PUNJABMAILUSA.COM

ਨਵਜੋਤ ਸਿੱਧੂ ਦੀ ਪਾਕਿ ਫੇਰੀ ਨੇ ਜਗਾਈ ਇਕ ਨਵੀਂ ਆਸ

 Breaking News

ਨਵਜੋਤ ਸਿੱਧੂ ਦੀ ਪਾਕਿ ਫੇਰੀ ਨੇ ਜਗਾਈ ਇਕ ਨਵੀਂ ਆਸ

ਨਵਜੋਤ ਸਿੱਧੂ ਦੀ ਪਾਕਿ ਫੇਰੀ ਨੇ ਜਗਾਈ ਇਕ ਨਵੀਂ ਆਸ
August 22
11:25 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਦੇ ਧੜੱਲੇਦਾਰ ਰਾਜਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਆਪਣੇ ਕ੍ਰਿਕਟਰ ਦੋਸਤ ਇਮਰਾਨ ਖਾਨ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮਾਗਮ ਵਿਚ ਸ਼ਾਮਲ ਹੋਣ ਨੇ ਭਾਰਤ ਦੀ ਸਿਆਸਤ ਅੰਦਰ ਕਈ ਨਵੀਆਂ ਪਰਤਾਂ ਖੋਲ੍ਹ ਦਿੱਤੀਆਂ ਹਨ। ਇਸ ਫੇਰੀ ਨਾਲ ਕਈ ਨਵੀਆਂ ਆਸਾਂ ਵੀ ਜਾਗੀਆਂ ਹਨ। ਪਰ ਇਸ ਦੇ ਨਾਲ ਹੀ ਸ. ਸਿੱਧੂ ਦੀ ਫੇਰੀ ਉਪਰ ਅਜੀਬ ਕਿਸਮ ਦਾ ਵਿਵਾਦ ਵੀ ਉੱਠਿਆ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸ. ਨਵਜੋਤ ਸਿੰਘ ਸਿੱਧੂ ਇਕੋ-ਇਕ ਅਜਿਹੀ ਭਾਰਤੀ ਸ਼ਖਸੀਅਤ ਸਨ, ਜੋ ਪਾਕਿਸਤਾਨ ਦੇ ਕ੍ਰਿਕਟਰ ਰਹੇ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੇ ਸਮਾਗਮ ਵਿਚ ਸ਼ਾਮਲ ਹੋਏ। ਸ. ਸਿੱਧੂ ਇਕ ਨਵਾਂ ਪੈਗਾਮ ਦੇਣ ਲਈ ਵਾਹਘਾ ਸਰਹੱਦ ਤੋਂ ਪੈਦਲ ਰਸਤੇ ਪਾਕਿਸਤਾਨ ਵਿਚ ਦਾਖਲ ਹੋਏ। ਇਸੇ ਰਸਤੇ ਤੋਂ ਕਦੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਅਮਨ ਦੀ ਬੱਸ ਲੈ ਕੇ ਲਾਹੌਰ ਪੁੱਜੇ ਸਨ। ਅਮਨ ਦੀ ਇਸ ਬੱਸ ਨੇ ਦੋਵਾਂ ਦੇਸ਼ਾਂ ਵਿਚ ਸੁਖਾਵੇਂ ਸੰਬੰਧਾਂ, ਸ਼ਾਂਤੀ ਅਤੇ ਆਪਸੀ ਮਿਲਾਪ ਦਾ ਇਕ ਨਵਾਂ ਅਧਿਆਏ ਆਰੰਭ ਕੀਤਾ ਸੀ। ਪਰ ਇਹ ਅਧਿਆਏ ਬਹੁਤਾ ਸਮਾਂ ਜਾਰੀ ਨਾ ਰਹਿ ਸਕਿਆ। ਹੁਣ ਸ. ਸਿੱਧੂ ਸਰਹੱਦ ਤੋਂ ਪੈਦਲ ਪਾਕਿਸਤਾਨ ਵਿਚ ਦਾਖਲ ਹੋ ਕੇ ਪਹਿਲਾਂ ਲਾਹੌਰ ਪੁੱਜੇ ਅਤੇ ਉਥੋਂ ਹਵਾਈ ਜਹਾਜ਼ ਰਾਹੀਂ ਇਸਲਾਮਾਬਾਦ ਗਏ।
ਅਗਲੇ ਦਿਨ ਇਸਲਾਮਾਬਾਦ ਵਿਖੇ ਇਮਰਾਨ ਖਾਨ ਦੀ ਹਲਫਦਾਰੀ ਵਿਚ ਸ. ਸਿੱਧੂ ਬੜੇ ਖਿੱਚ ਦਾ ਕਾਰਨ ਬਣੇ ਰਹੇ। ਇਸ ਦਾ ਵੱਡਾ ਕਾਰਨ ਤਾਂ ਇਹੀ ਸੀ ਕਿ ਉਹ ਭਾਰਤ ਤੋਂ ਪੁੱਜਿਆ ਇਕੋ-ਇਕ ਮਹਿਮਾਨ ਸੀ ਅਤੇ ਉਹ ਵੀ 6 ਫੁੱਟ ਤੋਂ ਉੱਚਾ ਦਸਤਾਰਧਾਰੀ ਸਿੱਖ। ਇਸ ਸਮਾਗਮ ਵਿਚ ਸ. ਸਿੱਧੂ ਵੱਲੋਂ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਪਾਈ ਘੁੱਟਵੀਂ ਜੱਫੀ ਭਾਰਤੀ ਜਨਤਾ ਪਾਰਟੀ ਅਤੇ ਉਸ ਵਰਗੀ ਸੋਚ ਰੱਖਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਈ। ਅਜਿਹੇ ਲੋਕਾਂ ਨੇ ਇਸ ਵੇਲੇ ਸ. ਸਿੱਧੂ ਦੇ ਖਿਲਾਫ ਵਾਦ-ਵਿਵਾਦ ਖੜ੍ਹਾ ਕੀਤਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਬਾਜਵਾ ਨੂੰ ਜੱਫੀ ਪਾ ਕੇ ਸਰਹੱਦ ਉਪਰ ਦੇਸ਼ ਦੀ ਰਾਖੀ ਲਈ ਮਰਨ ਵਾਲੇ ਜਵਾਨਾਂ ਦਾ ਅਪਮਾਨ ਕੀਤਾ ਹੈ। ਦੇਸ਼ ਭਗਤੀ ਦੀਆਂ ਅਜਿਹੀਆਂ ਭਾਵੁਕ ਗੱਲਾਂ ਨਾਲ ਕਦੇ ਵੀ ਅੱਗੇ ਨਹੀਂ ਵਧਿਆ ਜਾ ਸਕਦਾ। ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਕਦੇ ਵੀ ਜੰਗਾਂ ਹੋਈਆਂ ਹਨ, ਤਾਂ ਇਨ੍ਹਾਂ ਜੰਗਾਂ ਦਾ ਅੰਤ ਦੋਵਾਂ ਧਿਰਾਂ ਦੇ ਆਗੂਆਂ ਵੱਲੋਂ ਹੱਥ ਮਿਲਾਉਣ ਵਿਚ ਹੀ ਹੁੰਦਾ ਰਿਹਾ ਹੈ। ਸਿੱਧੂ ਦੀ ਇਸ ਫੇਰੀ ਨੂੰ ਕਾਰਗਿਲ ਦੀ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸੁਖਾਵੇਂ ਸੰਬੰਧਾਂ ਅਤੇ ਆਪਸੀ ਮੇਲ-ਜੋਲ ਵਧਾਉਣ ਵੱਲ ਪਹਿਲਕਦਮੀ ਵਜੋਂ ਵੀ ਲਿਆ ਜਾ ਸਕਦਾ ਹੈ। ਇਹ ਘਟਨਾ ਦਿਲਾਂ ਦਾ ਰਾਹ ਖੋਲ੍ਹਣ ਵਾਲੀ ਵੀ ਹੈ। ਭਾਰਤ ਤੇ ਪਾਕਿਸਤਾਨ 1947 ਦੀ ਵੰਡ ਤੋਂ ਬਾਅਦ ਲਗਾਤਾਰ ਇਕ ਦੂਜੇ ਨਾਲ ਜੰਗਾਂ ਲੜਦੇ ਅਤੇ ਟਕਰਾਅ ਦੇ ਮਾਹੌਲ ਵਿਚੋਂ ਗੁਜ਼ਰ ਰਹੇ ਹਨ। 1948 ਵਿਚ ਕਸ਼ਮੀਰ ਵਿਚ ਜੰਗ ਅਤੇ ਫਿਰ 1965 ਅਤੇ 1971 ਦੀਆਂ ਜੰਗਾਂ ਵੇਲੇ ਹੋਇਆ ਨੁਕਸਾਨ ਅੱਜ ਵੀ ਕਿਸੇ ਨੂੰ ਭੁੱਲਿਆ ਨਹੀਂ। ਉਸ ਤੋਂ ਬਾਅਦ ਸਰਹੱਦ ਉਪਰ ਰਹਿ ਰਿਹਾ ਲਗਾਤਾਰ ਤਨਾਅ ਅਤੇ ਟਕਰਾਅ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਨੀ ਦੀ ਅੱਗ ਨੂੰ ਕਦੇ ਠੰਡਾ ਤੇ ਕਦੇ ਤੱਤਾ ਕਰਦਾ ਰਹਿੰਦਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਪਰ ਸਭ ਤੋਂ ਵੱਡਾ ਸੰਤਾਪ ਪੰਜਾਬ ਨੂੰ ਝੱਲਣਾ ਪੈ ਰਿਹਾ ਹੈ। 1947 ਦੀ ਵੰਡ ਸਮੇਂ ਪੰਜਾਬ ਦਾ ਸਰੀਰ ਦੋ ਧੜਾਂ ਵਿਚ ਵੰਡ ਦਿੱਤਾ ਗਿਆ। ਪੰਜਾਬ ਦਾ ਵੱਡਾ ਹਿੱਸਾ ਅਤੇ ਇਸ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਵਾਲੇ ਪਾਸੇ ਚਲਿਆ ਗਿਆ, ਜਦਕਿ ਛੋਟਾ ਹਿੱਸਾ ਭਾਰਤ ਵਾਲੇ ਪਾਸੇ ਰਹਿ ਗਿਆ। ਇਸ ਵੰਡ ਵਿਚ 10 ਲੱਖ ਦੇ ਕਰੀਬ ਪੰਜਾਬੀ ਮੌਤ ਦੇ ਮੂੰਹ ਜਾ ਪਏ। ਇਹ ਸਾਰਾ ਸੰਤਾਪ ਕਿਸੇ ਇਕ ਧਿਰ ਨੇ ਨਹੀਂ, ਸਗੋਂ ਸਮੁੱਚੇ ਪੰਜਾਬੀਆਂ, ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਹੋਰ ਧਰਮ ਨਾਲ ਸੰਬੰਧਤ ਲੋਕਾਂ ਨੂੰ ਸਹਿਣਾ ਪਿਆ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ, ਤਾਂ ਬਾਅਦ ਵਿਚ ਹੋਈਆਂ ਜੰਗਾਂ ਵਿਚ ਵੀ ਵੱਡਾ ਨੁਕਸਾਨ ਦੋਵੇਂ ਪਾਸਿਆਂ ਦੇ ਪੰਜਾਬ ਦਾ ਹੀ ਹੋਇਆ ਹੈ। ਸਰਹੱਦ ਉਪਰ ਲਗਾਤਾਰ ਤਨਾਅ ਅਤੇ ਟਕਰਾਅ ਨੇ ਦੋਵੇਂ ਪੰਜਾਬਾਂ ਦੇ ਵਿਕਾਸ ਨੂੰ ਵੀ ਬੁਰੀ ਤਰ੍ਹਾਂ ਝੰਜੋੜ ਕੇ ਰੱਖਿਆ ਹੋਇਆ ਹੈ। ਇਹ ਕੋਈ ਭਾਵੁਕ ਗੱਲਾਂ ਨਹੀਂ। ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੰਗੇ ਸੰਬੰਧਾਂ ਦੀ ਗੱਲ ਕਰਦੇ ਹਾਂ, ਤਾਂ ਦਿੱਲੀ ਅਤੇ ਇਸਲਾਮਾਬਾਦ ਜੋ ਮਰਜ਼ੀ ਨੀਤੀਆਂ ਘੜਦੇ ਰਹਿਣ। ਪਰ ਦੋਵਾਂ ਪੰਜਾਬਾਂ ਦੀ ਸਾਂਝ ਵਾਲੀ ਗੱਲ ਆਪਣੀ ਥਾਂ ਬਰਕਰਾਰ ਹੈ ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ ਵੀ। ਦੋਹਾਂ ਪੰਜਾਬਾਂ ਦੇ ਲੋਕਾਂ ਦਾ ਇਕੋ ਜਿਹਾ ਮੁਹਾਂਦਰਾ, ਬੋਲੀ, ਮੁਹਾਵਰਾ, ਸੰਗੀਤ, ਲੋਕਧਾਰਾ ਸਭ ਇਕੋ ਹਨ। ਇਸ ਸਾਂਝ ਨੂੰ ਲੱਖ ਛੁਟਿਆਉਣ ਦੇ ਬਾਵਜੂਦ ਵੀ ਲਕੋਇਆ ਨਹੀਂ ਜਾ ਸਕਦਾ। ਇਹ ਸਾਂਝ ਲੋਕਾਂ ਦੇ ਕਬੀਲਿਆਂ, ਗੋਤਾਂ, ਕੁਲਾਂ ਤੱਕ ਫੈਲੀ ਹੋਈ ਹੈ। ਇਸ ਕਰਕੇ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਸੁਖਾਵੇਂ ਸੰਬੰਧਾਂ ਦੀ ਗੱਲ ਚੱਲਦੀ ਹੈ, ਤਾਂ ਦੋਵਾਂ ਪੰਜਾਬਾਂ ਦਰਮਿਆਨ ਸਾਂਝ ਖੁਦ ਹੀ ਮੂੰਹ ਫੱਟ ਬੋਲ ਪੈਂਦੀ ਹੈ।
ਸ. ਨਵਜੋਤ ਸਿੰਘ ਸਿੱਧੂ ਦੀ ਫੇਰੀ ਦੌਰਾਨ ਅਹਿਮ ਗੱਲ ਇਹ ਹੋਈ ਕਿ ਜਦੋਂ ਉਨ੍ਹਾਂ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੁਲਾਕਾਤ ਕੀਤੀ, ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਗੁਰਪੁਰਬ ਮੌਕੇ ਪਾਕਿਸਤਾਨ ਕਰਤਾਰਪੁਰ ਲਈ ਲਾਂਘਾ ਦੇਣ ਬਾਰੇ ਵਿਚਾਰ ਕਰ ਰਿਹਾ ਹੈ। ਸਿੱਖ ਸਮਾਜ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਭਾਰਤੀ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਕੋਠੇ ਚੜ੍ਹ ਕੇ ਸਾਹਮਣੇ ਦਿਖਾਈ ਦੇਣ ਵਾਲਾ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰੇ ਲਈ ਖੁੱਲ੍ਹਾ ਲਾਂਘਾ ਦਿੱਤਾ ਜਾਵੇ। ਲੰਬੇ ਸਮੇਂ ਤੋਂ ਸਿੱਖ ਇਸ ਲਈ ਅਰਦਾਸਾਂ ਵੀ ਕਰਦੇ ਆ ਰਹੇ ਹਨ। ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਨੇ ਆਪਣਾ ਪਿਛਲਾ ਜੀਵਨ ਕਰਤਾਰਪੁਰ ਸਾਹਿਬ ਵਿਖੇ ਹੀ ਬਿਤਾਇਆ ਸੀ। ਇਸ ਕਰਕੇ ਇਸ ਭੂਮੀ ਨਾਲ ਬਾਬਾ ਨਾਨਕ ਦੀਆਂ ਬੇਹੱਦ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖ ਇਸ ਅਸਥਾਨ ਨੂੰ ਬੇਹੱਦ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਦੇਖਦੇ ਹਨ। ਸ. ਸਿੱਧੂ ਵੱਲੋਂ ਅਜਿਹੇ ਮੌਕੇ ਸਿੱਖਾਂ ਦੇ ਜਜ਼ਬਾਤ ਦੀ ਕਦਰ ਕਰਨ ਵਾਲੀ ਗੱਲ ਨੂੰ ਛੋਹਣ ਨਾਲ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ। ਸਾਰੇ ਹੀ ਅਹਿਮ ਸਿੱਖ ਨੇਤਾਵਾਂ, ਕਲਮਕਾਰਾਂ ਅਤੇ ਅਹਿਮ ਹਸਤੀਆਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ। ਹਿੰਦੂਤਵ ਦੇ ਜਨੂੰਨ ਵਿਚ ਗੜੁੱਚ ਮੋਦੀ ਭਗਤਾਂ ਵੱਲੋਂ ਸਿੱਧੂ ਦੇ ਵਿਰੋਧ ਵਿਚ ਆਉਣਾ ਸਮਝ ਆਉਣ ਵਾਲੀ ਗੱਲ ਹੈ। ਪਹਿਲੀ ਗੱਲ ਤਾਂ ਅਜਿਹੇ ਮੋਦੀ ਭਗਤ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਜਨੂੰਨ ਵਿਚ ਕਦੇ ਵੀ ਪਾਕਿਸਤਾਨ ਨਾਲ ਚੰਗੇ ਸੰਬੰਧਾਂ ਦੀ ਗੱਲ ਕਰਨ ਨੂੰ ਤਰਜੀਹ ਨਹੀਂ ਦੇਣਗੇ, ਕਿਉਂਕਿ ਪਾਕਿਸਤਾਨ ਨਾਲ ਚੰਗੇ ਸੰਬੰਧਾਂ ਦੀ ਗੱਲ ਕਰਨ ਲੱਗਿਆਂ ਉਨ੍ਹਾਂ ਨੂੰ ਭਾਰਤ ਵਿਚ ਵਸਦੇ 20 ਕਰੋੜ ਦੇ ਕਰੀਬ ਘੱਟ ਗਿਣਤੀ ਮੁਸਲਮਾਨ ਸਮਾਜ ਪ੍ਰਤੀ ਵੀ ਆਪਣਾ ਵਤੀਰਾ ਬਦਲਣਾ ਪਵੇਗਾ। ਅਜਿਹੀ ਗੱਲ ਉਨ੍ਹਾਂ ਦੇ ਜ਼ਿਹਨ ਵਿਚ ਕਦੇ ਆ ਹੀ ਨਹੀਂ ਸਕਦੀ। ਦੂਜੀ ਗੱਲ ਸ. ਸਿੱਧੂ ਵੱਲੋਂ ਪਾਕਿਸਤਾਨ ਵਿਚ ਜਾ ਕੇ ਜਮਹੂਰੀ ਢੰਗ ਨਾਲ ਬਣੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਨਾਲ ਅਤੇ ਖਾਸ ਤੌਰ ‘ਤੇ ਪਾਕਿਸਤਾਨ ਸਰਕਾਰ ਕੋਲੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਲਈ ਲਾਂਘੇ ਦਾ ਭਰੋਸਾ ਲੈਣ ਦੀ ਗੱਲ ਵੀ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਹੀ। ਕਿਉਂਕਿ ਇਸ ਨਾਲ ਸਿੱਖ ਭਾਈਚਾਰੇ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਵੀ ਪੂਰੀ ਹੁੰਦੀ ਹੈ ਅਤੇ ਨਾਲ ਹੀ ਜੇਕਰ ਦੋਵਾਂ ਪੰਜਾਬਾਂ ਵਿਚਕਾਰ ਆਪਸੀ ਰਿਸ਼ਤਿਆਂ ਦੀ ਤੰਦ ਹੋਰ ਮਜ਼ਬੂਤ ਹੁੰਦੀ ਹੈ, ਤਾਂ ਇਹ ਫਿਰਕੁਪੁਣੇ ਦੀ ਕੰਧ ਨੂੰ ਢਾਹੁਣ ਵੱਲ ਇਕ ਵੱਡਾ ਕਦਮ ਹੋਵੇਗਾ। ਇਸ ਕਰਕੇ ਅਜਿਹੀਆਂ ਫਿਰਕੂ ਅਤੇ ਫਾਸੀਵਾਦੀ ਤਾਕਤਾਂ ਨੂੰ ਦੋਵਾਂ ਪੰਜਾਬਾਂ ਅਤੇ ਖਾਸਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋਸਤੀ ਅਤੇ ਚੰਗੇ ਸੰਬੰਧ ਕਦੇ ਵੀ ਪਸੰਦ ਨਹੀਂ ਆਉਂਦੇ।
ਸ. ਨਵਜੋਤ ਸਿੰਘ ਸਿੱਧੂ ਦੀ ਫੇਰੀ ਨੇ ਭਾਰਤ-ਪਾਕਿਸਤਾਨ ਦਰਮਿਆਨ ਸੰਬੰਧਾਂ ਨੂੰ ਬਦਲਣ ਵਿਚ ਕੋਈ ਬਹੁਤੀ ਵੱਡੀ ਭੂਮਿਕਾ ਨਹੀਂ ਨਿਭਾਉਣੀ, ਕਿਉਂਕਿ ਇਸ ਮਾਮਲੇ ‘ਚ ਇਸਲਾਮਾਬਾਦ ਅਤੇ ਦਿੱਲੀ ਤੋਂ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਨੇ ਹੀ ਵੱਡਾ ਰੋਲ ਅਦਾ ਕਰਨਾ ਹੈ। ਪਰ ਇਸ ਫੇਰੀ ਨਾਲ ਇਕ ਨਵੀਂ ਤਾਜ਼ਗੀ ਅਤੇ ਪਹਿਲ ਦਾ ਆਗਾਜ਼ ਹੋਇਆ ਹੈ। ਇਸ ਪਹਿਲ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ। ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹ ਗੱਲ ਪ੍ਰਵਾਨ ਕੀਤੀ ਹੈ ਕਿ ਪਾਕਿਸਤਾਨ ਖਰਬਾਂ ਰੁਪਏ ਦੇ ਕਰਜ਼ੇ ਹੇਠ ਦੱਬਿਆ ਹੈ। ਪਾਕਿਸਤਾਨ ਗੁਰਬਤ ਅਤੇ ਬੇਰੁਜ਼ਗਾਰੀ ਦੀ ਦਲਦਲ ਵਿਚ ਫਸਿਆ ਹੋਇਆ ਹੈ। ਜੇਕਰ ਅਸੀਂ ਇਨ੍ਹਾਂ ਅਲਾਮਤਾਂ ਤੋਂ ਉੱਠਣਾ ਹੈ ਅਤੇ ਦੇਸ਼ ਨੂੰ ਤਰੱਕੀ ਵੱਲ ਲਿਜਾਣਾ ਹੈ, ਤਾਂ ਗੁਆਂਢੀ ਮੁਲਕਾਂ ਨਾਲ ਰਿਸ਼ਤੇ ਸੁਧਾਰਨੇ ਪੈਣਗੇ। ਭਾਰਤ-ਪਾਕਿਸਤਾਨ ਦਰਮਿਆਨ ਅਜਿਹੀ ਸੋਚ ਸੁਆਗਤਯੋਗ ਹੈ। ਅੱਜ ਲੋੜ ਹੈ ਕਿ ਪਿਛਲੀਆਂ ਨਫਰਤਾਂ ਦਾ ਰਾਹ ਛੱਡ ਕੇ ਨਵੀਆਂ ਮੁਹੱਬਤਾਂ ਦੇ ਬੀਜ ਉਗਾਉਣ ਵੱਲ ਤੁਰਿਆ ਜਾਵੇ। ਸੋ ਜੇਕਰ ਜੰਗਾਂ ਅਤੇ ਆਪਸੀ ਟਕਰਾਅ ਘਟਾਉਣ ਅਤੇ ਖਤਮ ਕਰਨ ਲਈ ‘ਜੱਫੀਆਂ’ ਕਾਰਗਰ ਸਾਬਤ ਹੋ ਸਕਦੀਆਂ ਹਨ, ਤਾਂ ਇਹ ਸੱਦਾ ਦੇਣਾ ਚਾਹੀਦਾ ਹੈ ਕਿ ਅਸੀਂ ਅਜਿਹੀਆਂ ਹਜ਼ਾਰਾਂ ਜੱਫੀਆਂ ਪਾਵਾਂਗੇ।

About Author

Punjab Mail USA

Punjab Mail USA

Related Articles

ads

Latest Category Posts

    ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਵਰਜੀਨੀਆ ਵਿਖੇ ਕਾਰ ਸੜਕ ਹਾਦਸੇ ‘ਚ ਨਿਊਜਰਸੀ ’ਚ ਰਹਿੰਦੇ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Read Full Article
    ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

ਦੱਖਣੀ ਕੈਰੋਲੀਨਾ ‘ਚ ਇਕ ਸ਼ਖਸ ਦੇ ਸਿਰ ‘ਤੇ ਡਿੱਗੀ ਆਸਮਾਨੀ ਬਿਜਲੀ

Read Full Article
    ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

ਅਮਰੀਕਾ ‘ਚ ਅਲਬਾਮਾ ਸਟੇਟ ਯੂਨੀਵਰਸਿਟੀ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ; 2 ਦੀ ਮੌਤ, 3 ਜ਼ਖਮੀ

Read Full Article
    ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

ਅਮਰੀਕਾ ‘ਚ ਹਿਰਾਸਤ ਕੇਂਦਰ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਰਤੀ ਇਮੀਗ੍ਰਾਂਟ ਨੂੰ ਪਾਈਪ ਰਾਹੀਂ ਜ਼ਬਰਦਸਤੀ ਖਵਾਇਆ ਖਾਣਾ

Read Full Article
    ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ‘ਕਾਂਗਰੈਸ਼ਨਲ ਪਾਕਿਸਤਾਨ ਕੌਕਸ’ ‘ਚ ਹੋਏ ਸ਼ਾਮਲ

Read Full Article
    ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

ਫਿਲਾਡੇਲਫੀਆ ਵਿਚ ਗੋਲੀਬਾਰੀ, ਛੇ ਪੁਲਿਸ ਕਰਮੀ ਜ਼ਖਮੀ

Read Full Article
    ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

ਸਿਆਸਤ ਤੋਂ ਉਪਰ ਉਠ ਮਨਾਇਆ ਜਾਵੇ ਬਾਬੇ ਨਾਨਕ ਦਾ ਪ੍ਰਕਾਸ਼ ਉਤਸਵ

Read Full Article
    ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

ਅਮਰੀਕਾ ‘ਚ ਗਰੀਨ ਕਾਰਡ ਲੈਣ ਲਈ ਛੱਡਣੀਆਂ ਪੈਣਗੀਆਂ ਸਰਕਾਰੀ ਸਹੂਲਤਾਂ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਲੱਗੀਆਂ ਰੌਣਕਾਂ

Read Full Article
    15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

15ਵੇਂ ਵਿਸ਼ਵ ਕਬੱਡੀ ਕੱਪ ਨੂੰ ਹਰ ਪਾਸਿਓਂ ਮਿਲ ਰਿਹੈ ਵੱਡਾ ਸਹਿਯੋਗ : ਸਹੋਤਾ ਭਰਾ

Read Full Article
    ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਵਾਸ਼ਿੰਗਟਨ ਡੀ.ਸੀ. ਵਿਖੇ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article
    ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

ਮਾਊਂਟੇਨ ਹਾਊਸ ਨਿਵਾਸੀ ਸਿੱਧੂ ਪਰਿਵਾਰ ਨੂੰ ਜਵਾਨ ਪੁੱਤ ਦੀ ਮੌਤ ‘ਤੇ ਸਦਮਾ

Read Full Article
    ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

ਅਮਰੀਕਾ ਦੇ 22 ਰਾਜਾਂ ਅਤੇ 7 ਸ਼ਹਿਰਾਂ ਨੇ ਟਰੰਪ ਵਿਰੁੱਧ ਦਾਇਰ ਕੀਤਾ ਮੁਕੱਦਮਾ

Read Full Article
    ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

ਅਮਰੀਕਾ ‘ਚ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਮੁੜ ਹੈਕਿੰਗ ਦਾ ਖਤਰਾ

Read Full Article