PUNJABMAILUSA.COM

ਨਵਾਂ ਵਰ੍ਹਾ 2018 : ਉਮੀਦਾਂ ਅਤੇ ਸੰਭਾਵਨਾਵਾਂ

 Breaking News

ਨਵਾਂ ਵਰ੍ਹਾ 2018 : ਉਮੀਦਾਂ ਅਤੇ ਸੰਭਾਵਨਾਵਾਂ

ਨਵਾਂ ਵਰ੍ਹਾ 2018 : ਉਮੀਦਾਂ ਅਤੇ ਸੰਭਾਵਨਾਵਾਂ
January 03
11:00 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਨਵਾਂ ਵਰ੍ਹਾ 2018 ਨਵੀਆਂ ਉਮੀਦਾਂ ਅਤੇ ਸੰਭਾਵਨਾਵਾਂ ਨੂੰ ਲੈ ਕੇ ਆਰੰਭ ਹੋਇਆ ਹੈ। ਬੀਤੇ ਸਾਲ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਯਾਦ ਰੱਖਣ ਯੋਗ ਅਤੇ ਭੁਲਾਉਣ ਯੋਗ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੂੰ ਸਾਹਮਣੇ ਰੱਖ ਕੇ ਅਸੀਂ ਨਵੇਂ ਵਰ੍ਹੇ ਵਿਚ ਅੱਗੇ ਵਧਣਾ ਹੈ। ਨਵੇਂ ਵਰ੍ਹੇ ਦਾ ਅਰਥ ਹੈ ਕਿ ਅਸੀਂ ਸਾਲ ਬਾਅਦ ਆਪਣੀਆਂ ਪੁਰਾਣੀਆਂ ਯੋਜਨਾਵਾਂ ਅਤੇ ਕੰਮਾਂ ਨੂੰ ਝਾੜ-ਪੂੰਝ ਕੇ ਲਿਸ਼ਕਾਉਂਦੇ-ਪੁਚਕਾਉਂਦੇ ਹਾਂ। ਉਨ੍ਹਾਂ ਉਪਰ ਨਵਾਂ ਰੰਗ ਚਾੜ੍ਹਦੇ ਹਾਂ। ਕੁਦਰਤ ਦੀ ਇਹ ਫਿਤਰਤ ਹੈ ਕਿ ਉਹ ਬੀਤੇ ‘ਚੋਂ ਨਿਕਲ ਕੇ ਹਮੇਸ਼ਾ ਮਨੁੱਖ ਨੂੰ ਅੱਗੇ ਵਧਣ ਦਾ ਬਲ ਬਖਸ਼ਦੀ ਹੈ। ਭਾਵੇਂ ਕਿੰਨੀਆਂ ਵੀ ਹਨੇਰੀਆਂ ਝੁੱਲਣ, ਵਾਵਾਰੋਲੇ ਆਉਣ, ਪਰ ਕੁਦਰਤ ਆਪਣੀ ਇਸ ਅਸੂਲ ਉਪਰ ਅਟਲ ਰਹਿੰਦੀ ਹੈ। ਉਹ ਹਮੇਸ਼ਾ ਮਨੁੱਖ ਨੂੰ ਨਵੀਆਂ ਭਾਵੀਆਂ ਵੱਲ ਤੈਰਨ ਦੀ ਸਮਰੱਥਾ ਅਤੇ ਸ਼ਕਤੀ ਬਖਸ਼ਦੀ ਹੈ। ਇਹੀ ਮਨੁੱਖ ਦੀ ਅਸਲ ਸ਼ਕਤੀ ਹੈ। ਮਨੁੱਖ ਨੇ ਹਮੇਸ਼ਾ ਬਹੁਤ ਕੁੱਝ ਅਜਿਹਾ ਕਰ ਵਿਖਾਇਆ ਹੈ, ਜੋ ਪਹਿਲੀ ਨਜ਼ਰੇ ਅਦਭੁੱਤ ਤੇ ਹੈਰਾਨ ਕਰਨ ਵਾਲਾ ਲੱਗਦਾ ਹੈ। ਪਰ ਜਦ ਅਸੀਂ ਉਸ ਦੇ ਪਿਛਵਾੜੇ ਵੱਲ ਵੇਖਦੇ ਹਾਂ, ਤਾਂ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਇਹ ਪ੍ਰਾਪਤੀ ਕੁਦਰਤ ਦੇ ਕ੍ਰਿਸ਼ਮੇ ਦਾ ਹੀ ਨਤੀਜਾ ਹੈ। ਨਵੇਂ ਵਰ੍ਹੇ ਵਿਚ ਪ੍ਰਵਾਸੀ ਪੰਜਾਬੀਆਂ ਸਾਹਮਣੇ ਕੁੱਝ ਨਵੇਂ ਨਿਵੇਕਲੇ ਕਾਰਜ ਖੜ੍ਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੇ ਮਸਲਿਆਂ ਉਪਰ ਪਿਛਲੇ ਸਾਲਾਂ ਵਿਚ ਵੀ ਬੜਾ ਕੰਮ ਹੁੰਦਾ ਰਿਹਾ ਹੈ। ਇਸ ਵੇਲੇ ਪ੍ਰਵਾਸੀ ਪੰਜਾਬੀਆਂ ਸਾਹਮਣੇ ਸਭ ਤੋਂ ਵੱਡਾ ਮਸਲਾ ਆਪਣੀ ਪਛਾਣ ਨੂੰ ਸਥਾਪਿਤ ਕਰਨ ਅਤੇ ਫਿਰ ਉਸ ਬਾਰੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦਾ ਹੈ। ਇਸ ਦੇ ਨਾਲ ਹੀ ਸਾਡੀ ਆਪਣੀ ਬੋਲੀ, ਧਰਮ ਅਤੇ ਵਿਰਾਸਤ ਨਾਲ ਸਾਡੀਆਂ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਵੀ ਜੋੜੀ ਰੱਖਣਾ ਵੀ ਕੋਈ ਘੱਟ ਮਹੱਤਵਪੂਰਨ ਕੰਮ ਨਹੀਂ। ਬਿਗਾਨੇ ਮੁਲਕਾਂ ਵਿਚ ਆ ਕੇ ਅਸੀਂ ਆਪਣੇ ਪੈਰ ਪਸਾਰਨ ਵਿਚ ਕਾਮਯਾਬ ਹੋ ਗਏ ਹਾਂ। ਕਾਫੀ ਹੱਦ ਤੱਕ ਅਸੀਂ ਆਪਣੀ ਹੋਂਦ ਵੀ ਜਤਾਉਣ ਲੱਗ ਪਏ ਹਾਂ। ਇਸ ਦਾ ਅਰਥ ਹੈ ਕਿ ਇਨ੍ਹਾਂ ਮੁਲਕਾਂ ਵਿਚ ਸਾਡੇ ਧਾਰਮਿਕ ਅਦਾਰੇ ਸਥਾਪਤ ਹੋ ਚੁੱਕੇ ਹਨ। ਸਾਡੀ ਬੋਲੀ ਬਾਰੇ ਵੀ ਲੋਕਾਂ ਵਿਚ ਸੋਝੀ ਆਉਣੀ ਸ਼ੁਰੂ ਹੋਈ ਹੈ ਅਤੇ ਖਾਸ ਕਰਕੇ ਅਸੀਂ ਆਪਣੀ ਵਿਰਾਸਤ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਵੱਲ ਵਧਣ ਲੱਗੇ ਹਾਂ। ਪਿਛਲੇ ਡੇਢ-ਦੋ ਦਹਾਕੇ ਪਹਿਲਾਂ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਦਾ ਬੜਾ ਵੱਡਾ ਸੰਕਟ ਪੈਦਾ ਹੋਇਆ ਸੀ। ਇਸ ਨੇ ਸਮੁੱਚੇ ਸਿੱਖ ਸਮਾਜ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਬਹੁਤ ਸਾਰੇ ਸਿੱਖ ਲੋਕਾਂ ਨੂੰ ਇਸ ਸੰਕਟ ਵਿਚ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਣੇ ਪਏ। ਪਰ ਸਾਡੇ ਲੋਕਾਂ ਦੀ ਸਿਦਕਦਿਲੀ ਹੈ, ਜਾਂ ਕਹਿ ਲਓ ਕਿ ਸਾਡਾ ਧਰਮ ਇਕ ਅਜਿਹਾ ਪ੍ਰੇਰਣਾਸਰੋਤ ਹੈ, ਜੋ ਸਾਨੂੰ ਹਰੇਕ ਸੰਕਟ ਮੌਕੇ ਉਭਰਨ ਦਾ ਬਲ ਬਖਸ਼ਦਾ ਹੈ। ਪਛਾਣ ਬਾਰੇ ਗਲਤਫਹਿਮੀ ਦੇ ਇਸ ਸੰਕਟ ਵਿਚੋਂ ਉਭਰਨ ਲਈ ਸਾਡੇ ਧਾਰਮਿਕ ਗੁਰੂ ਘਰਾਂ ਨੇ ਹੀ ਸਭ ਤੋਂ ਅਹਿਮ ਯੋਗਦਾਨ ਪਾਇਆ ਹੈ। ਗੁਰੂ ਪੁਰਬਾਂ, ਵਿਸਾਖੀ ਅਤੇ ਹੋਰ ਸਿੱਖ ਇਤਿਹਾਸਕ ਦਿਨਾਂ ਉਪਰ ਗੁਰੂ ਘਰਾਂ ਵਿਚ ਹੁੰਦੇ ਵੱਡੇ-ਵੱਡੇ ਸਮਾਗਮ ਅਤੇ ਲੱਗਦੇ ਲੰਗਰ ਸਾਡੇ ਆਪਣੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦਾ ਬੜਾ ਵੱਡਾ ਸਾਧਨ ਬਣੇ। ਇਸ ਦੇ ਨਾਲ ਸਾਡੇ ਲੋਕਾਂ ਵੱਲੋਂ ਨਗਰ ਕੀਰਤਨ ਕੱਢਣ ਦਾ ਸਿਲਸਿਲਾ ਆਰੰਭ ਹੋਇਆ। ਪਹਿਲਾਂ-ਪਹਿਲ ਯੂਬਾ ਸਿਟੀ ਜਾਂ ਹੋਰ ਇਕ-ਅੱਧ ਥਾਂ ਹੀ ਨਗਰ ਕੀਰਤਨ ਨਿਕਲਦਾ ਸੀ। ਪਰ ਪਿਛਲੇ ਸਮੇਂ ਦੌਰਾਨ ਹੁਣ ਬਹੁਤ ਸਾਰੇ ਥਾਵਾਂ ਉਪਰ ਨਗਰ ਕੀਰਤਨ ਕੱਢੇ ਜਾਣੇ ਸ਼ੁਰੂ ਹੋ ਗਏ ਹਨ। ਨਗਰ ਕੀਰਤਨਾਂ ਨੇ ਸਿੱਖਾਂ ਦੀ ਪਛਾਣ ਬਾਰੇ ਆਲੇ-ਦੁਆਲੇ ਵਿਚ ਪ੍ਰਚਾਰ, ਪ੍ਰਸਾਰ ਕਰਨ ਵਿਚ ਬੜਾ ਵੱਡਾ ਰੋਲ ਅਦਾ ਕੀਤਾ ਹੈ।
ਅਮਰੀਕੀ ਸਿਆਸਤ ਵਿਚ ਵੀ ਸਾਡੇ ਲੋਕਾਂ ਨੇ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਮੋੜਵਾਂ ਅਸਰ ਇਹ ਹੋਇਆ ਹੈ ਕਿ ਅਮਰੀਕੀ ਰਾਜਸੀ ਆਗੂ ਵੀ ਸਾਡੇ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਸਮਾਗਮਾਂ ਵਿਚ ਸ਼ਾਮਲ ਹੋਣੇ ਸ਼ੁਰੂ ਹੋਏ ਹਨ। ਨਵੇਂ ਵਰ੍ਹੇ ਵਿਚ ਸਾਨੂੰ ਇਸ ਕਾਰਜ ਨੂੰ ਵੀ ਹੋਰ ਵਧੇਰੇ ਗੰਭੀਰਤਾ ਅਤੇ ਸਰਗਰਮੀ ਨਾਲ ਆਪਣੇ ਹੱਥ ਲੈਣਾ ਹੋਵੇਗਾ। ਲੰਘੇ ਵਰ੍ਹੇ ਦੌਰਾਨ ਨਿਊਜਰਸੀ ਵਿਚ ਇਕ ਸਾਬਤ ਸੂਰਤ ਸਿੱਖ ਨੇ ਅਟਾਰਨੀ ਜਨਰਲ ਦਾ ਅਹੁਦਾ ਸੰਭਾਲਿਆ ਹੈ ਅਤੇ ਨਿਊਜਰਸੀ ਤੇ ਕੈਲੀਫੋਰਨੀਆ ਵਿਚ ਦੋ ਮੇਅਰ ਦੇ ਅਹੁਦੇ ਵੀ ਸਿੱਖ ਆਗੂਆਂ ਹੱਥ ਆਏ ਹਨ। ਕੈਨੇਡਾ ਦੀ ਸਿਆਸਤ ਵਿਚ ਸਿੱਖਾਂ ਦੇ ਰੋਲ ਦਾ ਦਬਦਬਾ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਜੇਕਰ ਅਸੀਂ ਅਮਰੀਕਾ ਵਿਚ ਵੀ ਲਗਾਤਾਰ ਯਤਨ ਕਰਦੇ ਜਾਈਏ, ਤਾਂ ਵਧੇਰੇ ਸਿੱਖ ਵਸੋਂ ਵਾਲੇ ਕਈ ਖੇਤਰਾਂ ਵਿਚ ਚੰਗੇ ਨਤੀਜੇ ਕੱਢੇ ਜਾ ਸਕਦੇ ਹਨ। ਨਿਊਜਰਸੀ, ਕੈਲੀਫੋਰਨੀਆ, ਸ਼ਿਕਾਗੋ, ਨਿਊਯਾਰਕ, ਸਮੇਤ ਕਈ ਅਜਿਹੇ ਖੇਤਰ ਹਨ, ਜਿੱਥੇ ਸਿੱਖਾਂ ਦੀ ਵਸੋਂ ਕਾਫੀ ਰੜਕਵੀਂ ਹੈ ਅਤੇ ਲੋਕ ਉਥੇ ਸਿੱਖ ਵਸੋਂ ਦਾ ਸਤਿਕਾਰ ਵੀ ਕਰਦੇ ਹਨ। ਸਾਨੂੰ ਚਾਹੀਦਾ ਹੈ ਕਿ ਜਦੋਂ ਕਿਤੇ ਵੀ ਕਿਸੇ ਨੂੰ ਵਕਤ ਮਿਲਦਾ ਹੈ, ਤਾਂ ਉਹ ਇਥੋਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਕੰਮਾਂ ਵਿਚ ਆਪਣਾ ਯੋਗਦਾਨ ਪਾਵੇ। ਅਜਿਹਾ ਕਰਨ ਨਾਲ ਸਾਡੀ ਹੋਰਨਾਂ ਧਰਮਾਂ ਅਤੇ ਵਰਗਾਂ ਦੇ ਲੋਕਾਂ ਨਾਲ ਸਾਂਝ ਤੇ ਸਹਿਚਾਰ ਵਧੇਗਾ। ਜੇਕਰ ਅਸੀਂ ਆਪਣੇ ਇਕ ਗੁਆਂਢੀ ਨਾਲ ਅਜਿਹਾ ਕਰਨ ਵਿਚ ਸਫਲ ਹੋ ਜਾਂਦੇ ਹਾਂ, ਤਾਂ ਇਸ ਦਾ ਇਹ ਨਤੀਜਾ ਹੁੰਦਾ ਹੈ ਕਿ ਉਹ ਪਰਿਵਾਰ ਸਾਡੇ ਪੂਰੇ ਭਾਈਚਾਰੇ ਬਾਰੇ ਸਨੇਹ ਨਾਲ ਭਰ ਜਾਂਦਾ ਹੈ। ਆਪਸੀ ਮੇਲ-ਮਿਲਾਪ ਹੀ ਸਨੇਹ ਅਤੇ ਆਪਣਾਪਨ ਪੈਦਾ ਕਰਨ ਦਾ ਸਭ ਤੋਂ ਅਹਿਮ ਸਾਧਨ ਬਣਦਾ ਹੈ। ਹਾਲਾਂਕਿ ਇਹ ਕੰਮ ਵਿਅਕਤੀਗਤ ਹੈ ਅਤੇ ਅਸੀਂ ਆਪਣੇ ਆਲੇ-ਦੁਆਲੇ ਨਾਲ ਕਿਸੇ ਸਮੇਂ ਵੀ ਘੁਲ-ਮਿਲ ਕੇ ਅਜਿਹਾ ਕਰ ਸਕਦੇ ਹਾਂ। ਪਰ ਇਸ ਦਾ ਅਸਰ ਸਮਾਜਿਕ ਤੌਰ ‘ਤੇ ਵੱਡਾ ਹੁੰਦਾ ਹੈ। ਅਜਿਹਾ ਹੋਣ ਨਾਲ ਸਮਾਜ ਦਾ ਵੱਡਾ ਹਿੱਸਾ ਪ੍ਰਭਾਵਿਤ ਹੁੰਦਾ ਹੈ। ਹੋਰਨਾਂ ਸਮਾਜਾਂ ਵਿਚ ਸਾਡੇ ਭਾਈਚਾਰੇ ਬਾਰੇ ਇਹ ਪ੍ਰਭਾਵ ਜਾਂਦਾ ਹੈ ਕਿ ਸਾਡੇ ਲੋਕ ਬੇਹੱਦ ਮਿਲਣਸਾਰ ਅਤੇ ਸਾਊ ਸੁਭਾਅ ਦੇ ਹਨ। ਇਹ ਪ੍ਰਭਾਵ ਦੇਣਾ ਅੱਜ ਦੇ ਮੌਕੇ ਬੇਹੱਦ ਜ਼ਰੂਰੀ ਹੈ। ਕਿਉਂਕਿ ਜੇਕਰ ਅਸੀਂ ਲੜਾਈ-ਝਗੜਿਆਂ, ਆਪਸੀ ਚੌਧਰ ਅਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਯਤਨ ਕਰਾਂਗੇ, ਤਾਂ ਇਹ ਸਾਡੇ ਆਲੇ-ਦੁਆਲੇ ਉਪਰ ਬੇਹੱਦ ਮਾੜਾ ਪ੍ਰਭਾਵ ਪਾਵੇਗਾ। ਸੋ ਇਸ ਕਰਕੇ ਹੁਣ ਦੇਖਣਾ ਅਸੀਂ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨਾਲ ਕਿਹੋ ਜਿਹੇ ਸਲੀਕੇ ਨਾਲ ਰਹਿਣਾ ਹੈ ਅਤੇ ਆਪਣੇ ਸਮਾਜ ਲਈ ਕਿਹੋ ਜਿਹਾ ਪ੍ਰਭਾਵ ਛੱਡਣਾ ਹੈ। ਨਵੇਂ ਵਰ੍ਹੇ ਵਿਚ ਇਹ ਗੱਲ ਬੇਹੱਦ ਸ਼ਿੱਦਤ ਨਾਲ ਦੇਖੀ ਜਾਵੇਗੀ ਕਿ ਅਸੀਂ ਭਾਈਚਾਰਕ ਸਾਂਝ ਅਤੇ ਦੂਜੇ ਸਮਾਜਾਂ ਨਾਲ ਮਿਲ-ਜੁਲ ਕੇ ਰਹਿਣ ਵਿਚ ਕਿੱਥੋਂ ਤੱਕ ਸਫਲਤਾ ਹਾਸਲ ਕਰਦੇ ਹਾਂ। ਸਾਡੀ ਕਾਮਯਾਬੀ ਅਤੇ ਅੱਗੇ ਵਧਣ ਦਾ ਇਹ ਬੜਾ ਵੱਡਾ ਕਾਰਨ ਬਣੇਗਾ।
ਆਪਣੀ ਵਿਰਾਸਤ ਤੋਂ ਦੂਸਰੇ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਯਤਨ ਕਰਨੇ ਵੀ ਬੇਹੱਦ ਜ਼ਰੂਰੀ ਹਨ। ਸਿੱਖ ਧਰਮ, ਵਿਰਾਸਤ ਅਤੇ ਇਤਿਹਾਸ ਬੇਹੱਦ ਜਜ਼ਬੇ ਭਰਪੂਰ ਹੈ। ਲੋਕ ਇਸ ਤੋਂ ਪ੍ਰਭਾਵਿਤ ਵੀ ਹੁੰਦੇ ਹਨ। ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਹੈ ਕਿ ਜਦੋਂ ਕਦੇ ਵੀ ਸਿੱਖ ਪ੍ਰਚਾਰਕ ਦੂਜੇ ਮੁਲਕਾਂ ਵਿਚ ਸਿੱਖ ਦੇ ਪ੍ਰਚਾਰ, ਪ੍ਰਸਾਰ ਲਈ ਜਾਂਦੇ ਰਹੇ ਹਨ, ਤਾਂ ਹੋਰਨਾਂ ਧਰਮਾਂ ਅਤੇ ਸਮਾਜਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਬੜਾ ਵੱਡਾ ਹੁੰਗਾਰਾ ਦਿੱਤਾ ਹੈ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਸਾਡਾ ਧਰਮ, ਇਤਿਹਾਸ ਤੇ ਵਿਰਾਸਤ ਮਨੁੱਖਤਾ ਪ੍ਰਤੀ ਬੇਹੱਦ ਹਮਦਰਦੀ ਅਤੇ ਸਨੇਹ ਰੱਖਣ ਵਾਲਾ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡਾ ਧਰਮ, ਇਤਿਹਾਸ ਤੇ ਵਿਰਾਸਤ ਹੈ ਹੀ ਮਨੁੱਖੀ ਫਲਸਫੇ ਦਾ ਨਿਚੋੜ। ਸਾਡੇ ਗੁਰੂਆਂ ਨੇ ਇਸ ਫਲਸਫੇ ਨੂੰ ਹਰ ਪੱਖੋਂ ਮਾਨਵੀਂ ਕਦਰਾਂ-ਕੀਮਤਾਂ ਨਾਲ ਮਜ਼ਬੂਤ ਅਤੇ ਭਰਪੂਰ ਕੀਤਾ ਹੈ। ਇਸ ਕਰਕੇ ਸਾਨੂੰ ਆਪਣੇ ਧਰਮ, ਇਤਿਹਾਸ ਅਤੇ ਵਿਰਾਸਤ ਨੂੰ ਦੂਸਰੇ ਸਮਾਜਾਂ ਤੱਕ ਲਿਜਾਣ ਲਈ ਪੂਰੀ ਸਮਰਥਾ, ਸੋਚ ਵਿਚਾਰ ਅਤੇ ਕਲਾ ਨਾਲ ਕੰਮ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇਕਮਿੱਕ ਹੋ ਕੇ ਅਜਿਹਾ ਯਤਨ ਆਰੰਭ ਕਰੀਏ, ਤਾਂ ਅਸੀਂ ਇਸ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਦੇ ਹਾਂ। ਸਾਡੀ ਵਿਰਾਸਤ ਮਨੁੱਖੀ ਸ਼ਾਨ ਅਤੇ ਸਮਾਜਿਕ ਵਿਕਾਸ ਦੀ ਰਹਿਬਰ ਬਣਨ ਵਾਲੀ ਹੈ। ਸਾਨੂੰ ਇਸੇ ਨਜ਼ਰੀਏ ਤੋਂ ਸਾਡੀ ਵਿਰਾਸਤ ਨੂੰ ਹੋਰਨਾਂ ਸਮਾਜਾਂ ਦੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਨਾ ਚਾਹੀਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article
    ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

ਕੈਲੀਫੋਰਨੀਆ ‘ਚ ਭਿਆਨਕ ਅੱਗ ਨਾਲ ਭਾਰੀ ਤਬਾਹੀ; ਪੈਰਾਡਾਈਜ਼ ਸ਼ਹਿਰ ਪੂਰੀ ਤਰ੍ਹਾਂ ਹੋਇਆ ਤਬਾਹ

Read Full Article
    ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

ਗੁਰਦੁਆਰਾ ਸਾਹਿਬ ਬਰਾਡਸ਼ਾਹ ਵਿਖੇ ਵੈਟਰਨਸ ਡੇਅ ਮਨਾਇਆ ਗਿਆ

Read Full Article
    ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

ਫਰੀਮਾਂਟ ਦੀਆਂ ਸਾਲਾਨਾ ਦੌੜਾਂ ‘ਚ ਦਾਦੇ-ਪੋਤੇ ਨੇ ਕੀਤੀ ਜਿੱਤ ਹਾਸਲ

Read Full Article
    ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲੜਨ ਦਾ ਵਿਚਾਰ ਕਰ ਰਹੀ ਪਹਿਲੀ ਹਿੰਦੂ ਕਾਨੂੰਨਸਾਜ਼ ਤੁਲਸੀ ਗਬਾਰਡ

Read Full Article
    ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

ਕੈਲੀਫੋਰਨੀਆ ਵਿਚ ਲੱਗੀ ਅੱਗ ਨਾਲ 31 ਦੀ ਮੌਤ, 228 ਲਾਪਤਾ

Read Full Article
    ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

ਨਿਊਜਰਸੀ ਸ਼ਹਿਰ ‘ਚ ਰਹਿੰਦੇ ਸ਼ਖਸ ਨੇ ਇਕ ਦਿਨ ‘ਚ ਜਿੱਤੀਆਂ ਇਕੱਠੀਆਂ ਤਿੰਨ ਲਾਟਰੀਆਂ

Read Full Article
    ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

ਸਾਬਕਾ ਗਵਰਨਰ ਦਾ ਦਾਅਵਾ, ਨੋਟਬੰਦੀ ਤੇ ਜੀਐਸਟੀ ਨੇ ਤਬਾਹੀ ਮਚਾਈ

Read Full Article
    ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

ਪੰਜਾਬੀ-ਅਮਰੀਕੀ ਬਿਜ਼ਨਸਮੈਨ ਹੈਰੀ ਸੰਧੂ ਚੁਣੇ ਗਏ ਅਨਾਹੀਮ ਸ਼ਹਿਰ ਦੇ ਮੇਅਰ

Read Full Article
    ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

ਟਰੰਪ ਲੈਣਗੇ ਐਚ-4 ਵੀਜ਼ੇ ‘ਤੇ ਕੰਮ ਕਰਨ ਦੀ ਮਨਜ਼ੂਰੀ ਰੱਦ ਕਰਨ ‘ਤੇ ਜਨਤਾ ਦੀ ਰਾਇ

Read Full Article