। ਪੰਜਾਬੀ ਟਰੱਕਰਾਂ ਨਾਲ ਪੰਜਾਬ ਮੇਲ ਵੱਲੋਂ ਗੱਲਬਾਤ ਕਰਨ ‘ਤੇ ਪਤਾ ਲੱਗਿਆ ਹੈ ਕਿ ਇਸ ਭਾਈਚਾਰੇ ਦੀ ਹਾਲੇ ਤੱਕ ਆਪਣੀ ਕੋਈ ਜਥੇਬੰਦੀ ਰਜਿਸਟਰਡ ਨਹੀਂ ਹੈ, ਪਰ ਆਉਣ ਵਾਲੇ ਸਮੇਂ ਵਿਚ ਟਰੱਕਰਾਂ ਵੱਲੋਂ ਜਲਦ ਹੀ ਇਕ ਜਥੇਬੰਦੀ ਕਾਇਮ ਕੀਤੀ ਜਾਵੇਗੀ, ਜੋ ਕਿ ਅਮਰੀਕਾ ਪੱਧਰ ‘ਤੇ ਚੱਲ ਰਹੀਆਂ ਟਰੱਕ ਐਸੋਸੀਏਸ਼ਨਾਂ ਨਾਲ ਤਾਲਮੇਲ ਰੱਖੇਗੀ। ਤਾਂਕਿ ਟਰੱਕਰ ਭਰਾਵਾਂ ਜਾਇਜ਼ ਮੰਗਾਂ ਮਨਵਾਈਆਂ ਜਾ ਸਕਣ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article